ਮਹਿੰਗੇ ਘਰਾਂ ਦਾ ਬਦਲ-ਸ਼ਿਪਿੰਗ ਕੰਟੇਨਰ

ਔਕਲੈਂਡ 30 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਕੁਝ ਖੇਤਰਾਂ ਦੇ ਵਿਚ ਮਹਿੰਗਾਈ ਐਨੀ ਵਧ ਗਈ ਹੈ ਕਿ ਉਥੇ ਰਹਿਣ ਵਾਸਤੇ ਆਪਣੀ ਛੱਤ ਦਾ ਪ੍ਰਬੰਧ ਕਰ ਲੈਣਾ ਨਾ ਮੁਮਕਿਨ ਹੁੰਦਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਪੁਰਾਣੇ ਕੰਟੇਨਰਾਂ ਨੂੰ ਬਦਲਵਾਂ ਰੂਪ ਦੇ ਕੇ ਉਨ੍ਹਾਂ ਨੂੰ ਘਰਾਂ ਵਿਚ ਬਦਲਿਆ ਜਾਣ ਵਾਲੇ ਖਬਰਾਂ ਆਈਆਂ ਸਨ। ਹੁਣ ਇਸ ਕਾਰਜ ਦੇ ਵਿਚ ਕਈ ਕੰਪਨੀਆਂ ਆ ਗਈਆਂ ਹਨ। ਵਲਿੰਗਟਨ ਦੇਸ਼ ਦਾ ਸਭ ਤੋਂ ਮਹਿੰਗਾ ਸ਼ਹਿਰ ਬਣ ਚੁੱਕਾ ਹੈ। ਸ਼ਿਪਿੰਗ ਵਾਲੇ ਕੰਟੇਨਰ ਨੂੰ ਇਕ ਮਹਿਲਾ ਨੇ ਇਕ ਲੱਖ ਡਾਲਰ ਖਰਚ ਕੇ ਆਪਣਾ ਇਕ ਬੈਡ ਰੂਮ ਵਾਲਾ ਘਰ ਬਣਾਇਆ ਹੈ। ਇਸ ਵਿਚ ਇਕ ਬਾਥਰੂਮ ਅਤੇ ਕਿਚਨ ਤੋਂ ਇਵਾਵਾ ਬੈਠਕ ਆਦਿ ਦਾ ਵੀ ਪ੍ਰਬੰਧ ਹੈ। ਇਸ ਘਰ ਦਾ ਫਲੋਰ ਏਰੀਆ 40 ਵਰਗ ਫੁੱਟ ਹੈ।

Total Views: 311 ,
Real Estate