
ਭਾਰਤ ਵਿੱਚ ਇਸੇ ਵੇਲੇ ਵੈਕਸੀਨ ਦੀ ਭਾਰੀ ਕਿੱਲਤ ਹੈ , ਇਸੇ ਦੌਰਾਨ ਇੱਕ ਰਾਹਤ ਦੇਣ ਵਾਲੀ ਖ਼ਬਰ ਆਈ ਹੈ । ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਵਰਤੋਂ ਲਈ ਡੀਆਰਡੀਓ ਦੁਆਰਾ ਵਿਕਸਤ ਕੀਤੀ ਗਈ ਐਂਟੀ-ਕੋਵਿਡ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ ਅਤੇ ਇਸ ਨੂੰ ਪਾਣੀ ਵਿਚ ਮਿਲਾ ਕੇ ਪੀਤਾ ਜਾ ਸਕੇਗਾ। ਡੀਆਰਡੀਓ ਦੇ ਆਈਐੱਨਐੱਮਏਐੱਸ ਤੇ ਸੀਸੀਐੱਮਬੀ ਨੇ ਮਿਲ ਕੇ ਦਵਾਈ 2-ਡੀਓਕਸੀ-ਡੀ-ਗਲੂਕੋਜ਼ (2-ਡੀਜੀ) ਤਿਆਰ ਕੀਤੀ ਹੈ। ਇਸ ਨੂੰ ਬਣਾਉਣ ਦੀ ਜ਼ਿੰਮੇਦਾਰੀ ਡਾ। ਰੈਡੀ ਦੀ ਲੈਬਾਰਟਰੀ ਨੂੰ ਦਿੱਤੀ ਗਈ ਹੈ। ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਦੱਸਿਆ ਕਿ ਨੇ ਕਲੀਨਿਕਲ ਅਜ਼ਮਾਇਸ਼ ਦੇ ਨਤੀਜਿਆਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਦਵਾਈ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਕਰਦਾ ਹੈ।
Total Views: 271 ,
Real Estate


















