ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 16 ਮਈ 2021
ਟੈਕਸਾਸ ਦੇ ਹਿਊਸਟਨ ਵਿੱਚ ਤਕਰੀਬਨ ਇੱਕ ਹਫ਼ਤੇ ਤੋਂ ਗੁੰਮ ਹੋਇਆ ਇੱਕ ਬੰਗਾਲ ਟਾਈਗਰ ਸੁਰੱਖਿਅਤ ਮਿਲ ਗਿਆ ਹੈ। ਇਸ ਸੰਬੰਧੀ ਹਿਊਸਟਨ ਪੁਲਿਸ ਵਿਭਾਗ ਦੇ ਕਮਾਂਡਰ ਰੋਨ ਬੋਰਜ਼ਾ ਨੇ ਸ਼ਨੀਵਾਰ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਾਈਗਰ ਸਿਹਤ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਹੈ। ਲੱਗਭਗ 9 ਮਹੀਨਿਆਂ ਦੇ 175 ਪੌਂਡ ਭਾਰੇ ਇਸ ਟਾਈਗਰ ਦਾ ਨਾਮ ਇੰਡੀਆ ਹੈ, ਦੇ ਮਿਲਣ ਸੰਬੰਧੀ ਐਚ ਪੀ ਡੀ ਦੁਆਰਾ ਇੱਕ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਵਿੱਚ ਇਸਨੂੰ ਪੁਲਿਸ ਅਧਿਕਾਰੀ ਬੋਰਜ਼ਾ ਅਤੇ ਇੱਕ ਔਰਤ ਜਿਸਦੀ ਪਛਾਣ ਟਾਈਗਰ ਮਾਲਕ ਦੀ ਪਤਨੀ ਵਜੋਂ ਹੋਈ ਸੀ, ਦੇ ਨਾਲ ਵੇਖਿਆ ਗਿਆ ਹੈ। ਇਹ ਟਾਈਗਰ ਇੰਡੀਆ 9 ਮਈ ਨੂੰ ਬਾਹਰ ਖੁੱਲ੍ਹੇ ਵਿੱਚ ਘੰਮਦਾ ਵੇਖਿਆ ਗਿਆ ਸੀ, ਜਿਸ ਕਰਕੇ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਸੀ। ਬੋਰਜ਼ਾ ਨੇ ਦੱਸਿਆ ਕਿ ਇੰਡੀਆ ਦੇ ਮਾਲਕ ਦੀ ਪਤਨੀ, ਜਿਸ ਦੀ ਪਛਾਣ ਜੀਆ ਵਜੋਂ ਕੀਤੀ ਗਈ ਸੀ, ਨੇ ਇੱਕ ਆਦਮੀ ਨਾਲ ਮਿਲ ਕੇ ਇਸ ਜਾਨਵਰ ਨੂੰ ਅਧਿਕਾਰੀਆਂ ਦੇ ਹਵਾਲੇ ਕਰਨ ਲਈ ਕੋਸ਼ਿਸ਼ ਕੀਤੀ। ਇਸ ਟਾਈਗਰ ਨੂੰ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ ਇਸਦੇ 26 ਸਾਲਾ ਵਿਕਟਰ ਹਿਊਗੋ ਤੇ ਕੋਈ ਚਾਰਜ਼ ਨਹੀਂ ਲਗਾਏ ਹਨ ਅਤੇ ਉਹ ਹੈਰਾਨ ਹਨ ਕਿ ਇੰਡੀਆ ,ਵਿਕਟਰ ਦੇ ਸੰਪਰਕ ਵਿੱਚ ਕਿਵੇਂ ਆਇਆ। ਪੁਲਿਸ ਦੇ ਅਨੁਸਾਰ ਇਸ ਤਰ੍ਹਾਂ ਦਾ ਖਤਰਨਾਕ ਜਾਨਵਰ ਕਿਸੇ ਦੇ ਘਰ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਵੱਡੇ ਹੋਣ ‘ਤੇ ਇਹ ਸਮਾਜ ਲਈ ਨੁਕਸਾਨ ਦਾਇਕ ਹੋ ਸਕਦੇ ਹਨ। ਐਤਵਾਰ ਨੂੰ, ਇੰਡੀਆ ਨੂੰ ਹਿਊਸਟਨ ਤੋਂ ਲੱਗਭਗ ਤਿੰਨ ਘੰਟੇ ਉੱਤਰ ਵਿੱਚ ਟੈਕਸਸ ਦੇ ਮੌਰਚਿਸਨ ਵਿੱਚ ਕਲੇਵਲੈਂਡ ਆਰਮਰੀ ਬਲੈਕ ਬਿਊਟੀ ਰੈਂਚ ਨੂੰ ਸੌਂਪਿਆ ਜਾਵੇਗਾ।
ਹਿਊਸਟਨ ਵਿੱਚ ਤਕਰੀਬਨ ਹਫਤਾ ਪਹਿਲਾਂ ਲਾਪਤਾ ਹੋਇਆ ਟਾਈਗਰ ਮਿਲਿਆ ਸੁਰੱਖਿਅਤ
Total Views: 825 ,
Real Estate



















