20 ਸਾਲ ਸਜ਼ਾ ਕੱਟਣ ਮਗਰੋਂ ਸੁ਼ਰੂ ਹੋਵੇਗੀ ਉਮਰ-ਕੈਦ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਹੁਕਮ ਦਿੱਤੇ ਹਨ ਕਿ ਬਲਾਤਕਾਰ ਦੇ ਕੇਸ ਵਿੱਚ 20 ਸਾਲ ਦੀ ਸਜ਼ਾ ਭੁਗਤਣ ਦੇ ਬਾਅਦ ਹੀ ਰਾਮ ਰਹੀਮ ਦੀ ਪੱਤਰਕਾਰ ਕਤਲ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਸ਼ੁਰੂ ਹੋਵੇਗੀ ਅਤੇ ਉਹ ਵੀ ਤਾ-ਉਮਰ। ਇਸ ਤੋਂ ਸਾਫ ਹੈ ਕਿ ਰਾਮ ਰਹੀਮ ਉਮਰ ਭਰ ਜੇਲ੍ਹ ਦੇ ਬਾਹਰ ਆਉਣਾ ਤਕਰੀਬਨ ਨਾਮੁਮਕਿਨ ਹੈ।। ਹਾਲਾਂਕਿ, ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ।
ਅਦਾਲਤ ਨੇ ਰਾਮ ਰਹੀਮ ਨੂੰ 50,000 ਰੁਪਏ ਤੇ ਬਾਕੀ ਤਿੰਨਾਂ ਨੂੰ ਆਰਮਜ਼ ਐਕਟ ਤਹਿਤ ਪੰਜ-ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।

Total Views: 340 ,
Real Estate