ਚੰਡੀਗੜ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਜਲੰਧਰ ਵਿੱਚ ਕੋਰੋਨਾ ਦੇ ਵਧ ਰਹੇ ਕਹਿਰ ਸਦਕਾ ਅੱਜ 1 ਮਰੀਜ
ਦੀ ਮੌਤ ਹੋ ਗਈ ਹੈ ਅਤੇ 3 ਹੋਰ ਨਵੇਂ ਕੋਰੋਨਾ ਪਾਜੇਟਿਵ ਮਰੀਜ਼ ਪਾਏ ਹਨ। ਇਸ ਤੋਂ ਇਲਾਵਾ ਲੁਧਿਆਣਾ ਅਤੇ ਐਸ.ਬੀ.ਐਸ ਨਗਰ ਨਵਾਂ ਸ਼ਹਿਰ ਵਿੱਚ ਇੱਕ-ਇੱਕ ਨਵਾਂ ਮਰੀਜ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 313 ਹੋ ਗਈ ਹੈ ਅਤੇ ਹੁਣ ਤੱਕ 18 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ‘ਚ ਹੁਣ ਤਕ 14317 ਸੈਂਪਲ ਲਏ, ਜਿਹਨਾਂ ‘ਚੋਂ 10497 ਸੈਂਪਲ ਨੈਗੇਟਿਵ ਆਏ ਹਨ, ਜਦਕਿ 3507 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 313 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਦਕਿ ਹੁਣ ਤੱਕ 18 ਮੌਤਾਂ ਹੋ ਚੁੱਕੀਆਂ ਅਤੇ 84 ਠੀਕ ਵੀ ਹੋ ਚੁੱਕੇ ਹਨ।
ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ 17 ਮੌਤਾਂ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਪਠਲਾਵਾ ਦੇ ਬਲਦੇਵ ਸਿੰਘ, ਹਸਿਆਰਪੁਰ ਦੇ ਹਰਭਜਨ ਸਿੰਘ, ਲੁਧਿਆਣਾ ਦੀ 42 ਸਾਲਾ ਔਰਤ, ਅੰਮ੍ਰਿਤਸਰ ਦੇ ਪਦਮ ਸ੍ਰੀ ਰਾਗੀ ਨਿਰਮਲ ਸਿੰਘ ਖਾਲਸਾ, ਮੋਹਾਲੀ ਦੀ 65 ਔਰਤ, ਪਠਾਨ ਕੋਟ ਦੀ ਔਰਤ, ਲੁਧਿਆਣਾ ਦੀ 50 ਸਾਲਾ ਔਰਤ, ਅੰਮ੍ਰਿਤਸਰ ਸਾਹਿਬ ਦੇ ਨਗਰ ਨਿਗਮ ਦਾ ਸੇਵਾ ਮੁਕਤ ਅਧਿਕਾਰੀ, ਰੋਪੜ ਦਾ 55 ਸਾਲਾ ਵਿਅਕਤੀ, ਜਲੰਧਰ ਦੇ ਕਾਂਗਰਸੀ ਆਗੂ ਦਾ 59 ਸਾਲਾ ਪਿਤਾ, ਬਰਨਾਲਾ ਦੇ ਮਹਿਲ ਕਲਾਂ ਦੀ ਔਰਤ, ਮੋਹਾਲੀ ਦੇ ਮੁੰਡੀ ਖਰੜ ਦੀ 74 ਸਾਲਾ ਔਰਤ, ਜਲੰਧਰ ਦੀ ਇੱਕ ਔਰਤ, ਗੁਰਦਾਸਪੁਰ ਦੇ ਭੈਣੀ ਪਸਵਾਲ ਦੇ ਵਿਅਕਤੀ, ਲੁਧਿਆਣਾ ਦੇ ਕੰਨੂਗੋ ਗੁਰਮੇਲ ਸਿੰਘ, ਲੁਧਿਆਣਾ ਦੇ ਏ.ਸੀ.ਪੀ ਅਨਿਲ ਕੋਹਲੀ ਅਤੇ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਜਦਕਿ ਜਲੰਧਰ ਵਿੱਚ ਅੱਜ ਇੱਕ ਮਰੀਜ ਦੀ ਮੌਤ ਹੋ ਗਈ ਹੈ।
ਪੰਜਾਬ ‘ਚ ਹੁਣ ਤਕ ਦੀ ਸਥਿਤੀ
ਜ਼ਿਲੇ ਪਾਜ਼ੇਟਿਵ ਮੌਤਾਂ
1. ਜਲੰਧਰ 69 3
2. ਮੋਹਾਲੀ 63 2
3. ਪਟਿਆਲਾ 61 0
4. ਪਠਾਨਕੋਟ 25 1
5. ਨਵਾਂਸ਼ਹਿਰ 20 1
6. ਲੁਧਿਆਣਾ 18 4
7. ਅੰਮ੍ਰਿਤਸਰ ਸਾਹਿਬ 14 2
8. ਮਾਨਸਾ 13 0
9. ਹੁਸ਼ਿਆਰਪੁਰ 7 1
10. ਮੋਗਾ 4 0
11. ਫ਼ਰੀਦਕੋਟ 3 0
12. ਰੂਪਨਗਰ 3 1
13. ਸੰਗਰੂਰ 3 0
14. ਕਪੂਰਥਲਾ 3 1
15. ਬਰਨਾਲਾ 2 1
16. ਫ਼ਤਹਿਗੜ ਸਾਹਿਬ 2 0
17. ਗੁਰਦਾਸਪੁਰ 2 1
18. ਮੁਕਤਸਰ ਸਾਹਿਬ 1 0
19. ਫਿਰੋਜ਼ਪੁਰ 1 0
ਕੁੱਲ 313 18



















