ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਗੋਰਖੀ ਨਹੀਂ ਰਹੇ

ਮੋਹਾਲੀ : ਪੰਜਾਬੀ ਦੇ ਉੱਘੇ ਕਹਾਣੀਕਾਰ ਪ੍ਰੇਮ ਗੋਰਖੀ ਦਾ ਐਤਵਾਰ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਇਸ ਵੇਲੇ ਉਨ੍ਹਾਂ ਦਾ ਇਲਾਜ ਚੰਡੀਗੜ੍ਹ ਸਥਿਤ ਸੈਕਟਰ-32 ਦੇ ਸਰਕਾਰੀ ਕਾਲਜ/ਹਸਪਤਾਲ ਵਿਖੇ ਚੱਲ ਰਿਹਾ ਸੀ।

ਪੰਜਾਬੀ ਸਾਹਿਤ ਦੀਆਂ ਅਦੀਬ ਸ਼ਖ਼ਸੀਅਤਾਂ ‘ਚ ਵੱਡਾ ਸਥਾਨ ਰੱਖਦੇ ਗੋਰਖੀ ਨੇ ਕਹਾਣੀ ਸੰਗ੍ਰਿਹ ਮਿੱਟੀ ਰੰਗੇ ਲੋਕ,ਜੀਣ-ਮਰਨ, ਅਰਜਨ ਸਫੈਦੀ ਵਾਲਾ, ਧਰਤੀ ਪੁੱਤਰ, ਤਿੱਤਰ ਖੰਭੀ ਜੂਹ, ਵਣਵੇਲਾ, ਬੁੱਢੀ ਰਾਤ ਤੇ ਸੂਰਜ, ਆਪੋ-ਆਪਣੇ ਗੁਨਾਹ ਤੇ ਸਵੈ-ਜੀਵਨੀ ‘ਗ਼ੈਰ-ਹਾਜ਼ਿਰ ਆਦਮੀ’ ਪੰਜਾਬੀ ਪਾਠਕਾਂ ਦੀ ਝੋਲੀ ਪਾਏ। ਪ੍ਰੇਮ ਗੋਰਖੀ ਨੇ ਲੰਬਾ ਸਮਾਂ ਮੀਡੀਆ ਖੇਤਰ/ਵੱਡੀਆਂ ਅਖ਼ਬਾਰਾਂ ‘ਚ ਬਿਤਾਇਆ, ਇਸ ਕਰਕੇ ਉਨ੍ਹਾਂ ਨੂੰ ਪੱਤਰਕਾਰ ਕਹਿ ਕੇ ਵੀ ਪੁਕਾਰਿਆ ਜਾਂਦਾ ਰਿਹਾ।

Total Views: 300 ,
Real Estate