ਜ਼ੇਬਾ ਹਸਨ
ਇਹਨਾ ਦਿਨਾਂ ‘ਚ ਬਾਲੀਵੁੱਡ ਵਿੱਚ ਸ਼ਾਦੀਆਂ ਦਾ ਸੀਜਨ ਚੱਲ ਰਿਹਾ ਹੈ। ਅਨੁਸ਼ਕਾ ਸ਼ਰਮਾ, ਦੀਪਿਕਾ ਪਾਦੂਕੋਣ ਤੋਂ ਲੈ ਕੇ ਪ੍ਰਿਅੰਕਾ ਚੋਪੜਾ ਤੱਕ ਸ਼ਾਦੀ ਬੰਧਨ ਵਿੱਚ ਬੱਝ ਚੁੱਕੀ ਹੈ। ਇਸ ਲੜੀ ਦੇ ਤਹਿਤ ਨਾਂਮ ਜੁੜ ਸਕਦਾ ਹੇ ਅਤੇ ਉਹ ਹੈ ‘ਦੇਵ ਡੀ ‘ ਦੀ ਪਾਰੋ ਯਾਨੀ ਮਾਹੀ ਗਿੱਲ ਦਾ । ਮਾਹੀ ਇਹਨਾਂ ਦਿਨਾਂ ਵਿੱਚ ਆਪਣੀ ਵੈੱਬ ਸੀਰੀਜ ‘ਅਪਹਰਣ’ ਨੂੰ ਲੈ ਕੇ ਚਰਚਾ ਹੈ। ਮਾਹੀ ਨੇ ਆਪਣੀ ਕਰੀਅਰ ਦੀ ਸੁਰੂਆਤ ‘ ਸਾਹਬ ਬੀਵੀ ਅਤੇ ਗੈਂਗਸ਼ਟਰ’ ਤੋਂ ਲੈ ਕੇ ‘ਪਾਨ ਸਿੰਘ ਤੋਮਰ’ ਵਰਗੀ ਫਿਲਮਾਂ ਕੀਤੀਆਂ ਹਨ। ਫਿਲਮ ਫੇਅਰ ਐਵਾਰਡ ਵੀ ਉਸਨੂੰ ਮਿਲਿਆ। ਇਸ ਬਾਵਜੂਦ ਵੀ ਫੈਨਸ ਨੂੰ ਉਸਦੀ ਫਿਲਮਾਂ ਦਾ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ।
ਬੀਤੇ ਦਿਨੀਂ ਬਾਲੀਵੁੱਡ ਵਿੱਚ ਚਰਚਾ ‘ਚ ਰਹੀ ‘ਮੀਟੂ’ ਕੰਪੇਨ ਬਾਰੇ ਮਾਹੀ ਕਹਿੰਦੀ ਹੈ , ‘ ਕਰੀਅਰ ਦੀ ਸੁਰੂਆਤ ਵਿੱਚ ਮੈਨੂੰ ਇਸਦਾ ਸਾਹਮਣਾ ਕਰਨਾ ਪਿਆ ਸੀ । ਮੈਂ ਜਦੋਂ ਇੱਕ ਡਾਇਰੈਕਟਰ ਨੂੰ ਮਿਲਣ ਗਈ ਸੀ ਤਾਂ ਮੈਂ ਸਲਵਾਰ ਸੂਟ ਪਾਇਆ ਹੋਇਆ ਸੀ । ਮੈਨੂੰ ਮਿਲਣ ਮੌਕੇ ਉਸਨੇ ਕਿਹਾ ਜੇ ਤੂੰ ਸੂਟ ਪਾ ਕੇ ਆਏਂਗੀ ਤਾਂ ਕੋਈ ਵੀ ਤੈਨੂੰ ਫਿਲਮ ਵਿੱਚ ਨਹੀਂ ਲਵੇਗਾ। ਇਹ ਹੀ ਨਹੀਂ , ਇੱਕ ਵਾਰ ਮੈਂ ਕਿਸੇ ਡਾਇਰੈਕਟਰ ਨੂੰ ਮਿਲਣ ਗਈ ਤਾਂ ਉਸਨੇ ਕਿਹਾ ਦੇਖਣਾ ਚਾਹੁੰਣਾ ਕਿ ਤੂੰ ਨਾਈਟੀ ਵਿੱਚ ਕਿਸ ਤਰ੍ਹਾਂ ਦੀ ਲੱਗਦੀ । ਉਸ ਵੇਲੇ ਮੈਂ ਮੁੰਬਈ ਵਿੱਚ ਅਣਜਾਣ ਸੀ ਉਦੋਂ ਪਤਾ ਨਹੀਂ ਸੀ ਕੌਣ ਸਹੀ ਕੌਣ ਗਲਤ । ਮੈਂ ਬੱਸ ਅਜਿਹੀਆਂ ਥਾਵਾਂ ਤੋਂ ਭੱਜ ਜਾਂਦੀ ਸੀ । ਹਾਲਾਂਕਿ , ਇਸ ਪੂਰੇ ਕੈਂਪੇਨ ਬਾਰੇ ਕਹੂੰਗੀ ਕਿ ਕਈ ਅਜਿਹੀਆਂ ਲੜਕੀਆਂ ਹਨ, ਜੋ ਇਸਨੂੰ ਕਮਜ਼ੋਰ ਬਣਾ ਰਹੀਆਂ ਹਨ । ਹਰਾਸਮੈਂਟ ਬਹੁਤ ਵੱਡੀ ਗੱਲ ਹੁੰਦੀ ਹੈ। ਜੇ ਕਿਸੇ ਲੜਕੇ ਨੇ ਕਹਿ ਦਿੱਤਾ ਕਿ ਤੁਸੀ ਚੰਗੇ ਲੱਗਦੇ ਤਾਂ ਇਹ ਮੀਟੂ ਨਹੀਂ , ਇਹਨਾਂ ਸਾਰੀਆਂ ਗੱਲਾਂ ਨਾਲ ਇਹ ਕੈਂਪੇਨ ਕਮਜ਼ੋਰ ਹੋ ਜਾਵੇਗੀ।
ਘੱਟ ਉਮਰ ਵਿੱਚ ਸ਼ਾਦੀ ਅਤੇ ਫਿਰ ਤਲਾਕ ਵਿੱਚੋਂ ਗੁਜਰ ਰਹੀ ਮਾਹੀ ਕਹਿੰਦੀ ਹੈ , ‘ ਲਾਈਫ ਵਿੱਚ ਸ਼ਾਦੀ ਜਰੂਰੀ ਹੈ। ਇਹਨਾਂ ਦਿਨਾਂ ਵਿੱਚ ਬਾਲੀਵੁੱਡ ‘ਚ ਬਹੁਤ ਵਿਆਹ ਹੋ ਰਹੇ ਹਨ। ਮੈਂ ਵੀ ਸੋਚ ਰਹੀ ਹਾਂ । ਮੇਰੇ ਮੰਗੇਤਰ ਅਤੇ ਮੈਂ ਜਲਦੀ ਇਸ ਬਾਰੇ ਸੋਚਾਂਗੇ।
ਜਿੱਥੋਂ ਤੱਕ ਆਉਣ ਵਾਲੀਆਂ ਫਿਲਮਾਂ ਦਾ ਸਵਾਲ ਹੈ ਤਾਂ ਹੁਣ ਬਾਲੀਵੁੱਡ ਵਿੱਚ ਬਹੁਤ ਚੰਗਾ ਸਮਾਂ ਚੱਲ ਰਿਹਾ ਹੈ। ਮੈਨੂੰ ਮੇਰੀ ਪਸੰਦ ਦਾ ਕੰਮ ਵੀ ਮਿਲ ਰਿਹਾ ਹੈ। ਮੇਰੀ ਆਉਣ ਵਾਲੀ ਫਿਲਮ ‘ਦੂਰਦਰਸ਼ਨ ‘ ਹੈ। ਇਸਦੀ ਦੀ ਸੂਟਿੰਗ ਚੱਲ ਰਹੀ ਹੈ। ਇਸ ਵਿੱਚ ਦਿੱਲੀ ਦੀ ਇੱਕ ਮਿਡਲ ਕਲਾਸ ਪੰਜਾਬੀ ਫੈਮਿਲੀ ਹੋਵੇਗੀ । ਮੇਰੀ ਸੱਸ ਦਾ ਕਿਰਦਾਰ ਡੌਲੀ ਆਹਲੂਵਾਲੀਆ ਨਿਭਾ ਰਹੀ ਹੈ। ਇਸ ਕਿਰਦਾਰ ਦੇ ਲਈ ਮੈਂ ਬੁਲੇਟ ਚਲਾਉਣ ਦੀ ਟਰੇਨਿੰਗ ਵੀ ਲਈ ਸੀ ।