ਟਰਾਈਡੈਂਟ ਫਾਉਂਡੇਸ਼ਨ ਨੇ ਧੌਲਾ ਵਿਖੇ ਮੈਡੀਕਲ ਕੈਂਪ ਲਗਾਇਆ

ਕੈਂਪ ਦੇ ਉਦਘਾਟਨ ਮੌਕੇ ਹਾਜ਼ਰ ਅਧਿਕਾਰੀ ਟਰਾਈਡੈਂਟ ਫਾਉਂਡੇਸ਼ਨ ਦੀ ਟੀਮ

ਪੱਖੋ ਕਲਾਂ 25 ਜੁਲਾਈ (ਸੁਖਜਿੰਦਰ ਸਮਰਾ) ਨੇੜਲੇ ਧੌਲਾ ਪਿੰਡ ਵਿੱਚ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਜਿੰਦਰ ਗੁਪਤਾ ਦੀ ਰਹਿਨੁਮਾਈ ਹੇਠ ਟਰਾਈਡੈਂਟ ਫਾਊਂਡੇਸ਼ਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਡਿਸਪੈਂਸਰੀ ਵਿਚ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਬਰਨਾਲਾ ਦੇ ਸਹਿਯੋਗ ਨਾਲ ਪ੍ਰੋਜੈਕਟ ਸਵਸਥ ਦੇ ਅਧੀਨ ਇਸ ਕੈਂਪ ਦਾ ਉਦਘਾਟਨ ਸ਼੍ਰੀ ਜਸਵੀਰ ਸਿੰਘ ਔਲਖ ਸੀਐਮਓ ਬਰਨਾਲਾ ਅਤੇ ਰਿਟਾਇਰਡ ਆਈ.ਏ.ਐੱਸ. ਅਫ਼ਸਰ ਗੁਰਲਵਲੀਨ ਸਿੰਘ ਸਿੱਧੂ , ਸਾਰਾ ਸ਼ਰਮਾ (ਸੀ ਈ ਓ) ਰੁਪਿੰਦਰ ਗੁਪਤਾ ਅਤੇ ਟਰਾਈਡੈਂਟ ਦੇ ਹੋਰ ਉੱਚ ਅਧਿਕਾਰੀ ਨੇ ਸਾਝੇਂ ਤੌਰ ਤੇ ਕੀਤਾ।

ਮੈਡੀਕਲ ਕੈਂਪ ਵਿਚ ਅੱਖਾਂ ਤੇ ਹੱਡੀਆਂ ਦੇ ਡਾਕਟਰ, ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਅਤੇ ਜਨਰਲ ਮੈਡੀਸਿਨ ਮਾਹਿਰ ਡਾਕਟਰਾਂ ਨੇ ਧੌਲਾ ਅਤੇ ਆਸਪਾਸ ਦੇ ਇਲਾਕਾ ਦੇ ਕਾਫੀ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਸਾਰੇ ਮਰੀਜ਼ਾਂ ਨੂੰ ਫਰੀ ਦਵਾਈਆਂ ਦਿੱਤੀਆਂ । ਇਸ ਤੋਂ ਇਲਾਵਾ ਇਸ ਕੈਂਪ ਵਿੱਚ ਲੋਕਾਂ ਦੇ ਬਲੱਡ ਸ਼ੂਗਰ ਸਮੇਤ ਮੁਫ਼ਤ ਟੈਸਟ ਕੀਤੇ ਗਏ । ਟਰਾਈਡੈਂਟ ਗਰੁੱਪ ਦੇ ਬਹੁਤ ਸਾਰੇ ਮੈਂਬਰਾਂ ਨੇ ਵਲੰਟੀਅਰ ਵਜੋਂ ਇਸ ਕੈਂਪ ਵਿੱਚ ਸੇਵਾ ਕੀਤੀ ਅਤੇ ਪਿੰਡ ਦੇ ਪੰਤਵੰਤੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਮੌਕੇ ਹਾਜ਼ਰ ਸੰਸਥਾ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਟਰਾਈਡੈਂਟ ਫਾਊਂਡੇਸ਼ਨ ਦੀ ਟੀਮ ਵੱਲੋਂ ਆਉਣ ਵਾਲੇ ਸਮੇਂ ਵਿੱਚ ੋਂ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਏ ਜਾਣਗੇ ਅਤੇ ਇਸੇ ਤਰ੍ਹਾਂ ਹੀ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾਣਗੇ।

Total Views: 215 ,
Real Estate