ਅੰਮ੍ਰਿਤਸਰ – ਉਚੇਰੀ ਸਿਖਿਆ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮਿਆਰੀ ਮਾਪਦੰਡਾਂ ਨੂੰ ਬਰਕਰਾਰ ਰਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਸਾਲ ਵੀ ਆਪਣਾ ਉਚਾ ਸਥਾਨ ਬਣਾਈ ਰੱਖਿਆ ਹੈ। ਉਚੇਰੀ ਸਿਖਿਆ ਦਾ ਵਿਸ਼ਵ ਪੱਧਰ `ਤੇ ਮੁਲਾਂਕਣ ਕਰਨ ਵਾਲੀ ਏਜੰਸੀ `ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ` ਨੇ ਆਪਣੇ 2020-21 ਦੇ ਜੋ ਨਤੀਜਿਆਂ ਦਾ ਐਲਾਨ ਕੀਤਾ ਹੈ ਉਸ ਦੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਸਿਖਰਲੀਆਂ ਨੌਂ ਫੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤਾ ਗਿਆ ਹੈ। ਇਸ ਏਜੰਸੀ ਵੱਲੋਂ ਅੰਤਰਰਾਸ਼ਟਰੀ ਪੱਧਰ ਦੇ ਲਗਪਗ ਸੱਤ ਮਾਪਦੰਡਾਂ `ਤੇ ਖਰਾ ਉਤਰਨ ਵਾਲੀਆਂ ਵਿਸ਼ਵ ਦੀਆਂ 20 ਹਜ਼ਾਰ ਯੂਨੀਵਸਿਟੀਆਂ ਦਾ ਮਲਾਂਕਣ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਭਾਰਤ ਦੀਆਂ ਪਹਿਲੀ ਕਤਾਰ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤੇ ਜਾਣਾ ਵੀ ਵੱਡੇ ਮਾਣ ਵਾਲੀ ਗੱਲ ਹੈ। ਇਸ ਦਰਜੇ ਵਿਚ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ, ਅਹਿਮਦਾਬਾਦ ਦਾ ਪਹਿਲਾ ਅਤੇ ਉਸ ਤੋਂ ਬਾਅਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ, ਬੰਗਲੌਰ ਦਾ ਨਾਂ ਆਉਂਦਾ ਹੈ।
ਇਹ ਏਜੰਸੀ ਜਿਨ੍ਹਾਂ ਪੈਰਾਮੀਟਰਾਂ ਦੇ ਆਧਾਰ `ਤੇ ਸਾਲਾਨਾ ਮੁਲਾਂਕਣ ਕਰਦੀ ਹੈ ਓਨਾ ਦੇ ਵਿਚ ਪ੍ਰਮੁੱਖ ਤੌਰ `ਤੇ ਸਿਖਿਆ ਦੀ ਗੁਣਵਤਾ, ਸਾਬਕਾ ਵਿਦਿਆਰਥੀਆਂ ਨੂੰ ਮਿਲੇ ਰੋਜ਼ਗਾਰ, ਅਧਿਆਪਕਾਂ ਦੀ ਗੁਣਵਤਾ, ਖੋਜ ਵਿਚ ਕੀਤੇ ਗਏ ਕੰਮ ਤੇ ਮਿਆਰ, ਖੋਜ ਪ੍ਰਕਾਸ਼ਨਾਵਾਂ, ਧਾਰਨਾਵਾਂ ਆਦਿ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਵਿਚ ਪਿਛਲੇ ਸਾਲਾ ਦੇ ਮੁਕਾਬਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਾਫੀ ਸੁਧਾਰ ਕੀਤਾ ਹੈ ਜਿਸ ਦੀ ਬਦੌਲਤ ਕਰੋਨਾ ਕਾਲ ਦੇ ਚੁਣੌਤੀਪੂਰਨ ਅਤੇ ਗੰਭੀਰ ਹਲਾਤਾਂ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ ਪੱਧਰ `ਤੇ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਹੋਈ ਹੈ
ਵਿਸ਼ਵ ਰੈਂਕਿੰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਇਕ ਅਹਿਮ ਸਥਾਨ `ਤੇ ਆਉਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਯੂਨੀਵਰਸਿਟੀ ਨੇ ਕਰੋਨਾਕਾਲ ਦੇ ਇਨ੍ਹਾਂ ਚੁਣੌਤੀਪੂਰਨ ਹਲਾਤਾਂ ਵਿਚ ਜਿਥੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਇਕ ਉਚ ਪਾਏ ਦਾ ਸੰਤੁਲਨ ਬਣਾ ਰੱਖਿਆ ਗਿਆ ਹੈ ਉਥੇ ਹੋਰ ਖੇਤਰਾਂ ਵਿਚ ਆਪਣੇ ਕੰਮਾਂ ਨੂੰ ਜਿਉਂ ਦਾ ਤਿਉਂ ਹੀ ਅੱਗੇ ਵਧਾਇਆ ਜਾ ਰਿਹਾ ਹੈ ਜਿਸ ਦੀ ਬਦੌਲਤ ਵਿਸ਼ਵ ਪੱਧਰ ਦੀ ਰੈਂਕਿੰਗ ਵਿਚ ਗੁਰੂ ਨਾਨਕ ਦੇਵ ਯੂਨਵਿਰਸਿਟੀ ਨੂੰ ਚੰਗਾ ਸਥਾਨ ਮਿਲਿਆ ਹੈ। ਉਨ੍ਹਾਂ ਇਹ ਦੱਸਿਆ ਕਿ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵਿਸਵ ਦੀ ਸਿਰਮੌਰ ਅਤੇ ਵੱਕਾਰੀ ਸੰਸਥਾ ਹੈ ਜੋ 2012 ਤੋਂ ਉਚੇਰੀ ਸਿਖਿਆ ਦੇ ਖੇਤਰ ਵਿਚ ਕੰਮ ਕਰ ਰਹੀਆਂ 20 ਹਜ਼ਾਰ ਦੇ ਕਰੀਬ ਯੂਨੀਵਰਸਿਟੀਆਂ ਦੇ ਮੁਲਾਂਕਣ `ਤੇ ਕੰਮ ਕਰਦੀ ਆਂ ਰਹੀ ਹੈ। ਇਸ ਏਜੰਸੀ ਵੱਲੋਂ ਮੁਲਾਂਕਣ ਸਮੇਂ ਅੰਤਰਰਾਸ਼ਟਰੀ ਮਿਆਰ ਵਾਲੇ ਸਖਤ ਮਾਪਦੰਡ ਆਪਣਾਏ ਜਾਂਦੇ ਹਨ ਜਿਨ੍ਹਾਂ `ਤੇ ਯੂਨੀਵਰਸਿਟੀ ਨੂੰ ਹਰ ਸਾਲ ਖਰਾ ਉਤਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਮਾਪਦੰਡ ਤੋਂ ਕੋਈ ਵੀ ਯੂਨੀਵਰਸਿਟੀ ਫਿਸਲਦੀ ਹੈ ਤਾਂ ਉਸ ਦੀ ਰੈਂਕਿੰਗ ਵਿਚ ਗਿਰਾਵਟ ਦਰਜ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਿਸ਼ਵ ਦੀਆਂ ਪਹਿਲੀਆਂ ਨੌ ਫੀਸਦ ਯੂਨੀਵਰਸਿਟੀਆਂ ਵਿਚ ਅਤੇ ਭਾਰਤ ਦੀਆਂ ਮੂਹਰੀਆਂ ਦਸ ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਆਉਣਾ ਇਹ ਸਾਬਤ ਕਰਦਾ ਹੈ ਕਿ ਯੂਨੀਵਰਸਿਟੀ ਦਾ ਸਮੁੱਚਾ ਮੁਲਾਜ਼ਮ ਵਰਗ ਪੂਰੀ ਸਮਰਪਿਤ ਭਾਵਨਾ ਦੇ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਹਲਾਤਾਂ ਵਿਚ ਹੋਰ ਵੀ ਅਹਿਮ ਹੋ ਜਾਂਦਾ ਹੈ ਜਦੋਂ ਕਰੋਨਾ ਵਾੲਰਿਸ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਨੂੂੰ ਰਾਸ਼ਟਰੀ ਮੁਲਾਂਕਣ ਅਤੇ ਐਕਰੀਡੇਸ਼ਨ ਕੌਂਸਲ ਵੱਲੋਂ ਮਾਨਤਾ ਵਿਚ ਮਿਲੇ “ਏ ++ (ਸੋਧਿਆ ਗਿਆ ਮਾਪਦੰਡ ਦੇ ਅਨੁਸਾਰ ਉੱਚ ਪੱਧਰੀ)” ਗ੍ਰੇਡ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਮਿਲੇ “ਪੋਟੈਂਸ਼ੀਅਲ ਫਾਰ ਐਕਸੀਲੈਂਸ ਵਾਲੀ ਯੂਨੀਵਰਸਿਟੀ” ਅਤੇ “ਸ਼੍ਰੇਣੀ-1 ਯੂਨੀਵਰਸਿਟੀ” ਵਾਲੇ ਦਰਜੇ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਰਤ ਦੇ ਉਤਰੀ ਖੇਤਰ ਦੀ ਮੋਹਰੀ ਰੈਂਕਿੰਗ ਵਾਲੀ ਯੂਨੀਵਰਸਿਟੀ ਹੈ।
ਪ੍ਰੋ. ਸੰਧੂ ਨੇ ਕਿਹਾ ਕਿ ਵਿਦਿਅਕ, ਖੋਜ, ਖੇਡਾਂ ਅਤੇ ਸਹਿ ਪਾਠਕ੍ਰਮ ਦੀਆਂ ਗਤੀਵਿਧੀਆਂ ਦੇ ਸੰਤੁਲਤ ਵਿਕਾਸ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਪ੍ਰਤੀ ਵਚਨਬੱਧਤਾ ਦੀ ਬਦੌਲਤ ਹੀ ਯੂਨੀਵਰਸਿਟੀ ਨੂੰ ਉੱਚ ਪੱਧਰੀ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਯੂਨੀਵਰਸਿਟੀ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਹੋਰ ਪ੍ਰਤੀਬੱਧਤਾ ਨਾਲ ਵਿਕਾਸ ਕਰਨ ਲਈ ਤਤਪਰ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਸ਼ਵ `ਚ ਉਚ ਕੋਟੀ ਦੀਆਂ 9 ਫੀਸਦੀ ਯੂਨੀਵਰਸਿਟੀਆਂ ਅਤੇ ਭਾਰਤ `ਚ 10 ਸਟੇਟ ਪਬਲਿਕ ਯੂਨੀਵਰਸਿਟੀਆਂ `ਚ ਸ਼ੁਮਾਰ
Total Views: 312 ,
Real Estate