ਹੁਣ ਤਕ ਸੂਬੇ ‘ਚ ਮੌਤਾਂ ਦੀ ਗਿਣਤੀ 36 ਹੋਈ
ਚੰਡੀਗੜ, 17 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 18 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ
ਪਾਜੇਟਿਵ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1964 ਹੋ ਗਈ ਹੈ, ਜਦਕਿ ਅੱਜ 109 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਅੱਜ ਲੁਧਿਆਣਾ ਵਿੱਚ ਇੱਕ ਅਤੇ ਗੁਰਦਾਸਪੁਰ ਜਿਲੇ ਵਿੱਚ 2 ਅਤੇ ਪੀ.ਜੀ.ਆਈ ਚੰਡੀਗੜ ਵਿਖੇ ਦਾਖਲ ਲੁਧਿਆਣਾ ਦੇ ਇਕ 9 ਸਾਲਾਂ ਬੱਚੇ ਦੀ ਮੌਤ ਹੋ ਜਾਣ ਨਾਲ ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ।
ਇਸ ਤੋਂ ਇਲਾਵਾ 18 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਵੀ ਸਾਹਮਣੇ ਆਏ ਹਨ, ਜਿਨ•ਾਂ ਵਿਚੋਂ ਅੰਮ੍ਰਿਤਸਰ ਜਿਲੇ ਵਿੱਚ 6, ਲੁਧਿਆਣਾ ਜ਼ਿਲੇ ਵਿੱਚ 5, ਫ਼ਰੀਦਕੋਟ ਜ਼ਿਲੇ ਵਿੱਚ 4 ਅਤੇ ਐਸ.ਬੀ.ਐਸ ਨਗਰ ਵਿੱਚ 3 ਨਵੇਂ ਮਰੀਜ਼ ਕੋਰੋਨਾ ਪਾਜੇਟਿਵ ਆਏ ਹਨ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 1964 ਹੋ ਗਈ ਹੈ ਤੇ ਹੁਣ ਤਕ ਸੂਬੇ ‘ਚ 36 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 563 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 1257 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 51812 ਸੈਂਪਲ ਲਏ, ਜਿਹਨਾਂ ‘ਚੋਂ 47484 ਸੈਂਪਲ ਨੈਗੇਟਿਵ ਆਏ ਹਨ, ਜਦਕਿ 2364 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1964 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 563 ਐਕਟਿਵ ਕੇਸ ਹਨ ਅਤੇ ਇੱਕ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 36 ਮੌਤਾਂ ਹੋ ਚੁੱਕੀਆਂ ਅਤੇ 1366 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਅੱਜ ਪੰਜਾਬ ‘ਚ ਕੋਰੋਨਾ ਦੇ 18 ਨਵੇਂ ਮਰੀਜ ਆਏ, ਜਦਕਿ 109 ਮਰੀਜ਼ ਠੀਕ ਹੋਏ
Total Views: 276 ,
Real Estate



















