ਬਰਨਾਲਾ, 23 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਅਤੇ ਚੀਨ ਸਰਹੱਦ ‘ਤੇ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਰਾਮਗੜ੍ਹੀਆ ਅਕਾਲ
ਜੱਥੇਬੰਦੀ ਦੇ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਦੇ ਆਦੇਸ਼ਾਂ ਅਨੁਸਾਰ ਅੱਜ ਸਥਾਨਕ ਧੋਲਾ ਵਿਖੇ ਰਾਮਗੜ੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਕਾਰਜਕਾਰਨੀ ਮੈਂਬਰ ਜਸਵੀਰ ਸਿੰਘ ਜਗਦਿੳ ਦੀ ਅਗਵਾਈ ਹੇਠ ਧੋਲਾ ਦੀ ਇਕਾਈ ਵੱਲੋਂ ਮੋਮਬੱਤੀਆਂ ਬਾਲ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਜਸਵੀਰ ਸਿੰਘ ਜਗਦਿੳ ਨੇ ਕਿਹਾ ਕਿ ਸ਼ਹੀਦ ਫੌਜੀਆਂ ਦਾ ਡੁੱਲ੍ਹਿਆ ਹੋਇਆ ਖੂਨ ਅੱਜ ਨਹੀਂ ਤਾਂ ਕੱਲ੍ਹ ਰੰਗ ਲਿਆਵੇਗਾ ਕਿਉਂਕਿ ਕੁਰਬਾਨੀਆਂ ਕਦੇ ਵੀ ਅਜਾਇਆ ਨਹੀਂ ਜਾਂਦੀਆਂ। ਇਨ੍ਹਾਂ ਸ਼ਹੀਦ ਫੌਜੀਆਂ ਦੀ ਸ਼ਹਾਦਤ ਹੋਣਾ ਭਾਵੇਂ ਪਰਿਵਾਰ ਅਤੇ ਸਾਡੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਉਨ੍ਹਾਂ ਦੀ ਸ਼ਹਾਦਤ ਨੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਦੇਸ਼ ਪ੍ਰਤੀ ਪਿਆਰ ਅਤੇ ਸਤਿਕਾਰ ਅਤੇ ਕੁਰਬਾਨ ਹੋਣ ਦੀ ਪ੍ਰੇਰਣਾ ਦਿੱਤੀ ਹੈ। ਇਕਾਈ ਦੇ ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਰੁਪਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਅੱਜ ਪੰਜਾਬ ਭਰ ਵਿੱਚ ਰਾਮਗੜ੍ਹੀਆ ਅਕਾਲ ਜੱਥੇਬੰਦੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ । ਇਸ ਮੌਕੇ ਰਮਿੰਦਰ ਸਿੰਘ ਜਗਦਿੳ, ਨਵਦੀਪ ਸਿੰਘ ਰੁਪਾਲ, ਚਮਕੌਰ ਸਿੰਘ, ਵਿੰਦਰ ਸਿੰਘ, ਗੱਗੀ ਸਿੰਘ ਅਤੇ ਡਾਕਟਰ ਸੰਜੀਵ ਹਾਜ਼ਰ ਸਨ।
ਰਾਮਗੜ੍ਹੀਆ ਅਕਾਲ ਜੱਥੇਬੰਦੀ ਨੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Total Views: 274 ,
Real Estate





















