“ਕਿੰਨੀ ਬੇਸ਼ਰਮ ਸਰਕਾਰ ਹੈ, ਪਹਿਲਾਂ ਫੀਸ ਵਧਾਉਂਦੀ, ਵਿਦਿਆਰਥੀ ਵਿਰੋਧ ਕਰਨ ਤਾਂ ਪੁਲਿਸ ਅਤੇ ਗੁੰਡਿਆ ਤੋਂ ਹਮਲੇ ਕਰਵਾਉਂਦੀ “

ਜੇ ਐਨ ਯੂ ‘ਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਕੀਤੇ ਹਮਲੇ ਤੇ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨੱਈਆ ਕੁਮਾਰ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ।ਕਨੱਈਆ ਕੁਮਾਰ ਨੇ ਜੇ।ਐਨ।ਯੂ। ਹਿੰਸਾ ਲਈ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਹਮਲਾ ਬੋਲਿਆ ਅਤੇ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਸੱਤਾ ‘ਚ ਆਈ ਹੈ, ਉਦੋਂ ਤੋਂ ਦੇਸ਼ ਦੇ ਹਰ ਕੋਨੇ ‘ਚ ਵਿਦਿਆਰਥੀਆਂ ਵਿਰੁੱਧ ਜੰਗ ਛੇੜ ਦਿੱਤੀ ਹੈ। ਕਨੱਈਆ ਕੁਮਾਰ ਨੇ ਟਵੀਟ ਕੀਤਾ, “ਕਿੰਨੀ ਬੇਸ਼ਰਮ ਸਰਕਾਰ ਹੈ, ਪਹਿਲਾਂ ਫੀਸ ਵਧਾਉਂਦੀ ਹੈ, ਵਿਦਿਆਰਥੀ ਵਿਰੋਧ ਕਰਨ ਤਾਂ ਪੁਲਿਸ ਤੋਂ ਕੁਟਵਾਉਂਦੀ ਹੈ ਅਤੇ ਜਦੋਂ ਵਿਦਿਆਰਥੀ ਨਾ ਝੁਕੇ ਤਾਂ ਆਪਣੇ ਗੁੰਡੇ ਭੇਜ ਕੇ ਹਮਲਾ ਕਰਵਾਉਂਦੀ ਹੈ। ਜਦੋਂ ਤੋਂ ਸੱਤਾ ‘ਚ ਆਏ ਹਨ, ਉਦੋਂ ਤੋਂ ਦੇਸ਼ ਦੇ ਹਰ ਕੋਨੇ ‘ਚ ਵਿਦਿਆਰਥੀਆਂ ਵਿਰੁੱਧ ਇਨ੍ਹਾਂ ਨੇ ਲੜਾਈ ਛੇੜੀ ਹੋਈ ਹੈ। ਕਨੱਈਆ ਨੇ ਅੱਗੇ ਲਿਖਿਆ, “ਸੁਣੋ ਸਾਹਿਬ, ਟੀ।ਵੀ। ‘ਤੇ ਜਿੰਨਾ ਝੂਠ ਫੈਲਾਉਣਾ ਹੈ, ਫੈਲਾ ਲਓ। ਜਿੰਨਾ ਬਦਨਾਮ ਕਰਨਾ ਹੈ, ਕਰ ਲਓ। ਇਤਿਹਾਸ ਇਹੀ ਕਹੇਗਾ ਕਿ ਤੁਹਾਡੀ ਸਰਕਾਰ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਿਰੁੱਧ ਸੀ ਅਤੇ ਦੇਸ਼ ਦੇ ਵਿਦਿਆਰਥੀ ਤੁਹਾਡੀ ਇਸ ਸਾਜਿਸ਼ ਵਿਰੁੱਧ ਉੱਠ ਖੜ੍ਹੇ ਹੋਏ, ਕਿਉਂਕਿ ਉਨ੍ਹਾਂ ਦੀ ਨਸਾਂ ‘ਚ ਗਾਂਧੀ, ਅੰਬੇਦਕਰ, ਭਗਤ ਸਿੰਘ ਅਤੇ ਅਸ਼ਫਾਕ ਦਾ ਖੂਨ ਹੈ।”

Total Views: 41 ,
Real Estate