ਸ਼ੈਸ਼ਨ ਜੱਜ ਬਠਿੰਡਾ ਦੀ ਜਾਂਚ ਰਿਪੋਰਟ ਵੀ ਕੋਰੋਨਾ ਪਾਜੇਟਿਵ ਆਈ

ਬਠਿੰਡਾ, 8 ਜੁਲਾਈ (ਸੁਖਨੈਬ ਸਿੱਧੂ) : ਬਠਿੰਡਾ ਦੇ ਸੈਸ਼ਨ ਜੱਜ ਵੀ ਚੰਡੀਗੜ੍ਹ ‘ਚ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਸੈਸ਼ਨ ਜੱਜ ਨੂੰ ਪਹਿਲਾਂ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਹੁਣ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਟਰੈਕ ਕੀਤਾ ਜਾਵੇਗਾ। ਉਧਰ ਬਠਿੰਡਾ ‘ਚ ਅੱਜ ਪੰਜ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਿਕਰਯੌਗ ਹੈ ਕਿ ਬਠਿੰਡਾ ‘ਚ ਕੁੱਲ੍ਹ 122 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਪਾਏ ਜਾ ਚੁੱਕੇ ਹਨ। ਇਸ ਵੇਲੇ 32 ਐਕਟਿਵ ਮਰੀਜ਼ ਜ਼ੇਰੇ ਇਲਾਜ ਹਨ ਅਤੇ 87 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

Total Views: 302 ,
Real Estate