ਫਿਨਲੈਂਡ : ਪ੍ਰਧਾਨ ਮੰਤਰੀ ਨੇ ਸਰਕਾਰੀ ਪੈਸੇ ਦੀ ਪਰਿਵਾਰ ਨਾਲ ਖਾਧੀ ਰੋਟੀ , ਹੁਣ ਹੋਵੇਗੀ ਜਾਂਚ !

ਫਿਨਲੈਂਡ ਦੀ ਪ੍ਰਧਾਨ ਮੰਤਰੀ ’ਤੇ ਦੋਸ਼ ਹੈ ਕਿ ਉਹਨਾਂ ਨੇ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਸਰਕਾਰੀ ਰਿਹਾਇਸ਼ ਵਿੱਚ ਪਰਿਵਾਰ ਨਾਲ ਨਾਸ਼ਤੇ ਉੱਤੇ ਪੈਸੇ ਖਰਚ ਕੀਤੇ ਹਨ। ਹੁਣ ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰੇਗੀ। ਪ੍ਰਧਾਨ ਮੰਤਰੀ ਸਨਾ ਮਾਰਿਨ ’ਤੇ ਦੋਸ਼ ਲਗਾਇਆ ਗਿਆ ਕਿ ਉਹ ਸਰਕਾਰੀ ਰਿਹਾਇਸ਼ ਕੇਸਰੰਤਾ ਵਿਚ ਰਹਿੰਦੇ ਹੋਏ ਅਪਣੇ ਪਰਿਵਾਰ ਦੇ ਨਾਸ਼ਤੇ ਲਈ ਪ੍ਰਤੀ ਮਹੀਨੇ ਲਗਭਗ 300 ਯੂਰੋ ਖਰਚ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀਆਂ ਨੂੰ ਵੀ ਇਸ ਦਾ ਫਾਇਦਾ ਮਿਲਿਆ ਹੈ। ਮਾਰਿਨ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਲਾਭ ਨਹੀਂ ਮੰਗਿਆ ਹੈ ਅਤੇ ਨਾ ਹੀ ਇਸ ਸਬੰਧੀ ਫੈਸਲਾ ਲੈਣ ਵਿਚ ਮੈਂ ਸ਼ਾਮਲ ਸੀ’। ਕਾਨੂੰਨੀ ਮਾਹਰਾਂ ਨੇ ਸੁਝਾਅ ਦਿੱਤਾ ਕਿ ਪ੍ਰਧਾਨ ਮੰਤਰੀ ਦੇ ਸਵੇਰ ਦੇ ਨਾਸ਼ਤੇ ਲਈ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਕਰਨਾ ਅਸਲ ਵਿਚ ਫਿਨਿਸ਼ ਕਾਨੂੰਨ ਦਾ ਉਲੰਘਣ ਹੋ ਸਕਦਾ ਹੈ।
ਪੁਲਿਸ ਨੇ ਇਕ ਬਿਆਨ ਵਿਚ ਕਿਹਾ, ‘ਪ੍ਰਧਾਨ ਮੰਤਰੀ ਨੇ ਨਾਸ਼ਤੇ ਉੱਤੇ ਖਰਚ ਕੀਤੇ ਪੈਸੇ ਸਰਕਾਰ ਤੋਂ ਲਏ ਹਨ। ਹਾਲਾਂਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ’। ਜਾਸੂਸ ਸੁਪਰਡੈਂਟ ਤੇਮੂ ਜੋਕਿਨਨ ਨੇ ਕਿਹਾ ਕਿ ਜਾਂਚ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਦਰ ਅਧਿਕਾਰੀਆਂ ਦੇ ਫੈਸਲਿਆਂ ‘ਤੇ ਕੇਂਦਰਤ ਹੋਵੇਗੀ। ਮਾਰਿਨ ਨੇ ਸ਼ੁੱਕਰਵਾਰ ਨੂੰ ਟਵਿੱਟਰ ‘ਤੇ ਕਿਹਾ ਕਿ ਉਹ ਜਾਂਚ ਦਾ ਸਵਾਗਤ ਕਰਦੀ ਹੈ ਅਤੇ ਇਸ ’ਤੇ ਵਿਚਾਰ ਕੀਤੇ ਜਾਣ ਤੱਕ ਲਾਭ ਦਾ ਦਾਅਵਾ ਕਰਨਾ ਬੰਦ ਕਰ ਦੇਵੇਗੀ।

Total Views: 672 ,
Real Estate