ਜੇਲ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਸਿੱਖ ਬੰਦੀਆਂ ਵੱਲੋਂ ਨਾਭਾ ਜੇਲ ‘ਚ ਭੁੱਖ ਹੜਤਾਲ ਸ਼ੁਰੂ

ਨਾਭਾ ਜੇਲ ਪ੍ਰਸ਼ਾਸਨ ਨੇ ਕਈ ਬੰਦੀ ਸਿੰਘਾਂ ਦਾ ਪੰਜਾਬ ਦੀਆਂ ਵੱਖੋ-ਵੱਖ ਜੇਲਾਂ ਦਾ ਚਲਾਨ ਪਾਇਆ
ਬਰਨਾਲਾ, 30 ਜੂਨ (ਜੱਸਾ ਸਿੰਘ ਮਾਣਕੀ) : ਅਤਿ ਸੁਰੱਖਿਆ ਵਾਲੀ ਸੁਕਿਉਰਟੀ ਜੇਲ ਨਾਭਾ ਦੇ ਸਿੱਖ ਕੈਦੀਆਂ ਅਤੇ ਹਵਾਲਾਤੀਆਂ ਦਾ ਪੰਜਾਬ ਦੀਆਂ ਵੱਖੋ ਵੱਖ ਜੇਲਾਂ ਵਿੱਚ ਚਲਾਨ ਪਾ ਦਿੱਤਾ ਗਿਆ ਹੈ। ਨਾਭਾ ਜੇਲ ਵਿੱਚ ਬੰਦ ਸਿੰਘਾਂ ਦੇ ਪ੍ਰੀਵਾਰਾਂ ਨੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਭਾਈ ਬਲਵੀਰ ਸਿੰਘ ਭੂਤਨਾ ਦਾ ਫਰੀਦਕੋਟ ਜੇਲ, ਭਾਈ ਰਤਨਦੀਪ ਸਿੰਘ ਗੋਲਡੀ ਦਾ ਕਪੂਰਥਲਾ ਜ਼ੇਲ, ਭਾਈ ਹਰਵਰਿੰਦਰ ਸਿੰਘ ਦਾ ਰੋਪੜ ਜ਼ੇਲ, ਭਾਈ ਨਿਹਾਲ ਸਿੰਘ ਦਾ ਲੁਧਿਆਣਾ ਜ਼ੇਲ, ਬਾਬਾ ਮਾਨ ਸਿੰਘ ਨਿਹੰਗ ਦਾ ਫਿਰੋਜ਼ਪੁਰ ਜ਼ੇਲ ਦਾ ਚਲਾਨ ਪਾ ਦਿੱਤਾ ਹੈ। ਉਨਾਂ ਦੱਸਿਆ ਕਿ ਮਾਰਚ ਮਹੀਨੇ ਵਿੱਚ ਕੁੱਝ ਸਿੰਘ ਗੁਰਬਾਣੀ ਦੀਆਂ ਪੋਥੀਆਂ ਨੂੰ ਤਲਾਸੀ ਦੌਰਾਨ ਡਿਉਢੀ ਵਿੱਚ ਰਖਵਾ ਦਿੱਤਾ ਗਿਆ ਸੀ, ਜਦੋਂ ਕਿ ਗੁਰਬਾਣੀਆਂ ਦੀਆਂ ਇਹਨਾਂ ਪੋਥੀਆਂ ਜੇਲ ਮੈਨੂਅਲ ਤਹਿਤ ਮਿਲੀ ਇਜਾਜਤ ਅਨੁਸਾਰ ਹੀ ਜੇਲ ਅੰਦਰ ਲਿਆਂਦਾ ਗਿਆ ਸੀ। ਉਸ ਸਮੇਂ ਜ਼ੇਲ ਪ੍ਰਸਾਸ਼ਨ ਦੀ ਇਸ ਧੱਕੇਸ਼ਾਹੀ ਦਾ ਸਿੰਘਾਂ ਨੇ ਵਿਰੋਧ ਕੀਤਾ ਸੀ ਅਤੇ ਇਸ ਮਸਲੇ ‘ਤੇ ਬੰਦੀ ਸਿੰਘਾਂ ਨੇ ਜ਼ੇਲ ਵਿੱਚ ਭੁੱਖ ਹੜਤਾਲ ਸ਼ੁਰੂ ਹੋ ਕਰ ਦਿੱਤੀ ਸੀ। ਇਸਤੋ ਬਾਅਦ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੁੱਜ ਗਿਆ ਸੀ। ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋਂ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਕੁਝ ਹੋਰ ਮੈਂਬਰਾਂ ਦੀ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਈ ਸੀ। ਇਸ ਉਪਰੰਤ ਸਿੱਖ ਬੰਦੀਆਂ ਅਤੇ ਜੇਲ ਸੁਪਰਡੈਂਟ ਰਮਨਦੀਪ ਸਿੰਘ ਭੰਗੂ, ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਬਰਾੜ ਤੇ ਜ਼ੇਲ ਦੇ ਕੁਝ ਮੁਲਾਜਮਾਂ ਸਮੇਤ ਜੇਲ ਦੇ ਗੁਰੂ ਘਰ ਵਿੱਚ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਸੀ ਅਤੇ ਭੁੱਖ ਹੜਤਾਲ ਖਤਮ ਕਰਵਾਕੇ ਗੁਰਬਾਣੀ ਦੀਆਂ ਪੋਥੀਆਂ ਬੰਦੀ ਸਿੰਘਾਂ ਨੂੰ ਦੇ ਦਿੱਤੀਆ ਗਈਆਂ ਸਨ।  ਭਾਵੇਂ ਉਸ ਸਮੇਂ ਤਾਂ ਇਹ ਮਾਮਲਾ ਸਮਾਪਤ ਹੋ ਗਿਆ ਸੀ, ਪਰ ਜੇਲ ਪ੍ਰਸਾਸ਼ਨ ਨੇ ਅੰਦਰੋਂ ਅੰਦਰੀਂ ਇਸ ਨੂੰ ਲੈ ਕੇ ਬੰਦੀ ਸਿੰਘਾਂ ਨਾਲ ਖੁੰਦਕ ਰੱਖੀ। ਇਸ ਖੁੰਦਕ ਦੇ ਚਲਦਿਆਂ ਹੀ ਜ਼ੇਲ ਪ੍ਰਸਾਸ਼ਨ ਨੇ ਹੁਣ ਕੋਰੋਨਾ ਵਾਇਰਸ ਅਤੇ ਲਾਕ ਡਾਊਨ ਦੀ ਆੜ ਵਿੱਚ ਉਹਨਾਂ ਛੇ ਬੰਦੀ ਸਿੰਘਾਂ ਦਾ ਪੰਜਾਬ ਦੀਆਂ ਵੱਖੋ-ਵੱਖ ਜੇਲਾਂ ਲਈ ਚਲਾਨ ਪਾ ਦਿੱਤਾ ਹੈ। ਬੰਦੀ ਸਿੰਘਾਂ ਦੇ ਪਰਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਲਾਨ ਵਿੱਚ ਗਏ ਹਨ ਬੰਦੀ ਸਿੰਘਾਂ ਸਮੇਤ ਨਾਭਾ ਜੇਲ ਵਾਲੇ ਬਾਕੀ ਸਿੱਖ ਬੰਦੀਆਂ ਨੇ ਵੀ ਜ਼ੇਲ ਪ੍ਰਸਾਸ਼ਨ ਦੀ ਇਸ ਧੱਕੇਸਾਰੀ ਦੇ ਵਿਰੁੱਧ ਜੇਲ ਵਿੱਚ ਭੁੱਖ ਹੜਤਾਲ ਕਰ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਚਲਾਨ ਵਿੱਚ ਗਏ ਸਿੰਘਾਂ ਨੂੰ ਵਾਪਿਸ ਨਾਭਾ ਜ਼ੇਲ ਲਿਆਂਦਾ ਜਾਵੇ। ਅਖੀਰ ਭਾਈ ਹਰਵਿੰਦਰ ਸਿੰਘ ਦੀ ਮਾਤਾ ਨੇ ਖਦਸਾ ਜਾਹਿਰ ਕਰਦਿਆਂ ਕਿਹਾ ਕਿ ਕਿਤੇ ਕਿਸੇ ਸਾਜਿਸ਼ ਅਧੀਨ ਕਰੋਨਾ ਵਾਇਰਸ ਦੇ ਮਰੀਜਾਂ ਨਾਲ ਗਿਣਤੀ ਪਾ ਕੇ ਸਾਡੇ ਪੁੱਤਰਾਂ ਨੂੰ ਮਾਰਨ ਦੀ ਕੋਈ ਯੋਜਨਾ ਤਾਂ ਕੋਈ ਨਹੀਂ ਬਣਾਈ ਜਾ ਰਹੀ ? ਉਨਾਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਜੱਥੇਬੰਦੀਆਂ, ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਏਸ ਧੱਕੇਸ਼ਾਹੀ ਦੇ ਖਿਲਾਫ਼ ਆਵਾਜ਼ ਉਠਾਈ ਜਾਵੇ ਤਾਂ ਕਿ ਵੱਖੋ-ਵੱਖ ਜੇਲਾਂ ਵਿੱਚ ਭੇਜੇ  ਉਹਨਾਂ ਦੇ ਬੱਚੇ ਸੁਰੱਖਿਅਤ ਰਹਿਣ।
Total Views: 15 ,
Real Estate