ਸੁਹਾਜਣਾ ਖਾਉ ,ਸਦਾ ਜਵਾਨ ਰਹੋ

ਵੈਦ ਬੀ. ਕੇ ਸਿੰਘ
98726-10005.
ਵਾਹਿਗੁਰੂ ਜੀ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ ਤੇ ਹਨ।ਜਿਨਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇੰਨਾ ਦੇ ਚਮਤਕਾਰੀ ਫਾਇਦੇ ਤੇ ਗੁਣ ਤੋ ਅੰਨਜਾਣ ਹਾਂ।ਆਪਣਾ ਨਿਰੋਗ ਸਰੀਰ ਹੀ ਆਪਣੀ ਅਸਲੀ ਪੂੰਜੀ ਹੈ।ਮਹਿੰਗੀਆਂ ,ਕੋਠੀਆ ,ਗੱਡੀਆਂ ਆਦਿ ਬੇਜਾਨ ਚੀਜ਼ਾ ਦਾ ਕੋਈ ਸੁਆਦ ਨਹੀ ,ਜਦੋ ਤੱਕ ਸਰੀਰ ਨਿਰੋਗ ,ਤਾਕਤਵਰ ,ਚਹਿਰੇ ਦਾ ਨੂਰ ਕਾਇਮ ਨਹੀ ਹੈ।ਜਿੰਨੀਆਂ ਧਰਤੀ ਤੇ ਮਨੁਖੀ ਬਿਮਾਰੀਆਂ ਹਨ ਉਨੇ ਹੀ ਕੁਦਰਤ ਨੇ ਮੈਡੀਸ਼ਨਲ ਪਲਾਂਟ,ਬੂਟੀਆਂ ਪੈਦਾ ਕੀਤੀਆਂ ਹਨ।ਲੋੜ ਹੈ ਆਪਣੇ ਸਰੀਰ ਨੂੰ ਪਿਆਰ ਕਰਨ ਦੀ ,ਨਿਰੋਗ ਰੱਖਣ ਦੀ।ਆਪਾਂ ਇੰਨਾ ਬਾਰੇ ਗਿਆਨ ਨਹੀ ਰੱਖਦੇ ,ਵਿਦੇਸ਼ੀ ਕੰਪਨੀਆਂ ਇੰਨਾਂ ਉਤੇ ਖੋਜ ਕਰਕੇ ਸਾਨੂੰ ਹੀ ਮਹਿੰਗੇ ਭਾਅ ਵੇਚ ਦਿੰਦੇ ਹਨ,ਜਿਵੇ ਹਲਦੀ ,ਪਿਆਜ਼ ,ਲਸਣ ,ਅਦਰਕ ਐੇਲੋਵੇਰਾ ,ਤੁਲਸੀ ਆਮ ਹੀ ਆਪਣੀ ਧਰਤੀ ਤੇ ਪੈਦਾ ਹੁੰਦੇ ਹਨ।ਕੰਪਨੀਆਂ ਇੰਨਾ ਨੂੰ ਰੰਗ ਬਿਰੰਗੇ ਪ੍ਰੋਡਕਟਾਂ ਵਿੱਚ ਪੈਕ ਕਰਕੇ ਸਾਨੂੰ ਹੀ ਮਹਿੰਗੇ ਭਾਅ ਵੇਚ ਕੇ ਕਰੋੜਾ ਅਰਬਾਂ ਕਮਾਉਦੀਆਂ ਹਨ।ਇਸੇ ਧਰਤੀ ਤੇ ਆਮ ਹੀ ਲੱਗਣ ਵਾਲਾ ਦਰੱਖਤ ਅੰਤਾ ਦਾ ਚਮਤਕਾਰੀ ਤੇ ਸਰੀਰ ਦੇ ਲਈ ਜ਼ਰੂਰੀ ਤੱਤਾਂ ਨਾਲ ਭਰਪੂਰ ,ਸਰੀਰਕ ਤਾਕਤ ਦੇਣ ਵਾਲਾ ਦਰੱਖਤ ਹੈ। ਜਿਸ ਦਾ ਨਾਮ ਹੈ ਸੁਹਾਜਣਾ।ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ ,ਪੰਜਾਬੀ ਵਿੱਚ ਸੁਹਾਜਣਾ ,ਅੰਗਰੇਜ਼ੀ ਤੇ ਵਿਗਿਆਨਕ ਨਾਂ ਹੌਰਸ ਟ੍ਰੀ ਮੋਰਿੰਗਾ ਔਲੀਫੇਰਾ,ਡਰਮ ਸਟਿੱਕ ਅਲੱਗ-ਅਲੱਗ ਪ੍ਰਦੇਸ਼ਾ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ।ਇਸ ਵਿੱਚ ਵਿਟਾਮਿਨ ,ਪ੍ਰੋਟੀਨ ,ਪੋਟਾਸ਼ੀਅਮ ,ਆਇਰਨ ,ਕੈਲਸ਼ੀਅਮ ,ਵਿਟਾਮਿਨ ਸੀ, ਏ ,ਬੀ ਕੰਪਲੈਕਸ ਹੁੰਦੇ ਹਨ।ਦੁਨੀਆ ਦਾ ਬਹੁਤ ਵਧੀਆ ਮਲਟੀ ਵਿਟਾਮਿਨ ਹੈ ਭਾਵ ਤਾਕਤ ਦਾ ਖਜ਼ਾਨਾ ਹੈ।ਇਸ ਵਿੱਚ ਵਿਟਾਮਿਨ ਸੀ ਸੰਗਤਰੇ ਤੋ 7 ਗੁਣਾ ,ਵਿਟਾਮਿਨ ਏ ਗਾਜਰ ਤੋ 4 ਗੁਣਾ ,ਕੈਲਸ਼ੀਅਮ ਦੁੱਧ ਤੋ 4 ਗੁਣਾ ,ਪੋਟਾਸੀਅਮ ਕੇਲੇ ਤੋ 3 ਗੁਣਾ ,ਪ੍ਰੋਟੀਨ ਦਹੀ ਤੋ 3 ਗੁਣਾ ਵੱਧ ਦੱਸਿਆ ਗਿਆ ਹੈ।ਇਸ ਦੇ ਬੀਜ ਚਬਾਉਣ ਵੇਲੇ ਕੌੜੇ ਤੇ ਬਾਅਦ ਵਿੱਚ ਮਿੱਠੇ ਲੱਗਦੇ ਹਨ।ਬਾਅਦ ‘ਚ ਮੂੰਹ ਮਿੱਠਾ-ਮਿੱਠਾ ਤੇ ਤਰੋਤਾਜ਼ਾ ਹੋ ਜਾਦਾ ਹੈ।ਇਹ ਵੀ ਇਸ ਦਾ ਬਹੁਤ ਵੱਡਾ ਗੁਣ ਹੈ ਨਹੀ ਤਾਂ ਇਕੋ ਚੀਜ਼ ਵਿੱਚੋ ਮਿੱਠੇ ਤੇ ਕੌੜੇ ਦਾ ਸ਼ਬਦ ਕਿੱਥੋ ਮਿਲਦਾ ਹੈ।ਇਹ ਰੁੱਖ 10 ਤੋ 15 ਫੁੱਟ ਉਚਾ ਚਲਾ ਜਾਦਾਂ ਹੈ।ਪੱਤੇ ਬਰੀਕ ਮੇਥੀ ਵਰਗੇ ਤੇ ਇੱਕੋ ਟਾਹਣੀਆਂ ਤੇ ਲੜੀ ਵਾਰ ਕਈ ਪੱਤੇ ਲੱਗੇ ਹੁੰਦੇ ਹਨ।ਮਾਰਚ ,ਅਪ੍ਰੈਲ ਵਿੱਚ ਇਹਨੂੰ ਫਲੀਅਂਾ ਲੱਗਦੀਆਂ ਹਨ।ਜਿੰਨਾ ਦਾ ਆਚਾਰ ਪਂੈਦਾ ਹੈ।ਮਾਰਚ ਤੇ ਅਪ੍ਰੈਲ ਦੇ ਅੱਧ ਵਿੱਚ ਇਹਨੂੰ ਫੁੱਲ ਲੱਗਦੇ ਹਨ,ਹਲਕੇ ਪੀਲੇ ਤੇ ਸਫੈਦ ਫੁੱਲ ਬਹੁਤ ਸੋਹਣੇ ਲੱਗਦੇ ਹਨ।ਫੁੱਲਾਂ ਦੀ ਖਾਧੀ ਚਟਣੀ ਚਿਹਰੇ ਨੂੰ ਗੇਰੂ ਵਰਗਾ ਸੁਰਖ ਲਾਲ ਕਰ ਦਿੰਦੀ ਹੈ।ਇਸ ਵਿੱਚ ਜੋ ਵਿਟਾਮਿਨ ,ਪ੍ਰੋਟੀਨ ,ਕੈਲਸ਼ੀਅਮ ,ਫਾਇਬਰ ਆਦਿ ਤੱਤ ਹਨ ਉਹ ਸਰੀਰ ਲਈ ਲੋੜੀਦੇ ਹਨ,ਜਿਵੇ ਪਹਿਲਾ ਤੱਤ ਵਿਟਾਮਿਨ ਏ:-ਇਹ ਅੱਖਾਂ ਦੀ ਰੌਸ਼ਨੀ ਵਧਾਉਦਾ ਹੈ।ਅੱਖਾਂ ਦੀਆਂ ਮਾਸ਼ਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।ਹੱਡੀਆਂ ,ਦੰਦਾ ਨੂੰ ਸਿਹਤਮੰਦ ਰੱਖਦਾ ਹੈ।ਚਮੜੀ ਨੂੰ ਜਵਾਨ ਅਤੇ ਚਮਕਦਾਰ ਰੱਖਦਾ ਹੈ।ਵਿਟਾਮਿਨ ਸੀ:- ਦਿਮਾਗ ਨੂੰ ਸੰਦੇਸ਼ ਪਹੁੰਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ। ਹੱਡੀਆਂ ਨੂੰ ਜੋੜਨ ਵਾਲਾ ਕੋਲਾਜੇਨ ਪਦਾਰਥ ਪੈਦਾ ਕਰਦਾ ਹੈ।ਖੂਨ ਦਾ ਸੰਚਾਰ ਕਰਦਾ ਹੈ।ਲਿਗਾਮਂੈਟ ਕਾਰਟੀਲੇਜ ਤੇ ਕਲੈਸਟਰੋਲ ਨੂੰ ਕਾਬੂ ਰੱਖਦਾ ਹੈ।ਸਰੀਰ ਦੇ ਵਿਸ਼ਾਣੂ ਬਾਹਰ ਕੱਢਦਾ ਹੈ।ਸਰਦੀ ,ਜੁਕਾਮ ,ਖਾਸੀ ਦਾ ਡਰ ਨਹੀ ਰਹਿੰਦਾ ।ਕੈਸਰ ਤੱਕ ਵੀ ਵਿਟਾਮਿਨ ਸੀ ਦੀ ਪੂਰਤੀ ਨਾਲ ਨਹੀ ਹੁੰਦਾ ।ਵਿਟਾਮਿਨ ਈ:- ਕੈਸਰ ,ਜਿਗਰ ਤੇ ਪਿੱਤੇ ਦੇ ਰੋਗ ਪਾਚਨ ਤੰਤਰ ਮਜ਼ਬੂਤ ਕਰਦਾ ਹੈ,ਚਮੜੀ ਨਰਮ ਤੇ ਚਮਕਦਾਰ ਰਹਿੰਦੀ ਹੈ,ਔਰਤਾਂ ਦੇ ਬੱਚੇਦਾਨੀ ਦੇ ਰੋਗ ਤੇ ਹਾਰਮੋਨਜ਼ ਠੀਕ ਹੁੰਦੇ ਹਨ।
ਕੈਲਸ਼ੀਅਮ :-ਹੱਡੀਆਂ ਮਜ਼ਬੂਤ ਕਰਦਾ ਹੈ।ਹੱਡੀਆਂ ਉਤੇ ਹੀ ਆਪਣਾ ਸਾਰਾ ਸਰੀਰ ਖੜਾ ਹੈ।ਕੈਲਸ਼ੀਅਮ ਦੀ ਲੋੜ ਬੱਚੇ ,ਬੁੱਢੇ ,ਮਰਦ,ਔਰਤ ਸਭ ਨੂੰ ਹੁੰਦੀ ਹੈ।ਔਰਤਾਂ ਵਿੱਚ ਮਾਹਵਾਰੀ ਆਉਣ ਜਾਂ ਬੱਚੇ ਦੇ ਜਨਮ ਵੇਲੇ ਕੈਲਸ਼ੀਅਮ ਸਭ ਤੋ ਵੱਧ ਨਸ਼ਟ ਹੁੰਦਾ ਹੈ।ਗਰਭ ਵੇਲੇ ਇਸੇ ਕਰਕੇ ਔਰਤਾਂ ਨੂੰ ਕੈਲਸ਼ੀਅਮ ਦੀਆਂ ਗੋਲੀਆਂ ਜ਼ਿਆਦਾ ਦਿੱਤੀਆਂ ਜਾਦੀਆਂ ਹਨ।
ਪੋਟਾਸ਼ੀਅਮ:= ਮਾਸ਼ਪੇਸ਼ੀਆਂ ਦਾ ਸੁੰਗੜਨਾ ,ਦਿਲ ਦੀ ਧੜਕਣ ਘੱਟਣਾ ,ਦਿਲ ਤੇ ਪੇਟ ਦੀ ਕ੍ਰਿਆ ਵਿੱਚ ਸੁਧਾਰ ਕਰਦਾ ਹੈ।
ਫਾਇਬਰ:- ਫਾਇਬਰ ਦੀ ਘਾਟ ਨਾਲ ਕਬਜ਼ ,ਸ਼ੂਗਰ ਤੇ ਭਾਰ ਵੱਧਦਾ ਹੈ,ਪੇਟ ਸਾਫ ਰੱਖਦਾ ਹੈ।ਪੇਟ
ਵਿੱਚੋ ਗੰਦਗੀ ਸੋਖਦਾ ਹੈ ਤੇ ਗੰਦਾ ਮੱਲ ਬਾਹਰ ਕੱਢਦਾ ਹੈ।
ਆਇਰਨ:- ਆਇਰਨ ਦੀ ਕਮੀ ਨਾਲ ਖੂਨ ਦੀ ਘਾਟ ,ਸਰੀਰ ਲਈ ਮਹੱਤਵਪੂਰਨ ਖਣਿਜਾ ਵਿੱਚ ਆਇਰਨ ਵੀ ਜਰੂਰੀ ਹੈ ਜਿਸ ਦੀ ਮਦਦ ਨਾਲ ਹਿਮੋਗਲੋਬੀਨ ਤੇ ਆਕਸੀਜਨ ਆਪਣੇ ਸਰੀਰ ਨੂੰ ਮਿਲਦੀ ਹੈ।ਹੁਣ ਤੁਸੀ ਆਪ ਹੀ ਸਮਝਦਾਰ ਹੋ ਕਿ ਇੱਕੋ ਪੌਦੇ ਵਿੱਚ ਇੰਨੇ ਤੱਤ ਹੋਣ ਉਹ ਸਰੀਰ ਦੀ ਕਾਇਆਕਲਪ ਕਿਉ ਨਹੀ ਕਰੇਗਾ। ਇਹ ਆਕਸੀਜਨ ਹੋਰਾ ਰੁੱਖਾਂ ਨਾਲੋ ਵੱਧ ਦਿੰਦਾ ਹੈ।ਕਾਰਬਨਡਾਈਆਕਸਾਈਡ ਨੂੰ ਜਿਆਦਾ ਸੋਖਦਾ ਹੈ।ਜਿੱਥੇ ਵੀ ਇਹ ਲੱਗਾ ਹੋਵੇਗਾ ਤਾਂ ਆਕਸੀਜਨ ਸਰੀਰ ਨੂੰ ਮੁਫਤ ‘ਚ ਮਿਲੇਗੀ।ਇਹਨੂੰ ਰੋਜ਼ ਦੀ ਖੁਰਾਕ ਵਿੱਚ ਸ਼ਾਮਿਲ ਕਰੋ।ਦੱਖਣੀ ਭਾਰਤ ਦੇ ਲੋਕਾ ਦੇ ਘਰ-ਘਰ ਇਹ ਬੂਟਾਂ ਮਿਲ ਜਾਵੇਗਾ।ਉਹ ਇਹਨੂੰ ਸਾਰੀ ਉਮਰ ਖਾਦੇ ਰਹਿੰਦੇ ਹਨ।ਉਹਨਾਂ ਦੇ ਸਰੀਰ ਬਹੁਤ ਤਾਕਤਵਰ ਹੁੰਦੇ ਹਨ।ਦੁਨੀਆ ਵਿੱਚ ਇਸ ਨੂੰ ਸੁਪਰ ਫੂਡ ਜਾਂ ਮੈਜਿਕ ਫੁੂਡ ਦਾ ਦਰਜ਼ਾ ਪ੍ਰਾਪਤ ਹੋ ਚੁੱਕਾ ਹੈ।ਧਰਤੀ ਤੇ ਜਿੰਨੇ ਵੀ ਫਲ ਅਤੇ ਸਬਜ਼ੀਆਂ ਉਗਦੀਆਂ ਹਨ।ਇਸ ਨੂੰ ਉਹਨਾਂ ਦਾ ਸਰਦਾਰ ਕਹਿ ਲਈਏ ਤਾਂ ਕੋਈ ਅਤਿਕਥਿਨੀ ਨਹੀ ਹੋਵੇਗੀ।ਇਸ ਰੁੱਖ ਦੇ ਪੱਤੇ ,ਜੜਾਂ ,ਛਿੱਲੜ ,ਗੁੰਦ ,ਬੀਜ ,ਫਲੀ ਦੀ ਵਰਤੋ 300 ਤੋ ਵੱਧ ਬਿਮਾਰੀਆਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ।ਇਸ ਰੁੱਖ ਦੇ ਪੱਤੇ ਤੇ ਜੜਾਂ ਦੀ ਵਰਤੋ ਪ੍ਰੋਟੀਨ ਪਾਊਡਰ ,ਕੁਦਰਤੀ ਭਾਵ ਨੈਚੁਰਲ ਸਪਲੀਮੈਟ ਬਣਾਉਣ ਵਿੱਚ ਵੀ ਵਰਤੇ ਜਾਦੇ ਹਨ।ਕਿਉਕਿ ਇਸ ਵਿੱਚ ਸਾਰੇ ਲੋੜੀਦੇ ਤੱਤ ਹੁੰਦੇ ਹਨ।ਇਸ ਰੁਖ ਵਿੱਚ ਸਲਫਰ ,ਕਾਰਬਨਮੋਨੋਆਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾ ਨੂੰ ਸੋਖਣ ਦੀ ਸਮਰੱਥਾ ਹੁੰਦੀ ਹੈ।ਇਸ ਦੀ ਵਰਤੋ ਨਾਲ ਬੁਢਾਪਾ ਦੂਰ ਰਹਿੰਦਾ ਹੈ।ਚਮੜੀ ਸੁੰਦਰ ਤੇ ਚਮਕਦਾਰ,ਝੁਰੜੀਆਂ ਰਹਿਤ ਰਹਿੰਦੀ ਹੈ।ਇਸ ਦੇ ਪੱਤੇ ਸਬਜ਼ੀ ਵਿੱਚ ਰੋਜ਼ ਵਰਤੋ ਕਰਨ ਨਾਲ ਸਰੀਰ ਰੋਗ ਰਹਿਤ ,ਖੁੂਨ ਦੀ ਕਮੀ , ਕੈਲੈਸਟਰੋਲ,ਯੂਰਿਕ ਐਸਿਡ ਕਾਬੂ ਵਿੱਚ ਰਹਿੰਦਾ ਹੈ।ਇਹ ਰੁੱਖ ਪਿੱਪਲ ਤੇ ਨਿੰਮ ਤੋ ਬਾਅਦ ਸਭ ਤੋ ਵੱਧ 4 ਕਿਲੋ ਕਾਰਬਨ ਡਾਈਆਕਸਾਈਡ ਨੂੰ ਸੋਖਣ ਦੀ ਸਮਰੱਥਾ ਰੱਖਦਾ ਹੈ। 5 ਸਾਲ ਦਾ ਰੁੱਖ 4 ਬੰਦਿਆਂ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦਾ ਹੈ।ਇਸ ਦੇ ਬੀਜਾ ਦਾ ਤੇਲ ਜੈਤੂਨ ਦੇ ਤੇਲ ਤੋ ਵੱਧ ਫਾਇਦੇਮੰਦ ਹੈ।ਇਸ ਦੇ ਬੀਜਾ ਤੋ ਜਦੋ ਤੇਲ ਕੱਢ ਲਿਆ ਜਾਂਦਾ ਹੈ ਤਾਂ ਉਹਨਾਂ ਬੀਜਾ ਦਾ ਬਚਿਆ ਫੋਕਟ ਪਾਣੀ ਵਿੱਚ ਪਾ ਦਿਉ ,ਪਾਣੀ ਬਿਲਕੁਲ ਸ਼ੁੱਧ ਹੋ ਜਾਦਾ ਹੈ।ਜੇਕਰ ਆਪਾ ਇਹਨਾ ਦੇ ਬੀਜਾ ਨੂੰ ਇੱਕ ਚਮਚ ਪੀਸ ਕੇ ਇੱਕ ਘੜੇ ਪਾਣੀ ਵਿੱਚ ਪਾ ਦਈਏ ਤਾਂ ਇਹ ਇੱਕ ਚੰਗੇ ਆਰੋ ਸਿਸਟਮ ਦਾ ਕੰਮ ਕਰਦਾ ਹੈ ਇਸ ਨੂੰ ਸੰਜੀਵਨੀ ਬੂਟਾ ਕਿਹਾ ਜਂਾਦਾ ਹੈ।ਇਸ ਦੀ ਕਾਸ਼ਤ ਰਾਹੀ ਬਾਹਰਲੇ ਦੇਸਾ ਵਿੱਚ ਇਸ ਤੋ ਤਿਆਰ ਪ੍ਰੋਡਕਟਾ ਰਾਹੀ 10 ਅਰਬ ਡਾਲਰ ਤੋ ਉਪਰ ਹੋ ਚੁੱਕੀ ਹੈ।ਭਾਰਤ ਵਿੱਚ ਇਸ ਦੀ ਕਾਸ਼ਤ ਤੇ ਕਮਾਈ ਅਜੇ 3 ਅਰਬ ਡਾਲਰ ਹੀ ਦੱਸੀ ਜਾ ਰਹੀ ਹੈ।ਇਸ ਦਾ ਇੱਕੋ ਇੱਕ ਕਾਰਨ ਹੈ ਕਿ ਆਪਾ ਗੁਣਕਾਰੀ ਚੀਜ਼ਾ ਵੱਲ ਗੌਰ ਨਹੀ ਕਰਦੇ।ਤਾਂ ਹੀ ਤਾਂ ਬਾਹਰਲੇ ਦੇਸ਼ਾ ਦੀ ਕਮਾਈ 10 ਅਰਬ ਡਾਲਰ ਹੈ ਤੇ ਆਪਾ ਅਜੇ 3 ਅਰਬ ਡਾਲਰ ਤੱਕ ਹੀ ਤੁਰੇ ਫਿਰਦੇ ਹਾਂ।ਸੁਹਾਜਣਾ 80 ਤਰਾਂ ਦੇ ਦਰਦਾਂ ਤੇ 72 ਤਰਾਂ ਦੇ ਵਾਯੂ ਰੋਗਾਂ ਵਿੱਚ ਲਾਭਦਾਇਕ ਹੈ।ਇਸ ਦੀ ਜੜ ਦਾ ਚੂਰਣ ਅੱਧਾ ਚਮਚ ਦੁੱਧ ਨਾਲ ਸਵੇਰੇ ਸ਼ਾਮ ਖਾਣਾ ਖਾਣ ਤੋ ਪਹਿਲਾ ਲੈਣ ਨਾਲ ਨਾਮਰਦੀ ਵਿੱਚ ਬਹੁਤ ਫਾਇਦੇਮੰਦ ਹੈ।ਇਸ ਦੀ ਗੁੰਦ 42 ਤਰਾਂ ਦੇ ਚਮੜੀ ਰੋਗਾ ਦੇ ਕਾਰਗਰ ਸਿੱਧ ਹੋਈ ਹੈ।ਇਸ ਦੀ ਗੁੰਦ ਮੂੰਹ ‘ਚ ਰੱਖਕੇ ਚੂਸੋ ਦੰਦਾ ਦਾ ਗਲਣਾ ਰੁੱਕ ਜਾਵੇਗਾ।ਔਰਤਂਾ ਵਿੱਚ ਬੱਚੇ ਜਨਮ ਦੇਣ ਵੇਲੇ ਔਲ ਨਹੀ ਨਿਕਲਦੀ।ਉਸ ਸਮੇ 100 ਗ੍ਰਾਮ ਛਿੱਲੜ ,400 ਗ੍ਰਾਮ ਪਾਣੀ ਵਿੱਚ ਉਬਾਲੋ।ਪਾਣੀ 100 ਗ੍ਰਾਮ ਰਹਿਣ ਤੇ 20 ਗ੍ਰਾਮ ਗੁੜ ਮਿਲਾ ਕੇ ਪਿਲਾਉ,ਔਲ ਡਿੱਗ ਜਾਵੇਗੀ।ਲਿਵਰ ਦੇ ਕੈਸਰ ‘ਚ 20 ਗ੍ਰਾਮ ਛਿੱਲ ਦਾ ਕਾੜਾ ਬਣਾ ਕੇ 2-2 ਗੋਲੀ ਅਰੋਗਿਆਵਰਧਨੀ ਬੂਟੀ ਨਾਲ ਦਿਉ।ਇਹ ਕਾੜਾ ਗਠੀਆ ,ਛਾਤੀ ,ਕਫ ਰੋਗਾ ‘ਚ ਵੀ ਬਹੁਤ ਫਾਇਦਾ ਕਰਦਾ ਹੈ।
ਜੇਕਰ ਖਾਸੀ ਜੁਕਾਮ ਹੋਵੇ ਤਾ ਇਸ ਦੇ ਪੱਤੇ ਪਾਣੀ ਵਿੱਚ ਉਬਾਲੋ।ਗਰਮ-ਗਰਮ ਪਾਣੀ ਦੀ ਭਾਫ ਲਵੋ ਨੱਕ ਖੁੱਲ ਜਾਵੇਗਾ।ਹੱਡੀ ਟੁੱਟ ਜਾਵੇ ਤਾਂ ਇਸ ਦੇ ਪੱਤੇ ਪੀਹ ਕੇ ਖਾਉ।ਇਸ ਵਿੱਚ ਕੈਲਸ਼ੀੋਅਮ ਜਿਆਦਾ ਹੋਣ ਕਰਕੇ ਹੱਡੀ ਜਲਦੀ ਜੁੜ ਜਾਂਦੀ ਹੈ।ਜੋੜਾਂ ਦਾ ਦਰਦ ਹੋਵੇ ਤਾ ਇਸ ਦੇ ਬੀਜ 100 ਗ੍ਰਾਮ ,ਪੱਤੇ 100 ਗ੍ਰਾਮ ,ਕਿੱਕਰ ਦੇ ਤੁਕੇ 100 ਗ੍ਰਾਮ ,ਮਿਸ਼ਰੀ 100 ਗ੍ਰਾਮ ਮਿਲਾਕੇ ਰੱਖ ਲਵੋ।ਲਗਾਤਾਰ 1-1 ਚਮਚ ਲੈਦੇ ਰਹੋ।ਹੌਲੀ-ਹੌਲੀ ਜੋੜਾ ‘ਚ ਗਰੀਸ ਤੱਕ ਬਣਨ ਲੱਗ ਜਾਂਦਾ ਹੈ।ਮਾਰਚ-ਅਪ੍ਰੈਲ ‘ਚ ਇਹਨੂੰ ਫੁੱਲ ਲੱਗਦੇ ਹਨ।ਉਨਾ ਦੀ ਚਟਣੀ ਇੱਕ ਵਾਰ ਮਹੀਨਾ ਲਗਾਤਾਰ ਬੱਚਿਆਂ ਨੂੰ ਖੁਆ ਦਿਉ।ਸਾਰੀ ਉਮਰ ਮਾਤਾ (ਚੇਚਕ)ਨਹੀ ਹੁੰਦੀ।ਜੇਕਰ ਨੌਜਵਾਨ ਵੀ ਮਹੀਨਾ ਖਾ ਲਵੇ ਤਾ ਚਿਹਰਾ ਲਾਲ ਤੇ ਚਮਕਣ ਲੱਗ ਜਾਂਦਾ ਹੈ।ਇਸ ਦੇ ਪੱਤੇ ,ਇਸ ਦਾ ਕੋਈ ਵੀ ਹਿੱਸਾ ਖੁਰਾਕ ‘ਚ ਰੋਜ਼ ਖਾਦੇ ਰਹੋ।ਸਰੀਰ ਛੇਤੀ-ਛੇਤੀ ਬਿਮਾਰ ਨਹੀ ਹੁੰਦਾ।ਜੇ ਹੋ ਵੀ ਜਾਵੇ ਤਾ ਬਿਮਾਰੀ ਲੰਬਾ ਸਮਾਂ ਨਹੀ ਰਹਿੰਦੀ।ਭਾਵ ਜੇਕਰ ਆਮ ਬੰਦਾ ਜੋ ਲਗਾਤਾਰ ਸੁਹਾਜਣਾ ਨਹੀ ਖਾਂਦਾ ਉਸਨੂੰ ਜੇਕਰ ਬੁਖਾਰ 15 ਦਿਨ ਰਹਿੰਦਾ ਹੈ ਤਾ ਸੁਹਾਜਣਾ ਖਾਣ ਵਾਲੇ ਨੂੰ 5 ਦਿਨ ‘ਚ ਬੁਖਾਰ ਉੱਤਰ ਜਾਵੇਗਾ ਕਿਉਕਿ ਇਸ ਨਾਲ ਚੰਗੇ ਤੱਤ ਮਿਲਣ ਕਰਕੇ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ ਬਹੁਤ ਵੱਧ ਜਾਂਦੀ ਹੈ।ਕੈਸਰ ਦੇ ਮਰੀਜ਼ ਜੋ ਕੀਮੋਥਰੈਪੀ ਵਿੱਚੋ ਗੁਜ਼ਰ ਰਹੇ ਹਨ ਉਨਾ ਨੂੰ ਬਹੁਤ ਫਾਇਦਾ ਪਹੁੰਚਦਾ ਹੈ।ਜ਼ਖਮ ਜਲਦੀ ਭਰਦੇ ਹਨ,ਚਮੜੀ ਉਤੇ ਦਾਗ ਧੱਬੇ ਨਹੀ ਹੁੰਦੇ ,ਛੇਤੀ ਝੁਰੜੀਆਂ ਨਹੀ ਪੈਦੀਆਂ।ਟੀ.ਵੀ ,ਮੋਬਾਇਲ ,ਕੰਪਿਊਟਰ ਤੇ ਇੰਟਰਨੈਟ ਦੇ ਨੁਕਸਾਨ ਨਹੀ ਹੁੰਦੇ।ਬਦਹਜ਼ਮੀ, ਅੱਧਾ ਸਿਰ ਦੁਖਣਾ ,ਨੀਦ ਨਾ ਆਉਣਾ ਆਦਿ ਰੋਗਾ ਤੋ ਬਚੇ ਰਹਿੰਦੇ ਹਨ।ਜੇਕਰ ਬੱਚਾ ਜ਼ਿਆਦਾ ਸੁਸਤ ਤੇ ਪੜਨ ਵੇਲੇ ਸੌਣ ਲੱਗ ਜਾਦਾ ਹੈ।ਪੜਨ ਵੇਲੇ ਇਕਾਗਰਤਾ ਦੀ ਘਾਟ ਆਦਿ ਹੋਵੇ ਤਾ ਲਗਾਤਾਰ ਸੁਹਾਜਣਾ ਦੇ ਕੇ ਦੇਖਣਾ ਬੱਚਾ ਤੰਦਰੁਸਤ ਹੋਵੇਗਾ।ਲਿਵਰ ਫੈਟੀ ਹੋਣ ਤੋ ਬਚਿਆ ਰਹਿੰਦਾ ਹੈ।ਜੇਕਰ ਕਿਸੇ ਔਰਤ ਨੂੰ ਗਰਭਧਾਰਨ ‘ਚ ਮੁਸ਼ਕਿਲ ਆ ਰਹੀ ਹੋਵੇ ਜਂਾ ਬੱਚਾ ਨਹੀ ਹੋ ਰਿਹਾ ਤਂਾ ਕੱਦੂ ਦੇ ਫੁੱਲ ,ਸੁਹਾਜਣੇ ਦੇ ਫੁੱਲ ,ਲੌਕੀ ਦੇ ਫੁੱਲ ,ਸੌਫ ਦੇ ਫੁੱਲ। ਸਾਰੇ ਫੁੱਲ 5-5 ਲੈ ਕੇ ਛਾਂ ਵਿੱਚ ਸੁੱਕਾ ਲਵੋ।ਜਿਵੇ ਆਪਾਂ ਗਰੀਨ ਟੀ ਪੀਦੇ ਹਾਂ ਉਸੇ ਤਰਾਂ ਸਭ ਫੁੱਲਾ ਦਾ ਪਾਊਡਰ ਬਣਾ ਕੇ ਇੱਕ ਗਲਾਸ ਗਰਮ ਪਾਣੀ ਵਿੱਚ ਕੁੱਝ ਦੇਰ ਭਿਉਕੇ ਰੱਖ ਦਿਉ।ਜਦੋ ਚੰਗੀ ਤਰਾਂ ਘੁਲ ਜਾਣ ਤਾ ਛਾਣ ਕੇ ਪੀ ਲਵੋ।ਸਵੇਰੇ ਸ਼ਾਮ ਵਰਤੋ ਬੱਚੇਦਾਨੀ ਦੀ ਸੋਜ਼ ਹਟੇਗੀ,ਬੱਚੇਦਾਨੀ ਨੂੰ ਤਾਕਤ ਮਿਲੇਗੀ।ਗਰਭਧਾਰਨ ਹੋਣ ਦੀ ਕੁਦਰਤੀ ਦਵਾਈ ਹੈ।ਜਿਹੜੇ ਬੱਚੇ ਕੁਪੋਸ਼ਣ ,ਸੋਕੜਾ ਤੇ ਕਮਜ਼ੋਰ ਹੋਣ ਉਨਾ ਨੂੰ ਇਸ ਨਾਲ ਬਹੁਤ ਚੰਗੀ ਸਿਹਤ ਪ੍ਰਾਪਤ ਹੁੰਦੀ ਹੈ।ਜੋ ਬੰਦਾ ਨਸ਼ਾ ਕਰਦਾ ਹੈ।ਉਹ ਇਸ ਦੇ ਪੱਤਿਆਂ ਦੀ ਇੱਕ ਮੁੱਠੀ ਇੱਕ ਗਲਾਸ ਪਾਣੀ ‘ਚ ਪਾ ਕੇ ਮਿਕਸੀ ‘ਚ ਜੂਸ ਬਣਾਕੇ ਸਵੇਰੇ ਸ਼ਾਮ ਪੀਣ ਤੇ ਹੌਲੀ-ਹੌਲੀ ਨਸ਼ਾ ਇਮਾਨਦਾਰੀ ਨਾਲ ਘਟਾਉਦੇ ਜਾਉ।ਇਸ ਨਾਲ ਸਮੈਕ ਤੱਕ ਛੱਡੀ ਜਾ ਸਕਦੀ ਹੈ ਕਿਉਕਿ ਇਸ ਦੇ ਜੂਸ ਨਾਲ ਬਹੁਤ ਤਾਕਤ ਮਿਲਦੀ ਹੈ।ਤੋੜ ਨਹੀ ਲੱਗਦੀ।
ਅਨੇਕਾਂ ਬਿਮਾਰੀਆਂ ‘ਚ ਇਸ ਨੂੰ ਲਗਾਤਾਰ ਵਰਤਣ ਨਾਲ ਫਾਇਦਾ ਤੁਸੀ ਆਪ ਆਪਣੀਆਂ ਅੱਖਾਂ ਨਾਲ ਦੇਖੋਗੇ।ਮੈ ਆਪਣੇ ਵਿਹੜੇ ਵਿੱਚ 10 ਰੁੱਖ ਦੋਵਾਂ ਪਾਸੇ ਲਾਏ ਹਨ।ਚਲਦੇ ਫਿਰਦੇ ਇਹਦੇ ਪੱਤੇ ਚਬਾਕੇ ਪਾਣੀ ਪੀ ਲੈਦਾ ਹਾਂ।ਫੁੱਲ ਲਗਾਤਾਰ ਖਾਂਦਾ ਹਾਂ। 3 ਸਾਲ ਤੋ ਲਗਾਤਾਰ ਖਾ ਰਿਹਾ ਹਾਂ।ਜਲਦੀ ਕੋਈ ਬਿਮਾਰੀ ਨਹੀ ਹੁੰਦੀ।ਆਪਣੇ ਪਿੰਡ ਜੈ ਸਿੰਘ ਵਾਲਾ (ਮੋਗਾ)ਵਿੱਚ ਇਹ 550 ਬੂਟੇ ਲਗਾ ਰਿਹਾ ਹਾਂ ਤਾਂ ਕਿ ਮੇਰਾ ਪਿੰਡ ਚੰਗੇ ਵਾਤਾਵਰਣ ਤੇ ਚੰਗੀ ਸਿਹਤ ਹਾਸਿਲ ਕਰ ਸਕੇ।ਹੁਣ ਆਪਾਂ ਪਸ਼ੂਆਂ ਬਾਰੇ ਇਸ ਦੇ ਫਾਇਦੇ ਬਾਰੇ ਝਾਤ ਮਾਰੀਏ।ਪਸ਼ੂਆਂ ਨੂੰ ਇਸ ਦਾ ਚਾਰਾ ਦਿੱਤਾ ਜਾਵੇ ਇਸ ਵਿੱਚ ਮਿਨਰਲ, ਕੈਲਸ਼ੀਅਮ ,ਫਾਸਫੋਰਸ ,ਵਿਟਾਮਿਨ ਆਦਿ ਹੋਣ ਕਰਕੇ ਪਸ਼ੂ ਤੰਦਰੁਸਤ ਰਹਿੰਦਾ ਹੈ ਤੇ ਦੁੱਧ ਵਿੱਚ ਵਾਧਾ ਹੁੰਦਾ ਹੈ।ਇਸ ਦਾ ਪੀਤਾ ਦੁੱਧ ਪੌਸ਼ਟਿਕ ਹੁੰਦਾ ਹੈ।ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਦੇ ਹਨ ਜਿਵੇ ਟਾਂਡੀ ,ਚਰੀ ਜਾਂ ਕੋਈ ਹਰਾ ਚਾਰਾ ਪਸ਼ੂ ਖਾਂਦਾ ਹੈ।ਦੁੱਧ ਦੀ ਕੁਆਲਟੀ ਵਿੱਚ ਅੰਤਾ ਦਾ ਸੁਧਾਰ ਆਉਦਾ ਹੈ।ਪਸ਼ੂਆਂ ਦਾ ਗਰਭਧਾਰਨ ਨਾ ਕਰਨਾ,ਕਮਜ਼ੋਰ ਹੋਣਾ ਆਦਿ ਵਿੱਚ ਬਹੁਤ ਲਾਹੇਵੰਦ ਹੈ।ਇਸ ਵਿੱਚ ਜ਼ਿਆਦਾ ਪ੍ਰੋਟੀਨ ਹੋਣ ਕਰਕੇ ਇਸ ਵਿੱਚ ਤੂੜੀ ਜਾ ਪਰਾਲੀ ਰਲਾ ਕੇ ਚਾਰਾ ਪਾਉ।ਨਹੀ ਤਾ ਪਸ਼ੂ ਗੋਹਾ ਪਤਲਾ ਕਰਨ ਲੱਗ ਜਾਂਦਾ ਹੈ।ਇਹ ਖੇਤਾ ਵਿੱਚ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।ਸੁਹਾਜਣੇ ਨੂੰ ਆਲੂਆਂ ਦੀ ਖੇਤੀ ਵਾਂਗ ਵੱਟਾਂ ਤੇ ਫੁੱਟ-ਡੇਢ ਫੁੱਟ ਦੇ ਫਰਕ ਨਾਲ ਲਗਾਇਆ ਜਾਦਾ ਹੈ।ਇਸ ਨੂੰ ਪਾਣੀ ਦੀ ਵੀ ਬਹੁਤ ਘੱਟ ਲੋੜ ਪੈਦੀ ਹੈ।ਪਹਿਲੀ ਕਟਾਈ 3 ਮਹੀਨੇ ਬਾਅਦ ਫਿਰ 2-2 ਮਹੀਨੇ ਬਾਅਦ 2 ਫੁੱਟਾਂ ਦਾ ਬੂਟਾ ਹੋਣ ਤੇ ਕੀਤੀ ਜਾਂਦੀ ਹੈ।ਟੋਕਾ ਵੀ ਵੱਡੇ ਆਰਾਮ ਨਾਲ ਹੋ ਜਾਦਾ ਹੈ ਕਿਉਕਿ ਇਹ ਰੁੱਖ ਬਹੁਤ ਨਰਮ ਟਾਹਣੀਆਂ ਵਾਲਾ ਹੁੰਦਾ ਹੈ।ਪਸ਼ੂ ਵੀ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਹਨ।ਮਾਂ ਦੇ ਦੁੱਧ ਤੋ ਬਾਅਦ ਇੰਨਾ ਦਾ ਦੁੱਧ ਸਾਡਾ ਪਾਲਣ ਪੋਸ਼ਣ ਕਰਦਾ ਹੈ।ਆਉ ਇਹਦਾ ਆਚਾਰ ਕਿਵੇ ਪੈਦਾ ਹੈ ਉਸ ਬਾਰੇ ਗੱਲ ਕਰੀਏ।ਇਸ ਦਾ ਆਚਾਰ ਦੋ ਤਰਾਂ ਨਾਲ ਪੈਦਾ ਹੈ।ਇੱਕ ਤਾਂ ਜਦੋ ਪੌਦਾ 2-3 ਫੁੱਟ ਹੁੰਦਾ ਹੈਤਾ ਇਸ ਨੂੰ ਪੁੱਟ ਕੇ ਇਸ ਦੀਆਂ ਜੜਾਂ ਜੋ ਬਿਲਕੁਲ ਮੂਲੀਆਂ ਵਾਗ ਹੁੰਦੀਆਂ ਹਨ ਜਾਂ ਫਿਰ ਜਦੋ ਫਲੀਆ ਕੱਚੀਆਂ ਹੁੰਦੀਆਂ ਹਨ।ਉਦੋ ਆਚਾਰ ਪੈਦਾ ਹੈ। ਜੜਾਂ ਜੋ ਮੂਲੀਆਂ ਵਾਂਗ ਹੁੰਦੀਆਂ ਹਨ:- ਪੌਦਾ ਪੁੱਟ ਕੇ ਜੜਾ ਧੋ ਕੇ ਸਾਫ ਕਰ ਲਵੋ।ਮੂਲੀਆਂ ਵਾਂਗ ਛਿੱਲ ਲਵੋ।ਛੋਟੇ-ਛੋਟੇ ਲੰਬੇ-ਲੰਬੇ ਪੀਸ ਬਣਾ ਕੇ ਲੋੜ ਮੁਤਾਬਿਕ ਸਰੋ ਦੇ ਤੇਲ ਵਿੱਚ ਗਰਮ ਕਰੋ।ਫਿਰ ਇਨਾਂ ਨੂੰ ਸੁਨਹਿਰੀ ਰੰਗ ਦਾ ਹੋਣ ਤੱਕ ਭੁੰਨੋ।ਸਵਾਦ ਅਨੁਸਾਰ ਨਮਕ ,ਲਾਲ ਮਿਰਚ ,ਹਲਦੀ ਪਾ ਕੇ ਰੱਖ ਲਵੋ।5-6 ਦਿਨ ਮਗਰੋ ਆਚਾਰ ਤਿਆਰ ਹੋ ਜਾਵੇਗਾ।ਸਿਹਤਮੰਦ ਆਚਾਰ ਖਾਣ ਵਿੱਚ ਵੀ ਸੁਆਦ ਹੁੰਦਾ ਹੈ।ਫਲੀਆ ਦਾ ਆਚਾਰ:-ਸੁਹਾਜਣੇ ਦੀਆਂ ਨਰਮ-ਨਰਮ ਫਲੀਆ 200 ਗ੍ਰਾਮ ,70 ਗ੍ਰਾਮ ਸਰੋ ਦਾ ਤੇਲ ,ਇੱਕ ਚਮਚ ਕਲੌਜੀ ,ਅੱਧਾ ਚਮਚ ਸਾਬਤ ਧਨੀਆ ,1 ਚਮਚ ਲਾਲ ਮਿਰਚ ,1 ਚਮਚ ਰਾਈ ,ਇੱਕ ਚਮਚ ਸੌਫ ,1 ਚਮਚ ਨਮਕ, 1 ਚਮਚ ਜ਼ੀਰਾ ,ਅੱਧਾ ਚਮਚ ਅਜਵਾਇਨ ,ਅੱਧਾ ਚਮਚ ਹਿੰਗ ,ਅੱਧਾ ਚਮਚ ਹਲਦੀ, ਅੱਧਾ ਚਮਚ ਅਮਚੂਰ, ਇੱਕ ਚਮਚ ਸਿਰਕਾ।ਪਹਿਲਾਂ ਗੈਸ ਤੇ ਭਾਂਡਾ ਰੱਖੋ ਉਸ ਵਿੱਚ ਧਨੀਆਂ, ਜ਼ੀਰਾ ,ਸੌਫ ,ਅਜਵਾਇਨ ਹਲਕੀ-ਹਲਕੀ ਅੱਗ ਤੇ ਫਰਾਈ ਕਰੋ।ਹਲਕਾ ਹੀ ਭੁੰਨਣਾ ਹੈ ਜਲੇ ਨਾ ।ਥੋੜੇ ਜਿਹੇ ਸਰੋ ਦੇ ਤੇਲ ‘ਚ ਕਲੌਜੀ, ਹਲਦੀ ਪਾਊਡਰ ,ਨਮਕ ,ਹਿੰਗ ,ਅਮਚੂਰ ,ਲਾਲ ਮਿਰਚ ਭੁੰਨ ਲਵੋ।ਜੋ ਮਸਾਲੇ ਫਰਾਈ ਕੀਤੇ ਸਨ ਉਹਨਾ ਨੂੰ ਮੋਟਾ-ਮੋਟਾ ਪੀਸ ਲਵੋ।ਇਹ ਸਭ ਕਰਨ ਤੋ ਪਹਿਲਾਂ ਇਸ ਦੀਆਂ ਫਲੀਆ ਦੀ ਤਿਆਰੀ ਕਰ ਲਵੋ।ਫਲੀਆਂ 2-3 ਇੰਚ ਕੱਟ ਕੇ ਥੋੜੇ ਜਿਹੇ ਗਰਮ ਪਾਣੀ ‘ਚ ਪਾ ਕੇ 1-2 ਮਿੰਟ ਲਈ ਰੱਖ ਛੱਡੋ ਜਿਆਦਾ ਦੇਰ ਨਹੀ ਰੱਖਣੀਆਂ ।ਫਲੀਆ ਧੁੱਪ ‘ਚ ਰੱਖ ਕੇ ਉਹਨਾਂ ਦਾ ਪਾਣੀ ਸੁੱਕਾ ਲਵੋ।ਫਲੀਆ ਸੁੱਕਣ ਤੋ ਬਾਅਦ ਸਾਰੇ ਮਸਾਲੇ ਤੇ ਸਰੋ ਦਾ ਤੇਲ ਮਿਲਾ ਦਿਉ ਇਸ ਤੋ ਬਾਅਦ ਸਿਰਕਾ ਪਾ ਕੇ ਮਿਲਾਉ।ਕੱਚ ਦੇ ਭਾਡੇ ‘ਚ ਮਿਲਾ ਕੇ 5-6 ਦਿਨ ਧੁੱਪ ‘ਚ ਰੱਖਦੇ ਰਹੋ ਆਚਾਰ ਤਿਆਰ ਹੋ ਜਾਵੇਗਾ।ਖਾਦੇ ਰਹੋ ਤੇ ਸਿਹਤ ਵੀ ਕਾਇਮ ਰਹੇਗੀ।
ਇਸ ਨੂੰ ਕਈ ਤਰੀਕੇ ਨਾਲ ਖਾ ਸਕਦੇ ਹਾਂ।ਪੱਤੇ ਤੋੜ ਕੇ ਧੋਕੇ ਪਾਣੀ ਨਾਲ ਸਾਫ ਕਰ ਲਵੋ 1-2 ਦਿਨ ਦੀ ਧੁੱਪ ਲਗਾਉ।ਪਾਣੀ ਸੁੱਕ ਜਾਣ ਤੇ ਛਾਂ ਵਿੱਚ 5-6 ਦਿਨ ਰੱਖੋ ਫਿਰ ਪੱਤਿਆ ਦਾ ਚੂਰਣ ਬਣਾਉ।ਬੱਚੇ ਨੂੰ ਅੱਧਾ ਚਮਚ ,ਵੱਡਿਆਂ ਜਾ ਬਜ਼ੁਰਗਾਂ ਨੂੰ 1 ਚਮਚ ਸਵੇਰੇ ਸ਼ਾਮ ਰੋਟੀ ਤੋ ਪਹਿਲਾ ਦੁੱਧ ਜਾ ਪਾਣੀ ਨਾਲ ਦਿਉ।ਜਦ ਫਲੀਆ ਕੱਚੀਆਂ ਹੋਣ ਤਾ ਉਨਾ ਨੂੰ ਸੁਕਾ ਲਵੋ।ਫਿਰ ਪਾਊਡਰ ਉੱਪਰ ਦਿੱਤੇ ਢੰਗ ਵਾਂਗ ਵਰਤੋ।ਇਸ ਦੀ ਛਿੱਲ ਦਾ ਚੂਰਣ ਅੱਧਾ ਚਮਚ ਸਵੇਰੇ ਸ਼ਾਮ ,ਜੜਾਂ ਦਾ ਚੂਰਣ ਵੀ ਇਸੇ ਤਰਾ ਖਾਉ।ਇਸ ਦੇ ਪੱਤੇ 15-20 ਦੀ ਮਾਤਰਾ ‘ਚ ਹਰੇ ਵੀ ਧੋ ਕੇ ਖਾਦੇ ਜਾ ਸਕਦੇ ਹਨ।ਇਹ ਤੁਹਾਨੂੰ ਮੋਟਾਪਾ,ਜੋੜਾਂ ਦਾ ਦਰਦ ,ਯੂਰਿਕ ਐਸਿਡ ,ਸ਼ੂਗਰ ,ਕਮਜ਼ੋਰੀ ,ਬੀ.ਪੀ ਵੱਧਣਾ ਘੱਟਣਾ ,ਬਹੁਤ ਸਾਰੀਆਂ ਬਿਮਾਰੀਆਂ ਤੋ ਬਚਾ ਕੇ ਰੱਖੇਗਾ।ਸ਼ਰਤ ਇਹ ਹੈ ਕਿ ਇਸ ਨੂੰ ਆਪਾ ਆਪਣੇ ਭੋਜਨ ‘ਚ ਰੋਜ਼ ਸ਼ਾਮਿਲ ਕਰੀਏ।ਬਿਨਾ ਨਾਗਾ ਖਾਦੇ ਰਹੀਏ।ਬੁਢਾਪਾ ਨੇੜੇ ਨਹੀ ਆਏਗਾ।ਇਸ ਦੇ ਬੂਟੇ ਪਿੰਡ-ਪਿੰਡ,ਸ਼ਹਿਰ-ਸ਼ਹਿਰ ਲਗਾਉ।ਆਪਣੇ ਹੱਥ ਨਾਲ ਇਸ ਦੇ ਪੌਦੇ ਲਗਾਉ।ਜੇ ਤੁਸੀ ਚਾਹੁੰਦੇ ਹੋ ਸਾਨੂੰ ਭਿਆਨਕ ਬਿਮਾਰੀਆਂ ਨਾ ਲੱਗਣ।ਅੰਤ ‘ਚ ਪੌਦੇ ਦੀ ਸਾਂਭ ਸੰਭਾਲ ਬਾਰੇ ਲਿਖਕੇ ਲੇਖ ਖਤਮ ਕਰਾਂਗੇ। 10 ਦਿਨ ‘ਚ ਇਹ ਲੇਖ ਪੂਰਾ ਹੋਇਆ ।ਇਸ ਦੀ ਫੋਟੋ ਸਟੇਟ ਕਰਵਾਕੇ ਹਰੇਕ ਦੇ ਹੱਥ ‘ਚ ਦਿਉ ਤਾਂ ਕਿ ਮੇਰੀ ਮਿਹਨਤ ਦਾ ਫਲ ਮੈਨੂੰ ਪ੍ਰਾਪਤ ਹੋ ਸਕੇ।
ਬੂਟੇ ਦੀ ਸਾਂਭ-ਸੰਭਾਲ:-ਇਸ ਨੂੰ ਜ਼ਿਆਦਾ ਪਾਣੀ ਨਹੀ ਦੇਣਾ,ਪਾਣੀ ਘੱਟ ਦਿਉ।ਕਿਉਕਿ ਛੋਟੇ ਪੌਦੇ ਦੀਆਂ ਜੜਾਂ ਛੇਤੀ ਗਲ ਜਾਂਦੀਆਂ ਹਨ।ਜਦ ਇਹ 3-10 ਮੀਟਰ ਉੱਚਾ ਹੋ ਜਾਵੇ ਤਾਂ ਉਪਰੋ-ਉਪਰੋ ਕੱਟ ਦਿਉ,ਹੇਠਾਂ ਤੋ ਪੱਤੇ ਤੇ ਟਾਹਣੀਆਂ ਨਹੀ ਕੱਟਣੀਆਂ।ਇਸ ਨਾਲ ਪੌਦਾ ਵਧੀਆ ਲੱਗਾ ਰਹਿੰਦਾ ਹੈ।ਚੰਗਾ ਜੀ ਤੁਸੀ ਪਿਆਰ ਸਤਿਕਾਰ ਦੇ ਕੇ ਮੇਰਾ ਹੌਸਲਾ ਵਧਾਉਦੇ ਰਹੋ।

Total Views: 124 ,
Real Estate