ਪਦਮ ਪੁਰਸਕਾਰਾਂ ਦੇ ਮਾਮਲੇ ‘ਚ ਰਾਜ ਸਰਕਾਰਾਂ ਨੇ ਅਦਾਕਾਰਾਂ ਦੀ ਅਨਦੇਖੀ ਕੀਤੀ , ਸਿਰਫ ਮਹਾਰਾਸ਼ਟਰ ਸਰਕਾਰ ਤੋਂ ਹੀ ਉਮੀਦ

Padam Shriਮੁੰਬਈ ਆ ਕੇ ਆਪਣਾ ਹੁਨਰ ਦਿਖਾਉਣ ਵਾਲੇ ਅਦਾਕਾਰਾਂ ਨੂੰ ਪਦਮ ਪੁਰਸਕਾਰ ਦਿਵਾਉਣ ‘ਚ ਪਹਿਲਾ ਹਮੇਸ਼ਾ ਮਹਾਰਾਸ਼ਟਰ ਨੇ ਕੀਤੀ ਹੈ , ਉਹਨਾਂ ਦੇ ਮੂਲ ਰਾਜਾਂ ਨੇ ਅਜਿਹੀ ਕੋਸਿ਼ਸ਼ ਜਿ਼ਆਦਾਤਰ ਕੀਤੀ ਨਹੀਂ ।
ਬਿਹਾਰ ਨੇ ਤਾਂ ਆਪਣੇ ਕਲਾਕਾਰਾਂ ਪ੍ਰਤੀ ਸਦਾ ਅਣਦੇਖੀ ਵਾਲਾ ਰਵੱਈਆ ਰੱਖਿਆ ਹੈ। ਇਸ ਵਾਰ ਵੀ ਪਦਮ ਪੁਰਸਕਾਰਾਂ ਲਈ ਬਿਹਾਰ ਦੇ ਜੰਮਪਲ ਮਨੋਜ ਵਾਜਪਾਈ ਦਾ ਨਾਂਮ ਬਿਹਾਰ ਸਰਕਾਰ ਦੀ ਬਜਾਏ ਮਹਾਰਾਸ਼ਟਰ ਸਰਕਾਰ ਨੇ ਪ੍ਰਸਾਵਿਤ ਕੀਤਾ ਹੈ।
ਪਹਿਲਾਂ ਬਿਹਾਰ ਦੇ ਫਿਲਮਸਾਜ਼ ਪ੍ਰਕਾਸ਼ ਝਾਅ ਦਾ ਨਾਂਮ ਵੀ ਬਿਹਾਰ ਵੱਲੋਂ ਅੱਗੇ ਭੇਜੇ ਜਾਣ ਦੀ ਗੱਲ ਸਾਹਮਣੇ ਆਈ ਸੀ । ਫਿਰ ਰਾਜ ਸਰਕਾਰ ਦੀ ਅਣਦੇਖੀ ਵਿੱਚ ਉਹ ਵੀ ਭੇਜਿਆ ਨਾ ਗਿਆ ।
ਭੋਜਪੁਰੀ ਵਿੱਚ ਸੇਕਸ਼ਪੀਅਰ ਕਹੇ ਜਾਂਦੇ ਭਿਖਾਰੀ ਠਾਕੁਰ ਤੋਂ ਲੈ ਕੇ ਸਤਰੂਘਨ ਸਿਨਹਾ ਤੱਕ ਨਾਂਮ ਨੂੰ ਬਿਹਾਰ ਸਰਕਾਰ ਨੇ ਅੱਗੇ ਨਹੀਂ ਤੋਰਿਆ।
ਮਹਿੰਦਰ ਮਿਸ਼ਰਾ ਵੀ ਭੋਜਪੁਰੀ ਜਗਤ ਵਿੱਚ ਵੱਡਾ ਨਾਂਮ ਰਿਹਾ ਹੈ। ਜੇ ਉਹ ਮਹਾਰਾਸ਼ਟਰ ਵਿੱਚ ਹੁੰਦੇ ਤਾਂ ਉਹਨਾਂ ਲਈ ਸਨਮਾਨਾਂ ਦੀ ਝੜੀ ਲੱਗੀ ਰਹਿਣੀ ਸੀ।
ਸਤਿਆਜੀਤ ਰੇਅ ਦੇ ਸਹਾਇਕ ਰਹੇ ਗਿਰੀਸ਼ ਰੰਜਨ ਨੇ ਪਟਨਾ ਵਿੱਚ ਰਹਿ ਕੇ ‘ਕੱਲ੍ਹ ਹਮਾਰਾ ਹੈ’ ਬਣਾਈ ਸੀ । ਉਦੋਂ ਉਹ ਫਿਲਮ 6 ਮਹੀਨੇ ਤੱਕ ਸਿਨੇਮਾ ਘਰਾਂ ‘ਚ ਰਹੀ ਸੀ । ਬਿਹਾਰ ਵਿੱਚ ਫਿਲਮ ਨਿਰਮਾਣ ਦੀਆਂ ਗਤੀਵਿਧੀਆਂ ਉਸਦੇ ਨਾਂਮ ਨਾਲ ਹੀ ਸੁਰੂ ਹੋਈਆਂ ਸਨ। ਵੈਸੇ ਵੀ ਉਹ ਪਦਮ ਸ੍ਰੀ ਦੇ ਹੱਕਦਾਰ ਸਨ , ਪਰ ਰਾਜ ਸਰਕਾਰ ਦੀ ਅਣਦੇਖੀ ਕਾਰਨ ਨਹੀਂ ਮਿਲਿਆ।
ਮੱਧ ਪ੍ਰਦੇਸ਼ : ਗੋਵਿੰਦ ਨਾਮਵੇਦ ਨੇ ਕਿਹਾ ਕਿ ਪ੍ਰਦੇਸ਼ ਦਾ ਨਾਂਮ ਚਮਕਾਉਣ ਵਾਲੀਆਂ ਸਖਸ਼ੀਅਤਾਂ ਦੇ ਨਾਂਮ ਤੱਕ ਸਰਕਾਰਾਂ ਨੂੰ ਪਤਾ ਨਹੀਂ । ਐਮਪੀ ਤੋਂ ਅਰੁਣ ਪਾਂਡੇ ਵਰ੍ਹਿਆਂ ਤੱਕ ਥੀਏਟਰ ਕਰਦੇ ਰਹੇ ਹਨ। ਬਸੰਤ ਕਾਸ਼ੀਕਰ ਅਤੇ ਸ਼ਰਦ ਸ਼ਰਮਾ ਵੀ ਰੰਗਮੰਚ ਨਾਲ ਜੁੜੇ ਨਾਂਮ ਹਨ। ਖੁਦ ਮੈਂ ਆਪਣਾ ਨਾਮ ਲਊ ਤਾਂ ਮੈਂ ਵੀ ਹਾਂ । 28 ਸਾਲਾਂ ਤੋਂ 120 ਤੋਂ ਵੱਧ ਫਿਲਮਾਂ ਕੀਤੀਆਂ ਹਨ। ਪਰ ਹਾਲੇ ਤੱਕ ਮੇਰਾ ਨਾਂਮ ਵਿਚਾਰਿਆ ਨਹੀਂ ਗਿਆ। ਰਾਜ ਸਰਕਾਰ ਨੂੰ ਸਾਡੇ ਵਰਗਿਆਂ ਦਾ ਕੰਮ ਨਹੀਂ ਦਿਸਦਾ , ਇਹ ਸਮਝ ਤੋਂ ਪਰ੍ਹੇ ਹੈ।
ਰਾਜਸਥਾਨ : ਰਾਜੇ-ਰਾਜਵਾੜਿਆਂ ਦੇ ਸਮੇਂ ਤੱਕ ਤਾਂ ਸਨਮਾਨ ਮਿਲਦਾ ਰਿਹਾ । ਪਰ ਸਰਕਾਰਾਂ ਆਉਣ ਤੋਂ ਬਾਅਦ ਸਨਮਾਨ ਅਸਲ ‘ਚ ਪ੍ਰਾਪੋਗੰਡਾ ਬਣ ਗਿਆ । ਅਦਾਕਾਰ ਤਾਂ ਦੂਰ ਹਨ। ਗੀਤ-ਸੰਗੀਤਕਾਰਾਂ ਨੂੰ ਸਰਕਾਰਾਂ ਸਨਮਾਨ ਨਹੀਂ ਦਿੰਦੀਆਂ –ਪਵਨ ਝਾਅ, ਮਿਊਜਿਕ ਹਿਸਟੋਰੀਅਨ
ਝਾਰਖੰਡ : ਹਾਲੇ ਤਾਂ ਝਾਰਖੰਡ ਦੀ ਰਾਜ ਦੀ ਸਭਿਆਚਾਰਕ ਪਛਾਣ ਹੀ ਬਿਹਾਰ ਦੇ ਆਸਰੇ ਹੈ। ਰਾਜ ਦਾ ਗਠਨ ਹੋਣ ਦੇ 20 ਸਾਲ ਬਾਅਦ ਵੀ ਇਹੀ ਸਥਿਤੀ ਹੈ- ਆਸੂਤੋਸ਼ ਸਿੰਘ , ਸੰਗੀਤਕਾਰ
ਮੈਂ ਖੁਸ਼ ਹਾਂ ਕਿ ਮਨੋਜ ਵਾਜਪਈ ਨੂੰ ਪਦਮ ਸ੍ਰੀ ਮਿਲਿਆ । ਉੁਸਦਾ ਨਾਂਮ ਬਿਹਾਰ ਨੇ ਫਾਰਵਰਡ ਕੀਤਾ ਜਾਂ ਕਿਸੇ ਹੋਰ ਰਾਜ ਨੇ , ਇਸ ਨਾਲ ਕੋਈ ਫਰਕ ਨਹੀਂ ਪੈਂਦਾ – ਪ੍ਰਕਾਸ਼ ਝਾਅ , ਨਿਰਦੇਸ਼ਕ
ਸਰਕਾਰ ਵੱਲੋਂ ਪਛਾਣ ਮਿਲਣਾ ਇੱਕ ਚੰਗਾ ਅਹਿਸਾਸ ਹੈ। ਇਹ ਗਰਵ ਸਿਰਫ ਮੇਰੇ ਲਈ ਨਹੀਂ ਬਲਕਿ ਉਹਨਾਂ ਸਾਰਿਆਂ ਦੇ ਲਈ ਹੈ ਜਿੰਨ੍ਹਾਂ ਨੇ ਮੇਰੇ ਟੈਲੇਂਟ ‘ਤੇ ਯਕੀਨ ਕੀਤਾ ਅਤੇ ਮੇਰੀ ਕਾਬਲੀਅਤ ਉਪਰ ਵਿਸ਼ਵਾਸ਼ ਪ੍ਰਗਟ ਕੀਤਾ –ਮਨੋਜ ਵਾਜਪਈ , ਅਦਾਕਾਰ।

Total Views: 122 ,
Real Estate