ਸਰਕਾਰ ਵੱਲੋਂ ਕੋਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ ’ਚ ਦਾਖਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼

ਜਿਲਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਲਾਈਨ 1098 ਨਿਭਾਏਗੀ ਅਹਿਮ ਭੂਮਿਕਾ
ਬਠਿੰਡਾ, 11 ਮਈ, ਬਲਵਿੰਦਰ ਸਿੰਘ ਭੁੱਲਰ
ਵਿਸ਼ਵ ਭਰ ਵਿੱਚ ਕਰੋਨਾ ਮਹਾਂਮਾਰੀ ਦੇ ਦੂਜੇ ਗੇੜ ’ਚ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕੋਰੋਨਾ ਕਾਰਨ ਮਰ ਚੁ¤ਕੇ ਜਾਂ ਹਸਪਤਾਲਾਂ ’ਚ ਦਾਖਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ। ਭਾਰਤ ਸਰਕਾਰ ਨੇ ਇਸ ਕੰਮ ਦੀ ਜਿੰਮੇਵਾਰੀ ਹਰ ਸੂਬੇ ਅੰਦਰ ਜ਼ਿਲਾ ਪੱਧਰ ’ਤੇ ਤਾਇਨਾਤ ਜ਼ਿਲਾ ਬਾਲ ਸੁਰੱਖਿਆ ਅਫ਼ਸਰ, ਚਾਈਲਡ ਲਾਈਨ 1098 ਦੇ ਮੋਢਿਆਂ ’ਤੇ ਪਾਈ ਹੈ ਜੋ ਕਿ ਲੋੜਵੰਦ ਬੱਚਿਆਂ ਦੀ ਸ਼ਨਾਖਤ ਕਰਨ ਜਾਂ ਅਜਿਹੇ ਬੱਚਿਆਂ ਦੀ ਸੂਚਨਾ ਮਿਲਦਿਆਂ ਹੀ ਖੁਦ ਪਹੁੰਚ ਕਰਕੇ ਬੱਚਿਆਂ ਨੂੰ ਸਬੰਧਿਤ ਥਾਣੇ ਤੋਂ ਪੁਲਿਸ ਰਪਟ ਪ੍ਰਾਪਤ ਕਰਕੇ ਜਨਰਲ ਮੈਡੀਕਲ, ਕੋਰੋਨਾ ਟੈਸਟ ਅਤੇ ਮੁਢਲੇ ਇਲਾਜ ਉਪਰੰਤ ਬਾਲ ਭਲਾਈ ਕਮੇਟੀ ਦੇ ਸਨਮੁੱਖ ਕਰਕੇ ਸਰਕਾਰ ਤੋਂ ਮਾਨਤਾ ਪ੍ਰਾਪਤ ਬਾਲ ਘਰ ਪਹੁੰਚਾਉਣ ਦੇ ਪਾਬੰਦ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ ਬਾਲ ਘਰ ਪ੍ਰਬੰਧਕਾਂ ਨੂੰ ਵੀ ਆਪਣੇ ਅਦਾਰਿਆਂ ’ਚ ਲੜਕੇ ਅਤੇ ਲੜਕੀਆਂ ਵਾਸਤੇ ਇਕਾਂਤਵਾਸ ਕੇਂਦਰ ਸਥਾਪਿਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਨਵੇਂ ਆਉਣ ਵਾਲੇ ਬ¤ਚਿਆਂ ਦੀ ਬਾਲ ਘਰਾਂ ’ਚ ਪਹਿਲਾਂ ਰਹਿੰਦੇ ਬੱਚਿਆਂ ਨਾਲੋਂ ਕੁਝ ਦਿਨਾਂ ਲਈ ਦੂਰੀ ਬਣਾ ਕੇ ਰੱਖੀ ਜਾ ਸਕੇ। ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਬੱਚਿਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਸ਼੍ਰੀਮਤੀ ਸਮ੍ਰਿਤੀ ਇਰਾਨੀ ਕੇਂਦਰੀ ਮੰਤਰੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਧੀਨ ਆਸਥਾ ਐਸ ਕਸ਼ਵਾਨੀ ਸੰਯੁਕਤ ਸਕੱਤਰ ਭਾਰਤ ਸਰਕਾਰ ਵੱਲੋਂ ਜਾਰੀ ਪੱਤਰ ਅਨੁਸਾਰ ਕਰੋਨਾ ਮਹਾਮਾਰੀ ਦੀ ਲਪੇਟ ’ਚ ਆ ਕੇ ਮਰਨ ਵਾਲੇ ਲੋਕਾਂ ਦੇ ਬੱਚੇ ਇੱਕ ਤਰਾਂ ਨਾਲ ਬੇਸਹਾਰਾ ਹੋ ਰਹੇ ਹਨ, ਜਿਨਾਂ ਨੂੰ ਸੰਭਾਲਣ ਵਾਲੇ ਕੋਈ ਨਹੀਂ ਹੈ। ਕੋਰੋਨਾ ਕਾਰਨ ਆਪਣੇ ਮਾਪੇ ਗੁਆ ਚੁੱਕੇ ਬੱਚੇ ਕੋਈ ਸਹਾਰਾ ਨਾ ਮਿਲਣ ਕਾਰਨ ਹੋਰਨਾਂ ਪਰਿਵਾਰਾਂ ’ਤੇ ਨਿਰਭਰ ਹੋ ਰਹੇ ਹਨ।
ਸਰਕਾਰ ਵੱਲੋਂ ਸੱਕ ਜਾਹਿਰ ਕੀਤਾ ਜਾ ਰਿਹਾ ਹੈ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਬੱਚਿਆਂ ਦਾ ਗਲਤ ਹੱਥਾਂ ਜਾਂ ਗੈਰ-ਕਾਨੂੰਨੀ ਗੋਦ ’ਚ ਜਾਣ ’ਤੇ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਬੱਚਿਆਂ ਦਾ ਇਸ ਤਰਾਂ ਗੈਰ-ਕਾਨੂੰਨੀ ਅਗਿਆਤ ਲੋਕਾਂ ਦੇ ਹੱਥਾਂ ’ਚ ਜਾਣ ਨਾਲ ਭਵਿੱਖ ਵਿੱਚ ਮਾੜੇ ਨਤੀਜੇ ਆਉਣਗੇ। ਵਿਭਾਗ ਨੇ ਸਖਤ ਤਾੜਨਾ ਦਿੱਤੀ ਹੈ ਕਿ ਮਾਪਿਆਂ ਦੀ ਮੌਤ ਉਪਰੰਤ ਕੋਈ ਵੀ ਵਾਰਸ ਜਾਂ ਰਿਸ਼ਤੇਦਾਰ ਕਿਸੇ ਵੀ ਬੱਚੇ ਨੂੰ ਆਪਣੇ ਪੱਧਰ ’ਤੇ ਕਿਸੇ ਪਾਸ ਗੋਦ ਨਹੀਂ ਦੇ ਸਕੇਗਾ, ਜੋ ਕਿ ਸਜਾ ਯੋਗ ਅਪਰਾਧ ਹੋਵੇਗਾ। ਬਾਲ ਭਲਾਈ ਕਮੇਟੀ ਰਾਹੀਂ ਬਾਲ ਘਰਾਂ ਭਾਵ ਸਰਕਾਰ ਦੇ ਪੋਰਟਲ ਤੇ ਆਉਣ ਵਾਲੇ ਬੱਚਿਆਂ ਨੂੰ ਗੋਦ ਲੈਣ ਲਈ ਲੋਕ ਕੇਂਦਰ ਸਰਕਾਰ ਦੀ ਵੈਬਸਾਈਟ ਾ।ਚੳਰੳ।ਨਚਿ।ਨਿ ’ਤੇ ਲੌਗ ਇਨ ਕਰਕੇ ਆਪਣੀ ਸਾਰੀ ਜਾਣਕਾਰੀ ਦੇਣ ਦਾ ਪਾਬੰਦ ਹੋਵੇਗਾ।
ਜਿਲਾਂ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਵਟਸਅਪ ਰਾਹੀਂ ਵੀ ਮੈਸੇਜ ਆ ਰਹੇ ਹਨ ਕਿ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਗੋਦ ਦੇਣਾ ਹੈ, ਜੋ ਕਿ ਗੈਰ-ਕਾਨੂੰਨੀ ਹੈ। ਅਗਰ ਕਿਸੇ ਵੀ ਵਿਅਕਤੀ ਨੂੰ ਜਿਲਾ ਬਠਿੰਡਾ ਨਾਲ ਸਬੰਧਤ ਅਜਿਹੇ ਬੱਚਿਆਂ ਸਬੰਧੀ ਜਾਣਕਾਰੀ ਮਿਲਦੀ ਹੈ ਜੋ ਕਿ ਅਨਾਥ ਹੋ ਚੁੱਕੇ ਹਨ ਜਾਂ ਉਹਨਾਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਅਤੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਉਹ ਜ਼ਿਲ•ਾ ਬਾਲ ਸੁਰੱਖਿਆ ਦਫ਼ਤਰ ਨੰ। 0164-2214480, ਬਾਲ ਭਲਾਈ ਕਮੇਟੀ ਨੰ। 0164-2212240 ਜਾਂ 1098 ’ਤੇ ਕਾਲ ਕਰਕੇ ਜਾਣਕਾਰੀ ਦੇ ਸਕਦੇ ਹਨ।

Total Views: 62 ,
Real Estate