ਉਤਰ ਪ੍ਰਦੇਸ ਦੀ ਯੋਗੀ ਅਦਿੱਤਿਆ ਨਾਥ ਦੀ ਸਰਕਾਰ ਵਿੱਚ ਭਾਜਪਾ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ । ਭਦੋਹੀ ਤੋਂ ਵਿਧਾਇਕ ਤ੍ਰਿਪਾਠੀ ਨਾਲ ਉਸਦਾ ਭਤੀਜਾ ਅਤੇ 5 ਹੋਰ ਵਿਅਕਤੀ ਇਸ ਮਾਮਲੇ ‘ਚ ਨਾਮਜ਼ਦ ਕੀਤੇ ਗਏ ਹਨ। ਦੋਸ਼ ਹੈ ਕਿ ਉਹਨਾਂ ਨੇ ਵਾਰਾਣਸੀ ਦੀ ਰਹਿਣ ਵਾਲੀ ਇੱਕ ਔਰਤ ਨਾਲ ਇੱਕ ਮਹੀਨੇ ਤੱਕ ਬਲਾਤਕਾਰ ਕੀਤਾ ।
ਪੀੜਤਾ ਨੇ 10 ਫਰਵਰੀ ਨੂੰ ਵਿਧਾਇਕ ਖਿਲਾਫ਼ ਸਿ਼ਕਾਇਤ ਦਰਜ ਕਰਾਈ ਸੀ । ਪੁਲੀਸ ਨੇ ਵਿਧਾਇਕ ਤ੍ਰਿਪਾਠੀ ਸਮੇਤ ਕੁੱਲ 7 ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 376ਡੀ , 313, 504 ਅਤੇ 506 ਤਹਿਤ ਮੁਕੱਦਮਾ ਦਰਜ ਕੀਤਾ ।
ਭਦੋਹੀ ਦੇ ਐਸਪੀ ਰਾਮ ਬਦਨ ਸਿੰਘ ਨੇ ਕਿਹਾ , ‘ ਪੀੜਤਾ ਨੇ ਆਪਣੀ ਸਿ਼ਕਾਇਤ ‘ਚ ਕਿਹਾ ਕਿ ਤ੍ਰਿਪਾਠੀ ਦੇ ਭਤੀਜੇ ਸੰਦੀਪ ਤ੍ਰਿਪਾਠੀ ਨੇ ਸਭ ਤੋਂ ਪਹਿਲਾਂ ਉਸ ਨਾਲ 2016 ‘ਚ ਬਲਾਤਕਾਰ ਕੀਤਾ ਸੀ । ਸੰਦੀਪ ਨੇ ਉਸ ਨਾਲ ਵਿਆਹ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ , ਇਸ ਲਈ ਉਸਨੇ ਉਦੋਂ ਸਿ਼ਕਾਇਤ ਦਰਜ਼ ਨਹੀਂ ਕਰਾਈ । 2017 ਵਿੱਚ ਵਿਧਾਨ ਚੋਣਾਂ ਸਮੇਂ ਸੰਦੀਪ ਨੂੰ ਉਸਨੂੰ ਇੱਕ ਮਹੀਨੇ ਤੱਕ ਹੋਟਲ ‘ਚ ਰੱਖਿਆ । ਇਸ ਦੌਰਾਨ 7 ਲੋਕਾਂ ਨੇ ਉਸ ਨਾਲ ਲਗਾਤਾਰ ਬਲਾਤਕਾਰ ਕੀਤਾ । ਜਦੋਂ ਉਹ ਗਰਭਵਤੀ ਹੋ ਗਈ ਤਾਂ ਜ਼ਬਰੀ ਉਸਦਾ ਗਰਭਪਾਤ ਕਰਾਇਆ ਗਿਆ।’
ਇਸ ਮਾਮਲੇ ਦੀ ਜਾਂਚ ਐਸਐਸਪੀ ਰਵਿੰਦਰ ਵਰਮਾ ਨੂੰ ਸੌਂਪੀ ਗਈ ਸੀ । ਜਾਂਚ ਤੋਂ ਬਾਅਦ ਵਿਧਾਇਕ ਸਮੇਤ ਬਾਕੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ । ਹੁਣ ਪੀੜਤਾ ਦੇ ਮੈਜਿਸਟ੍ਰੇਟ ਅੱਗੇ ਬਿਆਨ ਦਰਜ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ । ਜਦਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ।
ਯੋਗੀ ਰਾਜ – ਯੂਪੀ ਦੇ ਇੱਕ ਹੋਰ ਭਾਜਪਾ ਵਿਧਾਇਕ ਖਿਲਾਫ਼ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ
Total Views: 215 ,
Real Estate


















