ਰਾਜੇਵਾਲ ਵਲੋਂ ਭਾਜਪਾ ਅਤੇ ਆਰ ਐਸ ਐਸ ਉਤੇ ਕਿਸਾਨਾਂ ਉਤੇ ਪਥਰਾਓ ਕਰਵਾਉਣ ਦਾ ਦੋਸ਼ ਲਗਾਇਆ

ਚੰਡੀਗੜ੍ਹ, 30 ਜਨਵਰੀ

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ’ਤੇ ਕਿਸਾਨਾਂ ’ਤੇ ਪੱਥਰਬਾਜ਼ੀ ਦੀ ਘਟਨਾ ਪਿੱਛੇ ਭਾਜਪਾ ਅਤੇ ਆਰਐੱਸਐੱਸ ਦਾ ਹੱਥ ਹੈ। ਇਥੇ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਵਿੱਚ ਸ੍ਰੀ ਰਾਜੇਵਾਲ ਨੇ ਸੰਘਰਸ਼ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਰੱਖਣ। ਉਨ੍ਹਾਂ ਕਿਹਾ,”ਅਸੀਂ ਯੁੱਧ ਲਈ ਨਹੀਂ ਜਾ ਰਹੇ। ਸਿਰਫ ਸ਼ਾਂਤੀ ਨਾਲ ਹੀ ਸਾਡੀ ਜਿੱਤ ਯਕੀਨੀ ਹੋ ਸਕਦੀ ਹੈ।”

Total Views: 224 ,
Real Estate