ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 16 ਮਈ 2021
ਅਮਰੀਕਾ ਦੀ ਇੱਕ ਸਾਬਕਾ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ( ਸੀ ਬੀ ਪੀ) ਅਫਸਰ ਨੂੰ ਇੱਕ ਵਿਦੇਸ਼ੀ ਮਹਿਲਾ ਨਾਗਰਿਕ ਨੂੰ ਅਮਰੀਕਾ ਵਿੱਚ ਨੈਨੀ ਵਜੋਂ ਨੌਕਰੀ ਦੇਣ ਲਈ ਦਾਖਲਾ ਦੇਣ ਦੇ ਸੰਬੰਧ ਵਿੱਚ ਦੋਸ਼ੀ ਮੰਨਿਆ ਗਿਆ ਹੈ। ਟੈਕਸਾਸ ਦੇ ਯੂ ਐੱਸ ਅਟਾਰਨੀ ਆਫਿਸ ਦੀ ਰਿਪੋਰਟ ਅਨੁਸਾਰ ਲਾਰੇਡੋ ਦੀ ਸਾਬਕਾ ਸੀ ਬੀ ਪੀ ਅਧਿਕਾਰੀ 40 ਸਾਲਾਂ ਰਹੋਂਡਾ ਲੀ ਵਾਕਰ ਨੇ ਗ਼ੈਰਕਾਨੂੰਨੀ ਤਰੀਕੇ ਨਾਲ, ਇਸ ਮਹਿਲਾ ਦੇ ਦੇਸ਼ ਵਿੱਚ ਲਾਰੇਡੋ ਪੋਰਟ ਰਾਹੀਂ ਦਾਖਲ ਹੋਣ ਲਈ ਕਿਸੇ ਹੋਰ ਅਧਿਕਾਰੀ ਦੇ ਕੰਪਿਊਟਰ ਲਾਗ ਇਨ ਦੀ ਵਰਤੋਂ ਕੀਤੀ ਸੀ। ਇਸ ਦੌਰਾਨ ਉਸ ਮਹਿਲਾ ਦੀ ਐਂਟਰੀ ਤੋਂ ਪਹਿਲਾਂ ਉਸਦੇ ਡਾਕੂਮੈਂਟ ਵੀ ਸਕੈਨ ਕੀਤੇ ਗਏ ਸਨ। ਉਸ ਔਰਤ ਕੋਲ ਅਮਰੀਕਾ ਵਿੱਚ ਰਹਿਣ ਜਾਂ ਕੰਮ ਕਰਨ ਦੀ ਕੋਈ ਕਾਨੂੰਨੀ ਰੁਤਬਾ ਨਹੀਂ ਸੀ। ਜਦਕਿ, ਵਾਕਰ ਦਾ ਇਰਾਦਾ ਸੀ ਕਿ ਉਹ ਔਰਤ ਗ਼ੈਰਕਾਨੂੰਨੀ ਢੰਗ ਨਾਲ ਦੇਸ਼ ਵਿੱਚ ਦਾਖਲ ਹੋਵੇ ਅਤੇ ਉਸ ਲਈ ਹਾਊਸਕੀਪਰ ਅਤੇ ਨੈਨੀ ਵਜੋਂ ਕੰਮ ਕਰੇ। ਵਾਕਰ ਨੇ ਇਸ ਔਰਤ ਜਿਸਦਾ ਨਾਮ ਯਦੀਰਾ ਯੇਸੇਨੀਆ ਟਰੈਵੀਨੋ-ਸੈਨ ਮਿਗੁਏਲ ਹੈ ,ਦੇ ਬਾਰੇ
ਅਧਿਕਾਰੀਆਂ ਨੂੰ ਝੂਠ ਬੋਲਦਿਆਂ ਇਹ ਵੀ ਕਿਹਾ ਕਿ ਉਹ ਉਸਦੀ ਮਾਸੀ ਸੀ। ਹਾਲਾਂਕਿ ਵਾਕਰ ਨੇ ਉਸਦੇ ਦਾਖਲੇ ਦੀ ਪ੍ਰਕਿਰਿਆ ਜਾਂ ਘਰ ਵਿੱਚ ਨੌਕਰੀ ਦੇਣ ਤੋਂ ਇਨਕਾਰ ਵੀ ਕੀਤਾ ਹੈ। ਇਸ ਮਾਮਲੇ ਵਿੱਚ ਵਾਕਰ ਨੂੰ 9 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਉਸਨੂੰ 10 ਸਾਲ ਕੈਦ ਅਤੇ 250,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਅਮਰੀਕਾ ਦੀ ਸਾਬਕਾ ਬਾਰਡਰ ਫੋਰਸ ਅਧਿਕਾਰੀ ‘ਤੇ ਇੱਕ ਮਹਿਲਾ ਦੀ ਤਸਕਰੀ ਕਰਨ ਦੇ ਲੱਗੇ ਦੋਸ਼
Total Views: 306 ,
Real Estate



















