ਪ੍ਰਵਾਸੀ ਪੰਜਾਬੀਆਂ ਦੀ ਸੁਣਵਾਈ ਨਾ ਹੋਣਾ ਉਹਨਾਂ ਦੀ ਚਿੰਤਾ ’ਚ ਕਰ ਰਿਹੈ ਵਾਧਾ

ਬਠਿੰਡਾ ਪੁਲਿਸ ਪੀੜ੍ਹਤਾਂ ਦੀ ਬਜਾਏ ਦੋਸ਼ੀਆਂ ਦੀ ਪੁਸਤਪਨਾਹੀ ’ਚ ਲੱਗੀ !

ਬਠਿੰਡਾ/ 2 ਜਨਵਰੀ/ ਬਲਵਿੰਦਰ ਸਿੰਘ ਭੁੱਲਰ

ਆਰਥਿਕ ਮੰਦੀ ਦੇ ਝੰਬੇ ਪੰਜਾਬੀ ਆਪਣੀ ਮਾਤਭੂਮੀ ਛੱਡ ਕੇ ਵਿਦੇਸ਼ਾਂ ਵਿੱਚ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਸੁਖਾਲਾ ਬਣਾਉਣ ਲਈ ਯਤਨਸ਼ੀਲ ਰਹਿੰਦੇ ਹਨ। ਪਰ ਇਸਨੂੰ ਵੀ ਉਹਨਾਂ ਦੀ ਬਦਕਿਸਮਤੀ ਹੀ ਕਿਹਾ ਜਾ ਸਕਦੈ ਕਿ ਸਿਆਸਤਦਾਨਾਂ ਦੀ ਸ਼ਹਿ ਤੇ ਲੱਠਮਾਰ ਮਾਫੀਆ ਉਹਨਾਂ ਦੀਆਂ ਜਮੀਨਾਂ ਜਾਇਦਾਦਾਂ ਤੇ ਕਬਜਾ ਕਰਨ ਦੀਆਂ ਕੋਸ਼ਿਸਾਂ ਕਰਦਾ ਰਹਿੰਦਾ ਹੈ। ਅਜਿਹੇ ਸਮੇਂ ਪ੍ਰਵਾਸੀ ਪੰਜਾਬੀਆਂ ਨੂੰ ਪੁਲਿਸ ਤੇ ਹੀ ਟੇਕ ਰੱਖਣੀ ਪੈਂਦੀ ਹੈ, ਪਰ ਬਠਿੰਡਾ ਪੁਲਿਸ ਪੀੜ੍ਹਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਕਥਿਤ ਦੋਸ਼ੀਆਂ ਦੀ ਪੁਸਤਪਨਾਹੀ ਕਰਨ ਵਿੱਚ ਲੱਗੀ ਹੋਈ ਹੈ, ਜਿਸਨੇ ਪ੍ਰਵਾਸੀ ਪੰਜਾਬੀਆਂ ਦੀ ਚਿੰਤਾ ਵਿੱਚ ਓੜਕਾਂ ਦਾ ਵਾਧਾ ਕਰ ਦਿੱਤਾ ਹੈ। ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਰਾਖੀ ਅਤੇ
ਉਹਨਾਂ ਨਾਲ ਹੋ ਰਹੀਆਂ ਵਧੀਕੀਆਂ ਰੋਕਣ ਲਈ ਰਾਜ ਸਰਕਾਰ ਨੇ ਜਿਲ੍ਹੇ ਪੱਧਰ ਤੇ ਐੱਨ ਆਰ ਆਈ ਥਾਨੇ ਸਥਾਪਤ ਕੀਤੇ ਹੋਏ ਹਨ, ਪਰ ਇਹ ਥਾਨੇ ਜਿਲ੍ਹਾ ਪੁਲਿਸ ਅਧੀਨ ਹੋਣ ਸਦਕਾ ਆਜ਼ਾਦਾਨਾ ਤੌਰ ਤੇ ਕੰਮ ਕਰਨ ਤੋਂ ਅਸਮਰੱਥ ਹੋਣ ਕਰਕੇ ਇਨਸਾਫ਼ ਨਹੀਂ ਦੇ ਸਕਦੇ। ਜੇਕਰ ਇਹਨਾਂ ਥਾਨਿਆਂ ਨੂੰ ਜਿਲ੍ਹਾ ਪੁਲਿਸ ਦੀ ਬਜਾਏ ਵਿਸੇਸ ਉ¤ਚ ਅਧਿਕਾਰੀ ਨਿਯੁਕਤ ਕਰਕੇ ਸਿੱਧੇ ਤੌਰ ਤੇ ਡੀ ਜੀ ਪੀ ਦਫ਼ਤਰ ਨਾਲ ਜੋੜ ਦਿੱਤਾ ਜਾਵੇ ਤਾਂ ਪ੍ਰਵਾਸੀ ਪੰਜਾਬੀਆਂ ਨੂੰ ਇਨਸਾਫ਼ ਮਿਲਣ ਦੀ ਉਮੀਦ ਬੱਝ ਸਕਦੀ ਹੈ।
ਮਿਸ਼ਾਲ ਦੇ ਤੌਰ ਤੇ ਇਸ ਜਿਲ੍ਹੇ ਦੇ ਪਿੰਡ ਧਿੰਗੜ ਦਾ ਬਲਦੇਵ ਸਿੰਘ ਸਵਿਟਜ਼ਰਲੈਂਡ ਵਿਖੇ ਪਰਿਵਾਰ ਸਮੇਤ ਰਹਿੰਦਾ ਹੈ। ਉਸਨੇ ਆਪਣੀ ਕੋਠੀ ਦੀ ਸੰਭਾਈ ਲਈ ਕੁਝ ਹਿੱਸਾ ਕਿਰਾਏ ਤੇ ਦਿੱਤਾ। ਪਰ ਉਸਦੀ ਗੈਰਹਾਜਰੀ ਵਿੱਚ ਕਿਰਾਏਦਾਰਾਂ ਨੇ ਉਹਨਾਂ ਵਾਲੇ ਕਮਰਿਆਂ ਦੇ ਤਾਲੇ ਤੋੜ ਕੇ ਗਹਿਣੇ ਘੜੀਆਂ ਤੇ ਕੱਪੜੇ ਆਦਿ ਚੋਰੀ ਕਰ ਲਏ। ਬਲਦੇਵ ਸਿੰਘ ਨੂੰ ਪਤਾ ਲੱਗਣ ਤੇ ਉਹਨਾਂ ਸਬੰਧਤ ਐੱਨ ਆਰ ਆਈ ਥਾਨੇ ਵਿੱਚ ਦਰਖਾਸਤ ਦਿੱਤੀ, ਪਰ ਘਟਨਾ ਪੁਰਾਣੀ ਹੋਣ ਦਾ ਬਹਾਨਾ ਬਣਾ ਕੇ ਦਾਖ਼ਲ ਦਫ਼ਤਰ ਕਰ ਦਿੱਤੀ। ਇਸ ਉਪਰੰਤ ਉਸਨੇ ਜਿਲ੍ਹਾ ਪੁਲਿਸ ਕਪਤਾਨ ਕੋਲ ਪਹੁੰਚ ਕੀਤੀ, ਪਰ ਉਸਦੀ ਕਿਸੇ ਨਾ ਸੁਣੀ। ਉਹ ਇਸ ਚੋਰੀ ਦੇ ਮਾਮਲੇ ਲਈ ਇਨਸਾਫ ਪ੍ਰਾਪਤ ਕਰਨ ਲਈ ਕਰੀਬ ਡੇਢ ਸਾਲ ਤੋਂ ਭੱਜ ਨੱਠ ਕਰ ਰਿਹਾ ਹੈ, ਪਰ ਸਭ ਬੇਅਰਥ ਹੋ ਰਿਹਾ ਹੈ। ਹੁਣ ਲੱਠਮਾਰ ਗਰੋਹ ਸਿਆਸੀ ਸ਼ਹਿ ਤੇ ਉਸਦੀ ਕੋਠੀ ਜਾਅਲੀ ਕਾਗਜਾਤ ਤਿਆਰ ਕਰਕੇ ਹੜੱਪਣ ਲਈ ਯਤਨਸ਼ੀਲ ਹੈ। ਅਜਿਹਾ ਹੀ ਮਾਮਲਾ ਇਟਲੀ ਦਾ ਪਰਵਾਸ਼ ਹੰਢਾ ਰਹੇ ਇਸ ਜਿਲ੍ਹੇ ਦੇ ਕਸਬਾ ਭਗਤਾ ਭਾਈ ਕਾ ਨਾਲ ਸਬੰਧਤ ਸ੍ਰੀ ਹਰਨੇਕ ਸਿੰਘ ਦਾ ਹੈ, ਜਿਸਨੇ ਪਿੰਡ ਕਲਿਆਣ ਸੱਦਾ ਵਿਖੇ ਸਾਢੇ ਸੋਲਾਂ ਏਕੜ ਜਮੀਨ ਖਰੀਦੀ ਸੀ। ਇਹ ਜਮੀਨ ਨੂੰ ਦੱਬਣ ਲਈ ਕੁੱਝ ਲੱਠਮਾਰਾਂ ਨੇ ਸਿਆਸੀ ਸ੍ਰਪਰਸਤੀ ਨਾਲ ਜਾਅਲੀ ਰਜਿਸਟਰੀ ਕਰਵਾ ਲਈ। ਫਿਰ ਕਬਜੇ ਨੂੰ ਅਸਾਨ ਬਣਾਉਣ ਲਈ ਹਰਨੇਕ ਸਿੰਘ ਦੇ ਪੁੱਤਰ ਗੁਰਿੰਦਰ ਸਿੰਘ ਜੋ ਖ਼ੁਦ ਵੀ ਇਟਲੀ ਦਾ ਨਾਗਰਿਕ ਹੈ, ਦੇ ਖਿਲਾਫ ਝੂਠਾ ਮੁਕੱਦਮਾ ਦਰਜ ਕਰ ਦਿੱਤਾ। ਇਸ ਉਪਰੰਤ ਗੁਰਿੰਦਰ ਸਿੰਘ ਅਤੇ ਹੋਰਾਂ ਖਿਲਾਫ ਥਾਨਾ ਦਿਆਲਪੁਰਾ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 307, 120 ਬੀ, 34 ਤੇ ਅਸਲਾ ਐਕਟ ਅਧੀਨ 21 ਅਕਤੂਬਰ 2018 ਨੂੰ ਮੁਕੱਦਮਾ ਦਰਜ ਕਰਵਾਉਣ ਉਪਰੰਤ ਦੋ ਦਿਨ ਬਾਅਦ ਭਾਵ 23 ਅਕਤੂਬਰ ਨੂੰ ਉਸਦੀ ਝੋਨੇ ਦੀ ਫ਼ਸਲ ਵੱਢ ਲਈ। ਇਸ ਸਬੰਧੀ ਪੁਲਿਸ ਨੇ ਪੀੜ੍ਹਤ ਦੀ ਗੱਲ ਨਾ ਸੁਣੀ। ਆਪਣੇ ਖਿਲਾਫ ਦਰਜ ਮੁਕੱਦਮੇ ਨੂੰ ਰੱਦ ਕਰਵਾਉਣ ਤੇ ਜਬਰੀ ਵੱਢੀ ਹੋਈ ਆਪਣੀ ਫ਼ਸਲ ਦੇ ਦੋਸੀਆਂ ਵਿਰੁੱਧ ਪਰਚਾ ਦਰਜ ਕਰਵਾਉਣ ਵਾਸਤੇ ਸਰਕਾਰੇ ਦਰਬਾਰੇ ਤਰਲੇ ਮਿੰਨਤਾ ਕਰਦਾ ਰਿਹਾ, ਪਰ ਕਿਸੇ ਨੇ ਨਾ ਸੁਣੀ। ਲੰਬੀ ਚੌੜੀ ਪੜਤਾਲ ਕਰਨ ਉਪਰੰਤ ਪੰਜਾਬ ਪੁਲਿਸ ਦੇ ਐ¤ਨ ਆਰ ਆਈ ਵਿੰਗ ਦੇ ਉਸ ਵੇਲੇ ਦੇ ਏ ਡੀ ਜੀ ਪੀ ਨੇ ਮੁਕੱਦਮਾ ਦਰਜ ਕਰਨ ਲਈ ਆਈ ਜੀ ਬਠਿੰਡਾ ਨੂੰ 3 ਅਪਰੈਲ 2019 ਨੂੰ ਲਿਖਤੀ ਹਦਾਇਤ ਭੇਜ ਦਿੱਤੀ, ਜੋ ਉਹਨਾਂ ਐੱਸ ਐੱਸ ਪੀ ਬਠਿੰਡਾ ਨੂੰ ਮਾਰਕ ਕਰ ਦਿੱਤੀ।

Total Views: 67 ,
Real Estate