ਭਿਆਨਕ ਸੜਕ ਹਾਦਸੇ ‘ਚ 3 ਔਰਤਾਂ ਸਣੇ 4 ਦੀ ਮੌਤ

ਬਲੂਆਣਾ (ਅਬੋਹਰ), 11 ਦਸੰਬਰ

ਮੋਟਰਸਾਈਕਲ ਸਵਾਰ ਨੂੰ ਬਚਾਉਣ ਸਮੇਂ ਬੇਕਾਬੂ ਹੋਈ ਪਿਕਅੱਪ ਪਲਟਣ ਨਾਲ ਤਿੰਨ ਔਰਤਾਂ ਸਣੇ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਪਿਕਅੱਪ ਵਿੱਚ ਸਵਾਰ 14 ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਥਾਣਾ ਖੂਈਆਂ ਸਰਵਰ ਹੇਠ ਪੈਂਦੇ ਪਿੰਡ ਦਾਨੇਵਾਲਾ ਦੇ ਲਾਗੇ ਅੱਜ ਸਵੇਰੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਰਕਾਰੀ ਗੱਡੀਆਂ ਰਾਹੀਂ ਜ਼ਖ਼ਮੀਆਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।ਮ੍ਰਿਤਕਾਂ ਦੀ ਪਛਾਣ ਪ੍ਰਕਾਸ਼ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਲਾਧੂਕਾ ਮੰਡੀ, ਸੰਤੋ ਬਾਈ ਪਤਨੀ ਜਰਨੈਲ ਸਿੰਘ ਵਾਸੀ ਝੁੱਗੇ ਲਾਲ ਸਿੰਘ, ਸੁਖਵਿੰਦਰ ਕੌਰ ਪਤਨੀ ਰਛਪਾਲ ਸਿੰਘ ਵਾਸੀ ਪਿੰਡ ਫੱਤੇਵਾਲਾ ਅਤੇ ਮਲਕੀਅਤ ਸਿੰਘ ਉਰਫ਼ ਕਾਲਾ ਵਾਸੀ ਪਿੰਡ ਰਾਮ ਸਿੰਘ ਵਾਲਾ ਵਜੋਂ ਹੋਈ ਹੈ। ਗੰਭੀਰ ਜ਼ਖ਼ਮੀਆਂ ਵਿੱਚ ਛਿੰਦਰ ਸਿੰਘ ਵਾਸੀ ਫੱਤੂਵਾਲਾ, ਸ਼ੀਲਾ ਰਾਣੀ, ਸ਼ਾਂਤੀ ਵਾਸੀ ਹਜ਼ਾਰਾ ਸਿੰਘ ਵਾਲਾ, ਰਛਪਾਲ ਸਿੰਘ ਵਾਸੀ ਫੱਤੂਵਾਲਾ, ਕਾਜਲ, ਛਿੰਦਰਪਾਲ ਅਤੇ ਮਨਜੀਤ ਸਿੰਘ ਵਾਸੀ ਪਿੰਡ ਘਰਖਾ ਅਤੇ ਮੁਖਤਿਆਰ ਸਿੰਘ ਵਾਸੀ ਪਿੰਡ ਲਾਧੂਕਾ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਕਰਮੋ ਬਾਈ, ਅਮਰਜੀਤ, ਬਲਵੀਰ ਕੌਰ, ਸੁਨੀਤਾ, ਕੁਲਵੰਤ ਅਤੇ ਸੁਮਨ ਵਾਸੀ ਪਿੰਡ ਲਾਧੂਕਾ ਮੰਡੀ, ਸੱਤਿਆ ਰਾਣੀ ਅਤੇ ਫੌਜਾ ਸਿੰਘ ਨਿਵਾਸੀ ਹਜ਼ਾਰਾ ਸਿੰਘ ਵਾਲਾ ਤੋਂ ਇਲਾਵਾ ਸੁਮਿੱਤਰਾ ਬਾਈ ਅਤੇ ਪ੍ਰਵੀਨ ਵਾਸੀ ਪਿੰਡ ਘੁਰਖਾ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

Total Views: 102 ,
Real Estate