ਸਹੁੰਆਂ ਖਾ ਕੇ ਮੁਕਰ ਗਿਆ, ਹੁਣ ਵੱਸ ਨੀ ਰਾਜਿਆ ਤੇਰੇ.……

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਸੱਤਾ ਵਿਚ ਆਈ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਉਤੇ ਹੁਣ ਲੋਕਾਂ ਵੱਲੋਂ ਵਿਰੋਧ ਪ੍ਰਗਟ ਕਰਨ ਦਾ ਵੱਖਰਾ ਤਰੀਕਾ ਅਪਣਾਇਆ ਜਾ ਰਿਹਾ ਹੈ। ਵਾਅਦੇ ਯਾਦ ਕਰਾਉਣ ਲਈ ਬੀਤੇ ਦਿਨ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿਚ ਪਾਈਆਂ ਗਈਆਂ ਬੋਲੀਆਂ ਲੋਕਾਂ ਦੀ ਜ਼ੁਬਾਨ ਉਤੇ ਲੋਕ ਗੀਤਾਂ ਦੀ ਤਰ੍ਹਾਂ ਚੜ੍ਹ ਰਹੀਆਂ ਹਨ। ਵੀਡੀਓ ਵਿਚ ਜਿੱਥੇ ਬੋਲੀਆਂ ਰਾਹੀਂ ਔਰਤਾਂ ਵੱਲੋਂ ਕੈਪਟਨ ਅਮਰਿੰਦਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤੇ ਵਾਅਦੇ ਤੋਂ ਲੈ ਕੇ ਨੌਜਵਾਨਾਂ ਨੂੰ ਮੋਬਾਇਲ ਦੇਣ ਤੱਕ ਦੇ ਵਾਅਦੇ ਯਾਦ ਕਰਵਾਏ ਜਾ ਰਹੇ ਹਨ। ਵੀਡੀਓ ਨੂੰ ਲੋਕ ਵੱਡੀ ਗਿਣਤੀ ‘ਚ ਸ਼ੇਅਰ ਕਰ ਰਹੇ ਹਨ।

ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ –  https://www.facebook.com/104531116259545/videos/337277060459929/

 

Total Views: 284 ,
Real Estate