ਅਜੋਕੀ ਲੱਚਰ, ਅਸ਼ਲੀਲ਼, ਹਿੰਸਕ ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਨੂੰ ਸੰਬੋਧਤ

ਬੇਸ਼ਕ

ਸੰਜੀਵਨ

ਬੇਸ਼ਕ ਅੱਜ ਕੁੜੀਆˆ ਦੇ ਲੱਕ ਤੇ ਪੱਟ ਮਿਣੇ ਜਾ ਰਹੇ ਨੇ,
ਬੇਸ਼ਕ ਭਾਰ ਤੋਲਿਆ ਜਾ ਰਿਹਾ ਏ,
ਬੇਸ਼ਕ ਗੱਲਾˆ, ਅੱਖਾˆ, ਬੁੱਲ ਪਰਖੇ ਜਾ ਰਹੇ ਨੇ,
ਬੇਸ਼ਕ ਕੁੜੀਆˆ ਨੂੰ ਸ਼ਰਾਬ, ਪੁਰਜਾ-ਪਟਾਕਾ ਕਹਿ ਰਹੇ ਨੇ।

ਬੇਸ਼ਕ ਟਕੂਏ-ਤਲਵਾਰਾˆ ਚੱਕਣ ਲਈ ਉਕਸਾ ਰਹੇ ਨੇ।
ਬੇਸ਼ਕ ਬੂੰਦਕਾˆ-ਰਫਲਾ ਨਾਲ ਕਬਜ਼ੇ ਲੈਣ ਦੇ ਉਪਦੇਸ਼ ਦੇ ਰਹੇ ਨੇ,
ਬੇਸ਼ਕ ਅੱਖਾ ਲਾਲ ਹੋਣ ਕਰਕੇ ਮਸ਼ੂਕ ਨੂੰ ਬੰਦਾ ਮਰਵਾਉਣ ਲਈ ਕਹਿ ਰਹੇ ਨੇ।
ਬੇਸ਼ਕ ਸ਼ਰੇਆਮ ਛਾਤੀ ‘ਚੋ ਫਾਇਰ ਕੱਢਣ, ਗੋਡੇ-ਗਿੱਟੇ ਭਨਣ ਲਈ ਧਮਕਾˆ ਰਹੇ ਨੇ।

ਬੇਸ਼ਕ ਮੁੰਡਿਆˆ ਨੂੰ ਆਪ ਨਾਹ ਕੇ ਵੀ ਬੁੱਲਟ ਲਸ਼ਕਾਉਣ ਨੂੰ ਕਹਿ ਰਹੇ ਨੇ,
ਬੇਸ਼ਕ ਜੱਟਾˆ ਨੂੰ ਝਗੜਾਲੂ, ਸ਼ਰਾਬੀ, ਅਯਾਸ਼, ਵਿਹਲੜ ਕਹਿ ਰਹੇ ਨੇ,
ਬੇਸ਼ਕ ਸਕੂਲਾˆ-ਕਾਲਜਾˆ ਨੂੰ ਆਸ਼ਕੀ ਦੇ ਅੱਡੇ ਕਹਿ ਰਹੇ ਨੇ,
ਬੇਸ਼ਕ ਰਾਜਧਾਨੀ ਨੂੰ ਮੋਜ-ਮਸਤੀ, ਖੁੱਲ-ਖੇਡ ਦਾ ਠਿਕਾਣਾ ਕਹਿ ਰਹੇ ਨੇ।

ਬੇਸ਼ਕ ਧਰਮ ਅਧਰਮੀਆˆ ਦੇ ਸਿੰਕਜੇ ਵਿਚ ਹੈ,
ਬੇਸ਼ਕ ਰਾਜਨੀਤੀ ‘ਤੇ ਅਰਾਜਨੀਤਿਕਾˆ ਦਾ ਕਬਜ਼ਾ ਹੈ,
ਬੇਸ਼ਕ ਇਮਾਨਦਾਰੀ ਦੀ ਖਿੱਲੀ ਉਡਾਈ ਜਾ ਰਹੀ ਹੈ,
ਬੇਸ਼ਕ ਸ਼ਰਾਫਤ ਦਾ ਮੌਜੂ ਉਡਾਇਆ ਜਾ ਰਿਹਾ ਹੈ।

ਬੇਸ਼ਕ ਅਣਖ ਮਰ ਚੁੱਕੀ ਜਾਪ ਰਹੀ ਹੈ,
ਬੇਸ਼ਕ ਗ਼ੈਰਤ ਖਤਮ ਹੋ ਗਈ ਜਾਪ ਰਹੀ ਹੈ,
ਬੇਸ਼ਕ ਖੂਨ ਸਰਦ ਹੋ ਗਿਆ ਲੱਗਦਾ ਹੈ,
ਬੇਸ਼ਕ ਦੀਦਾ ਦਲੇਰੀ ਮੁੱਕ ਚੁੱਕੀ ਲੱਗ ਰਹੀ ਹੈ।

ਬੇਸ਼ਕ ਚੋਰ-ਉੱਚਕੇ ਚੌਧਰੀ, ਗੁੰਡੀ ਰੰਨ ਪ੍ਰਧਾਨ ਲੱਗ ਰਹੀ ਹੈ,
ਬੇਸ਼ਕ ਚਾਰੋ-ਪਾਸੇ ਹਨੇਰ ਹੀ ਹਨੇਰ ਪਸਰ ਗਿਆ ਜਾਪ ਰਿਹਾ ਹੈ,
ਬੇਸ਼ਕ ਆਵਾ ਹੀ ਉਤ ਗਿਆ ਭਾਸ ਰਿਹਾ ਹੈ,
ਬੇਸ਼ਕ ਜੰਗਲ ਰਾਜ ਦਾ ਭਰਮ-ਭੁਲੇਖਾ ਲੱਗ ਰਿਹਾ ਹੈ।

ਬਰਦਾਸ਼ਤ ਕਰਨ ਨੂੰ ਪਸੰਦ ਸਮਝਣ ਦੀ ਭੁੱਲ ਨਹੀˆ ਕਰਨੀ ਚਾਹੀਦੀ,
ਖਾਮੋਸ਼ੀ ਨੂੰ ਕਾਇਰਤਾ ਸਮਝਣ ਦੀ ਕੁਤਾਹੀ ਨਹੀˆ ਕਰਨੀ ਚਾਹੀਦੀ,
ਬੇਵਸੀ ਨੂੰ ਸਹਿਮਤੀ ਸਮਝਣ ਦੀ ਗੁਸਤਾਖ਼ੀ ਨਹੀˆ ਕਰਨੀ ਚਾਹੀਦੀ,
ਸੁੱਤੇ ਪਏ ਸ਼ੇਰਾˆ ਨੂੰ ਮੋਇਆ ਸਮਝਣ ਦਾ ਭਰਮ ਨਹੀˆ ਕਰਨਾ ਚਾਹੀਦਾ।

ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਹੈ,
ਖਾਮੋਸ਼ੀ ਦੀ ਵੀ ਕੋਈ ਇੰਤਹਾ ਹੁੰਦੀ ਹੈ,
ਬੇਵਸੀ ਦੀ ਵੀ ਕੋਈ ਸੀਮਾˆ ਹੁੰਦੀ ਹੈ,
ਸ਼ੇਰਾˆ ਦੇ ਸੌਣ ਦਾ ਵੀ ਵੇਲਾ ਹੁੱਦਾ ਹੈ।

ਜਦ ਬਰਦਾਸ਼ਤ ਕਰਨ ਦੀ ਹੱਦ ਮੁੱਕ ਜਾਵੇਗੀ,
ਜਦ ਖਾਮੌਸ਼ੀ ਟੁੱਟੇਗੀ,
ਜਦ ਬੇਵਸੀ ਅੱਚਵੀ ‘ਚ ਤਬਦੀਲ ਹੋਵੇਗੀ,
ਜਦ ਸ਼ੇਰ ਜਾਗ ਕੇ ਦਹਾੜਣਗੇ।

ਜਦ ਖੂਨ ਉਭਾਲੇ ਮਾਰੇਗਾ,ਜਦ ਅਣਖ ਜਾਗੇਗੀ।
ਜਦ ਗ਼ੈਰਤ ਹੁੱਜਾ ਮਾਰੇਗੀ, ਜਦ ਦਲੇਰੀ ਚੋਭਾ ਮਾਰੇਗੀ।
ਜਦ ਹਨੇਰੇ ਵਿਚ ਰਿਸ਼ਮ ਲਿਸ਼ਕੇਗੀ, ਸੂਰਜ ਚੜੇਗਾ।
ਜਦ ਸ਼ਰੀਫ ਲੋਕ ਇਕ-ਮੁੱਠ, ਇਕ-ਜੁੱਟ ਹੋਣਗੇ।

ਫੇਰ ਆਵੇਗਾ ਭੁਚਾਲ, ਫੇਰ ਮੱਚੇਗੀ ਤਬਾਹੀ।
ਫੇਰ ਆਵੇਗਾ ਜ਼ਲਜ਼ਲਾˆ, ਫੇਰ ਆਵੇਗਾ ਤੁਫਾਨ।
ਫੇਰ ਤਹਿਸ-ਨਹਿਸ ਹੋ ਜਾਵੇਗਾ ਗੰਧਲਾ ਮਾਹੌਲ।
ਫੇਰ ਖੇਰੂੰ-ਖੇਰੂੰ ਹੋ ਜਾਵੇਗੀ ਇਹ ਵਿਵਸਥਾ।

SANJEEVAN
Total Views: 55 ,
Real Estate