ਪੱਗ ਬਨਾਮ ਸ਼ਹੀਨ ਬਾਗ

ਸੁਖਨੈਬ ਸਿੰਘ ਸਿੱਧੂ
1 ਫਰਵਰੀ ਨੂੰ ਇੰਟਰਸਿਟੀ ਫੜਕੇ ਮੈਂ ਅਤੇ ਨਵਰੀਤ ਸਿਵੀਆ ਦਿੱਲੀ ਦੇ ਸ਼ਾਹੀਨ ਬਾਗ ਪਹੁੰਚੇ । ਉਹੀ ਸ਼ਾਹੀਨ ਬਾਗ ਜਿੱਥੇ ਸੀਏਏ ਕਾਨੂੰਨ ਵਿਰੁੱਧ ਮੁਸਲਿਮ ਭਾਈਚਾਰੇ ਦੀਆਂ ਦਾਦੀਆਂ ਨੇ ਮੋਰਚਾ ਲਾਇਆ , ਫਿਰ ਦਾਦੀਆਂ ਨਾਲ ਪੋਤੀਆਂ ਵੀ ਜਾਨ ਤਲੀ ‘ਤੇ ਧਰ ਕੇ ਬੈਠ ਗਈਆਂ ਅਤੇ ਦੁਕਾਨਦਾਰਾਂ ਨੇ ਤਾਲੇ ਲਾਕੇ ਧਰਨੇ ਦੇ ਸਾਥ ਦੇਣਾ ਸੁਰੂ ਕੀਤਾ , ਹੁਣ 50 ਵੱਧ ਤੋਂ ਦਿਨ ਹੋਗੇ ਇਨਸਾਫ ਪਸੰਦ ਲੋਕ ਧਰਮਾਂ ਦੀਆਂ ਕੰਧਾਂ ਟੱਪ ਕੇ ਨਿਕਲ ਕੇ ਇਨਸਾਨੀਅਤ ਦਾ ਕਿਲਾ ਉਸਾਰਨ ਲੱਗੇ ਹੋਏ ਹਨ ।
ਅਸੀਂ ਦੂਰੋ ਦੇਖਿਆ ਕੁਝ ਪੱਗਾਂ ਨਜ਼ਰ ਪਾਈਆਂ । ਨਵਰੀਤ ਕਹਿੰਦਾ , ‘ਬਾਈ ਇਹਨਾਂ ਨੂੰ ਫੜੀਏ ।’
ਜਦੋਂ ਨੂੰ ਅਸੀਂ ਪ੍ਰਦਰਸ਼ਨ ਵਾਲੀ ਥਾਂ ਪਹੁੰਚੇ , ਉਹ ਪੱਗਾਂ ਕਿਸੇ ਆਸੇ –ਪਾਸੇ ਤੁਰ ਗਈਆਂ ।
ਫਿਰ ਅਸੀਂ ਆਪਣੇ ਕੰਮ ‘ਚ ਜੁੱਟਗੇ, ਕੁਝ ਵੀਡਿਓ ਅਤੇ ਫੋਟੋਗਰਾਫੀ ਸੂਟ ਕਰਨ ਲੱਗੇ।
ਪ੍ਰਦਰਸ਼ਨ ਦੀ ਅਗਵਾਈ ਕਰਦੇ ਕੁਝ ਲੋਕਾਂ ਨੇ ਦੱਸਿਆ ਕਿ ਐਥੇ ਲੰਗਰ ਲੱਗਿਆ ਸੀ , ਪੁਲੀਸ ਨੇ ਚੁੱਕਵਾ ਦਿੱਤਾ ।
ਅਸੀਂ ਇਹ ਗੱਲਾਂ ਰਿਕਾਰਡ ਕੀਤੀਆਂ।
ਫਿਰ ਗੱਲ ਸੀ , ਸਰਦਾਰਾਂ ਦੇ ਕਿਰਦਾਰਾਂ ਦੀ । ਸਪੱਸ਼ਟ ਕਰ ਦਿਆਂ , ਅਸੀਂ ਪੰਜਾਬ ਅਤੇ ਪੰਜਾਬੀ ਤੋਂ ਬਿਨਾ ਹੋਰ ਕੁਝ ਸੋਚ ਵੀ ਨਹੀਂ ਸਕਦੇ , ਸੁਭਾਵਿਕ ਅਸੀਂ ਪੰਜਾਬੀਆਂ ਦੇ ਰੋਲ ਬਾਰੇ ਜਾਣਨਾ ਸੀ ।
ਉਦੋਂ ਤੱਕ ਲੱਖਾ ਸਿਧਾਣਾ ਨਾਲ ਫੋਨ ‘ਤੇ ਤਾਲਮੇਲ ਹੋ ਗਿਆ , ਉਹ ਵੀ ਆਪਣੇ ਸਾਥੀਆਂ ਨਾਲ ਇੱਥੇ ਆਇਆ ਹੋਇਆ ਸੀ ।
ਅਸੀਂ, ਪੇਟਿੰਗ ਬਣਾ ਰਹੇ ਦਿਵਿਆਰਥੀ ਅਤੇ ਵਾਲੰਟੀਅਰਜ਼ ਨਾਲ ਗੱਲ ਹੀ ਕਰ ਰਹੇ ਸੀ ਕਿ ਕਿਸੇ ਨੇ ਕਿਹਾ , ‘ਔਹ ਦੇਖੋ ਸਰਦਾਰ ਆ ਰਹੇ , ਇਨਸੇ ਬਾਤ ਕਰੋ ।’
ਚਾਰ ਪੱਗਾਂ ਭਾਰਤ ਦੇ ਨਕਸੇ਼ ਕੋਲ ਤੁਰੀਆਂ ਆਉਦੀਆਂ ਸੀ , ਨੀਲੀ ਪੱਗ ਬੰਨੀ ਲੱਖਾ ਸਿਧਾਣਾ ਆ ਰਿਹਾ ਸੀ , ਤਿੰਨ ਕੜੀਆਂ ਵਰਗੇ ਗੱਭਰੂ ਹੋਰ ਸਨ, ਰੰਗ ਬਿਰੰਗੀਆਂ ਪੱਗਾਂ ‘ਚ ।
ਕਿਸੇ ਨੂੰ ਪਤਾ ਨਈ ਸੀ , ਲੱਖਾ ਸਿਧਾਣਾ ਕੌਣ ਹੈ? ਪਰ ਪੱਗ ਬੋਲਦੀ ਸੀ ਕਿ ਉਹ ਪੰਜਾਬੀ ਸਰਦਾਰ ਹੈ, ( ਇੱਥੇ ਪੰਜਾਬੀ ਅਤੇ ਦਿੱਲੀ ਬਾਰੇ ‘ਸਰਦਾਰਾਂ’ ਦਾ ਫਰਕ ਸਮਝਣਾ ਵੀ ਜਰੂਰੀ ਹੈ)
ਕਿਉਂਕਿ ਦਿੱਲੀ ਦੇ ਲੱਖਾਂ ਸਿੱਖਾਂ ਵਿੱਚੋਂ ਲੂਣ ਮਾਤਰ ਵੀ ਇੱਥੇ ‘ਹਾਅ ਦਾ ਨਾਅਰਾ’ ਮਾਰਨ ਨਹੀਂ ਪਹੁੰਚੇ , ਕਾਰੋਬਾਰੀ ਸਿੱਖ ਜੋ ਹੋਏ। ਵਪਾਰੀ ਕੋਈ ਵੀ ਆਪਣੇ ਵਪਾਰ ਬਾਰੇ ਪਹਿਲਾਂ ਸੋਚਦਾ ,
ਤਾਂ ਹੀ ਸ਼ਾਇਦ 84 ‘ਚ ਇਹਨਾਂ ਸਿੱਖਾਂ ਲਈ ਹੋਰ ਫਿਰਕਿਆਂ ਦੇ ਲੋਕ ਨਹੀਂ ਖੜ੍ਹੇ ਹੋਏ। ਬੇਸ਼ੱਕ ਕੁਝ ਗਿਣਤੀ ਦੀਆਂ ਉਦਾਹਰਨਾਂ ਵੀ ਹਨ।
ਪੱਗ ਦੀ ਗੱਲ ਕਰਦੇ ਸੀ, ਮੁੰਡੇ ਕੁੜੀਆਂ ਇਹਨਾਂ ਸਰਦਾਰਾਂ ਨਾਲ ਸੈਲਫੀਆਂ ਲੈ ਰਹੇ ਸੀ ।
ਕੁਝ ਕੁੜੀਆਂ ਸਾਨੂੰ ਬਹੁਤ ਠਰੰਮੇ ਨਾਲ ਦੱਸਦੀਆਂ , ‘ਉਧਰ ਗੋਲੀ ਚੱਲੀ ਹੈ, ਹਮੇਂ ਯਹਾਂ ਰੁੱਕਣੇ ਕੋ ਬੋਲਾ ਹੈ’
ਅਸੀਂ ਸੋਚਦੇ ਹਾਂ, ਗੋਲੀ ਚੱਲੀ ਹੈ, ਭਾਜੜ ਨਈ ਪਈ , ਲੋਕ ਸ਼ਾਂਤ ਬੈਠੇ ਹਨ, ਮੁਟਿਆਰ ਕੁੜੀਆਂ ‘ਚ ਕਿੰਨੀ ਹਿੰਮਤ ।
ਥੋੜੀ ਦੇਰ ਬਾਅਦ
ਅਸੀਂ ਸਟੇਜ ਕੋਲ ਹਾਂ, ਲੱਖਾ ਸਿਧਾਣਾ ਹਿੰਦੀ ਪੰਜਾਬੀ ਮਿਕਸ ਬੋਲਦਾ ਜਿਵੇਂ ਬਹੁਤੇ ਪੰਜਾਬੀ ਅਕਸਰ ਬੋਲਦੇ।
ਹਫੜਾ ਦਫੜੀ ਹੋਣ ਲੱਗਦੀ , ਸਟੇਜ ਤੋਂ ਬੋਲਿਆ ਜਾਂਦਾ ਕੁਝ ਨਹੀਂ ਹੋਣ ਵਾਲਾ । ਸ਼ਾਂਤੀ ਬਣਾਈ ਰੱਖੇ, ਆਪ ਮੇਂ ਸੇ ਕਿਸੀ ਕੋ ਡਰ ਲੱਗਤਾ ਹੈ, ਹਜ਼ਾਰਾਂ ਬਾਹਾਂ ਉਪਰ ਨੂੰ ਉਠਦੀਆਂ ‘ਨਹੀਂ’
ਪੱਗ ਸਟੇਜ ਤੋਂ ਬੋਲਦੀ ਹੈ, ‘ਆਪ ਮੈਨੂੰ ਨਹੀਂ ਜਾਨਤੇ , ਮਗਰ ਇਸ ਪੱਗ ਕੋ ਜਾਨਤੇ ਹੋ , ਯੇ ਵਹੀ ਪੱਗ ਹੈ ,ਜਿਸ ਨੇ ਦੇਸ਼ ਕੀ ਪੈਰਾਂ ਮੇਂ ਗਿਰੀ ਹੋਈ ਪੱਗ ਕੋ ਵਾਰ-ਵਾਰ ਉਠਾਇਆ ਹੈ ।
ਹਮਾਰੇ ਨੌਵੇ ਗੁਰੂ ਜੀ ਨੇ ਚਾਂਦਨੀ ਚੌਂਕ ਮੇਂ ਸ਼ਹਾਦਤ ਕਸ਼ਮੀਰੀ ਪੰਡਤਾਂ ਕੇ ਲੀਏ ਦੀ।
ਜਬ ਸਾਰੇ ਦੇਸ਼ ਮੇਂ ਕਸ਼ਮੀਰੀ ਵਿਦਿਆਰਥੀਓ ਪਰ ਹਮਲੇ ਹੋ ਰਹੇ ਥੇ , ਤਬ ਪੰਜਾਬ ਮੇਂ ਕਿਸੇ ਕਸ਼ਮੀਰੀ ਵਿਦਿਆਰਥੀ ਪਰ ਹਮਲਾ ਨਹੀਂ ਹੂਆ ਬਲਕਿ ਹਿਫ਼ਾਜ਼ਤ ਹੂਈ । ਅਬ ਹਮ ਆਪਕੇ ਸਾਥ ਹੈਂਅ, ਅਗਰ ਗੋਲੀ ਚਲੇਗੀ ਤੋਂ ਪਹਿਲੇ ਹਮਾਰੀ ਛਾਤੀ ਹੋਗੀ ।
ਯੇਹ ਇਨਸਾਨੀਅਤ ਕਾ ਸਾਥ ਹੈ।
ਪੱਗ ਵਿੱਚੋ ਲੱਖੇ ਦਾ ਸਿਰ ਸੀ , ਪਰ ਬੋਲ ਪੰਜਾਬੀ ਜਜ਼ਬੇ ਦੇ ਸਨ ।
ਮੈਨੂੰ ਨਵਰੀਤ ਗਾਲ੍ਹਾਂ ਕੱਢ ਰਿਹਾ, ‘ਬਾਈ ਤੂੰ ਤਾਂ ਪੱਗ ਬੰਨ ਲੈਨਾ , ਇੱਥੇ ਕਿਉਂ ਨਹੀਂ ਬੰਨ ਕੇ ਆਇਆ ?’
ਲੋਕ ਤਾਂ ਬਹੁਤ ਫਿਰਦੇ ਸੀ , ਸਿਰਦਾਰ ਅਤੇ ਦਸਤਾਰ ਵੱਖਰੀ ਦਿਸ ਰਹੀ ਸੀ ।

Total Views: 159 ,
Real Estate