ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਸਲਾਦ ਐਂਡ ਫਲਾਵਰ ਡੈਕੋਰੇਸ਼ਨ ਪ੍ਰਤੀਯੋਗਤਾ

ਸੁਲਤਾਨਪੁਰ ਲੋਧੀ (ਕਪੂਰਥਲਾ), 13 ਦਸੰਬਰ (ਕੌੜਾ) – ਰੇਲ ਕੋਚ ਫ਼ੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਵਿਚ ਇੰਟਰ ਹਾਊਸ ਸਲਾਦ ਐਂਡ ਫਲਾਵਰ ਡੈਕੋਰੇਸ਼ਨ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਸਲਾਦ ਅਤੇ ਫਲਾਵਰ ਸਜਾ ਕੇ ਆਪਣੇ ਕਲਾ ਦਾ ਪ੍ਰਦਰਸ਼ਨ ਕੀਤਾ । ਸਲਾਦ ਸਜਾਉਣ ਦੇ ਮੁਕਾਬਲੇ ‘ਚ ਭਗਤ ਸਿੰਘ ਹਾਊਸ ਤੇ ਊਧਮ ਸਿੰਘ ਹਾਊਸ ਪਹਿਲੇ ਸਥਾਨ ‘ਤੇ ਰਹੇ, ਜਦਕਿ ਨੇਤਾ ਜੀ ਸੁਭਾਸ਼ ਚੰਦਰ ਹਾਊਸ ਦੂਸਰੇ ਸਥਾਨ ‘ਤੇ ਰਿਹਾ । ਇਸੇ ਤਰ੍ਹਾਂ ਫਲਾਵਰ ਡੈਕੋਰੇਸ਼ਨ ਮੁਕਾਬਲੇ ‘ਚ ਭਗਤ ਸਿੰਘ ਹਾਊਸ ਤੇ ਲਾਲਾ ਲਾਜਪਤ ਰਾਏ ਹਾਊਸ ਪਹਿਲੇ ਅਤੇ ਊਧਮ ਸਿੰਘ ਹਾਊਸ ਦੂਜੇ ਸਥਾਨ ‘ਤੇ ਰਿਹਾ । ਇਸ ਮੌਕੇ ਵਾਈਸ ਪ੍ਰਿੰਸੀਪਲ ਰੇਨੂੰ ਅਰੋੜਾ, ਮੈਡਮ ਲਵਿਤਾ, ਸੁਮਨ, ਅੰਜੂ ਆਦਿ ਸਟਾਫ਼ ਮੈਂਬਰ ਹਾਜ਼ਰ ਸਨ ।

Total Views: 22 ,
Real Estate