ਕਪੂਰਥਲਾ, 8 ਫਰਵਰੀ ( ਕੌੜਾ ) – ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਸੁਸਾਇਟੀ ਦੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਤੇ ਪਤਨੀ ਪਾਲ ਕੌਰ ਨੇ ਗੁਰੂ ਰਵਿਦਾਸ ਜੀ ਅਤੇ ਹੋਰ ਮਾਨਵਤਾਵਾਦੀ ਮਹੁਪੁਰਸ਼ਾਂ ਦੇ ਜੀਵਨ ਤੇ ਮਿਸ਼ਨ ਨਾਲ ਸੰਬੰਧਿਤ ਤਿੰਨ ਦਰਜਨਾਂ ਪੁਸਤਕਾਂ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸੇਵਕ ਸਭਾ ਰਜਿ. ਰੇਲ ਕੋਚ ਫੈਕਟਰੀ ਦੀ ਪ੍ਰਬੰਧਕ ਕਮੇਟੀ ਨੂੰ ਭੇਂਟ ਕੀਤੀਆ ਗਈਆਂ। ਇਸ ਮੌਕੇ ਤੇ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਮੱਲ ਨੇ ਪੈਂਥਰ ਪ੍ਰੀਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਹਿਲਾਂ ਵੀ ਇਸ ਪ੍ਰੀਵਾਰ ਵਲੋਂ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਨੂੰ ਹਜਾਰਾਂ ਰੁਪਏ ਦੀਆਂ ਕਿਤਾਬਾਂ ਅਤੇ ਦੋ ਅਲਮਾਰੀਆਂ ਭੇਂਟ ਕੀਤੀਆ ਗਈਆ ਹਨ।ਧਰਮ ਪਾਲ ਪੈਂਥਰ ਜਿੱਥੇ ਸਮਾਜਿਕ ਕੁਰਤੀਆਂ, ਬੱਚਿਆਂ ਦੀ ਸਿੱਖਿਆ ਅਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸਿਖਲਾਈ ਲਈ ਯੋਗਦਾਨ ਪਾ ਰਹੇ ਹਨ ਉੱਥੇ ਸਮਾਜ ਨੂੰ ਸਾਹਿਤਕ ਪੱਧਰ ਤੇ ਮਜਬੁਤ ਬਣਾਉਣ ਲਈ ਵੀ ਬਹੁਮੁੱਲਾ ਯੋਗਦਾਨ ਪਾ ਰਹੇ ਹਨ। ਸ। ਮੱਲ ਨੇ ਕਿਹਾ ਕਿ ਸਾਹਿਤ ਦਾ ਦਾਨ ਸਭ ਤੋਂ ਉੱਤਮ ਦਾਨ ਹੁੰਦਾ ਹੈ, ਕਿਤਾਬਾਂ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਨੂੰ ਲੈ ਕੇ ਜਾਂਦੀਆ ਹਨ।ਕਿਤਾਬਾਂ ਮਨੁੱਖ ਦੇ ਜੀਵਨ ਵਿੱਚ ਪ੍ਰੀਵਰਤਨ ਲਿਆਉਂਦੀਆਂ ਹਨ ਹਰੇਕ ਇਨਸਾਨ ਨੂੰ ਆਪਣੇ ਘਰ ਵਿੱਚ ਇੱਕ ਮਿੰਨੀ ਲਾਇਬਰੇਰੀ ਬਣਾ ਕੇ ਆਪਣੇ ਅੰਦਰ ਅਤੇ ਬੱਚਿਆਂ ਵਿੱਚ ਸਾਹਿਤਕ ਰੁੱਚੀ ਪੈਦਾ ਕਰਨੀ ਚਾਹੀਦੀ ਹੈ।
ਇਸ ਮੌਕੇ ਤੇ ਧਰਮ ਪਾਲ ਪੈਂਥਰ ਨੇ ਕਿਹਾ ਅੱਜ ਬਹੁਤ ਸਾਰੇ ਲੋਕਾਂ ਕੋਲ ਪੈਸੇ ਦੀ ਕਮੀ ਨਹੀਂ ਪਰ ਪੈਸੇ ਦੀ ਯੋਗ ਵਰਤੋਂ ਨਹੀਂ ਹੋ ਰਹੀ। ਲੋਕ ਸਾਹਿਤਕ ਪੱਖ ਤੋਂ ਮਜਬੂੁਤ ਨਾ ਹੋਣ ਕਰਕੇ ਦੇਸ਼ ਦੀ ਨੌਜੁਆਨੀ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ। ਘਟੀਆ ਸਾਹਿਤ ਸਮਾਜ ਨੂੰ ਨੰਗੇਜਪਨ ਅਤੇ ਮਾਰੂ ਹਥਿਆਰਾਂ ਵੱਲ ਧਕੇਲ ਰਿਹਾ ਹੈ। ਸਾਡੇ ਮਹਾਪੁਰਸ਼ਾਂ ਨੇ ਸਾਨੂੰ ਸਾਹਿਤ ਦਾ ਬਹੁਤ ਵੱਡਾ ਖਜਾਨਾਂ ਦੇ ਕੇ ਗਏ ਪਰ ਉਸ ਸਾਹਿਤ ਨੂੰ ਪੜ੍ਹਨ ਦੀ ਬਜਾਏ ਘਟੀਆ ਅਤੇ ਗੰਦਾ ਸਾਹਿਤ ਪੜ੍ਹ ਰਹੇ ਹਾਂ ਜੋ ਸਾਡੀ ਮਾਨਸਿਕਤਾ ਨੂੰ ਗੰਧਲਾ ਅਤੇ ਆਉਣ ਵਾਲੀ ਪੀੜੀ ਨੂੰ ਕੁਰਾਹੇ ਪਾ ਰਹੇ ਹਾਂ। ਇਸ ਮੌਕੇ ਤੇ ਗੁਰੂ ਰਵਿਾਦਸ ਸਭਾ ਦੇ ਸੀਨੀਅਰ ਉੱਪ ਪ੍ਰਧਾਨ ਕ੍ਰਿਸ਼ਨ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਕੈਲਪੁਰੀਆ, ਕੈਸ਼ੀਅਰ ਕੁਲਵਿੰਦਰ ਸਿੰਘ ਸੀਵੀਆ, ਧਾਰਮਿਕ ਸਕੱਤਰ ਬਹਾਦਰ ਸਿੰਘ, ਅੰਬੇਡਕਰ ਸੁਸਾਇਟੀ ਦੇ ਪ੍ਰਚਾਰ ਸਕੱਤਰ ਨਿਰਵੈਰ ਸਿੰਘ, ਨਰੇਸ ਕੁਮਾਰ ਅਤੇ ਮੈਡਮ ਪਾਲ ਕੌਰ ਸ਼ਾਮਿਲ ਸਨ।
ਤਿੰਨ ਦਰਜਨਾਂ ਪੁਸਤਕਾਂ ਰਵਿਦਾਸ ਸੇਵਕ ਸਭਾ ਕਮੇਟੀ ਨੂੰ ਭੇਂਟ
Total Views: 140 ,
Real Estate