ਭੋਰਾ ਕੁ ਥਿੰਦਾ-ਤ੍ਰਿਪਤਾ ਕੇ ਸਿੰਘ

Tripta K Singhਤ੍ਰਿਪਤਾ ਕੇ ਸਿੰਘ
ਫੈਕਟਰੀ ਤੋਂ ਪਰਤ ਕੇ ਸਾਈਕਲ ਵਿਹੜੇ ਦੀ ਕੰਧ ਨਾਲ ਖਲਾਰ ਕੇ ਮੈਂ ਆਪਣਾ ਰੋਟੀ ਵਾਲਾ ਡੱਬਾ ਤੇ ਝੋਲਾ, ਸਾਈਕਲ ਦੇ ਹੈਂਡਲ ਨਾਲੋਂ ਲਾਹਿਆ ਤਾਂ ਦੀਪੂ ਦੌੜ ਕੇ ਮੇਰੀਆਂ ਲੱਤਾਂ ਨਾਲ ਆ ਚਿੰਬੜਿਆ।
“ਡੈਈ ਚੀਜੀ, ਡੈਈ ਚੀਜੀ।।।।।।।।।” ਦੀਪੂ ਚਾਮ੍ਹਲ ਕੇ ਮੇਰੇ ਹੱਥ ਫੜੇ ਝੋਲੇ ਨੂੰ ਫ।ੋਲਣ ਲੱਗ ਪੈਂਦਾ ਹੈ। ਮੈਂ ਦੀਪੂ ਨੂੰ ਚੁੱਕ ਕੇ ਹਿੱਕ ਨਾਲ ਲਾ ਕੇ ਬਾਣ ਦੀ ਅਲਾਣੀ ਮੰਜੀ *ਤੇ ਬੈਠਦਾਂ। ਮਨਜੀਤ ਪਾਣੀ ਦਾ ਗਲਾਸ ਫੜਾ ਕੇ ਮੇਰੇ ਵੱਲ ਮੁਸਕਰਾ ਕੇ ਤੱਕਦੀ ਹੈ। ਦੀਪੂ ਮੇਰੇ ਲਿਆਂਦੇ ਝੋਲੇ ਨੂੰ ਅਜੇ ਫੋਲ। ਹੀ ਰਿਹਾ ਸੀ ਕਿ ਬਾਹਰ ਬੀਹੀ ਵਿੱਚ ਕਿਸੇ ਦੀ ਕਾਰ ਦਾ ਹਾਰਨ ਵੱਜਾ।
“ਅਮਨ ਤਾਚੇ ਦੀ ਤਾਰ।।।।” ਆਖ ਦੀਪੂ ਆਪਣੇ ਆਪ ਨੂੰ ਮੇਰੀਆਂ ਬਾਹਾਂ ਵਿੱਚੋਂ ਛੁਡਾਉਣ ਲਈ ਮਚਲਣ ਲੱਗਾ। ਉਸ ਦੀ ਗੱਲ ਸੁਣ ਮੈਂ ਸਗੋਂ ਦੀਪੂ ਨੂੰ ਹੋਰ ਘੁੱਟ ਕੇ ਫੜ ਲਿਆ। ਪਰ ਬੱਚਾ ਸੀ ਨਾ ਮੇਰੀ ਘੋਟ ਨੂੰ ਕਿੱਥੇ ਸਮਝਣਾ ਸੀ ਉਸ ਨੇ। ਆਪਣਾ ਆਪ ਛੁਡਾ ਕੇ ਦੀਪੂ ਬੀਹੀ ਵੱਲ ਨੂੰ ਭੱਜ ਲਿਆ। ਮੈਨੂੰ ਯਾਦ ਆਇਆ ਕਿ ਜਦੋਂ ਮੈਂ ਵੀ ਦੀਪੂ ਤੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਸੀ ਤਾਂ ਜਗਜੀਤ ਚਾਚਾ, ਜ੍ਹਿਨੂੰ ਅਸੀ। ਸਾਰੇ ਸ।ਹਿਰ ਵਾਲਾ ਚਾਚਾ ਆਖਦੇ ਸਾਂ ਵੀ ਜਦੋਂ ਪਿੰਡ ਆਪਣੀ ਮਰੂਤੀ ਕਾਰ ਲੈ ਕੇ ਆਉਂਦਾ ਤਾਂ ਅਸੀਂ ਸਾਰੇ ਬੀਹੀ ਦੇ ਜੁਆਕ ਚਾਚੇ ਦੀ ਕਾਰ ਦੁਆਲੇ ਹੋ ਜਾਂਦੇ। ਉਹਨੂੰ ਹੱਥ ਲਾ ਲਾ ਕੇ ਦੇਖਦੇ। ਬਾਕੀ ਜੁਆਕਾਂ ‘ਚ ਮੇਰੀ ਟੌਹਰ ਵੱਖਰੀ ਹੀ ਹੁੰਦੀ ਕਿਉਂਕਿ ਕਾਰ ਮੇਰੇ ਚਾਚੇ ਦੀ ਜੁ ਹੁੰਦੀ। ਸੁਰੂ ਸੁਰੂ ‘ਚ ਚਾਚਾ ਸਾਨੂੰ ਕਾਰ ‘ਚ ਬਹਾ ਕੇ ਪਿੰਡ ਦੀ ਗੇੜੀ ਵੀ ਲੁਆ ਦਿੰਦਾ ਸੀ। ਉਸ ਵਕਤ ਦੁਨੀਆਂ ‘ਚ ਸਾਡੇ ਤੋਂ ਵੱਧ ਖੁਸ। ਨਸੀਬ ਕੋਈ ਨਹੀਂ ਸੀ ਹੁੰਦਾ। ਅੱਜ ਸੋਚਦਾ ਤਾਂ ਆਪਣੇ ਆਪ ਤੇ ਹਾਸਾ ਜਿਹਾ ਆਉਂਦਾ।
ਜਦੋਂ ਬਚਪਨ ਚੋਂ ਬਾਹਰ ਨਿੱਕਲ ਕੇ ਜਵਾਨੀ ‘ਚ ਕਦਮ ਰੱਖਿਆ ਤਾਂ ਨਿੱਕੇ ਨਿੱਕੇ ਕਈ ਸਵਾਲਾਂ ਨੇ ਪ੍ਰੇਸਾਨ ਕਰਨਾ ਸੁਰੂ ਕਰ ਦਿੱਤਾ। ਕਈ ਵਾਰ ਆਪਣੇ ਭਾਪੇ ਨਾਲ ਲੜਨਾ ਕਿ ਭਾਪਾ ਚਾਚੇ ਵਾਂਗ ਜੇ ਤੂੰ ਵੀ ਚਾਰ ਅੱਖਰ ਪੜ੍ਹ ਕੇ ਕਿਤੇ ਨੌਕਰੀ ਲੱਗਾ ਹੁੰਦਾ ਤਾਂ ਅੱਜ ਲੋਕਾਂ ਦਿਆਂ ਬੰਨਿਆਂ ਤੋਂ ਘਾਹ ਨਾ ਖੋਤ ਰਿਹਾ ਹੁੰਦਾ।
ਅੱਗੋਂ ਭਾਪਾ ਵੀ ਨਿੰਮੋਝੂਣਾਂ ਹੋ ਕੇ ਲੰਬਾ ਹਾਉਂਕਾ ਭਰਦਾ “ਕਾਕਾ ਭਾਈਏ ਦੇ ਵੱਸ ਨੀਂ ਸੀ ਸਾਰੇ ਟੱਬਰ ਨੂੰ ਪੜ੍ਹਾਉਣਾਂ। ਇਸ ਲਈ ਮੈਨੂੰ ਵੱਡਾ ਜਾਣ ਕੇ ਸੱਤਮੀਂ ਚੋਂ ਹਟਾ ਕੇ ਤੇਰੇ ਚਾਚੇ ਦੀ ਪੜ੍ਹਾਈ ਜਾਰੀ ਰਹਿਣ ਦਿੱਤੀ। ਮਾਸਟਰ ਕਈ ਵਾਰ ਘਰੇ ਆਏ ਸੀ ਮੈਨੂੰ ਲੈਣ। ਪਰ ਭਾਈਏ ਨੇ ਹੱਥ ਖੜ੍ਹੇ ਕਰਤੇ, ਤੇ ਮੈਨੂੰ ਆਪਣੇ ਨਾਲ ਕੰਮ ਤੇ ਲਿਜਾਣ ਲੱਗ ਪਿਆ। ਮੈਂ ਘਰ ਦਾ ਤੋਰਾ ਤੋਰਨ ਲਈ, ਭਾਈਏ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗਾ। ਚੱਲ ਉਹ ਜਾਣੇਂ, ਛੋਟਾ ਵੀਰ ਪੜ੍ਹ ਜਾਊ ਤਾਂ ਆਪੇ ਬੇੜੀ ਬੰਨੇਖ਼ਕੰਢੇ ਲੱਗ ਜੂ। ਬੜੀਆਂ ਮੁਸ।ਕਿਲਾਂ ਨਾਲ ਘਰ ਦਾ ਖਰਚਾ ਤੋਰ ਕੇ ਜੀਤੇ ਨੂੰ ਪੜ੍ਹਾਈ ਦੇ ਪੈਸੇ ਭੇਜਦੇ, ਉਨ੍ਹੂੰ ਕਿਸੇ ਗੱਲੋਂ ਤੰਗ ਨਾ ਰੱਖਦੇ, ਭਾਪੇ ਨੇ ਲੰਬਾ ਹਾਉਕਾ ਲਿਆ। ਭਾਪਾ ਦੱਸਦਾ ਹੁੰਦਾ ਸੀ ਜਿੱਦਣ ਜਗਜੀਤ ਚਾਚੇ ਦੀ ਨੌਕਰੀ ਦੀ ਚਿੱਠੀ ਆਈ ਤਾਂ ਸਭ ਤੋਂ ਵੱਧ ਖੁਸੀ ਭਾਪੇ ਨੂੰ ਹੀ ਹੋਈ ਸੀ, ਉਹਦਾ ਪੈਰ ਧਰਤੀ ਤੇ ਨਹੀਂ ਸੀ ਲੱਗਦਾ। ਓਦਣ ਉਨ੍ਹੇਂ ਦੇਸੀ ਦੇ ਕਈ ਹਾੜੇ ਲਾਏ ਸਨ। ਮੇਰੀ ਦਾਦੀ ਤੋਂ ਲੋਕਾਂ ਦੀਆਂ ਵਧਾਈਆਂ ਨੀਂ ਸੀ ਸਾਂਭ ਹੁੰਦੀਆਂ। ਦਾਦੀ ਜਿਹੜੀ ਲੋਕਾਂ ਦੇ ਘਰੀਂ ਵਧਾਈਆਂ ਦੇ ਦੇ ਕੇ ਦਸਖ਼ਵੀਹ ਰੁਪਈਏ *ਕੱਠੇ ਕਰ ਲਿਆਂਉਂਦੀ ਸੀ ਅੱਜ ਖੁਦ ਵਧਾਈਆਂ ਦੀ ਹੱਕਦਾਰ ਬਣੀ ਬੈਠੀ ਸੀ।
“ਕੁੜੇ ਸੰਤੀਏ, ਹੁਣ ਤਾਂ ਤੇਰੀ ਕੁਲ ਤਰ ਜੂ, ਭੈਣੇਂ ਸਰਕਾਰੀ ਨੌਕਰ ਹੋ ਗਿਆ ਤੇਰਾ ਜੀਤ,” ਧੀਰੋ ਬੇਬੇ ਦਾਦੀ ਨੂੰ ਕੰਧ ਤੋਂ ਵਧਾਈਆਂ ਦੇ ਰਹੀ ਸੀ।
“ਲੈ ਹੋਰ ਭੈਣੇਂ, ਸੁੱਖਾਂਖ਼ਸੁੱਖਦੀ ਨੂੰ ਮਸੀਂ ਆਹ ਦਿਨ ਮਿਲਿਆ” ਦਾਦੀ ਨੇ ਵੀ ਕੱਚੇ ਓਟੇ ਤੋਂ ਦੀ ਗੁੜ ਦੀ ਭੇਲੀ ਧੀਰੋ ਬੇਬੇ ਨੂੰ ਦਿੰਦਿਆਂ ਆਖਿਆ।
ਚਾਚੇ ਦੀ ਨੌਕਰੀ ਸ।ਹਿਰ ਲੱਗੀ ਸੀ। ਚਾਚਾ ਰੋਜ।ਾਨਾਂ ਘਰੋਂ ਰੋਟੀ ਖਾ ਕੇ ਦੁਪਹਿਰ ਦੀ ਨਾਲ ਲੈ ਜਾਂਦਾ ਤੇ ਸਾਮ ਨੂੰ ਘਰ ਪਰਤ ਆਉਂਦਾ। ਮੇਰੀ ਬੀਬੀ ਦੀ ਡਿਊਟੀ ਪਹਿਲਾਂ ਨਾਲੋਂ ਕੁਝ ਹੋਰ ਸਖਤ ਹੋ ਗਈ ਸੀ। ਮੇਰੀਆਂ ਭੈਣਾਂ ਭੋਲਾਂ ਤੇ ਸੀਤੋ ਵੀ ਮਾਂ ਦੀ ਹੱਥ ਵਟਾਉਂਦੀਆਂ ਘਰ ਦੇ ਕੰਮਾਂ ਵਿੱਚ। ਥੋੜ੍ਹਾ ਚਿਰ ਚਾਚਾ ਪਿੰਡੋਂ ਸ।ਹਿਰ ਤੇ ਸ।ਹਿਰੋਂ ਪਿੰਡ ਆਉਂਦਾ ਜਾਂਦਾ ਰਿਹਾ ਤੇ ਫਿ।ਰ ਸਿਆਲ ਆ ਗਿਆ। ਤਾਂ ਅਵੇਰਾ ਹੋਣ ਕਰਕੇ ਚਾਚੇ ਨੇ ਸ।ਹਿਰ ਵਿੱਚ ਹੀ ਇੱਕ ਕਮਰਾ ਕਿਰਾਏ ਤੇ ਲੈ ਲਿਆ। ਹੁਣ ਚਾਚਾ ਪੰਦਰ੍ਹੀਂ ਕੁ ਦਿਨੀ ਪਿੰਡ ਗੇੜਾ ਮਾਰਦਾ। ਭਾਪਾ ਦੱਸੇ, ਇੱਕ ਦਿਨ ਪਹਿਲੀ ਤੋਂ ਬਾਅਦ ਚਾਚਾ ਘਰੇ ਆਇਆ ਤਾਂ ਭਾਈਏ ਦੇ ਹੱਥ ਤੇ ਸੌ ਸੌ ਦੇ ਤਿੰਨ ਨੋਟ ਦੇ ਕੇ ਆਖਣ ਲੱਗਾ, “ਆਹ ਰੱਖ ਲਾ ਭਾਈਆ।” ਭਾਈਆ ਕਦੇ ਨੋਟਾਂ ਨੂੰ ਪੁੱਠਾਖ਼ਸਿੱਧਾ ਕਰਕੇ ਵੇਖੇ ਤੇ ਕਦੇ ਚਾਚੇ ਦੇ ਮੂੰਹ ਵੱਲ।
“ਹੁਣ ਸ।ਹਿਰ ਕਮਰੇ ਦਾ ਕਿਰਾਇਆ ਵੀ ਦੇਣਾਂ ਪੈਂਦਾ ਤੇ ਰੋਟੀ ਵੀ ਮੁੱਲ ਖਾਣੀ ਪੈਂਦੀ ਆ, ਖਰਚਾ ਬਾਹਲਾ ਹੋ ਜਾਂਦਾ” ਆਖ ਚਾਚਾ ਅੰਦਰਲੀ ਸਬਾਤ ‘ਚ ਦਾਦੀ ਕੋਲੇ ਜਾ ਬੈਠਾ। ਭਾਪਾ ਵੀ ਚੁੱਪ ਕੀਤਾ ਡੰਗਰਾਂ ਵਾਲੇ ਬਾੜੇ ਨੂੰ ਤੁਰ ਗਿਆ। ਡੰਗਰ ਵੀ ਕੀ ਸੀ, ਇੱਕ ਬੱਕਰੀ, ਤੇ ਮਰੀਅਲ ਜਿਹੀ ਮੰਹਿ। ਬੀਬੀ ਤੀਮੀਆਂ ਨਾਲ ਜਾ ਕੇ ਘਾਹ ਖੋਤ ਲਿਆਉਂਦੀ ਮੰਹਿ ਜੋਗਾ ਤੇ ਬੱਕਰੀ ਆਪੇ ਚਰ ਆਉਂਦੀ।
ਦੋ ਕੁ ਸਾਲਾਂ ਮਗਰੋਂ ਚਾਚੇ ਨੇ ਆਪਣੇ ਨਾਲ ਕੰਮ ਕਰਦੀ ਕੁੜੀ ਨਾਲ ਵਿਆਹ ਕਰਾ ਲਿਆ। ਤੇ ਕਮਲੇਸ। ਸਾਡੀ ਚਾਚੀ ਬਣ ਗਈ। ਭਾਪਾ ਦੱਸਦਾ ਹੁੰਦਾ ਸੀ ਕਿ ਚਾਚੇ ਦੇ ਵਿਆਹ ਤੋਂ ਸਾਲ ਕੁ ਬਾਅਦ ਜਦੋਂ ਮੈਂ ਹੋਣ ਵਾਲਾ ਸੀ ਤਾਂ ਚਾਚੀ ਵੀ ਉਮੀਦ ਤੋਂ ਸੀ। ਕਮਲੇਸ। ਚਾਚੀ ਤਾਂ ਸ।ਹਿਰ ਰਹਿੰਦੀ ਸੀ। ਉਹਦੀ ਸਾਂਭਖ਼ਸੰਭਾਲ ਸ।ਹਿਰ ਦੇ ਚੰਗੇ ਹਸਪਤਾਲ ਵਿੱਚ ਹੁੰਦੀ ਸੀ ਤੇ ਬੀਬੀ ਨੇ ਪਿੰਡ ਦੀ ਗੇਜੋ ਦਾਈ ਦੇ ਆਸਰੇ ਹੀ ਮੌਤ ਦੇ ਮੂੰਹ *ਚ ਜਾਂਦੀ ਜਾਂਦੀ ਨੇ ਮੈਨੂੰ ਜਨਮ ਦਿੱਤਾ ਸੀ। ਦੋ ਕੁੜੀਆਂ ਤੋਂ ਬਾਅਦ ਹੋਏ ਮੁੰਡੇ ਦੀ ਖੁਸੀ ਸਾਇਦ ਉਹਦੀ ਜਾਨ ਬਚਾ ਲਈ ਹੋਣੀ ਆਂ। ਚਾਚੀ ਨੇ ਵੀ ਉਦੋਂ ਕੁ ਹੀ ਸ।ਹਿਰ ਦੇ ਵੱਡੇ ਹਸਪਤਾਲ ਵਿੱਚ ਆਪਣੇ ਪਲੇਠੇ ਪੁੱਤਰ ਅਮਨ ਨੂੰ ਜਨਮ ਦਿੱਤਾ ਸੀ। ਅਮਨ ਤੇ ਮੈਂ ਆਪੋਖ਼ਆਪਣੇ ਥਾਂਈਂ ਵੱਡੇ ਹੁੰਦੇ ਗਏ। ਚਾਚਾਖ਼ਚਾਚੀ ਦਾ ਅਕਸਰ ਪਿੰਡ ਗੇੜਾ ਲੱਗਦਾ ਰਹਿੰਦਾ। ਭੋਲ੍ਹਾਂ ਤੇ ਜੀਤਾਂ ਵੀ ਹੁਣ ਵੱਡੀਆਂ ਹੋ ਗਈਆਂ ਸਨ। ਬੀਬੀ ਨੂੰ ਦਿਨਖ਼ਰਾਤ ਉਨ੍ਹਾਂ ਦੇ ਵਿਆਹ ਦਾ ਫਿ।ਕਰ ਵੱਢਖ਼ਵੱਢ ਖਾਂਦਾ ਰਹਿੰਦਾ। ਘਰ ਦੀਆਂ ਤੰਗੀਆਂ ਨੇ ਉਨ੍ਹਾਂ ਨੂੰ ਅੱਠਵੀਂ ਤੋਂ ਬਾਅਦ ਪੜ੍ਹਨੋਂ ਵੀ ਹਟਾ ਲਿਆ ਸੀ। ਜੀਤਾਂ ਨੇ ਬਹੁਤ ਜਿ।ਦ ਕੀਤੀ ਸੀ ਅੱਗੋਂ ਪੜ੍ਹਨ ਦੀ, ਪਰ ਬੀਬੀਖ਼ਭਾਪੇ ਨੇ ਹਾਂ ਨਾ ਕੀਤੀ। ਮੇਰਾ ਵੀ ਜੀਅ ਕਰਦਾ ਸੀ ਕਿ ਭੈਣਾਂ ਅੱਗੇ ਪੜ੍ਹਨ ਪਰ ਮੈਂ ਅਜੇ ਐਨਾਂ ਵੱਡਾ ਨਹੀਂ ਸੀ ਹੋ ਸਕਿਆ ਕਿ ਕੋਈ ਫੈਸਲਾ ਲੈ ਸਕਾਂ। ਪਰ ਹੁਣ ਐਨਾਂ ਕੁ ਸਿਆਣਾਂ ਜ।ਰੂਰ ਹੋ ਗਿਆ ਸਾਂ ਕਿ ਹੁਣ ਬੀਬੀ ਦਾ ਜੱਟਾਂ ਦੇ ਬੰਨ੍ਹਿਆਂ ਤੋਂ ਘਾਹ ਖੋਤ ਕੇ ਲਿਆਉਣਾਂ ਮੈਨੂੰ ਚੰਗਾ ਨਹੀਂ ਸੀ ਲਗਦਾ। ਰੰਬਾਖ਼ਪੱਲੀ ਹੁਣ ਬੀਬੀ ਤੋਂ ਖੋਹ ਕੇ ਇਹ ਕੰਮ ਮੈਂ ਆਪਣੇ ਜਿੰਮ੍ਹੇ ਲੈ ਲਿਆ ਸੀ। ਅੜਦਾਖ਼ਥੁੜਦਾ ਹੁਣ ਮੈਂ ਦਸਵੀਂ ਜਮਾਤ ਵਿੱਚ ਹੋ ਗਿਆ ਸੀ। ਪੜ੍ਹਾਈ ਨੂੰ ਦਿਮਾਗ ਬਾਕੀ ਮੁੰਡਿਆਂ ਤੋਂ ਕੁਝ ਤੇਜ। ਹੀ ਚਲਦਾ ਸੀ। ਡੰਗਰਾਂ ਆਲੇ ਬਾੜੇ ਦੀ ਇੱਕ ਕੋਠੜੀ ਨੂੰ ਲਿੱਪਖ਼ਪੋਚ ਕੇ ਮੇਰੇ ਪੜ੍ਹਨ ਦਾ ਕਮਰਾ ਬਣਾ ਦਿੱਤਾ ਤੇ ਮੈਂ ਉੱਥੇ ਅੱਧੀਖ਼ਅੱਧੀ ਰਾਤ ਤੱਕ ਪੜ੍ਹਾਈ ਕਰਦਾ ਰਹਿੰਦਾ।
ਚਾਚੇ ਨੇ ਸ।ਹਿਰ ਕੋਠੀ ਪਾ ਲਈ ਸੀ। ਹੁਣ ਪਿੰਡ ਵੀ ਉਨ੍ਹਾਂ ਦਾ ਗੇੜਾ ਘੱਟ ਹੀ ਵੱਜਦਾ। ਅਸੀਂ ਤਾਂ ਉਨ੍ਹਾਂ ਦੀ ਕੋਠੀ ਅਜੇ ਵੇਖੀ ਵੀ ਨਹੀਂ ਸੀ। ਕੋਠੀ ਦੀ ਚੱਠ ਤੇ ਸਿਰਫ। ਭਾਈਆ ਤੇ ਭਾਪਾ ਹੀ ਗਏ ਸੀ। ਆਥਣੇ ਆ ਕੇ ਬੜੀਆਂ ਸਿਫ।ਤਾਂ ਕਰਦਾ ਸੀ ਭਾਈਆ ਚਾਚੇ ਦੀ ਕੋਠੀ ਦੀਆਂ। ਭਾਪਾ ਵੀ ਵਿਚਾਰਾ ਉਹਦੀ ਹਾਂ *ਚ ਹਾਂ ਰਲਾਈ ਜਾਂਦਾ ਸੀ। ਭੋਲ੍ਹਾਂ ਤੇ ਜੀਤਾਂ ਚੱਠ ਤੋਂ ਆਏ ਪਕੌੜੇ ਖਾ ਕੇ ਖੁਸ। ਹੋ ਰਹੀਆਂ ਸਨ।
“ਲੈ ਓਹ ਕਾਲਿਆ ਤੂੰ ਵੀ ਖਾ ਲੈ ਰਸਗੁੱਲੇ, ਚਾਚੇ ਨੇ ਘੱਲ੍ਹੇ ਆ” ਭੋਲ੍ਹਾਂ ਨੇ ਮੇਰੇ ਵੱਲ ਨੂੰ ਪਲੇਟ ਕੀਤੀ ਤਾਂ ਮੈਂ ਮੂੰਹ ਭੁਆਂ ਲਿਆ।
“ਇਹ ਤਾਂ ਹਰ ਵੇਲੇ ਪਤਾ ਨਹੀਂ ਕਿਉਂ ਸੜਿਆਖ਼ਮਚਿਆ ਹੀ ਰਹਿੰਦੈ” ਜੀਤਾਂ ਨੇ ਕਾਲੇ ਗੁਲਾਬਖ਼ਜਾਮਣ ਮੂੰਹ ਵਿੱਚ ਪਾਉਂਦਿਆਂ ਚਟਕਾਰਾ ਲੈ ਕੇ ਮੇਰੇ ਵੱਲ ਕੈੜਾ ਜਿਹਾ ਵੇਖਿਆ। ਮੈਂ ਉੱਠ ਕੇ ਬਾਹਰ ਵੱਲ ਨੂੰ ਤੁਰ ਪਿਆ।
ਥੋੜ੍ਹੇ ਕੁ ਦਿਨਾਂ ਮਗਰੋਂ ਚਾਚਾਖ਼ਚਾਚੀ, ਅਮਨ ਅਤੇ ਉਸ ਦੀ ਨਿੱਕੀ ਭੈਣ ਸਿੰਮੀ ਪਿੰਡ ਆਏੇ। ਚਾਚੇ ਨੇ ਨਵੀਂ ਕਾਰ ਲਈ ਸੀ। ਦਾਦੀ ਨੇ ਸੁਨੇਹਾ ਘੱਲਿਆ ਸੀ, ਬਈ ਪਹਿਲਾਂ ਜਠੇਰੀਂ ਮੱਥਾ ਟੇਕ ਕੇ ਜਾਓ। ਚਾਚੇ ਹੁਣੀਂ ਕਾਰ ਦਾ ਜਠੇਰੀਂ ਮੱਥਾ ਟਿਕਾਉਂਣ ਲਿਆਏ ਸਨ। ਮੰਨ ਹੀ ਮੰਨ ਮੈਨੂੰ ਬੜੀ ਖਿੱਝ ਜਿਹੀ ਚੜ੍ਹੀ। ਜੀਅਦੇ ਜਾਗਦੇ ਬੈਠੇ ਜਠੇਰਿਆਂ ਨੂੰ ਕਦੀ ਆਪਣੇ ਘਰ ਨਹੀਂ ਰੱਖਿਆ ਤੇ ਚੱਲੇ ਆ ਜਠੇਰੀ ਮੱਥਾ ਟੇਕਣ।
“ਓਏ ਕਾਲੇ ਆਜਾ ਯਾਰ ਜ।ਰਾ ਕਾਰ *ਚ ਗੇੜੀ ਮਾਰ ਕੇ ਆਈਏ ਪਿੰਡ ਦੀ” ਅਮਨ ਨੇ ਹੁੱਬ ਕੇ ਮੈਨੂੰ ਬੁਲਾਇਆ।
“ਉਹ ਨਹੀਂ ਯਾਰ ਮੈਂ ਤਾਂ ਅਜੇ ਪੱਠਿਆਂ ਨੂੰ ਜਾਣੈਂ”
“ਓਏ ਪੱਠੇ ਵੀ ਵੱਢ ਲਿਆਂਈਂ ਬਾਅਦ ਵਿੱਚ”
“ਵੱਢ ਲਿਆਂਈਂ।।।।? ਵੱਢ ਲਿਆਂਈਂ ਤਾਂ ਇੰਵੇਂ ਆਖ ਰਿਹੈਂ ਜਿਵੇਂ ਪਿਓ ਦੀ ਪੈਲੀ *ਚੋਂ ਵੱਢ ਕੇ ਲਿਆਉਂਣੇਂ ਹੋਣ, ਮੈਂ ਮਨ ਹੀ ਮਨ ਸੋਚਿਆ। ਪੱਠੇ ਵੱਢ ਕੇ ਲਿਆਉਣ ਵਿੱਚ ਤੇ ਪੱਠੇ ਕੱਢ ਕੇ ਲਿਆਉਂਣ ਵਿੱਚ ਕੀ ਫ।ਰਕ ਹੈ ਇਹ ਸਾਇਦ ਅਮਨ ਦੇ ਫਰਿਸਤਿਆਂ ਨੂੰ ਵੀ ਨਾ ਪਤਾ ਹੋਵੇ। ਉਨ੍ਹੇਂ ਤਾਂ ਜਿੰਦਗੀ *ਚ ਕਦੀ ਪੋਹਲੀ, ਭਟਕਲ ਤੇ ਇਟਸਿਟ ਦਾ ਕਦੀ ਨਾਂਅ ਵੀ ਨਹੀਂ ਸੁਣਿਆ ਹੋਣਾਂ।
“ਜਾਹ ਯਾਰ ਲੈ ਆ ਪਹਿਲਾਂ ਪੱਠੇ ਤੂੰ” ਮੈਨੂੰ ਚੁੱਪ ਵੇਖ ਕੇ ਅਮਨ ਨੇ ਕਿਹਾ। ਮੈਂ ਰੰਬਾ ਪੱਲੀ ਚੁੱਕ ਕੇ ਬਾਹਰ ਨੂੰ ਤੁਰ ਗਿਆ। ਦੋ ਕੁ ਘੰਟਿਆਂ ਮਗਰੋਂ ਪੱਠਿਆਂ ਦੀ ਪੰਡ ਬਾੜੇ *ਚ ਸੁੱਟ ਜਦ ਮੈਂ ਘਰ ਪਰਤਿਆ ਤਾਂ ਮੈਂ ਭਾਈਏ ਵੱਲ ਗਹੁ ਨਾਲ ਤੱਕਿਆ, ਭਾਈਆ ਨਸਵਾਰੀ ਰੰਗ ਦਾ ਕੋਟ ਪਾਈ, ਖੜ੍ਹਾ ਆਪਣਾ ਅੱਗਾਖ਼ਪਿੱਛਾ ਵੇਖ ਰਿਹਾ ਸੀ।
“ਵੇਖ ਖਾਂ ਕਾਲੇ, ਕਿਵੇਂ ਦਾ ਲਗਦਾ ਭਾਈਏ ਦਾ ਕੋਟ” ਨਵਾਂ ਨਹੀਂ ਪਰ ਨਵੇਂ ਲਗਦੇ ਕੋਟ ਤੇ ਚਾਚਾ ਹੱਥ ਫੇਰ ਰਿਹਾ ਸੀ। ਮੈਨੂੰ ਯਾਦ ਆਇਆ ਤਿੰਨਖ਼ਚਾਰ ਸਾਲ ਪਹਿਲਾਂ ਲੰਬੜਦਾਰਾਂ ਦੇ ਬੁੜ੍ਹੇ ਨੇ ਭਾਈਏ ਨੂੰ ਇੱਕ ਕਾਲੇ ਰੰਗ ਦਾ ਇੱਕ ਪੁਰਾਣਾ ਕੋਟ ਦਿੱਤਾ ਸੀ। ਭਾਈਆ ਉਸ ਕੋਟ ਨੂੰ ਪਾ ਕੇ ਜਿੰਨਾਂ ਕੁ ਖੁਸ। ਹੋਇਆ ਸੀ, ਅੱਜ ਉਸ ਤੋਂ ਰਤਾ ਕੁ ਵੱਧ ਕੁਛ ਜਾਪਦਾ ਸੀ। ਇੰਝ ਜਾਪਦਾ ਸੀ ਜਿਵੇਂ ਆਪਣੇ ਆਪ ਨੂੰ ਆਪ ਹੀ ਜਵਾਬ ਦੇ ਕੇ ਆਪਣਾ ਚਿੱਤ ਰਾਜ।ੀ ਕਰ ਰਿਹਾ ਹੋਵੇ। ਪੁੱਤ ਦਾ ਈ ਐ ਭਾਵੇਂ ਪੁਰਾਣਾਂ ਹੀ ਏ।
“ਮੈਂ ਸੋਚਿਆ ਸਿਆਲ ਆ ਰਿਹੈ ਭਾਈਏ ਨੂੰ ਇੱਕ ਕੋਟ ਹੀ ਦੇ ਦਿਆਂ। ਮੇਰੇ ਕੋਲ ਤਾਂ ਐਹੋ ਜਿਹੇ ਕਈ ਨੇ, ਮੇਰੇ ਜਾਂ ਤਾਂ ਟਾਇਟ ਹੋ ਗਏ ਆ ਤੇ ਜਾਂ ਫਿਰ ਬੇਖ਼ਰਿਵਾਜੇ, ਅਗਲੀ ਵਾਰੀਂ ਆਉਂਗਾ ਤਾਂ ਭਾਜੀ ਲਈ ਤੇ ਤੇਰੇ ਲਈ ਵੀ ਲੈ ਕੇ ਆਉਂਗਾ।” ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਚਾਚੇ ਦੀ ਇਸ ਗੱਲ ਦਾ ਕੀ ਜਵਾਬ ਦੇਵਾਂ। ਮੈਂ ਬਿਨਾਂ ਕੁਝ ਬੋਲਿਆਂ ਅੰਦਰ ਜਾ ਵੜਿਆ। ਕਿੰਨ੍ਹੇ ਚਿਰ ਮਗਰੋਂ ਮੈਂ ਬਾਹਰ ਆਇਆ ਤਾਂ ਵੇਹੜੇ ਵਿੱਚ ਬੈਠੀ ਬੀਬੀ, ਭੇਲਾਂ ਤੇ ਜੀਤਾਂ, ਪਲਾਸਟਿਕ ਦੇ ਵੱਡੇ ਵੱਡੇ ਲਿਫ।ਾਫ।ੇ ਫ।ੋਲ ਰਹੀਆਂ ਸਨ।
“ਭੈਣੇਂ ਆਹ ਵੇਖ ਕਿੰਨਾ ਸੋਹਣਾਂ ਸੂਟ ਐ, ਲਗਦੈ ਜਿਵੇਂ ਇੱਕ ਵਾਰੀ ਵੀ ਨਾ ਪਇਆ ਹੋਵੇ।” ਜੀਤਾਂ ਚਾਚੀ ਤੇ ਸਿੰਮੀ ਦੇ ਪੁਰਾਣੇ ਸੂਟਾਂ ਨਾਲ ਖੁਸ। ਹੋ ਰਹੀ ਸੀ।
“ਕਾਲੇ ਆਹ ਟੀਖ਼ਸ।ਰਟ ਵੇਖ ਤੇਰੇ ਮੇਚੇ ਦੀ ਲਗਦੀ ਆ, ਅਮਨ ਵੀ ਇੱਕਖ਼ਦੋ ਵਾਰੀ ਤੋਂ ਵੱਧ ਨਹੀਂ ਪਾਉਂਦਾ ਕੋਈ ਕੱਪੜਾ। ਹੋਰ ਵੀ ਬਹੁਤ ਸਾਰੇ ਕੱਪੜੇ ਆ। ਨਵੇਂ ਕੱਪੜੇ ਕੰਮਾਂ ਵਾਲੀਆਂ ਨੂੰ ਦੇਣ ਨੂੰ ਵੀ ਕਿਹੜਾ ਜੀਅ ਕਰਦੈ। ਸੋਚਿਆ ਆਪਣੇ ਜੁਆਕ ਪਾ ਲੈਣਗੇ” ਚਾਚੀ ਮੈਨੂੰ ਮੁਖਾਤਿਬ ਸੀ ਤੇ ਮੈਂ ਪਤਾ ਨਹੀਂ ਕਿੱਥੇ ਸੀ। ਥੋੜ੍ਹੀ ਦੇਰ ਬਾਅਦ ਬੀਬੀ, ਭੋਲ੍ਹਾਂ ਤੇ ਜੀਤਾਂ ਰੋਟੀਖ਼ਟੁੱਕ ਦੁਆਲੇ ਹੋ ਗਈਆਂ ਤੇ ਚਾਚੀ ਅੰਦਰ ਦਾਦੀ ਨਾਲ ਗੱਲੀਂ ਲੱਗ ਗਈ। ਮੈਨੂੰ ਜਾਪਿਆ ਜਿਵੇਂ ਪੁਰਾਣੇ ਸਰਾਣੇਂ ਕੱਪੜਿਆਂ ਬਦਲੇ ਸਾਡੇ ਤੇ ਵੱਡਾ ਅਹਿਸਾਨ ਕਰਕੇ ਦੋ ਦਿਨ ਦੀ ਪ੍ਰਾਹੁਣਚਾਰੀ ਦਾ ਹੱਕ ਬਣਦਾ ਸੀ ਚਾਚਾਖ਼ਚਾਚੀ ਦਾ। ਰੋਟੀਖ਼ਪਾਣੀ ਖਾ ਕੇ ਸਾਰੇ ਆਪਣੇ ਆਪਣੇ ਮੰਜਿਆਂ ਤੇ ਪੈ ਗਏ ਤਾਂ ਮੈਂ ਵੀ ਆਪਣੀ ਕੋਠੜੀ ਵੱਲ ਨੂੰ ਜਾਣ ਹੀ ਲੱਗਿਆ ਸੀ ਤਾਂ ਦਾਦੀ ਦੀ ਆਵਾਜ। ਮੇਰੇ ਕੰਨ੍ਹੀਂ ਪਈ, “ਕਮਲੇਸ। ਮੈਂ ਤੁਹਾਡੇ ਲਈ ਦੋ ਕਿੱਲੋ ਘਿਓ ਜੋੜਿਆ ਪਿਆ, ਸਵੇਰੇ ਦਊਂ ਸੰਦੂਕ *ਚੋਂ ਕੱਢ ਕੇ ਨਾਲੇ ਥੋੜ੍ਹਾ ਜਿਹਾ ਮੱਖਣ ਅਮਨ ਲਈ ਵੀ ਰੱਖਿਆ ਹੋਇਆ, ਕਿਵੇਂ ਨਿੱਕਾ ਹੁੰਦਾ ਅਮਨ ਮੱਖਣ ਨੂੰ ਤੜੀਮਖ਼ਤੜੀਮ ਕਹਿੰਦਾ ਹੁੰਦਾ ਸੀ। ਮੱਖਣ ਤੇਰੇ ਮੂੰਹ ਤੇ ਲਾਉਣ ਵਾਲੀ ਕਰੀਮ ਵਰਗਾ ਲਗਦਾ ਹੁੰਦਾ ਸੀ। ਦਾਦੀ ਯਾਦ ਕਰਕੇ ਹੱਸ ਰਹੀ ਸੀ। ਇੱਥੇ ਕਿਤੇ ਜੁਆਕ ਕੁਸ। ਛੱਡਦੇ ਆ ਭੋਰਾ। ਉਹ ਤਾਂ ਮੈਂ ਸਾਰਿਆਂ ਤੋਂ ਅੱਖ ਬਚਾਅ ਕੇ ਜੋੜ ਲੈਂਨੀਂ ਆ ਭੋਰਾ। ਸ।ਹਿਰੋਂ ਕਿਤੇ ਅਸਲੀ ਘਿਓ ਮਿਲਦਾ ਘਰ ਵਰਗਾ।
“ਆਹੋ ਬੇਬੇ ਜੀ, ਘਰ ਵਰਗੇ ਘਿਓ ਦੀ ਤਾਂ ਰੀਸ ਨਹੀਂ, ਨਾਲੇ ਸਾਡਾ ਵੀ ਮਾੜਾਖ਼ਮੋਟਾ ਹੱਕ ਬਣਦਾ ਘਰ ਵਿੱਚ” ਚਾਚੀ ਖ।ਚਰੀ ਹਾਸੀ ਹੱਸੀ ਸੀ।
“ਲੈ ਹੋਰ ਧੀਏ ਥੋਡਾ ਵੀ ਬਰੋਬਰ ਹੱਕ ਬਣਦਾ ਘਰ ਵਿੱਚ” ਦਾਦੀ ਲਈ ਦੂਰ ਦੇ ਢੋਲ ਸੁਹਵਣੇ ਬਣੇ ਪਏ ਸਨ। ਸੋਚਦੀ ਸੀ ਕਿ ਕਿਤੇ ਮੈਨੂੰ ਵੀ ਸ।ਹਿਰ ਵਿੱਚ ਬਣੀ ਪੁੱਤ ਦੀ ਕੋਠੀ ਵਿੱਚ ਰਹਿਣ ਦਾ ਮੌਕਾ ਮਿਲੂ। ਪਰ ਇਹ ਮੌਕਾ ਕਦੀ ਨਹੀਂ ਸੀ ਬਣਿਆ। ਦਾਦੀ ਇੱਕ ਦਿਨ ਤੋਂ ਵੱਧ ਉੱਥੇ ਕਦੀ ਨਹੀਂ ਸੀ ਰਹੀ। ਕਿਉਂ ਨਹੀਂ ਸੀ ਰਹੀ ਇਹ ਤਾਂ ਦਾਦੀ ਦਾ ਦਿਲ ਹੀ ਜਾਣਦਾ ਸੀ।
“ਨੀ ਭੋਲਾਂ, ਨੀ ਜ।ਰਾ ਕੁ ਉੱਠੀਂ ਨੀਂ, ਮੋਮਬੱਤੀ ਬਾਲ ਕੇ ਲਿਆ ਨੀ ਕੇਰਾਂ, ਮੇਰੀਆਂ ਬਿਆਂਈਆਂ *ਚ ਤਾਂ ਬਾਹਲੀ ਪੀੜ੍ਹ ਹੁੰਦੀ ਆ” ਬੀਬੀ ਨੇ ਔਖੀ ਜਿਹੀ ਨੇ ਭੋਲਾਂ ਨੂੰ ਹਾਕ ਮਾਰੀ ਸੀ। ਭੋਲਾਂ ਤਾਂ ਸ।ਾਇਦ ਕਦੋਂ ਦੀ ਸੌਂਅ ਚੁੱਕੀ ਸੀ। ਮੈਂ ਰਸੋਈ ਦੀ ਗੀਠੀ ਤੋਂ ਮੋਮਬੱਤੀ ਦਾ ਪੁਰਾਣਾ ਜਿਹਾ ਟੁਕੜਾ ਚੁੱਕਿਆ ਤਾਂ ਤੀਲਾਂ ਦੀ ਡੱਬੀ ਨਾਲ ਮੋਮਬੱਤੀ ਨੂੰ ਬਾਲਿਆ। ਮੋਮਬੱਤੀ ਦੀ ਲੋਅ *ਚ ਬੀਬੀ ਦੇ ਪੈਰਾਂ ਨੂੰ ਦੇਖਿਆ ਤਾ ਬੀਬੀ ਦੀਆਂ ਬਿਆਂਈਂਆਂ ਇਨੀਂ ਬੁਰੀ ਤਰ੍ਹਾਂ ਫਟੀਆਂ ਹੋਈਆਂ ਸਨ ਕਿ ਉਨ੍ਹਾਂ ਵਿੱਚੋਂ ਲਹੂ ਸਿੰਮ ਰਿਹਾ ਸੀ। ਪਤਾ ਨਹੀਂ ਬੀਬੀ ਸਾਰੀ ਦਿਹਾੜੀ ਇਨ੍ਹਾਂ ਪੈਰਾਂ ਤੇ ਤੁਰਦੀ ਫਿ।ਰਦੀ ਕੰਮ ਕਰਦੀ ਸੀ। ਮੈਂ ਮੋਮਬੱਤੀ ਨੂੰ ਟੇਢੀ ਕਰਕੇ ਮੋਮ ਦੇ ਤੁਪਕੇ ਪੰਘਾਰ ਕੇ ਬੀਬੀ ਦੀਆਂ ਬਿਆਈਆਂ ਵਿੱਚ ਪਾਏ। ਬੀਬੀ ਨੇ ਕਸੀਸੀ ਜਿਹੀ ਵੱਟੀ। ਚਾਚੀ ਕਿਸੇ ਕੰਮ ਲਈ ਬਾਹਰ ਆਈ ਤਾਂ ਮੈਨੂੰ ਬੀਬੀ ਦੀਆਂ ਬਿਆਂਈਂ *ਚ ਮੋਮ ਪੰਘਾਰ ਕੇ ਪਾਉਂਦੇ ਨੂੰ ਵੇਖ ਕੇ ਆਖਣ ਲੱਗੀ, “ਭੈਣ ਜੀ ਮੇਰੇ ਕੋਲ ਇੱਕ ਕਰੀਮ ਹੈ ਪਾਟੀਆ ਅੱਡੀਆਂ ਤੇ ਲਾਣ ਵਾਲੀ, ਮੈਂ ਲਿਆ ਕੇ ਦਿੰਦੀ ਹਾਂ”
“ਨਾ ਹੀ ਭੈਣੇਂ ਬਿਆਈਂਆਂ ਤਾ ਪਾਟ ਕੇ ਬਿਆੜ ਬਣੀਆਂ ਪਈਆਂ, ਇੱਥੇ ਕਰੀਮਾਂਖ਼ਕਰੂਮਾਂ ਕੀ ਖੋਹਣਗੀਆਂ। ਸਾਡੇ ਤਾਂ ਦੇਸੀ ਟੋਟਕੇ ਹੀ ਕੰਮ ਆਉਂਦੇ ਆ। ਬੀਬੀ ਨੇ ਫਿ।ਰ ਕਸੀਸ ਜਿਹੀ ਵੱਟੀ। ਚਾਚੀ ਚੁੱਪਖ਼ਚਾਪ ਅੰਦਰ ਜਾ ਕੇ ਪੈ ਗਈ।
ਥੋੜ੍ਹੇ ਕੁ ਮਹੀਨਿਆਂ ਬਾਅਦ ਭੋਲਾਂ ਦਾ ਰਿਸ।ਤਾ ਹੋ ਗਿਆ। ਮੁੰਡਾ ਦੁਬਈ ਤੋਂ ਆਇਆ ਹੋਇਆ ਸੀ। ਭਾਪੇ ਨੇ ਰਿਸ।ਤਾ ਤਾਂ ਕਰ ਦਿੱਤਾ ਸੀ ਪਰ ਖਰਚੇ ਬਾਰੇ ਸੋਚ ਸੋਚ ਕੇ ਉਨ੍ਹੂੰ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ।
“ਮੈਂ ਕਿਹਾ ਭਾਈਆ, ਜੀਤ ਨਾਲ ਸਲਾਹ ਤਾਂ ਕਰ ਕੇ ਦੇਖ, ਜੇ ਉਹ ਥੋੜ੍ਹੀ ਬਹੁਤ ਮੱਦਦ ਕਰ ਦੇਵੇ। ਸੁੱਖ ਨਾਲ ਦੋਵੇਂ ਜੀਅ ਕਮਾਂਉਂਦੇ ਐ” ਫਿਕਰਾਂ ਮਾਰੇ ਭਾਪੇ ਨੇ ਇੱਕ ਰਾਤ ਭਾਈਏ ਨਾਲ ਸਲਾਹ ਕਰਕੇ ਆਖਿਆ।
“ਕੋਈ ਨਾ ਸ।ੇਰਾ ਕਰਦੇ ਆਂ ਗੱਲ, ਨਾਂ ਹੋਊ ਤਾਂ ਮੈਂ ਆਪ ਸ।ਹਿਰ ਜਾ ਕੇ ਆਊਂ, ਕਰੂਗਾ ਮੱਦਦ, ਕਰੂ ਕਿਉਂ ਨਾਂ, ਘਰ ਦੀ ਹਾਲਤ ਉਹਦੇ ਤੋਂ ਗੁੱਝੀ ਥੋੜ੍ਹੋਂ ਆ।” ਫਿਰ ਇੱਕ ਦਿਨ ਭਾਈਆ ਸ।ਹਿਰ ਜੀਤ ਚਾਚੇ ਕੋਲ ਭੋਲ੍ਹਾਂ ਦੇ ਵਿਆਹ ਦੀ ਰੈਅ ਕਰਨ ਗਿਆ। ਆਥਣੇ ਮੁੜ ਕੇ ਆਇਆ ਤਾਂ ਭਾਈਏ ਨੇ ਦੱਸਿਆ ਕਿ ਜੀਤ ਆਂਹਦਾ ਸੀ ਕੋਈ ਨੀ ਕਰਾਂਗੇ ਕੁਸ। ਨਾ ਕੁਸ।। ਪਰ ਭਾਈਆ ਜਿ।ਆਦਾ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਰਿਹਾ।
“ਨਾ ਫਿਰ ਵੀ ਕੁਸ। ਤਾਂ ਕਿਹਾ ਈ ਹੋਊ, ਕਿ ਕਿਨੀਂ ਕੁ ਮੱਦਦ ਕਰੂ। ਵਿਆਹ ਦਾ ਕੰਮ ਆ, ਹਜ।ਾਰਾਂ ਹੀ ਲੱਗਣਗੇ। ਜੇ ਪੰਜਾਬ ਕੁ ਹਜ।ਾਰ ਦੀ ਵੀ ਮੱਦਦ ਕਰ ਦੇਵੇ ਤਾਂ ਸਰ ਜਾਊ। ਬਾਕੀ ਹੇਠਖ਼ਉੱਤਾ ਕਰ ਲਵਾਂਗੇ। ਕੁਸ। ਨਾਨਕੇ ਵੀ ਕਰਨਗੇ। ਉਨ੍ਹਾਂ ਦੀ ਤਾਂ ਇੱਕ ਜੀਅ ਦੀ ਇੱਕ ਮਹੀਨੇ ਦੀ ਤਨਖਾਹ ਈ ਆ।
“ਇੱਦਾਂ ਤਾਂ ਕਾਕਾ ਉਨ੍ਹੇ ਕੁਝ ਨਹੀਂ ਦੱਸਿਆ, ਚਲ ਉਹ ਜਾਣੇ, ਆਪੇ ਭਲੀ ਕਰੂ ਕਰਤਾਰ, ਧੀਆਂ ਧਿਆਂਣੀਆਂ ਦੇ ਕਾਰਜ ਨਹੀਂ ਰੁਕਦੇ ਹੁੰਦੇ” ਆਖ ਭਾਈਆ ਮੰਜੇ ਤੇ ਟੇਢਾ ਹੋ ਗਿਆ।
ਵਿਆਹ ਵਾਲਾ ਦਿਨ ਵੀ ਆ ਗਿਆ। ਆਪਣੀ ਵਿੱਤ ਮੁਤਾਬਕ ਰਿਸ।ਤੇਦਾਰੀ ਘੱਟ ਤੋਂ ਘੱਟ ਸੱਦੀ ਗਈ ਸੀ। ਪਰ ਜਿੰਨੀਂ ਵੀ ਸੱਦੀ ਗਈ ਸੀ ਉਹਦਾ ਤਾਂ ਇੰਤਜ।ਾਮ ਕਰਨਾ ਹੀ ਸੀ। ਬਰਾਤ ਵੀ ਵੀਹਖ਼ਪੱਚੀ ਬੰਦੇ ਕਹੇ ਸਨ। ਉਹ ਵੀ ਭਲੇਮਾਣਸ ਧੀਆਂਖ਼ਭੈਣਾਂ ਵਾਲੇ ਸਨ ਮਨ ਗਏ ਸਨ। ਵਿਆਹ ਤੋਂ ਦੋ ਦਿਨ ਪਹਿਲਾਂ ਭਾਪੇ ਕੋਲ ਕੁੱਲ ਜਮ੍ਹਾਂ ਪੂੰਜੀ ਦਸ ਹਜ।ਾਰ ਰੁਪਏ ਸੀ। ਵਿਆਹ ਤੋਂ ਇੱਕ ਦਿਨ ਪਹਿਲਾਂ ਚਾਚਾ ਚਾਚੀ ਵੀ ਆ ਗਏ ਸਨ। ਬੀਬੀ ਨੇ ਉਨ੍ਹਾਂ ਦਾ ਬੜਾ ਜੀਅ ਆਇਆਂ ਕੀਤਾ। ਰਾਤ ਨੂੰ ਨਾਨਕਾ ਸ।ੱਕ ਦਾ ਦੇਖਖ਼ਦਿਖਾਲਾ ਕਰਨਾ ਸੀ। ਸਾਰੇ ਰਿਸ।ਤੇਦਾਰਾ ਨੂੰ ਆਪਣੀ ਆਪਣੀ ਵਿੱਤ ਮੁਤਾਬਿਕ ਸੂਟ ਤੇ ਸੌਖ਼ਸੌ ਜਾਂ ਦੋਖ਼ਸੌ ਰੁਪਈਏ ਰੱਖ ਦੇ ਦਿੱਤੇ ਸਨ। ਕਿਸੇ ਕਿਸੇ ਨੇ ਨਾਲ ਪੰਜ ਭਾਂਡੇ ਵੀ ਲਾਏ ਸਨ। ਹਮਾਤੜਾਂ ਦੇ ਰਿਸ।ਤੇਦਾਰ ਵੀ ਤਾਂ ਹਮਾਤੜ ਹੀ ਹੁੰਦੇ ਐ। ਫਿ।ਰ ਚਾਚਾਖ਼ਚਾਚੀ ਦੀ ਵਾਰੀ ਆਈ, ਚਾਚੀ ਨੇ ਦੋ ਸੂਟ, ਚਾਰ ਕੁ ਮਾਸੇ ਦੀਆਂ ਵਾਲੀਆਂ ਤੇ ਪੰਜ ਹਜ।ਾਰ ਰੁਪਈਆ ਬੀਬੀਖ਼ਭਾਪੇ ਅੱਗੇ ਰੱਖਿਆ। ਬਾਕੀ ਰਿਸ।ਤੇਦਾਰੀ *ਚ ਖੜ੍ਹਾ ਚਾਚਾ ਮੁੱਛਾਂ ਤੇ ਹੱਥ ਫ।ੇਰ ਰਿਹਾ ਸੀ। ਬਾਕੀ ਸਾਰੇ ਸ।ਰੀਕੇ *ਚ ਚਾਚੇ ਦੀ ਬੱਲ੍ਹੇਖ਼ਬੱਲ੍ਹੇ ਹੋ ਗਈ ਸੀ। ਆਪਣੀ ਜਾਣੇ ਚਾਚੇ ਨੇ ਬੀਬੀਖ਼ਭਾਪੇ ਦੀ ਸਾਰੀ ਉਮਰ ਦੀ ਘਾਲਣਾ ਦਾ ਮੁੱਲ ਮੋੜ ਦਿੱਤਾ ਸੀ। ਭਾਪਾ ਮੋਹਰੇ ਪਏ ਪੰਜ ਹਜ।ਾਰ ਰੁਪਈਆਂ ਨੂੰ ਤੱਕ ਕੇ ਭਾਈਏ ਵੱਲ ਨੂੰ ਤੱਕ ਰਿਹਾ ਸੀ। ਤੇ ਭਾਈਆ ਵਿਚਾਰਾ ਕਿਤੇ ਹੋਰ ਈ ਗੁਆਚਾ ਪਿਆ ਸੀ। ਰਾਤ ਨੂੰ ਚਾਚਾ ਅਤੇ ਹੋਰ ਰਿਸ।ਤੇਦਾਰ ਘੁੱਟਖ਼ਘੁੱਟ ਲਾ ਕੇ ਭੰਗੜਾ ਪਾ ਰਹੇ ਸਨ। ਭਾਈਆ ਭਾਪੇ ਨੂੰ ਨਾਲ ਲੈ ਕੇ ਲੰਬੜਾਂ ਦੇ ਘਰ ਗਿਆ। ਭਲੇ ਮਾਣਸ ਨੇ ਖੜ੍ਹੇ ਪੈਰ ਪੱਚੀ ਹਜ।ਾਰ ਰੁਪਈਆ ਕੱਢ ਕੇ ਦੇ ਦਿੱਤਾ। ਸ।ਾਇਦ ਉਸ ਨੇ ਭਾਈਏ ਦੀ ਸਾਰੀ ਉਮਰ ਦੀ ਕੀਤੀ ਮਿਹਨਤ ਦਾ ਮੁੱਲ ਪਾ ਦਿੱਤਾ।
“ਕੰਮ ਸਾਰੋ ਸ।ੇਰਾ, ਪੈਸਿਆਂ ਦਾ ਕੀ ਆ, ਇਹ ਤਾਂ ਆਉਂਦੇ ਜਾਂਦੇ ਰਹਿੰਦੇ। ਲੰਬੜਦਾਰ ਨੂੰ ਅਸੀਂਸਾਂ ਦਿੰਦੇ ਭਾਪਾ ਤੇ ਭਾਈਆ ਘਰ ਨੂੰ ਮੁੜ ਆਏ। ਵਿਆਹ ਹੋ ਗਿਆ। ਭੋਲਾਂ ਆਪਣੇ ਘਰ ਚਲੀ ਗਈ।
ਮੈਂ ਦਸਵੀਂ ਚੰਗੇ ਨੰਬਰਾਂ ਵਿੱਚ ਕਰ ਲਈ। ਹੁਣ ਮੈਨੂੰ ਕਿਸੇ ਵੰਨੇਂਖ਼ਕੰਢੇ ਲਾਉਣ ਦਾ ਵੇਲਾ ਆ ਗਿਆ ਸੀ। ਅਮਨ ਨੇ ਵੀ ਮੇਰੇ ਨਾਲ ਹੀ ਦਸਵੀਂ ਕੀਤੀ ਸੀ। ਮੇਰੇ ਨੰਬਰ ਅਮਨ ਤੋਂ ਵੀ ਥੋੜ੍ਹੇ ਵੱਧ ਸਨ। ਫਿਰ ਇੱਕ ਦਿਨ ਆਪਣੀ ਜ।ਮੀਰ ਦੀ ਗੱਲ ਨੂੰ ਅਣਖ਼ਸੁਣਿਆ ਕਰਕੇ ਭਾਪਾ ਮੈਨੂੰ ਨਾਲ ਲੈ ਕੇ ਸ।ਹਿਰ ਚਾਚੇ ਦੇ ਘਰ ਨੂੰ ਆ ਗਿਆ। ਚਾਚੇ ਦੇ ਘਰ ਬਾਹਰ ਨੇਮ ਪਲੇਟ ਲੱਗੀ ਸੀ, ਸ। ਜਗਜੀਤ ਸਿੰਘ ਸਿੱਧੂ। ਸਾਡਾ ਗੋਤ ਸਿੱਧੂ ਆ ਇਹ ਮੈਨੂੰ ਕਿੰਨੇਂ ਚਿਰਾਂ ਮਗਰ
ਮਗਰੋਂ ਅੱਜ ਯਾਦ ਆਇਆ, ਨਹੀਂ ਤਾਂ ਸਾਡਾ ਵਿਹੜੇ ਵਾਲਿਆਂ ਦਾ ਕੋਈ ਗੋਤਖ਼ਗੂਤ ਨਹੀਂ ਹੁੰਦਾ, ਸਿਰਫ। ਜਾਤ ਹੀ ਹੁੰਦੀ ਹੈ। ਚਾਹਖ਼ਪਾਣੀ ਪੀਣ ਮਗਰੋਂ ਭਾਪੇ ਨੇ ਮੇਰੀ ਅਗਲੇਰੀ ਪੜ੍ਹਾਈ ਦੀ ਗੱਲ ਕੀਤੀ। ਭਾਪੇ ਨੂੰ ਉਮੀਦ ਸੀ ਕਿ ਮੇਰੇ ਦਸਵੀਂ *ਚੋਂ ਚੰਗੇ ਨੰਬਰ ਆਏ ਆ, ਤਾਂ ਜੇ ਮੈਂ ਅਗਲੀ ਪੜ੍ਹਾਈ ਚਾਚੇ ਕੋਲ ਰਹਿ ਕੇ ਸ।ਹਿਰ ਵਿੱਚ ਕਰਾਂ ਤਾਂ ਚੰਗੇ ਕੋਰਸ ਵਿੱਚ ਦਾਖਲਾ ਮਿਲ ਜਾਊ।
“ਕੋਈ ਨਾ ਭਾਜੀ ਤੁਸੀਂ ਛੱਡ ਦਿਓ ਇੱਥੇ ਕਾਲੇ ਨੂੰ ਮੈਂ ਕਿਸੇ ਚੰਗੇ ਸਕੂਲ ਵਿੱਚ ਇਹਦਾ ਦਾਖਲਾ ਕਰਾ ਦਿੰਨਾਂ” ਚਾਚੇ ਨੇ ਮਲਵੀਂ ਜਿਹੀ ਜੀਭ ਨਾਲ ਕਿਹਾ। ਭਾਪੇ ਦੇ ਮਨ ਤੋਂ ਮਣ੍ਹਾਂਖ਼ਮੂੰਹੀਂ ਭਾਰ ਲੱਥ ਗਿਆ। ਭਾਪਾ ਮੈਨੂੰ ਚਾਚੇ ਦੇ ਘਰ ਛੱਡ ਆਥਣੇ ਪਿੰਡ ਚਲਾ ਗਿਆ। ਮੈਂ ਰਾਤ ਅਮਨ ਦੇ ਨਾਲ ਅਮਨ ਦੇ ਕਮਰੇ ਵਿੱਚ ਪੈ ਗਿਆ। ਕਮਰਾ ਕਾਹਦਾ ਸੀ, ਕੋਈ ਆਲੀਸ।ਾਨ ਹੋਟਲ ਜਾਪਦਾ ਸੀ। ਵੱਡੇਖ਼ਵੱਡੇ ਪਰਦੇ, ਏ।ਸੀ।, ਟੀ।ਵੀ।, ਕੰਪਿਊਟਰ ਤੇ ਹੋਰ ਪਤਾ ਨਹੀਂ ਕਿਨਾਂ ਕੁਸ। ਜਿਨ੍ਹਾਂ ਦੇ ਮੈਂ ਨਾਵਾਂ ਤੋਂ ਵੀ ਵਾਕਿਫ। ਨਹੀਂ ਸੀ। ਸਿੰਮੀ ਦਾ ਕਮਰਾ ਵੱਖਰਾ ਸੀ, ਤੇ ਚਾਚੇਖ਼ਚਾਚੀ ਦਾ ਵੱਖਰਾ। ਰਾਤ ਨੂੰ ਮੈਂ ਤੇ ਅਮਨ ਦੋਂਵੇਂ ਕਿੰਨੀ ਦੇਰ ਤੱਕ ਗੱਲਾਂ ਕਰਦੇ ਰਹੇ। ਅਮਨ ਨੇ ਮੈਡੀਕਲ ਵਿੱਚ ਦਾਖਲਾ ਲੈ ਲਿਆ ਸੀ ਤੇ ਮੈਨੂੰ ਵੀ ਮੈਡੀਕਲ ਵਿੱਚ ਦਾਖਲਾ ਲੈਣ ਦੀ ਸਲਾਹ ਦੇ ਰਿਹਾ ਸੀ। ਮੈਂ ਮਿਹਨਤ ਤੋਂ ਨਹੀਂ ਸੀ ਡਰਦਾ ਪਰ ਜਿਸ ਮਾਹੌਲ ਵਿੱਚੋਂ ਆਇਆਂ ਸਾਂ ਤਾਂ ਮੈਡੀਕਲ ਦੇ ਨਾਂਅ ਤੋਂ ਹੀ ਡਰਦਾ ਸੀ।
“ਓਏ ਆਪਾਂ ਨੂੰ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ, ਆਪਣਾਂ ਤਾਂ ਥੋੜ੍ਹੇ ਜਿਹੇ ਨੰਬਰਾਂ ਨਾਲ ਹੀ ਦਾਖਲਾ ਪੱਕਾ ਆ, ਬਹੁਤੀ ਟੈਂਨਸ।ਨ ਨਹੀਂ ਲੈਣੀ” ਅਮਨ ਨੇ ਬੇਫਿ।ਕਰੀ ਨਾਲ ਕਿਹਾ। ਚਾਚੇ ਨੇ ਮੇਰਾ ਐਡਮਿਸ।ਨ ਸਰਕਾਰੀ ਹਾਈ ਸਕੂਲ ਵਿੱਚ ਕਰਵਾ ਦਿੱਤਾ। ਮੈਂ ਜਕਦੇਖ਼ਜਕਦੇ ਨੇ ਮੈਡੀਕਲ ਸਬਜੈਕਟ ਭਰ ਦਿੱਤੇ। ਨਾਲੇ ਸੋਚਿਆ ਅਮਨ ਦੀਆਂ ਕਿਤਾਬਾਂ ਵੀ ਕੰਮ ਆਉਂਣਗੀਆਂ। ਹਫ।ਤੇ ਕੁ ਬਾਅਦ ਮੈਂ ਪਿੰਡ ਨੂੰ ਆ ਗਿਆ, ਆਪਣਾ ਨਿਕਸੁਕ ਮੈਂ ਜਿਹਾ ਲੈਣ। ਦੋ ਦਿਨ ਘਰ ਰਿਹਾ, ਬੀਬੀ ਨੇ ਕਈ ਚੀਜ।ਾਂ ਝੋਲੇ ਵਿੱਚ ਬੰਨ੍ਹ ਦਿੱਤੀਆਂ। ਪਤਾ ਨਈਂ ਕਿਹਦੀਆਂ ਮਿੰਨਤਾ ਕਰਕੇ ਜਾਂ ਕਿਸੇ ਦੇ ਖੋਤੋਂ ਚੋਰੀਏਂ ਈ ਸਾਗ ਵੀ ਤੋੜ੍ਹ ਲਿਆਈ। ਚੀਰ ਕੇ ਇੱਕ ਪੁਰਾਣੀ ਚੁੰਨੀ ਵਿੱਚ ਬੰਨ੍ਹ ਦਿੱਤਾ। ਸਾਰਾ ਸਾਮਾਨ ਲੈ ਕੇ ਆਥਣ ਨੂੰ ਮੈਂ ਚਾਚੇ ਦੇ ਘਰੇ ਪਹੁੰਚ ਗਿਆ। ਅੰਦਰ ਵੜਿਆ ਤਾਂ ਇੱਕ ਬਜ।ੁਰਗ ਜਿਹੀ ਤੀਵੀਂ ਡਰਾਂਇੰਗ ਰੂਮ ਵਿੱਚ ਬੈਠੀ ਸੀ। ਚਾਚੀ ਸ।ਾਇਦ ਰਸੋਈ *ਚ ਚਾਹ ਬਣਾ ਰਹੀ ਸੀ। ਮੈਂ ਬਜ।ੁਰਗ ਨੂੰ ਮੱਥਾ ਟੇਕ ਕੇ ਉਥੇ ਹੀ ਬੈਠ ਗਿਆ। ਸਾਗ ਦੀ ਪੋਟਲੀ ਤੇ ਹੋਰ ਨਿੱਕਖ਼ਸੁਕ ਮੈਂ ਉਥੇ ਹੀ ਸੈਂਟਰ ਟੇਬਲ ਤੇ ਰੱਖ ਦਿੱਤਾ।
“ਹੋਰ ਕਾਕਾ, ਕਿਵੇਂ ਆ ਪਿੰਡ ਸਭ, ਤੇਰੀ ਚਾਚੀ ਨੇ ਦੱਸਿਆ ਸੀ ਤੇਰੇ ਬਾਰੇ” “ਹਾਂਜੀ ਸਭ ਠੀਕ ਨੇ” ਮੈਂ ਝਿਜਕਿਆ ਜਵਾਬ ਦਿੱਤਾ।
“ਸਾਗ ਲੈ ਕੇ ਆਇਂਆਂ, ਘਰ ਦੇ ਸਾਗ ਵਰਗੀ ਕੋਈ ਰੀਸ ਨਹੀਂ, ਇੱਥੇ ਸ।ਹਿਰਾਂ *ਚ ਕਿੱਥੇ ਮਿਲਦਾ ਆਪਣੇ ਪਿੰਡਾਂ ਵਰਗਾ, ਆਪਣੇ ਖੇਤਾਂ ਵਰਗਾ”।
“ਹਾਂਜੀ” ਆਪਣੇ ਖੇਤਾਂ ਬਾਰੇ ਸੋਚ ਮੈਂ ਮਨ ਹੀ ਮਨ ਹੱਸਿਆ,
“ਮੈਂ ਤਾਂ ਤੇਰੀ ਚਾਚੀ ਨੂੰ ਕਈ ਵਾਰੀ ਕਿਹਾ, ਆਪਣੇ ਪਿੰਡ ਮੇਰੇ ਭਣੇਂਵੇਂ ਦਾ ਸਾਕ ਕਰਾ ਦੇ। ਸਿੱਧੂ ਤੇ ਰੰਧਾਵੇ ਰਿਸ।ਤੇਦਾਰ ਬਣ ਜਾਈਏ”
“ਰੰਧਾਵੇ ਤਾਂ ਜੀ ਜੱਟ।।।। ਗੱਲ। ਅਜੇ ਮੇਰੇ ਸੰਘ ਵਿੱਚ ਹੀ ਸੀ ਤਾਂ ਚਾਚੀ ਨੇ ਵਾਜ ਮਾਰ ਲਈ। ਓਏ ਕਾਲੇ ਐਧਰ ਆਂਈਂ ਜ।ਰਾਂ, ਮੈਂ ਉੱਠ ਕੇ ਅੰਦਰ ਚਲਾ ਗਿਆ। ਚਾਚੀ ਨੇ ਮੈਨੂੰ ਅੰਦਰਲੇ ਕਮਰੇ ਵਿੱਚ ਭੇਜ ਦਿੱਤਾ ਤੇ ਆਪ ਚਾਹ ਲੈ ਕੇ ਡਰਾਂਇੰਗ ਰੂਮ ਵਿੱਚ ਚਲੀ ਗਈ। ਚਾਹ ਪੀ ਕੇ ਰੰਧਾਵਿਆਂ ਦੀ ਬੁੜੀ ਆਪਣੇ ਘਰੇ ਜਾ ਵੜੀ ਤੇ ਚਾਚੀ ਮੂੰਹ ਵਿੰਗਾਂ ਜਿਹਾ ਕਰਕੇ ਨਿੱਕਖ਼ਸੁੱਕ ਸਾਂਭਣ ਲੱਗੀ।
ਉਸੇ ਰਾਤ ਅਚਾਨਕ ਚਾਚੇ ਦੇ ਕਮਰੇ ਮੂਹਰਿਓਂ ਲੰਘਦਿਆਂ ਆਪਣਾ ਨਾਂਅ ਸੁਣ ਕੇ ਮੇਰੇ ਕਦਮ ਰੁੱਕ ਗਏ। “ਅੱਜ ਤਾਂ ਕਾਲੇ ਨੇ ਪੁਆੜਾ ਹੀ ਪਾ ਦੇਣਾ ਸੀ, ਰੰਧਾਵਿਆਂ ਦੀ ਬੁੜੀ ਅੱਜ ਫੇਰ ਸਿੱਧੂਆਂ ਰੰਧਾਵਿਆਂ ਦਾ ਪਾਠ ਖੋਲ੍ਹ ਕੇ ਬੈਠ ਗਈ, ਅੱਜ ਤਾਂ ਮੈਂ ਐਨ ਵੇਲੇ ਸਿਰ ਵਾਰ ਨਾ ਮਾਰਦੀ ਤਾਂ ਬੁੜੀ ਨੇ ਬਾਜੀ ਮਾਰ ਜਾਣੀ ਸੀ, ਉਹ ਤਾਂ ਮੌਕਾ ਭਾਲਦੀ ਰਹਿੰਦੀ ਹੈ ਲੋਕਾਂ ਨੂੰ ਥੱਲ੍ਹੇ ਲਾਉਣ ਦਾ। ਕਲੋਨੀ *ਚ ਰਹਿਣਾ ਔਖਾ ਹੋ ਜਾਣਾ ਸੀ।
“ਫੇਰ ਹੁਣ” ਚਾਚਾ ਬੋਲਿਆ।
“ਇਹਦਾ ਕਰੋ ਕੋਈ ਇੰਤਜ।ਾਂਮ, ਨਹੀਂ ਤਾਂ ਕੋਈ ਨਾ ਕੋਈ ਪੁਆੜਾ ਪਿਆ ਲਉ। ਨਾਲੇ ਮੈਥੋਂ ਨਹੀਂ ਇੱਕ ਬੰਦਾ ਪੱਕੇ ਤੌਰ ਤੇ ਸਾਂਭ ਹੋਣਾਂ। ਕੋਈ ਨਿਰਣਾ ਲੈਣ ਤੋਂ ਪਹਿਲਾਂ ਸਲਾਹ ਤਾਂ ਕਰ ਲੈਂਦੇ ਮਾੜੀਖ਼ਮੋਟੀ।
“ਭਾਜੀ ਨੂੰ ਮੂੰਹ ਤੇ ਕਿਵੇਂ ਨਾਂਹ ਕਰ ਦਿੰਦਾ, ਚੱਲ ਕੋਈ ਨੀਂ ਸੋਚਦੇ ਆਂ ਕੁਸ। ਨਾ ਕੁਸ।”
“ਨਾਲੇ ਕਿੱਥੇ ਤਾਂ ਬੰਨਿਆਂ ਤੇ ਘਾਹ ਖੋਤਦੇ ਨੂੰ ਏ।ਸੀਆਂ। ਥੱਲੇ ਲਿਆ ਕੇ ਬਿਠਾ ਦਿੱਤਾ। ਪੜ੍ਹ ਕੇ ਇਨ੍ਹਾਂ ਕਿਹੜਾ ਡੀ।ਸੀ। ਲੱਗ ਜਾਣਾਂ ਏ। ਭਾਜੀ ਨੂੰ ਕਹੋ ਇਨ੍ਹੂੰ ਕੋਈ ਮਾੜਾ ਮੋਟਾ ਕੰਮ ਸਿਖਾ ਦੇਣ। ਉਨ੍ਹਾਂ ਦੀ ਵੀ ਭੋਰਾ ਹਾਲਤ ਸੁਧਰ ਜਾਊ। ਜੇ ਇਹ ਇੱਥੇ ਰਿਹਾ ਤਾਂ ਆਪਣੇ ਅਮਨ ਦੀ ਵੀ ਪੜ੍ਹਾਈ ਖ।ਰਾਬ ਹੋਊ। ਮੇਰੇ ਉੱਥੇ ਖੜ੍ਹੇਖ਼ਖੜੇ ਦੇ ਪੈਰ ਮਣਖ਼ਮਣ ਭਾਰੇ ਹੋ ਗਏ। ਡਿੱਗਦਾਖ਼ਢਹਿੰਦਾ ਜਾ ਕੇ ਮੈਂ ਬੈੱਡ ਤੇ ਡਿੱਗ ਪਿਆ। ਬੀਬੀ ਭਾਪੇ ਦੀ ਸਾਰੀ ਜਿੰਦਗੀ ਰੀਲ ਵਾਂਗ ਅੱਖਾਂ ਮੂਹਰੇ ਘੁੰਮ ਗਈ। ਭਾਪੇ ਦੀ ਉਹ ਗੱਲ। ਕਿ ਜੀਤਾ ਨੌਕਰੀ ਤੇ ਲੱਗ ਗਿਆ ਤਾਂ ਸਾਰੇ ਟੱਬਰ ਦੇ ਵਾਰੇ ਨਿਆਰੇ ਹੋ ਜਾਣਗੇ। ਦਾਦੀ ਨੂੰ ਵਧਾਂਈਆਂ ਦਿੰਦੀਆਂ ਗੁਆਂਢਣਾਂ, ਅਖੇ ਪੁੱਤ ਨੌਕਰ ਹੋ ਗਿਆ ਸਾਰੇ ਟੱਬਰ ਦੀ ਬੇੜੀ ਬੰਨੇਂ ਲੱਗ ਜੂ। ਬੀਬੀ ਦੀਆਂ ਪਾਟੀਆਂ ਬਿਆਂਈਆਂ ਦੇ ਆਪਣੇ ਉਮਰ ਤੋਂ ਕਿਤੇ ਵੱਧ ਬੁੱਢੀ ਜਾਪਦੀ ਦਾ ਚਿਹਰਾ, ਭਾਪੇ ਦੇ ਮਿਹਨਤ ਨਾਲ ਝੁਕੇ ਹੋਏ ਮੋਢੇ, ਤੇ ਭਾਈਏ ਦੀਆਂ ਬਜੁ।ਰਗ ਅੱਖਾਂ ਜੋ ਹੋਰ ਜਿ।ਆਦਾ ਅੰਦਰ ਨੂੰ ਧੱਸੀਆਂ ਹੋਈਆਂ ਸਨ। ਸਾਰਾ ਕੁਝ ਮੇਰੀਆਂ ਅੱਖਾਂ ਮੂਹਰੇ ਘੁੰਮ ਗਿਆ ਤੇ ਅੱਜ ਮੈਨੂੰ ਸਮਝ ਲੱਗੀ ਸੀ ਕਿ ਦਾਦੀ ਇੱਕ ਦਿਨ ਤੋਂ ਵੱਧ ਇੱਥੇ ਕਿਓਂ ਨਹੀਂ ਸੀ ਰਹਿ ਸਕਦੀ। ਦੂਜੇ ਦਿਨ ਮੈਂ ਬਿਨਾਂ ਕਿਸੇ ਨੂੰ ਦੱਸੇ ਆਪਣਾ ਬੋਰੀਆ ਬਿਸਤਰਾ ਗੋਲ੍ਹ ਕਰਕੇ ਪਿੰਡ ਆ ਗਿਆ। ਸਭ ਦੇ ਪੁੱਛਣ ਤੇ ਵੀ ਕਿਸੇ ਨੂੰ ਕੁਝ ਨਾ ਦੱਸਿਆ। ਭਾਪਾ ਸਭ ਕੁਝ ਜਾਣ ਕੇ ਵੀ ਅਣਜਾਣ ਬਣ ਕੇ ਆਖਣ ਲੱਗਾ, “ਜੇ ਮਿਹਨਤ ਨਾਲ ਚਾਰ ਜਮਾਤਾਂ ਪੜ੍ਹ ਲੈਂਦਾ ਤਾਂ ਬੰਨਿਆਂ ਤੋਂ ਘਾਹ ਖੋਤਣ ਤੋਂ ਤਾਂ ਛੁੱਟ ਜਾਂਦਾ”।
“ਮੈਂ ਪਿੰਡ ਰਹਿ ਕੇ ਹੀ ਪੜ੍ਹ ਲਊਂ ਭਾਪਾ”।
“ਚੱਲ ਜਿਵੇਂ ਤੇਰੀ ਮਰਜ।ੀ” ਭਾਪਾ ਚਾਦਰਾ ਝਾੜਦਾ ਬਾਹਰ ਨੂੰ ਤੁਰ ਪਿਆ। ਮੈਂ ਪਿੰਡ ਦੇ ਸਰਕਾਰੀ ਸਕੂਲ ਪਲੱਸਖ਼ਵੰਨ *ਚ ਮੈਡੀਕਲ *ਚ ਦਾਖਲਾ ਲੈ ਲਿਆ। ਮਾਸਟਰ ਸੇਵਾ ਸਿੰਘ ਹੁਰਾਂ ਨੇ ਬਹੁਤ ਮੱਦਦ ਕੀਤੀ। ਪਲੱਸਖ਼ਟੂ *ਚ ਮੇਰੇ ਚੰਗੇ ਨੰਬਰ ਆ ਗਏ। ਪੀ।ਐਮ।ਟੀ। ਦਾ ਟੈਸਟ ਵੀ ਦਿੱਤਾ। ਰਿਜ।ਲਟ ਆਇਆ ਤਾਂ ਮੇਰਾ ਨੰਬਰ ਅਖੀਰਲੀ ਸੀਟ ਤੋਂ ਚਾਰ ਨੰਬਰ ਪਿੱਛੇ ਸੀ। ਅਮਨ ਨੂੰ ਸੀਟ ਮਿਲ ਗਈ ਸੀ।
“ਕਾਕਾ ਜੇ ਥੋੜ੍ਹੀ ਜਿਹੀ ਹੋਰ ਮਿਹਨਤ ਕਰ ਲੈਂਦਾ ਤਾਂ ਤੈਨੂੰ ਵੀ ਅਮਨ ਦੇ ਨਾਲ ਹੀ ਸਰਕਾਰੀ ਕੋਟੇ ਵਿੱਚ ਸੀਟ ਮਿਲ ਜਾਣੀ ਸੀ” ਚਾਚੇ ਨੇ ਅਮਨ ਦੀ ਮਿਹਨਤ ਦੀ ਤਾਰੀਫ। ਕਰਦਿਆਂ ਕਿਹਾ। ਮੈਂ ਆਪਣੀਆਂ ਉਂਗਲੀਆਂ ਤੇ ਪਏ ਰੱਟਣਾਂ ਨੂੰ ਮਲਖ਼ਮਲ ਕੇ ਵੇਖ ਰਿਹਾ ਸੀ ਕਿ ਮੈਂ ਕਿੰਨੀ ਕੁ ਘੱਟ ਮਿਹਨਤ ਕੀਤੀ ਸੀ। ਮਨ ਟੁੱਟ ਗਿਆ ਸੀ। ਅਗਾਂਹ ਪੜ੍ਹਨ ਤੋਂ ਵੀ ਮਨ ਇੰਨਕਾਰੀ ਹੋ ਗਿਆ।
“ਮੈਂ ਕਿਹਾ ਚਾਹ ਨਹੀਂ ਪੀਤੀ ਕਦੋਂ ਦੀ ਰੱਖੀ ਠੰਢੀ ਹੋ ਗਈ ਹੋਣੀ ਐਂ, ਲਿਆਓ ਮੈਂ ਮੁੜ ਕੇ ਤੱਤੀ ਕਰ ਲਿਆਵਾਂ” ਮਨਜੀਤ ਨੇ ਮੋਹ ਜਿਹੇ ਨਾਲ ਆਖਿਆ।
“ਅਮਨ ਹੁਣੀਂ।।।।?”
ਉਹ ਉੱਧਰ ਬਾੜੇ *ਚ ਹੀ ਨੇ ਅਤੇ ਭਾਈਏ ਹੁਣਾਂ ਵੱਲ।
ਚਾਹ ਪੀ ਕੇ ਮੈਂ ਵੀ ਬਾੜੇ ਵੱਲ ਨੂੰ ਤੁਰ ਪਿਆ। ਸਾਹਮਣੇਂ ਤੋਂ ਵੇਖਿਆ ਤਾਂ ਦੀਪੂ ਰੋਂਦਾਖ਼ਰੋਂਦਾ ਤੁਰਿਆ ਆਉਂਦਾ ਸੀ। ਮੈਂ ਅਗਾਂਹ ਹੋ ਕੇ ਦੀਪੂ ਨੂੰ ਚੁੱਕ ਕੇ ਪੁਚਕਾਰਿਆ, “ਕੀ ਹੋਇਆ ਮੇਰੇ ਪੁੱਤ ਨੂੰ ਕਿਹਨੇ ਮਾਰਿਆ”
“ਡੈਈ ਡੈਈ ਦੈਦੀਪ (ਅਮਨ ਦਾ ਮੁੰਡਾ) ਤਾੜੀ ਤੜੀਮ ਤੱਲਾ ਈ ਥਾ ਗਿਆ, ਮੈਨੂੰ ਨੀਂ ਦਿੰਦਾ”
“ਚੱਲ ਵੇਖਦੇ ਆਂ ਆਪਾਂ ਵੀ”
ਚਾਚਾ ਚਾਚੀ ਦੋਵੇਂ ਭਾਈਏ ਕੋਲ ਬੈਠੇ ਗੱਲਾਂ ਮਾਰ ਰਹੇ ਸਨ, ਅਮਨ ਤੇ ਉਹਦੀ ਘਰ ਵਾਲੀ ਲਾਗਲੇ ਪਿੰਡ ਉਹਦੀ ਸਹੇਲੀ ਦੇ ਘਰ ਗਏ ਹੋਏ ਸਨ। ਚਾਚਾ ਚਾਚੀ ਨੂੰ ਮੈਂ ਸਾਸਰੀ ਕਾਲ ਬੁਲਾ ਕੇ ਮੈਂ ਜੈਦੀਪ ਵੱਲ ਨੂੰ ਅਹੁਲਿਆ। ਵਾਟੀ ਭਰੀ ਮੱਖਣ ਦੀ ਜੈਦੀਪ ਦੇ ਮੂਹਰੇ ਭਰੀ ਪਈ ਸੀ। ਉਹਦੀਆਂ ਉਗਲੀਂਆਂ, ਮੂੰਹ ਸਿਰ ਸਾਰਾ ਮੱਖਣ ਨਾਲ ਲਿਬੜਿਆ ਪਿਆ ਸੀ।
“ਓਏ ਸਾਰੀ ਕਰੀਮ ਤੁਸੀਂ ਕੱਲਿਆਂ ਨੇ ਹੀ ਖਾ ਲੈਣੀਂ ਆ ਓਏ, ਭੋਰਾ ਕੁ ਥਿੰਦਾ ਸਾਡੇ ਲਈ ਵੀ ਛੱਡ ਦਿਓ” ਮੈਂ ਮੱਖਣ ਵਾਲੀ ਬਾਟੀ ਚੁੱਕ ਕੇ ਦੀਪੂ ਨੂੰ ਫੜ੍ਹਾ ਦਿੱਤੀ, ਦੀਪੂ ਛਾਲਾਂ ਮਾਰਦਾ ਘਰ ਨੂੰ ਨੱਠ ਗਿਆ। ਕਮਲੇਸ। ਚਾਚੀ ਮੇਰੇ ਵੱਲ ਨੂੰ ਹੋਰੂੰ ਈਂ ਝਾਕਦੀ ਜੈਦੀਪ ਨੂੰ ਚੁੱਕ ਕੇ ਸਾਫ। ਕਰਨ ਲੱਗ ਪਈ।

Total Views: 192 ,
Real Estate