ਭਾਰਤ ਹੋ ਰਹੇ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਪਾਕਿਸਤਾਨ ‘ਤੇ ਕਾਰਵਾਈ ਕਰ ਸਕਦਾ : ਇਮਰਾਨ ਖਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਭਾਰਤ ਉਸ ਦੇ ਘਰ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਪਾਕਿਸਤਾਨ ਵਿਰੁੱਧ ਮੁਹਿੰਮ ਚਲਾ ਸਕਦਾ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਜਿਹੇ ਹਿੰਦੂ ਰਾਸ਼ਟਰਵਾਦ ਨੂੰ ਲਾਮਬੰਦ ਕਰਨ ਲਈ ਜੰਗੀ ਜਨੂੰਨ ਭੜਕਾਉਣਾ ਚਾਹੁੰਦਾ ਹੈ। ਇਮਰਾਨ ਖਾਨ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਕੋਲ ਢੁੱਕਵਾਂ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ।ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ, “ਭਾਰਤ ਨੇ ਜੰਮੂ-ਕਸ਼ਮੀਰ ਵਿੱਚ ਅਜੇ ਵੀ ਸਾਰਿਆਂ ਨੂੰ ਕੈਦ ਰੱਖਿਆ ਹੋਇਆ ਹੈ। ਜੇ ਇਥੋਂ ਪਾਬੰਦੀਆਂ ਹਟਾ ਦਿੱਤੀਆਂ ਜਾਂਦੀਆਂ ਹਨ ਤਾਂ ਕਤਲ ਹੋਣ ਦੀ ਸੰਭਾਵਨਾ ਹੈ। ਜੇ ਭਾਰਤ ਵਿਚ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਧਦੇ ਹਨ ਤਾਂ ਪਾਕਿਸਤਾਨ ਉੱਤੇ ਭਾਰਤ ਦਾ ਜੋਖਮ ਹੋਰ ਵੱਧ ਜਾਵੇਗਾ। ਭਾਰਤੀ ਫੌਜ ਦੇ ਮੁਖੀ ਦਾ ਬਿਆਨ ਸਾਡੀ ਚਿੰਤਾਵਾਂ ਨੂੰ ਹੋਰ ਵਧਾਉਂਦਾ ਹੈ।”

Total Views: 469 ,
Real Estate