ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਕ ਵਾਰ ਫਿਰ ਆਪਣਾ ਭਾਸ਼ਣ ਦਿੰਦਿਆਂ ਸੂਬੇ ਦੀ ਸੱਤਾਧਾਰੀ ਸਰਕਾਰ ਨੂੰ ਲੰਮੇ ਹੱਥੀਂ ਲਿਆ। ਮਜੀਠੀਆ ਦਾ ਕਹਿਣਾ ਹੈ ਕਿ ਅੱਜ ਸੂਬੇ ਅੰਦਰ ਅਮਨ ਅਤੇ ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਅਖਬਾਰਾਂ ਵਿੱਚ ਕਿਸਾਨ ਖੁਦਕੁਸ਼ੀ ਅਤੇ ਗੋਲੀ ਚੱਲਣ ਦੀਆਂ ਘਟਨਾਵਾਂ ਦੀਆਂ ਖਬਰਾਂ ਆਮ ਹੀ ਮਿਲ ਜਾਂਦੀਆਂ ਹਨ।ਮਜੀਠੀਆ ਨੇ ਬੋਲਦਿਆਂ ਮੋਗਾ ਵਿਖੇ ਡੀਜੇ ਨੌਜਵਾਨ ਦੇ ਕੇਸ ਨੂੰ ਯਾਦ ਕਰਵਾਉਂਦਿਆਂ ਸਥਾਨਕ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕਾਕਾ ਦੇ ਡਰਾਇਵਰ ਜਿਹੇ ਡਰਾਇਵਰ ਲਗਭਗ ਹਰ ਕਾਂਗਰਸੀ ਨੇਤਾ ਨੂੰ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਉਸ ਡਰਾਇਵਰ ਨੂੰ 26 ਜਨਵਰੀ ‘ਤੇ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਉਸ ਨੇ ਹੀ ਵਿਧਾਇਕ ਦੀ ਜਾਨ ਬਚਾਈ ਹੈ।ਬਿਕਰਮ ਸਿੰਘ ਮਜੀਠੀਆ ਨੇ ਇੱਥੇ ਹੀ ਇੱਕ ਵਾਰ ਫਿਰ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੱਗੂ ਭਗਵਾਨਪੁਰੀਆ ਦਾ ਦੋਸਤ ਦੱਸਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਭੇਜਿਆ ਸੀ ਉਸੇ ਤਰ੍ਹਾਂ ਉਸ ਦੇ ਯਾਰ ਸੁੱਖੀ ਨੂੰ ਵੀ ਅੰਦਰ ਦੇਵਾਂਗੇ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਗੈਂਗਸਟਰ ਅਤੇ ਮੰਤਰੀ ਇਕੱਠੇ ਹੋ ਜਾਣ ਤਾਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਸਰਕਾਰ ਆਉਣ ਦਿਓ ਸੁੱਖੀ ਰੰਧਾਵਾ ਨੂੰ ਵੀ ਕਰਾਂਗੇ ਅੰਦਰ !
Total Views: 628 ,
Real Estate


















