ਹੱਡੀਆਂ ਬਾਰੇ ਬਹੁਤ ਅਦਭੁੱਤ ਜਾਣਕਾਰੀ

ਡਾ: ਸਚਿੰਦਾਨੰਦ
ਹੱਡੀਆਂ ਨੂੰ ਅਸਥੀ/ ਫੁੱਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ।
ਮਨੁੱਖ ਦੇ ਸ਼ਰੀਰ ਵਿੱਚ ਜਨਮ ਦੇ ਸਮੇਂ 306 ਹੱਡੀਆਂ ਹੁੰਦੀਆਂ ਹਨ ਪਰ ਜਵਾਨੀ ਵਿੱਚ ਆਪਸ ‘ਚ ਜੁੜ ਜਾਣ ਕਾਰਨ ਇਹ 206 ਰਹਿ ਜਾਂਦੀਆਂ ਹਨ।
ਜਨਮ ਦੇ ਸਮੇਂ ਸਿਰਫ਼ ਸਾਡੇ ਕੰਨ ਦੀ ਹੱਡੀ ਪੂਰੀ ਤਰ੍ਹਾਂ ਵਧੀ ਹੁੰਦੀ ਹੁੰਦੀ ਹੈ।
ਸਰੀਰ ਵਿੱਚ ਸਭ ਤੋਂ ਛੋਟੀ ਹੱਡੀ ਕੰਨ ਦੀ ਹੁੰਦੀ ਹੈ।
ਸਰੀਰ ਵਿੱਚ ਸਭ ਤੋਂ ਵੱਡੀ ਜਾਂਘ ਦੀ ਹੁੰਦੀ ਹੈ ਜੋ ਸਾਰੀਆਂ ਹੱਡੀਆਂ ਤੋਂ ਮਜਬੂਤ ਹੁੰਦੀ ਹੈ।
ਨੱਕ ਅਤੇ ਰੀੜ ਦੀ ਹੱਡੀ ਤੋਂ ਕਮਜ਼ੋਰ ਹੁੰਦੀ ਹੈ।
ਮਨੁੱਖੀ ਸ਼ਰੀਰ ਦਾ 14% ਭਾਰ ਹੱਡੀਆਂ ਦੇ ਕਾਰਨ ਹੁੰਦਾ ਹੈ।
ਸ਼ਰੀਰ ਦੇ ਕੁਝ ਅੰਗਾਂ ਵਿੱਚ ਹੱਡੀਆਂ ਦੀ ਸੰਖਿਆ
ਖੋਪੜੀ ਵਿੱਚ 28 , ਚਿਹਰੇ ‘ਚ 14 , ਹਥੇਲੀ ਵਿੱਚ 14 , ਪੰਜੇ ‘ਚ 5 ਅਤੇ ਮੂੰਹ ‘ਚ 14 ਹੁੰਦੀਆਂ ।
ਸ਼ਰੀਰ ਦੀਆਂ ਅੱਧੋਂ ਵੱਧ ਹੱਡੀਆਂ ਹੱਥ ਅਤੇ ਪੈਰਾਂ ਵਿੱਚ ਹੁੰਦੀਆਂ ਹਨ।
ਇਨਸਾਨ ਅਤੇ ਜੀਰਾਫ਼ ਦੋਵਾਂ ਦੇ ਗਲੇ ਵਿੱਚ ਬਰਾਬਰ ਹੱਡੀਆਂ ਹੁੰਦੀਆਂ ਹਨ।
ਮਨੁੱਖ ਦੀਆਂ ਹੱਡੀਆਂ ਹਰੇਕ 7 ਸਾਲ ਨਵੀਆਂ ਹੋ ਜਾਂਦੀਆਂ ਹਨ ।
ਪੂਰੇ ਸ਼ਰੀਰ ਵਿੱਚ ਕੇਵਲ ਇੱਕ ਹੀ ਹੱਡੀ ਬਿਨਾ ਜੋੜ ਦੇ ਹੁੰਦੀ ਹੈ ਜੋ ਗਲੇ ਵਿੱਚ ਹੁੰਦੀ ਹੈ।
ਜਦੋਂ ਅਸੀਂ 30 ਸਾਲ ਤੋਂ ਵੱਧ ਉਮਰ ਦੇ ਹੋ ਜਾਂਦੇ ਹਾਂ ਸਾਡੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
ਸਾਡੇ ਗੁੱਟ ਅਤੇ ਉਂਗਲੀਆਂ ਵਿੱਚ 54 ਹੱਡੀਆਂ ਹੁੰਦੀਆਂ ਹਨ ਜਿੰਨ੍ਹਾਂ ਦੇ ਕਾਰਨ ਅਸੀਂ ਨਾਲ ਕੋਈ ਕੰਮ ਕਰ ਸਕਦੇ ਹਾਂ ।
ਬੋਨ ਮੈਰੋ ਸਾਡੇ ਸਰੀਰ ਦੇ ਕੁੱਲ ਵਜਨ ਦਾ 4 ਪ੍ਰਤੀਸ਼ਤ ਹਿੱਸਾ ਹੁੰਦਾ ਹੈ ਜੋ ਲਾਲ ਰਕਤ ਕੋਸਿ਼ਕਾਵਾਂ ਨਾਲ ਬਣਿਆ ਹੁੰਦਾ ਅਤੇ ਸਾਡੇ ਪੂਰੇ ਸ਼ਰੀਰ ਵਿੱਚ ਆਕਸੀਜਨ ਲੈ ਜਾਣ ਦਾ ਕੰਮ ਕਰਦਾ ਹੈ।
ਸਾਡੀ ਕੂਹਣੀ ਚ ਕੁਝ ਵੱਜਣ ਨਾਲ ਕਰੰਟ ਜਾ ਲੱਗਦਾ ਹੈ ਉਹ ਅਸਲ ਵਿੱਚ ਹੱਡੀ ਦੀ ਵਜਾ ਨਾਲ ਨਹੀਂ ਬਲਕਿ ਨਾੜੀ ਕਰਕੇ ਪੈਦਾ ਹੁੰਦਾ ਹੈ।
ਸਭ ਤੋਂ ਜਿ਼ਆਦਾ ਟੁੱਟਣ ਵਾਲੀ ਹੱਥ ਦੀ ਹੱਡੀ ਹੁੰਦੀ ਹੈ।
ਸਾਡੇ ਸਰੀਰ ਵਿੱਚ ਪੰਜ ਤਰ੍ਹਾਂ ਦੀਆਂ ਹੱਡੀਆਂ ਹੁੰਦੀਆਂ ਹਨ , ਲੰਬੀ , ਛੋਟੀ , ਸਪਾਟ , ਅਨਿਯਮਿਤ ਅਤੇ ਤਿਲ ਦੇ ਅਕਾਰ ਵਰਗੀਆਂ
ਟੁੱਟੀਆਂ ਹੱਡੀਆਂ ਨੂੰ ਠੀਕ ਹੋਣ ਵਿੱਚ ਲਗਭਗ 13 ਹਫ਼ਤੇ ਦਾ ਸਮਾਂ ਲੱਗਦਾ ਹੈ।
ਕੈਲਸ਼ੀਅਮ ਸਾਡੀਆਂ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ ਅਤੇ ਸਾਡੇ ਸਰੀਰ ਵਿੱਚ ਪਾਏ ਜਾਣ ਵਾਲੇ ਕੁੱਲ ਕੈਲਸ਼ੀਅਮ ਦਾ 99% ਸਾਡੀਆਂ ਹੱਡੀਆਂ ਅਤੇ ਦੰਦਾਂ ‘ਚ ਪਾਇਆ ਜਾਂਦਾ ਹੈ।
ਸਾਡੇ ਦੰਦ ਪਿੰਜਰ ਦਾ ਹਿੱਸਾ ਹੁੰਦੇ ਹਨ ਪਰ ਉਹ ਹੱਡੀਆਂ ਵਿੱਚ ਨਹੀਂ ਗਿਣੇ ਜਾਂਦੇ ।
ਬੱਚਾ ਪੈਦਾ ਕਰਦੇ ਸਮੇਂ ਔਰਤਾਂ ਨੂੰ ਹੋਣ ਵਾਲਾ ਦਰਦ 20 ਹੱਡੀਆਂ ਦੇ ਟੁੱਟਣ ਦੇ ਬਰਾਬਰ ਹੁੰਦਾ ਹੈ।
ਜਾਂਘ ਦੀ ਹੱਡੀ ਹਰ ਕਿਊਬਕ ਇੰਚ ‘ਤੇ 7800 ਕਿਲੋਗ੍ਰਮ ਵਜ਼ਨ ਝੱਲ ਸਕਦੀ ਹੈ।
ਜਿੱਥੇ ਹੱਡੀਆਂ ਮਿਲਦੀਆਂ ਉਹਨਾ ਨੂੰ ਜੋੜ ਕਿਹਾ ਜਾਂਦਾ ਹੈ ਅਤੇ ਸਾਡੀ ਖੋਪੜੀ ਵਿੱਚ ਇੱਕ ਵੀ ਜੋੜ ਨਹੀਂ ਹੁੰਦਾ ।
ਮਾਸਪੇਸ਼ੀਆਂ ਅਤੇ ਤੰਤੂ ਸਾਡੀਆਂ ਦੋ ਹੱਡੀਆਂ ਨੂੰ ਜੋੜਨ ਦਾ ਕੰਮ ਕਰਦੀਆਂ ਹਨ।
ਹਾਈੲਡ ਨਾਂਮ ਦੀ ਹੱਡੀ ਮਾਨਵ ਸ਼ਰੀਰ ਵਿੱਚ ਇੱਕ-ਮਾਤਰ ਅਜਿਹੀ ਹੱਡੀ ਹੁੰਦੀ ਹੈ ਜੋ ਦੂਜੀ ਨਾਲ ਨਹੀਂ ਜੁੜੀ ਹੁੰਦੀ ਉਹ ਵੀ (V) ਦੇ ਆਕਾਰ ਦੀ ਹੁੰਦੀ ਹੈ ਜਿਹੜੀ ਜੀਭ ਦੇ ਆਧਾਰ ‘ਚ ਸਥਿਤ ਹੁੰਦੀ ਹੈ।
ਦੁਨੀਆ ‘ਚ ਖੂਨ ਤੋਂ ਬਾਅਦ ਸਭ ਤੋਂ ਵੱਧ ਟਰਾਂਸਪਲਾਂਟ ਹੋਣ ਵਾਲਾ ਟਿਸੂ ਹੱਡੀ ਹੈ।

ਭਾਰਤ ਵਿੱਚ ਇੱਕਲੌਤਾ ਅਸਥੀ /ਹੱਡੀ ਬੈਂਕ ਦਿੱਲੀ ਦਾ ਅਖਿਲ ਭਾਰਤੀ ਆਯੂਰਵੇਦਿਕ ਸੰਸਥਾਨ ( ਏਮਸ) ਹੈ।
ਝੇਕਰ ਲੋਕ ਆਪਣਾ ਪੂਰਾ ਸ਼ਰੀਰ ਦਾਨ ਕਰਦੇ ਹਨ ਤਾਂ ਉਹਨਾਂ ਦੀਆਂ ਹੱਡੀਆਂ ਨਾਲ 15 ਵਿਅਕਤੀਆਂ ਦੀ ਟੁੱਟੀਆਂ –ਫੁੱਟੀਆਂ ਹੱਡੀਆਂ ਦੀ ਭਰਪਾਈ ਕੀਤੀ ਜਾ ਸਕਦਾ ਹੈ ।

Total Views: 55 ,
Real Estate