ਕੋਰੋਨਾ ਦੇ ਵੱਧਦੇ ਮਾਮਲਿਆਂ ’ਚ ਖਾਓ ਸੁਹਾਂਜਣਾ, ਵਧਾਓ ਇਮਿਊਨਿਟੀ

ਬਿਲਾਸਪੁਰ : ਦੇਸ਼ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ’ਚ ਲੋਕਾਂ ਨੂੰ ਬਚਾਉਣ ਲਈ ਉਨ੍ਹਾਂ ਦੀ ਇਮਿਊਨਿਟੀ ਵਧਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਇਸੀ ਕੜੀ ’ਚ ਸਵਾਦ ’ਚ ਭਾਵੇਂ ਕਸੈਲਾ ਹੈ, ਪਰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ’ਚ ਸੁਹਾਂਜਣਾ ਸਰਵੋਤਮ ਹੈ।
ਭਾਰਤ ਸਮੇਤ ਕੰਬੋਡਿਆ, ਫਿਲੀਪੀਂਸ, ਸ਼੍ਰੀਲੰਕਾ ਤੇ ਅਫਰੀਕੀ ਦੇਸ਼ਾਂ ’ਚ ਵੀ ਇਸਨੂੰ ਖ਼ੂਬ ਪਸੰਦ ਕੀਤਾ ਜਾਂਦਾ ਹੈ। ਸੁਹਾਂਜਣਾ ਇਕ ਔਸ਼ਧੀ ਦੇ ਰੂਪ ’ਚ ਇਮਿਊਨਿਟੀ ਵਧਾਉਣ ’ਚ ਲਾਭਦਾਇਕ ਚੀਜ਼ ਹੈ। ਪੱਛਮੀ ਬੰਗਾਲ ’ਚ ਕਾਫੀ ਸਮੇਂ ਤੋਂ ਇਸਦਾ ਉਪਯੋਗ ਔਸ਼ਧੀ ਦੇ ਰੂਪ ’ਚ ਕੀਤਾ ਜਾ ਰਿਹਾ ਹੈ। ਇਸਦਾ ਪਾਊਡਰ ਤੇ ਟਾਨਿਕ ਵਿਦੇਸ਼ਾਂ ’ਚ ਭੇਜਿਆ ਜਾਂਦਾ ਹੈ। ਗੁਰੂ ਘਾਸੀਦਾਸ ਕੇਂਦਰੀ ਯੂਨੀਵਰਸਿਟੀ ਬਨਸਪਤੀ ਵਿਗਿਆਨ ਵਿਭਾਗ ਦੇ ਵਿਭਾਗ ਹੈੱਡ ਡਾ. ਅਸ਼ਵਨੀ ਦੀਕਸ਼ਿਤ ਇਸ ’ਤੇ ਖੋਜ ਵੀ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਹਾਂਜਣਾ ਔਸ਼ਧੀ ਗੁਣਾਂ ਦਾ ਖ਼ਜ਼ਾਨਾ ਹੈ। ਸਰੀਰ ’ਚ ਪਾਣੀ ਦੀ ਮਾਤਰਾ ਨੂੰ ਵੀ ਪੂਰਾ ਕਰਦਾ ਹੈ। ਛੱਤੀਸਗੜ੍ਹ ’ਚ ਇਹ ਪ੍ਰਚੂਰ ਮਾਤਾਰ ’ਚ ਪਾਇਆ ਜਾਂਦਾ ਹੈ। ਪਿੰਡ ਹੀ ਨਹੀਂ ਸ਼ਹਿਰਾਂ ’ਚ ਵੀ ਇਸਦੀ ਖੇਤੀ ਸ਼ੁਰੂ ਹੋ ਚੁੱਕੀ ਹੈ।
ਰਾਮਬਾਣ ਹੈ ਸੁਹਾਂਜਣਾ
– ਇਸ ’ਚ 300 ਤੋਂ ਵੱਧ ਰੋਗਾਂ ਦੀ ਰੋਕਥਾਮ ਦੇ ਗੁਣ ਹਨ। ਇਸ ’ਚ 90 ਤਰ੍ਹਾਂ ਦੇ ਮਲਟੀਵਿਟਾਮਿਨਸ, 45 ਤਰ੍ਹਾਂ ਦੇ ਐਂਟੀ ਆਕਸੀਡੈਂਟ, 35 ਤਰ੍ਹਾਂ ਦੇ ਦਰਦ ਨਿਵਾਰਕ ਗੁਣ ਅਤੇ 17 ਤਰ੍ਹਾਂ ਦੇ ਏਮਿਨੋ ਐਸਿਡ ਪਾਏ ਜਾਂਦੇ ਹਨ।
– ਸੁਹਾਂਜਣਾ ਦੀ ਫਲੀ ਦੇ ਨਾਲ ਇਸਦੀਆਂ ਪੱਤੀਆਂ ਵੀ ਬੇਹੱਦ ਲਾਭਦਾਇਕ ਹੈ। ਭਾਜੀ ਦੇ ਰੂਪ ’ਚ ਇਸਦਾ ਉਪਯੋਗ ਕੀਤਾ ਜਾ ਸਕਦਾ ਹੈ। ਹੱਡੀਆਂ ਨੂੰ ਮਜ਼ਬੂਤ ਕਰਨ, ਸ਼ੂਗਰ, ਲਿਵਰ ਅਤੇ ਯੂਰੀਨਲ ਸਮੱਸਿਆਵਾਂ ਲਈ ਰਾਮਬਾਣ ਇਲਾਜ ਮੰਨਿਆ ਜਾਂਦਾ ਹੈ।
ਇਸ ਤਰ੍ਹਾਂ ਖਾ ਸਕਦੇ ਹੋ
– ਸੁਹਾਂਜਣਾ ਦੀ ਭਾਜੀ ਨੂੰ ਸਬਜ਼ੀ ਬਣਾ ਕੇ ਖਾਧਾ ਜਾ ਸਕਦਾ ਹੈ। ਇਸਦੇ ਪਾਊਡਰ ਨੂੰ ਕਿਸੀ ਵੀ ਸਬਜ਼ੀ ’ਚ ਮਿਲਾ ਕੇ ਸਵਾਦ ਲਿਆ ਜਾ ਸਕਦਾ ਹੈ।
– ਫਲੀ ਨੂੰ ਦਾਲ ’ਚ ਪਾ ਕੇ ਖਾਧਾ ਜਾ ਸਕਦਾ ਹੈ। ਨਾਲ ਹੀ ਆਲੂ ’ਚ ਵੀ ਇਸਨੂੰ ਪਾ ਕੇ ਸਬਜ਼ੀ ਦੇ ਰੂਪ ’ਚ ਪ੍ਰਯੋਗ ਕੀਤਾ ਜਾ ਸਕਦਾ ਹੈ।
– ਭਾਜੀ ਜਾਂ ਫਲੀ ਨੂੰ ਸੁਕਾ ਕੇ ਵੀ ਭੋਜਨ ਦੇ ਰੂਪ ’ਚ ਪ੍ਰਯੋਗ ਕੀਤਾ ਜਾ ਸਕਦਾ ਹੈ। ਸੂਪ, ਜੂਸ ਦੇ ਰੂਪ ’ਚ ਵੀ ਉਪਯੋਗ ਕਰ ਸਕਦੇ ਹਨ।
ਪੌਸ਼ਕ ਤੱਤਾਂ ਦੀ ਮਾਤਰਾ
(ਪ੍ਰਤੀ 100 ਗ੍ਰਾਮ ਸੁਹਾਂਜਣਾ ਫਲੀ ’ਚ)
ਕਾਰਬੋਹਾਈਡ੍ਰੇਟਸ : 8.53 ਗ੍ਰਾਮ
ਪਾਣੀ : 88.20 ਗ੍ਰਾਮ
ਪ੍ਰੋਟੀਨ : 2.10 ਗ੍ਰਾਮ
ਫੈਟ : 0.20 ਗ੍ਰਾਮ
ਪੈਂਟੋਥੇਨਿਕ ਅਮਲ : 16 ਗ੍ਰਾਮ
ਮੈਗਨੀਸ਼ੀਅਮ : 12 ਮਿਲੀਗ੍ਰਾਮ
ਮੈਗਨੀਜ਼ : 13 ਮਿਲੀਗ੍ਰਾਮ
ਪੋਟਾਸ਼ੀਅਮ : 10 ਮਿਲੀਗ੍ਰਾਮ
ਫਾਸਫੋਰਸ : 7 ਮਿਲੀਗ੍ਰਾਮ
Total Views: 620 ,
Real Estate