ਦਿੱਲੀ ਦੇ ਜੇਐੱਨਯੂ ਕੈਂਪਸ ‘ਚ ਵਿਦਿਆਰਥੀਆਂ ‘ਤੇ ਹਮਲਾ : 28 ਵਿਦਿਆਰਥੀ ਫੱਟੜ

ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ‘ਚ ਐਤਵਾਰ ਸ਼ਾਮ ਵਿਦਿਆਰਥੀਆਂ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਸ਼ਾਮ ਨੂੰ ਕੁੱਝ ਮੂੰਹ-ਸਿਰ ਢੱਕੇ ਵਿਅਕਤੀਆਂ ਵੱਲੋਂ ਕਾਲਜ ਦੇ ਹੋਸਟਲ ‘ਚ ਵੜ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਨ ਵਾਲਿਆਂ ਦੇ ਹੱਥਾਂ ਵਿੱਚ ਡਾਂਗਾ – ਸੋਟੀਆਂ ਸਨ ਅਤੇ ਉਨ੍ਹਾਂ ਦੇ ਮੂੰਹ ਰੁਮਾਲਾਂ ਨਾਲ ਬੰਨ੍ਹੇ ਹੋਏ ਸਨ ਜਿਨ੍ਹਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜੇਐੱਨਯੂ ਵਿਦਿਆਰਥੀ ਸੰਘ ਨੇ ਦਾਅਵਾ ਕੀਤਾ ਹੈ ਲਿ ਅਖ਼ਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਵੱਲੋਂ ਇਸ ਹਿੰਸਾ ਨੂੰ ਅੰਜਾਮ ਦਿੱਤਾ ਗਿਆ ਹੈ। ਜੇਐੱਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਆਈਸ਼ੀ ਘੋਸ਼ ‘ਤੇ ਵੀ ਹਮਲਾ ਕੀਤਾ ਗਿਆ ਹੈ ਜਿਸ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਉੱਥੇ ਹੀ ਜੇਐੱਨਯੂ ਕੈਂਪਸ ‘ਚ ਹੋਏ ਇਸ ਹਮਲੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੈਰਾਨੀ ਪ੍ਰਗਟ ਕੀਤੀ ਹੈ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਉਹ ਜੇਐੱਨਯੂ ‘ਚ ਹੋਈ ਹਿੰਸਾ ‘ਤੇ ਖੁਦ ਹੈਰਾਨ ਹਨ, ਵਿਦਿਆਰਥੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਹਿੰਸਾ ਨੂੰ ਰੋਕਿਆ ਅਤੇ ਸ਼ਾਂਤੀ ਬਹਾਲ ਕੀਤੀ, ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ‘ਚ ਹੀ ਸੁਰੱਖਿਅਤ ਨਹੀਂ ਹਨ ਤਾਂ ਉਹ ਕਿੱਥੇ ਸੁਰੱਖਿਅਤ ਰਹਿਣਗੇ। ਅਤੇ ਦੇਸ਼ ਕਿਵੇਂ ਤਰੱਕੀ ਕਰੇਗਾ?ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ ਇਲਾਕੇ ’ਚ ਕਈ ਥਾਵਾਂ ’ਤੇ ਨਾਕੇਬੰਦੀ ਕਰ ਕੇ ਭਾਰੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਰਾਤੀਂ ਸੁਰੱਖਿਆ ਬਲਾਂ ਨੇ ਯੂਨੀਵਰਸਿਟੀ ’ਚ ਫ਼ਲੈਗ–ਮਾਰਚ ਵੀ ਕੀਤਾ। ਸਥਾਨਕ ਪੁਲਿਸ ਤੋਂ ਇਲਾਵਾ ਨੀਮ–ਫ਼ੌਜੀ ਬਲਾਂ ਸਮੇਤ ਲਗਭਗ ਚਾਰ ਵਾਧੂ ਕੰਪਨੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ।ਕਈ ਇਲਾਕਿਆਂ ਦੇ ਸੰਯੁਕਤ ਕਮਿਸ਼ਨਰਾਂ ਸਮੇਤ ਆਲੇ–ਦੁਆਲੇ ਦੇ ਡੀਸੀਪੀ, ਐਡੀਸ਼ਨਲ ਡੀਸੀਪੀ ਤੇ ਏਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਵੀ ਸੱਦ ਲਿਆ ਗਿਆ। ਇਸ ਹਿੰਸਾ ’ਚ 28 ਵਿਦਿਆਰਥੀ ਫੱਟੜ ਹੋਏ ਹਨ। ਉਸ ਹਿੰਸਾ ਤੋਂ ਬਾਅਦ ਦਿੱਲੀ ਦੇ ਝਂੂ ਦੇ ਆਲੇ–ਦੁਆਲੇ ਦੇ ਇਲਾਕੇ ਜਿਵੇਂ ਛਾਉਣੀ ਬਣ ਗਏ ਹਨ।

 

Total Views: 33 ,
Real Estate