ਦਿੱਲੀ ਚੋਣਾਂ ਦੇ ਅਗਾਊਂ ਸਰਵੇਖਣਾਂ ‘ਚ ‘ਆਪ’ ਦੀ ਜਿੱਤ : ਪਰ ‘ਆਪ’ ਨੂੰ EVM ਨਾਲ ਛੇੜਖਾਨੀ ਦਾ ਵੀ ਡਰ

ਦਿੱਲੀ ਵਿਧਾਨ ਸਭਾ ਲਈ ਸ਼ਨੀਵਾਰ ਨੂੰ ਵੋਟਾਂ ਪੈ ਗਈਆਂ ਹਨ ।ਵੋਟਾਂ ਤੋਂ ਬਾਅਦ ਜਾਰੀ ਹੋਏ ਸਰਵੇਖਣ ਦੇ ਨਤੀਜੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ (ਆਪ) ਦੀ ਵੱਡੀ ਜਿੱਤ ਦਰਸਾ ਰਹੇ ਹਨ। ਅਜਿਹੇ ਕੁਝ ਸਰਵੇਖਣਾਂ ’ਚ ਸੰਕੇਤ ਦਿੱਤਾ ਗਿਆ ਹੈ ਕਿ ਪਾਰਟੀ 2015 ਵਾਲੀ ਆਪਣੀ ਜਿੱਤ ਦਾ ਰਿਕਾਰਡ ਦੋਹਰਾ ਸਕਦੀ ਹੈ । ਜਦੋਂ ਉਸ ਨੇ 70 ਵਿਧਾਨ ਸਭਾ ਸੀਟਾਂ ਵਿੱਚੋਂ 67 ਉੱਤੇ ਜਿੱਤ ਦਾ ਝੰਡਾ ਲਹਿਰਾਇਆ ਸੀ।ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਨਾਲ ਛੇੜਖਾਨੀ ਦਾ ਡਰ ਵੀ ਹੈ।
ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾਰੀ ਨੇ ਐਗਜ਼ਿਟ–ਪੋਲ ਨਤੀਜਿਆਂ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਚੋਣਾਂ ’ਚ 48 ਸੀਟਾਂ ਜਿੱਤੇਗੀ। ਤਿਵਾਰੀ ਨੇ ਟਵੀਟ ਕੀਤਾ ਕਿ ਐਗਜ਼ਿਟ–ਪੋਲ ਇਸ ਵਾਰ ਫ਼ੇਲ੍ਹ ਹੋਣਗੇ। ਭਾਜਪਾ 48 ਸੀਟਾਂ ਜਿੱਤੇਗੀ ਤੇ ਦਿੱਲੀ ’ਚ ਸਰਕਾਰ ਬਣਾਏਗੀ… ਕ੍ਰਿਪਾ ਕਰ ਕੇ ਈਵੀਐੱਮਜ਼ ’ਤੇ ਦੋਸ਼ ਲਾਉਣ ਦਾ ਬਹਾਨਾ ਨਾ ਲੱਭੋ।
ਆਮ ਆਦਮੀ ਪਾਰਟੀ ਦੇ ਆਗੂ ਤੇ ਦਿੱਲੀ ਦੇ ਉੱਪ–ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਡੇ ਫ਼ਰਕ ਨਾਲ ਚੋਣਾਂ ਜਿੱਤਣ ਜਾ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ 30 ‘ਸਟ੍ਰੌਂਗ ਰੂਮਜ਼’ ਦੇ ਬਾਹਰ ਆਪਣੇ ਚੌਕਸ ਕਾਰਕੁੰਨ ਤਾਇਨਾਤ ਕਰੇਗੀ, ਜਿੱਥੇ ਈਵੀਐੱਮ ਰੱਖੀਆਂ ਗਈਆਂ ਹਨ। ਇਹ ਨਿਗਰਾਨੀ ਮੰਗਲਵਾਰ ਭਾਵ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਰੱਖੀ ਗਈ ਹੈ।

Total Views: 115 ,
Real Estate