ਕੈਂਸਰ ਕੋਈ ਮੌਤ ਦਾ ਸਜ਼ਾ ਨਹੀਂ , ਉਸਤੋਂ ਅੱਗੇ ਵੀ ਜੀਵਨ ਹੈ -ਮਨੀਸ਼ਾ ਕੋਇਰਾਲਾ

ਜੈਪੁਰ : ਕੈਂਸਰ ਕੋਈ ਮੌਤ ਦੀ ਸਜ਼ਾ ਨਹੀਂ , ਉਸਤੋਂ ਪਰੇ ਵੀ ਜੀਵਨ ਹੈ। ਐਤਵਾਰ ਨੂੰ ਜੈਪੁਰ ਲਿਟਰੇਚਰ ਫੈਸਟੀਵਲ ਵਿੱਚ ਇਹ ਗੱਲ ਫਿਲਮ ਅਭਿਨੇਤਰੀ ਮਨੀਸ਼ਾ ਕੋਇਰਾਲਾ ਨੇ ਆਖੀ।ਮਨੀਸ਼ਾ ਨੇ ਕਿਹਾ , ‘ ਸਮਾਂ ਬਹੁਤ ਹੀ ਸੀਮਿਤ ਹੈ, ਜੋ ਕੁਝ ਵੀ ਤੁਹਾਡੇ ਕੋਲ ਹੈ , ਉਸਦੀ ਕਦਰ ਕਰੋ । ਸੈਸ਼ਨ ‘ ਹੀਲਡ: ਲਾਈਫ ਲਰਨਿੰਗ ਫਰੌਮ Manisha Koiralaਮਨੀਸ਼ਾ ਕੋਇਰਾਲਾ ‘ ਵਿੱਚ ਅਭਿਨੇਤਰੀ ਮਨੀਸ਼ਾ ਕੋਇਰਾਲਾ ਨੇ ਆਪਣੇ ਉਸਾਰੂ ਵਿਚਾਰ ਪੇਸ਼ ਕੀਤਾ ।
ਸਵਾਲ ਜਵਾਬ ਦੌਰਾਨ ਮਨੀਸ਼ਾ ਨੇ ਕਿਹਾ , ਉਹ ਇੱਕ ਚੀਜ ਜਿਸਨੇ ਮੈਨੂੰ ਬਿਮਾਰੀ ਤੋਂ ਬਾਹਰ ਕੱਢਣ ਵਿੱਚ ਮੱਦਦ ਕੀਤੀ ਹੈ , ਉਹ ਹੈ ਸਮਾਂ। ਇਹ ਸਮਝਣਾ ਕਿ ਸਮਾਂ ਸੀਮਿਤ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਇਸ ਵਿੱਚੋਂ ਜੋ ਮੇਰੇ ਕੋਲ ਸੀ , ਮੇਰਾ ਜੀਵਨ , ਮੇਰਾ ਸਮਾਂ , ਮੈ ਉਸਦੀ ਕਰਨਾ ਸਿੱਖਿਆ । ਮੈਂ ਇਨ੍ਹਾਂ ਸਭ ਚੀਜਾਂ ਪ੍ਰਤੀ ਧੰਨਵਾਦੀ ਹੋਈ ਅਤੇ ਫਿਰ ਮੈਂ ਇਹਨਾਂ ਵੱਲ ਧਿਆਨ ਦੇਣਾ ਲੱਗੀ ਅਤੇ ਉਹਨਾਂ ਦਾ ਸਨਮਾਨ ਕਰਨਾ ਸੁਰੂ ਕੀਤਾ । ਜਿੱਥੋਂ ਤੱਕ ਮੇਰੇ ‘ਚ ਬਦਲਾਅ ਆਉਣ ਦੀ ਗੱਲ ਹੈ ਤਾਂ ਸਮਝਿਆ ਕਿ ਅਸੀਂ ਆਪਸ ਵਿੱਚ ਪਰਸਪਰ ਸਬੰਧਤ ਹਾਂ ।
ਮੈਂ ਇਹ ਵੀ ਮਹਿਸੂਸ ਕੀਤਾ ਅਤੇ ਆਤਮ ਵਿਸ਼ਲੇਸ਼ਣ ਕੀਤਾ ਕਿ ਜੇ ਮੈਂ ਸਿਹਤਯਾਬ ਹੋਣਾ ਹੈ ਤਾਂ ਮੈਨੂੰ ਆਪਣੀਆਂ ਗਲਤੀਆਂ ਸੁਧਾਰਨੀਆਂ ਹੋਣਗੀਆਂ ।
ਕੈਂਸਰ ਪ੍ਰਤੀ ਜਾਗਰੂਕਤਾ ਪੁੱਛੇ ਸਵਾਲ ਉਪਰ ਮਨੀਸ਼ਾ ਨੇ ਕਿਹਾ ਕਿ ਇਸ ਦੌਰਾਨ ਮੈਂ ਆਪਣਾ ਪੂਰਾ ਧਿਆਨ ਪਾਜਿਟਿਵ ਸਟੋਰੀਜ ਉਪਰ ਫੋਕਸ ਕਰ ਰਹੀ ਸੀ । ਮੈਨੂੰ ਮੰਨਣਾ ਹੈ ਕਿ ਕੈਂਸਰ ਕੋਈ ਡੈੱਥ ਸੇਂਟੈਂਸ ਨਹੀਂ ਹੈ, ਕੈਂਸਰ ਤੋਂ ਪਰੇ ਵੀ ਜੀਵਨ ਹੈ।
ਮਨੀਸ਼ਾ ਨੇ ਕਿਹਾ ਮੈਂ ਛੇਤੀ ਮਾਊਂਟ ਐਵਰੈਸ਼ਟ ਦੀ ਚੋਟੀ ਸਰ ਕਰਨ ਦੀ ਵਿਉਂਤ ਬਣਾ ਰਹੀ ਹੈ । ਆਉਣ ਵਾਲੇ ਸਮੇਂ ‘ਚ ਐਵਰੈਸਟ ਬੇਸ ਕੈਂਪ ‘ਚ ਜਾਵਾਂਗੀ ।

Total Views: 56 ,
Real Estate