ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਅਤੇ ਉੱਤਰਾਖੰਡ ਸਮੇਤ ਕਈ ਰਾਜਾਂ ਵਿੱਚ ਤੂਫ਼ਾਨ ਦਾ ਕਹਿਰ ਜਾਰੀ ਹੈ। ਐਤਵਾਰ ਨੂੰ ਰਾਜਸਥਾਨ ਵਿੱਚ ਮੌਸਮ ਖ਼ਰਾਬ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਦੌਸਾ ਦੇ ਲਾਲਸੋਤ ਅਤੇ ਕੋਟਪੁਤਲੀ-ਬਹਿਰੋੜ ਦੇ ਨਾਰਾਇਣਪੁਰ ਵਿੱਚ ਗੜੇਮਾਰੀ ਹੋਈ।ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਇਕ ਦਰੱਖ਼ਤ ਦੀ ਟਾਹਣੀ ਇੱਕ ਚੱਕੀ ‘ਤੇ ਡਿੱਗ ਗਈ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਫਾਰੂਖਾਬਾਦ ਵਿੱਚ, ਤੂਫਾਨ ਨੇ ਖੰਭੇ ਉਖਾੜ ਦਿੱਤੇ, ਜਦੋਂ ਕਿ ਕਾਨਪੁਰ ਵਿੱਚ, ਇੱਕ ਦਰੱਖਤ ਰੇਲਵੇ ਟਰੈਕ ‘ਤੇ ਡਿੱਗ ਪਿਆ।ਹਰਿਆਣਾ ਦੇ ਸਿਰਸਾ, ਭਿਵਾਨੀ ਅਤੇ ਮਹਿੰਦਰਗੜ੍ਹ ਵਿੱਚ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ। ਉੱਤਰਾਖੰਡ ਦੇ 11 ਜ਼ਿਲ੍ਹਿਆਂ ਵਿੱਚ ਵੀ ਮੀਂਹ ਪਿਆ, ਜਿਨ੍ਹਾਂ ਵਿੱਚ ਨੈਨੀਤਾਲ, ਦੇਹਰਾਦੂਨ ਅਤੇ ਅਲਮੋੜਾ ਸ਼ਾਮਲ ਹਨ।
Real Estate





















