ਇੰਗਲੈਂਡ: ਸਾਬਕਾ ਕ੍ਰਿਕਟਰ ਦੀ ਸਿਆਸਤ ‘ਚ ਐਂਟਰੀ

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਨੇ ਬਰਤਾਨੀਆਂ ਦੇ ਜਾਰਜ ਗੈਲੋਵੇ ਦੀ ਫ੍ਰਿੰਜ ਵਰਕਰਜ਼ ਪਾਰਟੀ ਦੀ ਨੁਮਾਇੰਦਗੀ ਕਰਦਿਆਂ ਬਰਤਾਨੀਆਂ ਦੀਆਂ ਚੋਣਾਂ ਵਿਚ ਅਪਣੀ ਉਮੀਦਵਾਰੀ ਦਾ ਐਲਾਨ ਕਰ ਕੇ ਸਿਆਸੀ ਖੇਤਰ ਵਿਚ ਅਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਇੰਗਲੈਂਡ ਲਈ 50 ਟੈਸਟ ਮੈਚਾਂ ’ਚ 167 ਵਿਕਟਾਂ ਲੈਣ ਵਾਲੇ 42 ਸਾਲ ਦੇ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਈਲਿੰਗ ਸਾਊਥਾਲ ਤੋਂ ਦਾਅਵੇਦਾਰੀ ਕਰਨਗੇ। ਪਨੇਸਰ ਨੇ ‘ਦਿ ਟੈਲੀਗ੍ਰਾਫ’ ਵਿਚ ਇਕ ਕਾਲਮ ਵਿਚ ਕਿਹਾ, ‘‘ਮੈਂ ਇਸ ਦੇਸ਼ ਦੇ ਮਜ਼ਦੂਰਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।’’ ਉਨ੍ਹਾਂ ਕਿਹਾ, ‘‘ਸਿਆਸਤ ’ਚ ਮੇਰੀ ਇੱਛਾ ਇਕ ਦਿਨ ਪ੍ਰਧਾਨ ਮੰਤਰੀ ਬਣਨ ਦੀ ਹੈ, ਜਿੱਥੇ ਮੈਂ ਬਰਤਾਨੀਆਂ ਨੂੰ ਇਕ ਸੁਰੱਖਿਅਤ ਅਤੇ ਮਜ਼ਬੂਤ ਰਾਸ਼ਟਰ ਬਣਾਵਾਂਗਾ। ਪਰ ਮੇਰਾ ਪਹਿਲਾ ਕੰਮ ਈਲਿੰਗ ਸਾਊਥਾਲ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਹੈ।’’

Total Views: 166 ,
Real Estate