ਜੇਕਰ ਨਕੋਦਰ ਤੇ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਨੱਥ ਪਾਈ ਹੁੰਦੀ ਤਾਂ ਕਦੇ ਗੁਰਬਾਣੀ ਦੀ ਬੇਅਦਬੀ ਨਾ ਹੁੰਦੀ : ਭਾਈ ਮਾਝੀ

ਬਰਨਾਲਾ, 29 ਜੂਨ (ਅਵਤਾਰ ਸਿੰਘ ਚੀਮਾ) : ਜੇਕਰ ਨਕੋਦਰ ਤੇ ਬਰਗਾੜੀ ਬੇਅਦਬੀ ਦੇ ਦੋਸ਼ੀਆਂ ਨੂੰ ਉਸ ਸਮੇਂ ਨੱਥ ਪਾਈ ਹੁੰਦੀ ਤਾਂ ਅੱਜ -ਥਾਂ ਥਾਂ ਗੁਰਬਾਣੀ ਦੀ ਬੇਅਦਬੀ ਨਾ ਹੁੰਦੀ । ਇਹ ਸ਼ਬਦ ਉੱਘੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੁੱਖ ਸੇਵਾਦਾਰ ਦਰਬਾਰ ਏ ਖਾਲਸਾ ਨੇ ਗੱਲਬਾਤ ਕਰਦਿਆ ਆਖੇ । ਉਹਨਾਂ ਕਿਹਾ ਕਿ ਬੀਤੇ ਕੱਲ• ਜ਼ਿਲ•ਾ ਸੰਗਰੂਰ ਦੇ ਪਿੰਡ ਰਾਮਪੁਰਾ ਵਿਖੇ ਇੱਕ ਦਸ ਸਾਲਾਂ ਦੀ ਛੋਟੀ ਬੱਚੀ ਵੱਲੋਂ ਗੁਰੂ ਘਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੀਤੀ ਬੇਅਦਬੀ ਕੋਈ ਅਣਜਾਣੇ ‘ਚ ਹੋਈ ਘਟਨਾ ਨਹੀਂ ਹੈ । ਕੀ ਸਿਰਫ 10 – 12 ਸਾਲ ਦੀ ਬੱਚੀ ਆਪਣੇ  ਆਪ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਦੀ ਹੈ ? ਇਸ ਘਟਨਾ ਦੇ ਮਾਸਟਰ – ਮਾਂਈਡ  ਤੱਕ ਪਹੁੰਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ਼ੀਅਤ ਪਤਾ ਚੱਲ ਸਕੇ । ਉਹਨਾਂ ਕਿਹਾ ਕਿ ਨਿੱਤ ਦਿਨ ਵਾਪਰਦੇ ਬੇਅਦਬੀ ਘਟਨਾਕ੍ਰਮ ਲਈ ਸਾਡੀਆਂ ਸਰਕਾਰਾਂ ਵੀ ਦੋਸ਼ੀ ਹਨ, ਕਿਉਂਕਿ ਸਰਕਾਰਾਂ ਵੱਲੋਂ ਅਸਲ ਦੋਸ਼ੀਆਂ ਨੂੰ ਬਚਾਇਆ ਗਿਆ ਹੈ ਤਾਂ ਹੀ ਆਏ ਦਿਨ  ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ । ਭਾਈ ਮਾਝੀ ਨੇ ਕਿਹਾ ਕਿ ਜੇ ਬਰਨਾਲਾ ਸਰਕਾਰ ਮੌਕੇ ਫਰਵਰੀ ,1986 ਵਾਪਰੇ ਨਕੋਦਰ ਬੇਅਦਬੀ ਘਟਨਾਕ੍ਰਮ ਦੇ ਦੋਸ਼ੀਆਂ ‘ਤੇ ਬਣਦੀ ਕਾਰਵਾਈ ਹੁੰਦੀ ਤਾਂ ਫਿਰ ਕਿਸੇ ਵੀ ਫਿਰਕੂ ਅਤੇ ਸਮਾਜ ਵਿਰੋਧੀ  ਅਨਸਰ ਨੇ ਕਦੇ ਮੁੜਕੇ ਅਜਿਹੀ ਹਿਮਾਕਤ ਨਹੀ ਸੀ ਕਰਨੀ।ਜੇ ਅਕਤੂਬਰ 2015’ਚ ਬਾਦਲਕਿਆਂ ਮੌਕੇ ਵਾਪਰੇ ਬਰਗੜੀ ਬੇਅਦਬੀ ਘਟਨਾਕ੍ਰਮ ਦੇ ਮਾਸਟਰ ਮਾਈਡ  ‘ਤੇ ਸਖਤ ਕਾਰਵਾਈ ਹੋ ਜਾਵੇ ਤਾਂ ਫਿਰ ਵੀ ਅਜਿਹੀਆਂ ਹਿਰਦੇਵੇਧਕ ਘਟਨਾਵਾਂ ਰੁਕ ਸਕਦੀਆਂ ਹਨ ।

Total Views: 177 ,
Real Estate