ਕਿਸਾਨਾਂ ਦੇ ਦਿੱਲੀ ਦੇ ਬਾਹਰ ਡੇਰੇ- ਰਾਜਧਾਨੀ ‘ਚ ਜਾਣ ਤੋਂ ਇਨਕਾਰ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਪ੍ਰਦਰਸ਼ਨ ਸ਼ਨੀਵਾਰ ਨੂੰ ਸਿਖਰ ਤੇ ਹੈ । ਕਿਸਾਨ ਅੱਜ ਵੀ ਦਿੱਲੀ ਬਾਰਡਰ (ਸਿੰਘੂ ਅਤੇ ਟੀਕਰੀ ) ਉਪਰ ਡਟੇ ਹੋਏ ਹਨ। ਸਿੰਘੂ ਸਰਹੱਦ ਤੇ ਹੋਏ ਸੰਘਰਸ਼ ਮਗਰੋਂ ਕਿਸਾਨਾਂ ਨੂੰ ਦਿੱਲੀ ‘ਚ ਦਾਖਲਾ ਮਿਲ ਗਿਆ ਹੈ । ਦਿੱਲੀ ਸਰਕਾਰ ਨੇ ਕਿਹਾ ਕਿ ਕਿਸਾਨ ਬੁਰਾੜੀ ਦੇ ਨਿਰੰਕਾਰੀ ਗਰਾਊਂਡ ਵਿੱਚ ਪ੍ਰਦਰਸ਼ਨ ਕਰ ਸਕਦੇ ਹਨ। ਪਰ ਕਿਸਾਨਾਂ ਨੇ ਦਿੱਲੀ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ , ਉਹਨਾ ਦਾ ਕਹਿਣਾ ਹੈ ਕਿ ਉਹ ਦਿੱਲੀ ਘੇਰਣ ਆਏ ਹਨ , ਨਾ ਕਿ ਦਿੱਲੀ ਵਿੱਚ ਘਿਰਣ ਆਏ ਹਨ।
ਸ਼ੁੱਕਰਵਾਰ ਦੀ ਰਾਤ ਨੂੰ ਹਜ਼ਾਰਾਂ ਕਿਸਾਨ ਸਿੰਘੂ ਬਾਰਡਰ ਤੇ ਰਹੇ । ਉਹਨਾ ਦਾ ਕਹਿਣਾ ਹੈ ਕਿ ਅਸੀਂ ਹਾਈਵੇ ਤੇ ਹੀ ਪ੍ਰਦਰਸ਼ਨ ਕਰਾਂਗੇ। ਕਿਸਾਨ ਆਖਦੇ ਹਨ ਕਿ ਉਹਨਾ ਕੋਲ 6 ਮਹੀਨਿਆਂ ਦਾ ਰਾਸ਼ਨ ਹੈ । ਕਿਸਾਨਾਂ ਦੇ ਖਿਲਾਫ਼ ਬਣੇ ਕਾਲੇ ਖੇਤੀ ਕਾਨੂੰਨਾਂ ਤੋਂ ਮੁਕਤੀ ਹਾਸਲ ਕਰਕੇ ਹੀ ਵਾਪਸ ਮੁੜਾਂਗੇ।

Total Views: 214 ,
Real Estate