ਸਮੇਂ ਦੀ ਕਰਵਟ

-ਕਾਰਿਆ ਪ੍ਰਭਜੋਤ ਕੌਰ –

ਸਮਾਂ ਕਦ ਰੁੱਕਿਆ-
ਪਲਾਂ ਦਾ ਜਦ
ਕੀਤਾ ਹਿਸਾਬ
ਮੈਂ ਹੀ ਨਿਕਲਿਆ
“ਗੁਨਾਹਗਾਰ”।

ਨਾ ਥੱਕਿਆ ਸਾਂ ਮੈਂ
ਨਾ ਚੱਕਰ ਸਮੇਂ ਦਾ
ਬਸ ਘੇਰਾ
ਸੀ ਵੱਖਰਾ
ਤੇ ਵੱਖਰਾ
“ਖਿਆਲ” ।

ਜੋ ਦਿੱਤਾ ਖੁਦਾ ਨੇ
ਮੈਂ ਸਾਂਭ ਨਾ ਰੱਖਿਆ
ਜੋ ਲਿੱਤਾ ਮੈਂ ਉਸਤੋਂ
ਦੇ ਨਾ ਸਕੀਆ।

ਸੀ ਮੇਰੀ ਚਤੁਰਾਈ
ਤੇ ਮੇਰੀ ਸ਼ਰਾਰਤ
ਜੋ ਲਿਆ ਉਧਾਰ
ਯਾਦ ਨਾ ਰੱਖਿਆ।

ਸਮਾਂ ਬੀਤੀਆ
ਕੁਦਰਤ ਨੇ ਤੱਕਿਆ
ਮਨੁੱਖੀ ਮਨਮਾਨੀ
ਨੇ ਸਭ ਕੁਝ ਹੀ
“ਲੁੱਟਿਆ”।

ਉਸੇ ਇਕ ਪਲ’ਚ
ਲਿਆ  ਸਭ ਵਾਪਸ
ਜੋ ਮਨੁੱਖੀ ਹਕੁਮਤ ਨੇ
ਸੀ ਕਬਜ਼ੇ’ ਚ ਕੀਤਾ।

 

Total Views: 260 ,
Real Estate