ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਫ਼ਿਰੋਜ਼ਪੁਰ , 4 ਮਈ (ਬਲਬੀਰ ਸਿੰਘ ਜੋਸਨ) ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿੱਚ ਆਈ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਦਾ ਸਵਾਗਤ ਕਰਨ ਕਰਕੇ ਸ਼ਰਧਾਲੂਆਂ ਦੀ ਕਰੋਨਾ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਿਹਤ ਵਿਭਾਗ ਵਲੋਂ ਕਰਵਾਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ । ਜਿਕਰਯੋਗ ਹੇੈ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ੍ਰੀ ਹਜ਼ੂਰ ਸਾਹਿਬ ਤੋਂ 49 ਸ਼ਰਧਾਲੂਆਂ ਦਾ ਜਥਾ 26 ਅਪ੍ਰੈਲ ਨੂੰ ਵਾਪਸ ਆਇਆ ਸੀ, ਜਿਸ ਦਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਤਲਵੰਡੀ ਭਾਈ ਟੋਲ ਪਲਾਜ਼ੇ ‘ ਤੇ ਸਿੱਖ ਸੰਗਤ ਜਥੇ ਦਾ ਜੋਰਦਾਰ ਸਵਾਗਤ ਕੀਤਾ ਗਿਆ ਸੀ ਉਸ ਸਮੇ ਦੌਰਾਨ ਸੰਗਤ ਵੱਲੋਂ  ਕੁਲਬੀਰ ਸਿੰਘ ਜ਼ੀਰਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ ।ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਉਕਤ ਜਥੇ ਨੂੰ ਇਕਾਂਤਵਾਸ ਵਿੱਚ ਰੱਖਣ ਉਪਰੰਤ ਲੈ ਗਏ ਕਰੋਨਾ ਟੈਸਟਾਂ ਦੌਰਾਨ 49 ਸ਼ਰਧਾਲੂਆਂ ਵਿਚੋਂ 9 ਦੇ ਪਾਜ਼ਟਿਵ ਮਾਮਲੇ ਸਾਹਮਣੇ ਆਏ ਸਨ ਜਿਸ ਕਾਰਨ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ 1 ਮਈ ਤੋਂ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ‘ਕਰਕੇ ਕੋਰੋਨਾ ਟੈਸਟ ਲਿਆ ਸੀ । ਜਿਸ ਦੀ ਅੱਜ ਰਿਪੋਰਟ ਨੈਗੇਟਿਵ ਆ ਗਈ ਹੈ । ਵਿਧਾਇਕ ਜੀਰਾ ਦੇ ਪਰਿਵਾਰ ਅਤੇ ਹਲਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ।

Total Views: 228 ,
Real Estate