Olympics : ਅੱਧਾ ਕਿਲੋ ਦੇ ਗੋਲਡ ਮੈਡਲ ਵਿੱਚ ਆਖਰ ਕਿੰਨਾ ਹੈ ਸੋਨਾ ?

ਟੋਕਓ ਓਲਿੰਪਿਕ 2021 ਚੱਲ ਰਹੀਆਂ ਹਨ । ਇਸ ਵਿੱਚ ਪਹਿਲੇ ਤਿੰਨ ਨੰਬਰਾਂ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਸੋਨੇ , ਚਾਂਦੀ ਤੇ ਕਾਂਸੇ ਦੇ ਮੈਡਲ ਦਿੱਤੇ ਜਾਂਦੇ ਹਨ । ਹਰ ਚਾਰ ਸਾਲ ਵਿੱਚ ਹੋਣ ਵਾਲੇ ਖੇਡਾਂ ਦੇ ਮਹਾਕੁੰਭ ਵਿੱਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ ਪੁੱਜੇ ਏਥਲੀਟਸ ਉਸ ਮੇਡਲ ਦੀ ਕੀਮਤ ਦੇ ਬਾਰੇ ਵਿੱਚ ਨਹੀਂ ਸੋਚਦੇ ਉਹ ਸਿਰਫ ਜਿੱਤ ਤੇ ਨੰਬਰ ਬਾਰੇ ਹੀ ਸੋਚਦੇ ਹਨ । ਦੁਨੀਆ ਭਰ ਵਿੱਚ ਓਲਿੰਪਿਕ ਗੋਲਡ ਸਭ ਤੋਂ ਵੱਡੀ ਖੇਡ ਉਪਲਬਧੀ ਹੈ । ਇਸ ਦੇ ਸਾਹਮਣੇ ਕਿਸੇ ਖੇਡ ਦੀ ਸੰਸਾਰ ਚੈਮਪੀਅਨਸ਼ਿਪ ਦਾ ਖਿਤਾਬ ਵੀ ਘੱਟ ਹੀ ਲੱਗਦਾ ਹੈ ।
ਹੁਣ ਉੱਤੇ ਸਵਾਲ ਉੱਠਦੇ ਹਨ ਕਿ ਓਲਿੰਪਿਕ ਦੇ ਗੋਲਡ ਜਾਂ ਹੋਰ ਮੈਡਲ ਕਿਵੇਂ ਬਣਦੇ ਹੈ ? ਓਲਿੰਪਿਕ ਦੇ ਗੋਲਡ ਮੈਡਲ ਵਿੱਚ ਅਾਖਰ ਕਿੰਨਾ ਸੋਨਾ ਹੁੰਦਾ ਹੈ ?
ਅਸਲ ਵਿੱਚ ਗੋਲਡ ਮੈਡਲ ਪੂਰੇ ਸੋਨੇ ਦੇ ਨਹੀਂ ਬਣਏ ਜਾਂਦੇ । ਗੋਲਡ ਮੈਡਲ ਵੀ ਚਾਂਦੀ ਦਾ ਹੀ ਬਣਿਆ ਹੁੰਦਾ ਹੈ , ਜਿਸ ਉੱਤੇ ਸੋਨੇ ਦੀ ਸਿਰਫ ਪਾਲਿਸ਼ ਕੀਤੀ ਹੁੰਦੀ ਹੈ। 1912 ਦੇ ਸਟਾਕਹੋਮ ਗੇਮਸ ਵਿੱਚ ਹੀ ਆਖਰੀ ਵਾਰ ਪੂਰੇ ਸੋਨੇ ਦੇ ਮੈਡਲ ਦਿੱਤੇ ਗਏ ਸਨ । ਉਸ ਦੇ ਬਾਅਦ ਇੰਟਰਨੈਸ਼ਨਲ ਓਲਿੰਪਿਕ ਕਮੇਟੀ ਦੇ ਤੈਅ ਨਿਯਮਾਂ ਦੇ ਆਧਾਰ ਉੱਤੇ ਇਹ ਮੈਡਲ ਬਣਨ ਲੱਗੇ।
ਇੰਟਰਨੈਸ਼ਨਲ ਓਲਿੰਪਿਕ ਕਮੇਟੀ ਦੇ ਨਿਯਮ ਕਹਿੰਦੇ ਹਨ ਕਿ ਗੋਲਡ ਮੈਡਲ ਵਿੱਚ ਘੱਟ ਤੋਂ ਘੱਟ 6 ਗਰਾਮ ਹੀ ਸੋਨਾ ਹੋਣਾ ਚਾਹੀਦਾ ਹੈ । ਬਾਕੀ ਹਿੱਸਾ ਤਾਂ ਚਾਂਦੀ ਦਾ ਹੀ ਹੁੰਦਾ ਹੈ ।ਗਾਇਡਲਾਇਨ ਅਨੁਸਾਰ ਓਲਿੰਪਿਕ ਮੈਡਲ ਦਾ ਵਿਆਸ ( ਡਾਇਮੀਟਰ ) 60 ਮਿਮੀ ਅਤੇ ਮੋਟਾਈ 3 ਮਿਮੀ ਹੋਣਾ ਜ਼ਰੂਰੀ ਹੈ । ਮੈਡਲ ਦੇ ਇੱਕ ਪਾਸੇ ਗਰੀਕ ਦੇਵਤਾ ਦੀ ਤਸਵੀਰ ਹੋਣੀ ਚਾਹੀਦੀ ਹੈ ਤੇ ਨਾਲ ਹੀ ਪਨਾਥਿਨਾਇਕੋਸ ਸਟੇਡਿਅਮ ਜਿੱਥੇ 1896 ਵਿੱਚ ਪਹਿਲਾਂ ਓਲਿੰਪਿਕ ਖੇਡਾਂ ਦੀ ਸ਼ੁਰੁਆਤ ਹੋਈ ਸੀ , ਉਹ ਵੀ ਹੋਣਾ ਚਾਹੀਦਾ ਹੈ । ਨਾਲ ਹੀ ਦੂਜੇ ਪਾਸੇ ਖੇਡਾਂ ਦਾ ਚਿੰਨ (5 ਰਿੰਗ ) ਅਤੇ ਨਾਮ ਹੋਣਾ ਚਾਹੀਦਾ ਹੈ ।
ਹੁਣ ਜਾਪਾਨ ਜਿਸ ਨੂੰ ਟੈਕਨੋਲਾਜੀ ਵਿੱਚ ਐਂਡਵਾਂਸ ਮੰਨਿਆ ਜਾਂਦਾ ਹੈ ਅਤੇ ਉਸ ਨੇ ਆਪਣੀ ਕਾਬਿਲਿਅਤ ਨੂੰ ਮੈਡਲ ਉੱਤੇ ਵੀ ਵਿਖਾਇਆ ਹੈ । ਪੁਰਾਣੇ ਇਲੈਕਟ੍ਰਾਨਿਕਸ ਗੈਜੇਟਸ ਨੂੰ ਰੀਸਾਇਕਲ ਕਰ ਉਸ ਵਿੱਚੋਂ ਪਦਾਰਥ ਕੱਢੇ ਗਏ ਹਨ । ਉਸ ਦਾ ਇਸਤੇਮਾਲ ਮੈਡਲ ਵਿੱਚ ਕੀਤਾ ਗਿਆ ਹੈ । ਇਹ ਜਾਪਾਨ ਦਾ ਵਾਤਾਵਰਨ ਫਰੇਂਡਲੀ ਹੋਣਾ ਦਰਸਾਉਦਾ ਹੈ। ਆਮ ਲੋਕਾਂ ਨੇ ਓਲਿੰਪਿਕ ਮੈਡਲ ਬਣਾਉਣ ਲਈ ਆਪਣੀਆਂ ਖਰਾਬ ਪਈਆਂ ਇਲੈਕਟ੍ਰਾਨਿਕ ਚੀਜਾਂ ਦਾਨ ਦਿੱਤੀਆਂ ਹਨ ਤਾਂ ਜੋ ਇਹਨਾਂ ਵਿੱਚੋਂ ਸੋਨਾਂ ਚਾਂਦੀ ਕੱਢ ਕੇ ਮੈਡਲ ਬਣਾਏ ਜਾ ਸਕਣ।

Total Views: 193 ,
Real Estate