ਕੋਰੇ ਘੜੇ ਵਿਚਲੇ 2-3 ਦਿਨ ਦੇ ਬੇਹੇ ਪਾਣੀ ਦੇ ਗੁਣ ਪੜ੍ਹ ਕੇ ਹੋ ਜਾਵੋਗੇ ਹੈਰਾਨ !


ਕੋਰੇ ਘੜੇ ਚ ਰੱਖਿਆ ਦੋ ਤਿੰਨ ਦਿਨ ਦਾ ਬੇਹਾ ਪਾਣੀ ਕਮਾਲ ਦਾ ਸਿਹਤ ਵਰਧਕ ਡਰਿੰਕ ਬਣ ਜਾਂਦਾ ਹੈ। ਇਹ ਕਬਜ਼, ਤੇਜ਼ਾਬੀਪਨ, ਵਾਲ ਝੜਨਾ, ਨਜ਼ਰ ਤੇ ਯਾਦਾਸ਼ਤ ਕਮਜ਼ੋਰੀ, ਭੁੱਖ ਨਾਂ ਲੱਗਣਾ, ਖੁਰਾਕ ਨਾਂ ਲੱਗਣਾ, ਪੁਰਾਣਾ ਸਿਰ ਦਰਦ, ਥਕਾਵਟ ਰੋਗ, ਤਣਾਉ ਰੋਗ, ਬੱਚਿਆਂ ਦਾ ਤਾਲੂਆ ਡਿੱਗਣਾ, ਅੱਖਾਂ ਥੱਲੇ ਕਾਲੇ ਘੇਰੇ, ਬੀ ਪੀ ਘਟਣਾ, ਵਾਰ ਵਾਰ ਪਥਰੀ ਬਣਨਾ, ਕੋਲੈਸਟਰੋਲ ਵਧਣਾ ਆਦਿ ਰੋਗਾਂ ਤੋਂ ਤੁਰੰਤ ਫਾਇਦਾ ਕਰਦਾ ਹੈ।
ਘੜਾ ਵਧੀਆ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ ਜੋ ਕਿ ਕਰੋੜਾਂ ਸਾਲਾਂ ਚ ਧਾਤੂਆਂ ਦੇ ਔਕਸਾਇਡਜ਼, ਮਿਨਰਲਜ਼, ਔਰਗੈਨਿਕ ਮੈਟਰ ਆਦਿ ਤੋਂ ਬਣੀ ਹੈ। ਇਹ ਬਹੁਤ ਜ਼ਿਆਦਾ ਤੱਤਾਂ ਨਾਲ ਭਰਪੂਰ ਹੁੰਦੀ ਹੈ। ਕੁਦਰਤੀ ਤੌਰ ਤੇ ਇਹ ਐਲਕਲੀਨ ਹੁੰਦੀ ਹੈ।
ਇਸ ਜ਼ਿਆਦਾ ਪੌਸ਼ਟਿਕ ਮਿੱਟੀ ਦੀ ਸਿਆਣੇ ਤੇ ਤਜ਼ਰਬੇਕਾਰ ਘੁਮਿਆਰ ਨੂੰ ਹੀ ਪਹਿਚਾਣ ਹੁੰਦੀ ਹੈ। ਉਹ ਮਿੱਟੀ ਨੂੰ ਦੇਖਕੇ, ਛੂਹ ਕੇ ਅਤੇ ਸੁੰਘ ਕੇ ਹੀ ਦੱਸ ਸਕਦਾ ਹੈ ਕਿ ਮਿੱਟੀ ਕਿੰਨੀ ਕੁ ਗੁਣਕਾਰੀ ਹੈ। ਉਹ ਇਹ ਵੀ ਦੱਸ ਸਕਦਾ ਹੈ ਕਿ ਉਸ ਮਿੱਟੀ ਦੇ ਘੜੇ, ਕੁੱਜੇ, ਕਾਹੜਨੀ, ਚਟੂਰੇ, ਕੂੰਡੇ ਵਧੀਆ ਬਣਨਗੇ ਕਿ ਦੀਵੇ, ਘਰੂੰਡੀ, ਬਠਲੇ, ਭੜੋਲੀ ਕਿ ਤੰਦੂਰ ਜਾਂ ਚੁੱਲ੍ਹੇ, ਚੁਰ, ਗਮਲੇ ਵਧੀਆ ਬਣਨਗੇ। ਪ੍ਰੰਤੂ ਆਧੁਨਿਕਤਾ ਦੇ ਚੱਕਰ ਵਿੱਚ ਬਜ਼ੁਰਗ ਘੁਮਿਆਰਾਂ ਤੋਂ ਕਿਸੇ ਨੇ ਇਹ ਗੁਣ ਨਹੀਂ ਸਿੱਖਿਆ।
ਜਦੋਂ ਕਿ ਅਜਿਹੇ ਬਜ਼ੁਰਗ ਘੁਮਿਆਰਾਂ ਨੂੰ ਸਰਕਾਰੀ ਕਾਲਿਜਾਂ ਸਕੂਲਾਂ ਵਿੱਚ ਟ੍ਰੇਨਿੰਗ ਦੇਣ ਲਈ ਰੱਖਿਆ ਜਾ ਸਕਦਾ ਹੈ। ਉਹਨਾਂ ਦੀ ਪੈਨਸ਼ਨ ਵੀ ਲਾਈ ਜਾ ਸਕਦੀ ਹੈ। ਲੇਕਿਨ ਐਨੇ ਗੁਣੀ ਬਜ਼ੁਰਗ ਘੁਮਿਆਰਾਂ ਨੂੰ ਭੱਠਿਆਂ ਤੇ ਰੋਟੀ ਰੋਜ਼ੀ ਖ਼ਾਤਰ ਰੁਲਦਿਆਂ ਦੇਖ ਬਹੁਤ ਮਨ ਦੁਖੀ ਹੁੰਦਾ ਹੈ।
ਮਨੁੱਖ ਸਦੀਆਂ ਤੋਂ ਹੀ ਮਿੱਟੀ ਦੇ ਬਰਤਨਾਂ ਚ ਦੁੱਧ, ਮੱਖਣ, ਘਿਉ, ਸਬਜ਼ੀ, ਪਾਣੀ, ਲੱਸੀ, ਖੀਰ, ਅਚਾਰ ਆਦਿ ਸਭ ਖਾਣ ਪੀਣ ਵਾਲੇ ਪਦਾਰਥ ਬਣਾਉਂਦਾ ਤੇ ਵਰਤਦਾ ਆ ਰਿਹਾ ਸੀ ਤਾਂ ਹੀ ਕੋਈ ਵੀ ਵਿਅਕਤੀ ਰੋਗੀ ਨਹੀਂ ਸੀ। ਉਦੋਂ ਕੈਂਸਰ, ਟੀਬੀ, ਹਾਰਟ ਅਟੈਕ, ਅਧਰੰਗ, ਤਣਾਉ, ਗੁਰਦੇ ਫੇਲ੍ਹ, ਜਿਗਰ ਫੇਲ੍ਹ ਆਦਿ ਰੋਗ ਨਹੀਂ ਸਨ। ਥੋੜੇ ਦਹਾਕੇ ਪਹਿਲਾਂ ਕੈਂਸਰ ਵੀ ਕਿਸੇ ਵਿਰਲੇ ਨੂੰ ਹੀ ਹੁੰਦਾ ਸੀ।
ਮੈਂਨੂੰ ਯਾਦ ਹੈ ਜਦ ਮੈਂ ਅੱਠ ਦਸ ਸਾਲ ਦੀ ਸੀ ਤਾਂ ਮੈਂ ਪਹਿਲੀ ਵਾਰ ਮੇਰੀ ਤਾਈ ਦੇ ਮੂੰਹੋਂ ਕੈਂਸਰ ਬਾਰੇ ਸੁਣਿਆ ਸੀ। ਲੇਕਿਨ ਉਹਨੇ ਕੈਂਸਰ ਨੂੰ ”ਕੈਂਸਲ ਫੋੜਾ” ਕਿਹਾ ਸੀ।
ਉਸਤੋਂ ਬਾਅਦ ਵੀ ਮੈਂ ਅਕਸਰ ਹੀ ਬਜ਼ੁਰਗ ਔਰਤਾਂ ਦੇ ਮੂੰਹੋਂ ਕੈਂਸਰ ਬਾਰੇ ਕਦੇ ਕਦਾਈਂ ਸੁਣਿਆ ਕਰਦੀ ਸੀ। ਉਦੋਂ ਜ਼ਿਆਦਾਤਰ ਕੈਂਸਰ ਨੂੰ “ਭੈੜੀ ਬੀਮਾਰੀ” ਕਿਹਾ ਜਾਂਦਾ ਸੀ। ਯਾਨਿ ਕਿ ਕੈਂਸਰ ਦਾ ਨਾਂ ਲੈਣਾ ਵੀ ਉਹਨਾਂ ਨੂੰ ਚੰਗਾ ਨਹੀਂ ਲਗਦਾ ਸੀ।
ਘੜੇ ਦਾ ਜਲ ਜ਼ਿਆਦਾ ਸੁਆਦੀ ਤੇ ਐਲਕਲੀਨ ਹੁੰਦਾ ਹੈ ਸੋ ਤੁਸੀਂ ਜ਼ਿਆਦਾ ਅਤੇ ਵਾਰ ਵਾਰ ਵੀ ਪੀ ਸਕਦੇ ਹੋ। ਘੜੇ ਦਾ ਪਾਣੀ ਪੀਣ ਨਾਲ ਖੂਨ ਦਾ pH Balance ਸਹੀ ਰਹਿੰਦਾ ਹੈ। ਪੀ ਐਚ ਵੈਲਿਊ ਸਹੀ ਰਹਿਣ ਵਾਲੇ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ। ਇਨਫੈਕਸ਼ਨਜ਼ ਛੇਤੀ ਕੀਤਿਆਂ ਨਹੀਂ ਹੁੰਦੀਆਂ। ਹੋਣ ਵੀ ਤਾਂ ਜਲਦੀ ਠੀਕ ਹੋ ਜਾਂਦੀਆਂ ਹਨ। ਗਲਾ ਵੀ ਖਰਾਬ ਨਹੀਂ ਹੁੰਦਾ। ਖੰਘ ਵੀ ਵਿਘੜਦੀ ਨਹੀਂ। ਅਵਾਜ਼ ਸੁਰੀਲੀ ਤੇ ਮਿੱਠੀ ਹੁੰਦੀ ਹੈ।
ਕੁੰਭ ਜਲ ਪੀਣ ਨਾਲ ਸਰੀਰ ਦਾ metabolism ਵੀ ਹੋਰ ਸੁਚਾਰੂ ਹੁੰਦਾ ਹੈ ਜਿਸ ਕਾਰਨ ਵਿਅਕਤੀ ਨੂੰ ਖਾਧਾ ਪੀਤਾ ਹਜ਼ਮ ਹੁੰਦਾ ਹੈ ਤੇ ਖੁਰਾਕ ਲੱਗਣ ਲਗਦੀ ਹੈ। ਨਤੀਜੇ ਵਜੋਂ ਬੱਚੇ ਜਲਦੀ ਕੱਦ ਕਾਠ ਵਾਲੇ ਬਣਦੇ ਹਨ। ਜੁਆਨੀ ਜ਼ਿਆਦਾ ਭਰਵੀਂ ਆਉਂਦੀ ਹੈ।
ਲੇਕਿਨ ਬੋਤਲ ਦਾ ਪਾਣੀ ਏਨਾ ਸੁਆਦੀ ਨਾਂ ਹੋਣ ਕਾਰਨ ਲੋੜੀਂਦਾ ਪਾਣੀ ਵੀ ਨਹੀਂ ਪੀਤਾ ਜਾ ਸਕਦਾ ਹੈ। ਫਰਿੱਜ ਚ ਰੱਖੀਆਂ ਜਾਣ ਵਾਲੀਆਂ ਬੋਤਲਾਂ ਚ bisphenol-a (BPA) ਹੁੰਦਾ ਹੈ। ਜੋ ਕੈਂਸਰ ਬਣਾਉਂਦਾ ਹੈ। ਛੋਟੀ ਉਮਰ ਦੀਆਂ ਔਰਤਾਂ ਦੇ ਪੀ ਸੀ ਓ ਡੀ, ਹਾਰਮੋਨਲ ਇੰਬੈਲੰਸ ਅਤੇ ਔਰਤ ਨੂੰ ਵੀ ਬਾਂਝ ਬਣਾ ਸਕਦਾ ਹੈ। ਹੋਰ ਵੀ ਕਈ ਤਰਾਂ ਦੇ ਸਰੀਰਕ ਰੋਗ ਬਣਾ ਸਕਦਾ ਹੈ।
ਲੇਕਿਨ ਮਿੱਟੀ ਦੇ ਬਰਤਨ ਵਿੱਚ ਜੋ ਵੀ ਤੇਜ਼ਾਬੀ ਤਸੀਰ ਵਾਲਾ ਖਾਣਾ ਰੱਖਿਆ ਜਾਂ ਬਣਾਇਆ ਜਾਂਦਾ ਹੈ ਉਸਦਾ ਤੇਜ਼ਾਬੀਪਨ ਘਟ ਜਾਂਦਾ ਹੈ। ਅਸਲ ਵਿੱਚ ਤੇਜ਼ਾਬੀ ਖਾਣੇ ਹੀ ਕੈਂਸਰ, ਦਿਲ, ਜਿਗਰ, ਗੁਰਦੇ ਆਦਿ ਦੇ ਰੋਗ ਬਣਾਕੇ ਵਿਅਕਤੀ ਦੀ ਉਮਰ ਘਟਾਉਂਦੇ ਹਨ।
ਪੁਰਾਤਨ ਸਭ ਧਰਮਾਂ ਵਿੱਚ ਪਾਣੀ ਨੂੰ ਦੇਵਤਾ ਮੰਨਿਆ ਜਾਂਦਾ ਹੈ। ਪਾਣੀ ਨੂੰ ਪਵਿੱਤਰ ਵਸਤੂ ਮੰਨਿਆ ਜਾਂਦਾ ਹੈ। ਬਾਕੀ ਧਰਮਾਂ ਦੀਆਂ ਰਿਵਾਇਤਾਂ ਬਾਰੇ ਮੈਨੂੰ ਜ਼ਿਆਦਾ ਪਤਾ ਨਹੀਂ ਹੈ।
ਜੇ ਕੋਈ ਸਿੱਖ ਧਰਮ ਦੇ ਇਲਾਵਾ ਕਿਸੇ ਹੋਰ ਧਰਮ ਦਾ ਅਨੁਆਈ ਹੋਵੇ ਤਾਂ ਸਾਨੂੰ ਜ਼ਰੂਰ ਮੈਸਿਜ ਕਰਕੇ ਦੱਸੇ ਕਿ ਹੋਰ ਧਰਮਾਂ ਚ ਪਾਣੀ ਨੂੰ ਜ਼ਮਾਂ ਕਰਕੇ ਪੀਣ ਦੀ ਕੀ ਰਿਵਾਇਤ ਹੈ। ਸਿੱਖ ਧਰਮ ਵਿਚ ਵੀ ਪਾਣੀ ਦੀ ਬਹੁਤ ਮਹੱਤਤਾ ਹੈ। ਗੁਰਬਾਣੀ ਵਿੱਚ ਅਨੇਕਾਂ ਥਾਵਾਂ ਤੇ ਪਾਣੀ ਨੂੰ ਬਹੁਤ ਸੁਲਾਹਿਆ ਗਿਆ ਹੈ।
ਸਿੱਖ ਰਵਾਇਤਾਂ ਅਨੁਸਾਰ ਸਾਫ ਕੋਰੇ ਘੜੇ ਚ ਧਰਤੀ ਹੇਠਲਾ ਵਧੀਆ ਸਾਫ਼ ਪੀਣਯੋਗ ਪਾਣੀ ਸੁੱਚਮ ਨਾਲ ਢਕਕੇ ਕਿਸੇ ਗਿੱਲੀ ਰੇਤ ਦੇ ਭਰੇ ਬੱਠਲ ਜਾਂ ਟੱਬ ਚ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰੱਖਿਆ ਜਾਂਦਾ ਹੈ। ਫਿਰ ਸਹਿਜ ਪਾਠ ਜਾਂ ਅਖੰਡ ਪਾਠ ਦੇ ਭੋਗ ਦੀ ਅਰਦਾਸ ਉਪਰੰਤ ਇਸ ਜਲ ਨੂੰ ਥੋੜਾ ਥੋੜਾ ਸਾਰੀ ਸੰਗਤ ਨੂੰ ਹੀ ਛਕਾਅ ਦਿੱਤਾ ਜਾਂਦਾ ਹੈ। ਕੁੰਭ ਦੇ ਜਲ ਨੂੰ ਬਹੁਤ ਲੋਕ ਜ਼ਮਾਂ ਕਰਕੇ ਵੀ ਰੱਖ ਲੈਂਦੇ ਹਨ। ਲੇਕਿਨ ਇਹ ਬੋਤਲਾਂ ਜਾਂ ਫਰਿੱਜ ਚ ਨਹੀਂ ਰੱਖਣਾ ਚਾਹੀਦਾ ਬਲਕਿ ਕੋਰੇ ਘੜੇ ਵਿੱਚ ਹੀ ਰਹਿਣਾ ਚਾਹੀਦਾ ਹੈ।
ਗਿੱਲੀ ਰੇਤ ਚ ਕੁੰਭ ਦੇ ਆਲੇ ਦੁਆਲੇ ਦੇਸੀ ਜੌਂ ਬੀਜ ਦਿੱਤੇ ਜਾਂਦੇ ਹਨ। ਭੋਗ ਪੈਣ ਤੱਕ ਇਹ ਉੱਗ ਪੈਂਦੇ ਹਨ। ਚੰਗੀ ਤਰਾਂ ਧੋਕੇ ਇਹ ਵੀ ਸਾਰੀ ਸੰਗਤ ਨੂੰ ਭੋਗ ਉਪਰੰਤ ਛਕਾਅ ਦੇਣੇ ਚਾਹੀਦੇ ਹਨ।
ਇਹ ਵੀ ਬਹੁਤ ਪੌਸ਼ਟਿਕ ਹੁੰਦੇ ਹਨ। ਇਹ ਜਿਗਰ ਰੋਗ, ਬੀਪੀ ਰੋਗ, ਦਿਮਾਗੀ ਰੋਗ, ਬੋਨ ਮੈਰੋ ਕੈਂਸਰ, ਬਲੱਡ ਕੈਂਸਰ, ਪੀ ਸੀ ਓ ਡੀ, ਲਿਕੋਰੀਆ, ਵਾਰ ਵਾਰ ਗਲਾ ਖ਼ਰਾਬੀ ਆਦਿ ਰੋਗਾਂ ਤੋਂ ਬੇਹੱਦ ਲਾਭਦਾਇਕ ਹੁੰਦੇ ਹਨ।
ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਬੈਂਸ ਹੈਲਥ ਸੈਂਟਰ ਮੋਗਾ
94630-38229,94654-12596

Total Views: 136 ,
Real Estate