ਕਿਸੇ ਮਸਲੇ ਤੇ ਸਾਡਾ ਕੋਈ ਸਪੱਸ਼ਟ ਸਟੈਂਡ ਨਹੀਂ ।

ਸੁਖਨੈਬ ਸਿੰਘ ਸਿੱਧੂ

ਇੱਕ ਗੱਲ ਮੰਨਣੀ ਪਊ,ਕਿਸੇ ਮਸਲੇ ਤੇ ਸਾਡਾ ਕੋਈ ਸਪੱਸ਼ਟ ਸਟੈਂਡ ਨਹੀਂ ।
ਦਿਲਜੀਤ ਵਾਲੇ ਮਾਮਲੇ ਤੇ ਜੋ ਪ੍ਰਕਿਰਿਆ ਸਾਹਮਣੇ ਆ ਰਹੀ , ਇੱਥੇ ਹੋਰ ਪਤਾ ਲੱਗ ਰਿਹਾ ਅਸੀ ਤੁਰੇ ਕਿੱਧਰ ਨੂੰ ।
ਗੱਲ ਕਰਨ ਤੋਂ ਪਹਿਲਾਂ ਗੱਲ ਕਲੀਅਰ ਕਰ ਦਿਆਂ ਕਿ ਮੈਂ ਦਿਲਜੀਤ ਦਾ ਫੈਨ ਫੂਨ ਨਹੀਂ , ਉਹਦੇ ਕੁਝ ਕੁ ਗੀਤ ਸੁਣੇ ਵਧੀਆ ਲੱਗੇ। ਕੁਝ ਨਹੀਂ ਵੀ ਲੱਗੇ । ਉਹਦੀਆਂ ਕਾਮੇਡੀ ਵਾਲੀਆਂ ਫਿਲਮਾਂ ਮੈਨੰ ਵਧੀਆ ਨਹੀਂ ਲੱਗੀਆਂ, ਪਰ ਉਹਨੇ ਬਣਾਉਣੀਆਂ ਨਹੀਂ ਛੱਡੀਆਂ ਕਿਉਂਕਿ ਉਹ ਕੱਲੇ ਮੇਰੇ ਖਾਤਿਰ ਨਹੀਂ ਬਣਾਉਦਾ, ਵੇਚਣ ਖਾਤਰ ਬਣਾਉਦਾ ਅਤੇ ਵੱਡੀ ਭੀੜ ਨੂੰ ਉਹੀ ਕੁਝ ਪਸੰਦ ਹੁੰਦਾ।
ਫਿਲਮਾਂ ‘ਚ ਉਹਦੀ ਐਕਟਿੰਗ ਅਤੇ ਕਿਸਮਤ ਚੱਲਦੀ । ਉਹ ਉੱਥੇ ਪੱਗ ਬੰਨ ਕੇ ਆਪਣੀ ਛਾਪ ਛੱਡ ਰਿਹਾ ਜਿੱਥੇ ਸਫਲ ਹੋਣ ਲਈ ਘੋਨ ਮੋਨ ਹੋਣਾ ਪਹਿਲਾ ਕਦਮ ਮੰਨਿਆ ਜਾਂਦਾ ।
ਉਹ ਕਦੇ ਜਨਤਕ ਥਾਂ ਤੇ ਬਿਨਾ ਪੱਗ ਤੋਂ ਨਹੀਂ ਜਾਂਦਾ ,ਉੱਥੇ ਤਾਂ ਜਮਾਂ ਨਹੀਂ ਜਾਂਦਾ ਜਿੱਥੇ ਹੋਰ ਭਾਈਚਾਰਿਆਂ ਦੇ ਲੋਕ ਹੋਣ ।
ਦਿਲਜੀਤ ਨੇ ਖਾੜਕੂਵਾਦ ਦੇ ਦੌਰ ‘ਚ ਬਾਰੇ ਇੱਕ ਫਿਲਮ ‘ਚ ਰੋਲ ਕੀਤਾ , ਸਾਨੂੰ ਵੱਡੀ ਗਿਣਤੀ ਨੂੰ ਵਧੀਆ ਲੱਗਾ ।
ਫਿਰ ਦਿਲਜੀਤ ਨੇ ਕਿਸਾਨ ਸੰਘਰਸ਼ ‘ਚ ਡੱਟ ਕੇ ਹਿਮਾਇਤ ਕੀਤੀ , ਟਵਿੱਟਰ ਤੇ ਬੜਬੋਲੀ ਬੀਬੀ ਕੰਗਣਾ ਰਣੌਤ ਨੂੰ ਘੇਰਦਾ ਰਿਹਾ।- ਸਾਨੂੰ ਚੰਗਾ ਲੱਗਦਾ ਸੀ ।
ਇੱਕ ਇੰਟਰਨੈਸ਼ਨਲ ਪਲੇਟ ਫਾਰਮ ਦੇ ਉਹਦੀ ਪਰਫਾਰਮੈਂਸ ਦੇ ਚਰਚੇ ਹੋਏ, ਅਸੀਂ ਬੱਲੇ ਬੱਲੇ ਕੀਤੀ , ਮਾਣ ਨਾਲ ਆਫਰ ਗਏ ।
ਅੰਬਾਨੀਆਂ ਦੇ ਵਿਆਹ ‘ਚ ਬਾਲੀਵੁੱਡ ਵਾਲਿਆਂ ਨੂੰ ਨਚਾਇਆ , ਅਸੀਂ ਫੁੱਲੇ ਨਾ ਸਮਾਈਏ , ਸਰਦਾਰ ਕੱਲਾ ਅਸਰਦਾਰ ਦਿਸ ਰਿਹਾ ਸੀ , ਉਹੀ ਅੰਬਾਨੀਆਂ ਤੋਂ ਮੋਟੀ ਕਮਾਈ ਕਰ ਗਿਆ , ਜਿੰਨ੍ਹਾਂ ਦਾ ਵਿਰੋਧ ਕਰਦਾ ਰਿਹਾ ।
ਅਸੀਂ ਤਾਂ ਰਿਹਾਨਾ ਨੂੰ ਮਾਣ ਦਿੱਤਾ ਵੀ ਕਿਸਾਨਾਂ ਦੇ ਹੱਕ ‘ਚ ਬੋਲਦੀ ਰਹੀ ਅਤੇ ਅੰਬਾਨੀਆਂ ਦੇ ਪ੍ਰੋਗਰਾਮ ‘ਚ ਕਰੋੜਾਂ ਰੁਪਏ ਵੀ ਲੈ ਗਈ , ਉੱਥੇ ਕੁਝ ਭਗਤ ਇਸ ਗੱਲ ਨਾਲ ਵੀ ਖੁਸ਼ ਹੋਏ ਕਿ ਜਿਹੜੀ ਭਾਰਤ ਸਰਕਾਰ ਵਿਰੁੱਧ ਬੋਲਦੀ ਸੀ ਉਹ ਹੀ ਪੈਸੇ ਕਮਾਉਣ ਲਈ ਭਾਰਤੀਆਂ ਦੇ ਵਿਆਹ ‘ਚ ਨੱਚਣ ਲਈ ਮਜਬੂਰ ਹੋਈ , ਖੁਸ਼ ਹੋਣ ਵਾਲਿਆਂ ਵਿੱਚੋਂ ਕਿੰਨੇ ਲੋਕਾਂ ਦੀ ਔਕਾਤ ਕਿ ਰਿਹਾਨਾ ਦੀ ਸੋ਼ਅ ਦੀ ਟਿਕਟ ਹੀ ਖਰੀਦ ਸਕਣ।
ਹੁਣ ਚਮਕੀਲੇ ਤੇ ਫਿਲਮ ਰਿਲੀਜ਼ ਦੀ ਚਰਚਾ ਹੈ , ਸਾਡੇ ਹਿਰਦੇ ਵਲੂੰਧਰੇ ਗਏ, ਭਾਵਨਾਵਾਂ ਨੂੰ ਠੇਸ ਪਹੁੰਚੀ , ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋ ਗਿਆ , ਵਈ ਦਲਜੀਤ ਨੇ ਚਮਕੀਲੇ ਦੇ ਫਿਲਮ ਕਿਉਂ ਬਣਾਈ ,ਸਾਨੂੰ ਦੁੱਖ ਹੋਇਆ ਵੀ ਉਹ ਕੱਟੇ ਵਾਲਾਂ ਨਾਲ ਨਜ਼ਰ ਕਿਉਂ ਆਇਆ ।
ਅਸਲ ‘ਚ ਦਿਲਜੀਤ , ਇੱਕ ਕਲਾਕਾਰ ਹੈ ਉਹ ਐਕਟਰ ਹੈ ਜਿਹੜਾ ਰੋਲ ਉਹਨੰ ਪਸੰਦ ਹੈ ਅਤੇ ਉਹਦੇ ਕਰੀਅਰ ਨੂੰ ਅਗਾਹ ਲਿਜਾ ਸਕਦਾ ਉਹ ਓਹੀ ਕਰੇਗਾ ਅਤੇ ਉਹਨੇ ਕੀਤਾ ਵੀ ।
ਬੱਸ ਸਮੱਸਿਆ ਸਾਰੀ ਐਨੀ ਕੁ ਲੱਗਦੀ ਕਿ ਉਹਨੇ ਸਾਨੂੰ ਪੁੱਛ ਕੇ ਨਹੀਂ ਕੀਤਾ ,
ਨਾਲੇ ਦੁਨੀਆ ਨੂੰ ਖੁਸ਼ ਕਰਨ ਦਾ ਠੇਕਾ ਕੱਲੇ ਦਿਲਜੀਤ ਹੈ ਨਹੀਂ ,
#ਸੁਖਨੈਬ_ਸਿੰਘ_ਸਿੱਧੂ

Total Views: 301 ,
Real Estate