ਪਹਾੜਾਂ ਵੱਲ ਭੱਜੇ ਲੋਕਾਂ ਨੇ ਵਧਵਾਈ ਸਖ਼ਤੀ

ਉੱਤਰ ਭਾਰਤ ਵਿੱਚ ਗਰਮੀ ਪੈਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਪਹਾੜਾਂ ਵੱਲ ਭੱਜ ਪਏ ਜਿਸ ਤੋਂ ਬਾਅਦ ਮਸੂਰੀ ਦੇ ਪਹਾੜੀ ਖੇਤਰ ਵਿਚ ਵੱਡੀ ਗਿਣਤੀ ਲੋਕਾਂ ਦੇ ਪੁੱਜਣ ਤੋਂ ਬਾਅਦ ਪ੍ਰਸ਼ਾਸਨ ਨੇ ਸਖਤ ਪਾਬੰਦੀਆਂ ਲਾ ਦਿੱਤੀਆਂ ਹਨ। ਹੁਣ ਮਸੂਰੀ ਜਾਣ ਲਈ ਸੈਲਾਨੀਆਂ ਲਈ ਕਰੋਨਾ ਆਰਟੀਪੀਸੀਆਰ ਦੀ ਨੈਗੇਟਿਵ ਰਿਪੋਰਟ ਨਾਲ ਲਿਆਉਣਾ ਜ਼ਰੂਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇ ਸੈਲਾਨੀਆਂ ਕੋਲ ਮਸੂਰੀ ਦੇ ਹੋਟਲ ਦੀ ਬੁਕਿੰਗ ਸਬੰਧੀ ਦਸਤਾਵੇਜ਼ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਕੋਹਲੂਖੇਤ ਤੋਂ ਹੀ ਵਾਪਸ ਭੇਜ ਦਿੱਤਾ ਜਾਵੇਗਾ। ਇਸ ਵੇਲੇ ਇਥੋਂ ਦੇ ਜ਼ਿਆਦਾਤਰ ਹੋਟਲ ਬੁੱਕ ਹੋ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਇਥੋਂ ਦੇ ਕੈਂਪਟੀ ਫਾਲ ਤੇ ਹੋਰ ਥਾਵਾਂ ’ਤੇ ਸੈਲਾਨੀਆਂ ਵਲੋਂ ਕਰੋਨਾ ਸਬੰਧੀ ਸਾਵਧਾਨੀਆਂ ਨਹੀਂ ਵਰਤੀਆਂ ਜਾ ਰਹੀਆਂ ਜਿਸ ਕਾਰਨ ਕੇਂਦਰ ਨੇ ਅੱਜ ਲੋਕਾਂ ਨੂੰ ਕਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਵੀ ਕਿਹਾ ਹੈ। ਕੇਂਦਰ ਦੀ ਅਪੀਲ ਤੋਂ ਬਾਅਦ ਹੀ ਇਥੋਂ ਦੇ ਪ੍ਰਸ਼ਾਸਨ ਨੇ ਸਖਤ ਪਾਬੰਦੀਆਂ ਲਾਈਆਂ ਹਨ।

Total Views: 31 ,
Real Estate