ਹਰ ਪੰਜਾਬੀ 98 ਹਜ਼ਾਰ ਦਾ ‘ਕਰਜ਼ਦਾਰ’

ਚੰਡੀਗੜ੍ਹ : ਪੰਜਾਬ ਸਰਕਾਰ ਸਿਰ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ, ਹਾਲਾਂਕਿ ਸਰਕਾਰ ਵੱਲੋਂ ਕਰਜ਼ੇ ਦੀ ਅਦਾਇਗੀ ਵੀ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਇਹ ਕਰਜ਼ਾ ਘਟਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਸਰਕਾਰ ‘ਤੇ ਸਾਲ 2020-21 ਦੇ ਬਜਟ ‘ਚ ਜਿੱਥੇ 2 ਲੱਖ, 52 ਹਜ਼ਾਰ, 880 ਕਰੋੜ ਰੁਪਏ ਦਾ ਕਰਜ਼ਾ ਸੀ, ਉੱਥੇ ਹੀ ਅਗਲੇ ਸਾਲ ਇਹ ਵੱਧ ਕੇ 2 ਲੱਖ, 73 ਹਜ਼ਾਰ, 703 ਕਰੋੜ ਰੁਪਏ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20 ਹਜ਼ਾਰ, 823 ਕਰੋੜ ਰੁਪਏ ਜ਼ਿਆਦਾ ਹੈ।ਇਸ ਦਾ ਮਤਲਬ ਹੈ ਕਿ ਹਰ ਪੰਜਾਬੀ 98 ਹਜ਼ਾਰ ਰੁਪਏ ਦਾ ਕਰਜ਼ਦਾਰ ਹੈ ਪਰ ਸਰਕਾਰ ਲਈ ਇਹ ਰਾਹਤ ਵਾਲੀ ਗੱਲ ਹੈ ਕਿ ਸੇਵਾਮੁਕਤੀ ਅਤੇ ਪੈਨਸ਼ਨ ਲਾਭ ਲੈਣ ‘ਤੇ ਸਰਕਾਰ ਦਾ ਖ਼ਰਚਾ 1233 ਕਰੋੜ ਰੁਪਏ ਘਟਿਆ ਹੈ। ਸਰਕਾਰ ਨੂੰ ਇਹ ਫ਼ਾਇਦਾ ਮੁਲਾਜ਼ਮਾਂ ਦੀ ਸੇਵਾਮੁਕਤੀ ਉਮਰ 60 ਤੋਂ 58 ਕਰਨ ‘ਤੇ ਹੋਇਆ ਹੈ।

ਇਸ ਤੋਂ ਇਲਾਵਾ ਸਰਕਾਰ ਨੂੰ ਕੇਂਦਰ ਤੋਂ ਮਿਲਣ ਵਾਲੇ ਟੈਕਸਾਂ ‘ਚ ਵੀ ਵਾਧਾ ਹੋਇਆ ਹੈ। ਸਰਕਾਰ ਨੂੰ ਵਿੱਤ ਸਾਲ 2021-22 ‘ਚ ਮਾਲੀਏ ਦੀਆਂ ਪ੍ਰਾਪਤੀਆਂ ਤੋਂ ਵੀ 23 ਹਜ਼ਾਰ, 216 ਕਰੋੜ ਰੁਪਏ ਜ਼ਿਆਦਾ ਮਿਲਣ ਦੀ ਉਮੀਦ ਹੈ।

Total Views: 195 ,
Real Estate