“ਡੋਰਾ” …. SHE IS A QUEEN

ਹਰਪਾਲ ਸਿੰਘ

” ਮੇਰੇ ਮੰਮੀ ਮੈਨੂੰ ਛੋਟੇ ਹੁੰਦਿਆਂ ਨੂੰ ਹੀ ਰੋਜ਼ ਗੁਰਦਵਾਰਾ ਸਾਹਿਬ ਲੈ ਕੇ ਜਾਂਦੇ ਸੀ।।।।ਤੇ ਪਾਪਾ ਹਮੇਸ਼ਾਂ ਚੜ੍ਹਦੀ ਕਲਾ ਦੀ ਗੱਲ ਕਰਦੇ ਸੀ।।।ਵਹਿਮਾਂ ਭਰਮਾਂ ਤੋਂ ਬਹੁਤ ਦੂਰ ਸੀ ਪਰਿਵਾਰ ਸਾਡਾ ” ਇਹ ਲਫ਼ਜ਼ ਇਸ ਕੁੜੀ ਦੇ ਨੇ।।।।ਜਿਸਦਾ ਕੋਈ ਨਾਮ ਮੈਂ ਨਹੀਂ ਰੱਖਿਆ।।।।ਕੋਈ ਨਾਮ ਜਿਸਦੇ ਨਾਲ ਇਸਨੂੰ ਤੁਸੀਂ ਜਾਣ ਸਕੋ।।।।ਤੇ ਆਪਾਂ ਅੱਗੇ ਕਹਾਣੀ ਚ ਐਸਨੂੰ ਬੁਲਾ ਸਕੀਏ।।।ਕਿਸੇ ਕਿਰਦਾਰ ਦਾ ਨਾਮ ਰੱਖਣਾ ਬਹੁਤ ਔਖਾ ਹੁੰਦਾ ਹੈ।।।।ਕੋਈ ਨਾਮ ਜੋ ਉਸਨੂੰ ਜਚੇ।।।ਚਲੋ ਆਪਾਂ ਏਸਦਾ ਨਾਮ ਡੋਰਾ ਰੱਖਦੇ ਹਾਂ।।।।
” ਡੋਰਾ ? ”
” ਹਾਂ।।।ਡੋਰਾ।। ” ਮੈਂ ਖੁਦ ਨੂੰ ਜੁਆਬ ਦਿੰਦਾ ਹਾਂ।।।।
” ਪਰ ਡੋਰਾ ਹੀ ਕਿਉਂ।।।? ”
” ਇਸਦੀ ਕਹਾਣੀ ਕਦੀ ਫੇਰ।।।ਅਜੇ ਬਸ ਏਨਾ ਜਾਣ ਲਵੋ ਕਿ ਇਹ ਨਾਮ ਮੈਨੂੰ ਪਸੰਦ ਹੈ ”
ਡੋਰਾ ਨੂੰ ਮੈਂ ਫਬ ਚ ਜਾਣਿਆ।।।।।ਉਸਦੀਆਂ ਖਿੱਚੀਆਂ ਤਸਵੀਰਾਂ ਮੈਨੂੰ ਅਕਸਰ ਆਪਣੀ ਫਬ ਕੰਧ ਤੇ ਸ਼ੋਅ ਹੁੰਦੀਆਂ ਸੀ।।।।ਤੇ ਮੇਰੀ ਦੋਸਤ ਦੀ ਇਹ ਅੱਗੇ ਦੋਸਤ ਸੀ।।।
” ਇਹ ਕਿੰਨੀਆਂ ਸੋਹਣੀਆਂ ਤਸਵੀਰਾਂ ਖਿੱਚਦੀ ਹੈ।।।।” ਮੈਂ ਆਪਣੀ ਦੋਸਤ ਨੂੰ ਇਹ ਬੋਲਿਆ ਕਰਦਾ ਸੀ।।।
” ਇਹ ਬਹੁਤ ਚੰਗੀ ਵੀ ਹੈ।।।।” ਮੇਰੀ ਦੋਸਤ ਜੁਆਬ ਦਿੰਦੀ ਸੀ।।।
ਮੈਂ ਡੋਰਾ ਨੂੰ ਫਰੈਂਡ ਰਿਕੁਐਸਟ ਭੇਜੀ।।।।ਜੋ ਮਨਜ਼ੂਰ ਹੋ ਗਈ ਸੀ।।।।।
” ਇਕ ਵਾਰ ਡੋਰਾ ਸਾਡੇ ਟਿਊਸ਼ਨ ਵਾਲੇ ਸਰ ਦੇ ਨਾਲ ਬਹਿਸ ਪਈ ਸੀ।।।।” ਮੇਰੀ ਦੋਸਤ ਦਸਦੀ ਹੈ।।
” ਕਿਉਂ।।।? ” ਮੈਂ ਪੁੱਛਿਆ।।
” ਭਿੰਡਰਾਂਵਾਲਿਆਂ ਬਾਰੇ ਕੋਈ ਗੱਲ ਹੋਈ ਸੀ।।।।ਤਾਂ ਸਰ ਨੇ ਕੁਛ ਗਲਤ ਬੋਲਿਆ ਸੀ ਭਿੰਡਰਾਂਵਾਲਿਆਂ ਬਾਰੇ।।। ਤਾਂ ਇਹ ਸਰ ਨਾਲ ਬਹਿਸ ਪਈ।।।”
” ਹੱਮ ” ਮੈਂ ਹੁੰਗਾਰਾ ਭਰਿਆ।।।।
ਇਹ ਗੱਲਬਾਤ ਏਥੇ ਹੀ ਖਤਮ ਹੋ ਗਈ।।।।
ਮੈਂ ਡੋਰਾ ਦੀ ਫਬ ਪ੍ਰੋਫ਼ਾਈਲ ਚ ਕਦੀ ਕਦੀ ਚੱਕਰ ਲਗਾਉਂਦਾ ਸੀ।।।।ਤੇ ਉਸਦੀਆਂ ਖਿੱਚੀਆਂ ਤਸਵੀਰਾਂ ਨੂੰ ਦੇਖਦਾ ਸੀ।।।।ਹਰ ਤਸਵੀਰ ਚ ਕੁਛ ਨਾ ਕੁਛ ਅਜਿਹਾ ਜਰੂਰ ਹੁੰਦਾ ਸੀ ਕਿ ਉਸਦੇ ਉਪਰ ਕੋਈ ਕਹਾਣੀ ਲਿਖੀ ਜਾ ਸਕੇ।।।।ਏਨਾ ਚ ਕੁਦਰਤ ਸੀ।।।।ਪਿਆਰ ਸੀ।।।।ਰੋਮਾਂਸ ਸੀ।।।।।ਤੇ ਸ਼ੈਤਾਨੀਆਂ ਵੀ।।।।
ਮੈਂ ਹੁਣ ਕਦੀ ਕਦੀ ਕੋਮੈਂਟ ਵੀ ਕਰ ਦਿੰਦਾ ਸੀ ਏਨਾ ਤਸਵੀਰਾਂ ਦੇ ਹੇਠਾਂ।।।।।
ਪਰ ਮੇਰਾ ਦਿਲ ਕਰਦਾ ਸੀ ਕਿ ਮੈਂ ਇਸ ਕਲਾਕਾਰ ਕੁੜੀ ਨੂੰ ਹੋਰ ਜਾਣਾਂ।।।।।ਐਦਾਂ ਜਾਨਣ ਦੀ ਉਤਸੁਕਤਾ ਹੋਣ ਦਾ ਇਕ ਕਾਰਨ ਸੀ।।।।ਇਹ ਕਾਰਨ ਕਿਸੇ ਨੂੰ ਬਹੁਤ ਛੋਟਾ ਵੀ ਲੱਗ ਸਕਦਾ ਹੈ।।।ਬਹੁਤ ਫਾਲਤੂ ਵੀ ਲੱਗ ਸਕਦਾ ਹੈ।।।।ਪਰ ਜੋ ਵੀ ਸੀ।।।।ਆਹੀ ਸੀ ਕਿ ਮੈਂ ਅਜੇ ਤੱਕ ਜਿੰਨੇ ਵੀ ਕਰੀਏਟੀਵ ਲੋਕਾਂ ਨੂੰ ਮਿਲਿਆਂ ਹਾਂ ਸਾਰੇ ਧਾਰਮਿਕ ਹੋਣ ਅੱਗਰ ਤਾਂ ਉਹਨਾਂ ਦੀ ਕਰੀਏਟੀਵੀਟੀ ਚ ਧਰਮ ਨਾਲ ਸਬੰਧਿਤ ਹੀ ਸਭ ਮਿਲਦਾ ਹੈ।।।।ਤੇ ਜੇ ਉਹਨਾਂ ਦੀ ਕਲਾਕਾਰੀ ਚ ਰੋਮਾਂਸ ਜਾਂ ਪਿਆਰ ਜਾਂ ਹੋਰ ਮਨੁੱਖੀ ਭਾਵ ਹੋਣ ਤਾਂ ਉਹ ਅਕਸਰ ਧਰਮ ਤੋਂ ਜਾਂ ਧਰਮ ਨਾਲ ਜੁੜੇ ਮਸਲਿਆਂ ਤੋਂ ਦੂਰ ਹੋ ਗਏ ਹੁੰਦੇ ਨੇ।।।।।ਪਰ ਇਥੇ ਮੈਂ ਇਸ ਕੁੜੀ ਨੂੰ ਏਨੀ ਸੋਹਣੀ ਕਲਾਕਾਰੀ ਵੀ ਕਰਦੇ ਦੇਖ ਰਿਹਾ ਸੀ।।।।ਉਥੇ ਉਹ ਇਕ ਅਜੀਹੀ ਸਖਸ਼ੀਅਤ ਲਈ ਬਹਿਸ ਕਰਦੀ ਵੀ ਦਿਖੀ ਸੀ ਜਿਸਦੇ ਬਾਰੇ ਬਹੁਤ ਨੌਜਵਾਨ ਗੱਲ ਕਰਨ ਤੋਂ ਵੀ ਡਰਦੇ ਨੇ।।।
ਮੈਂ ਡੋਰਾ ਬਾਰੇ ਸਭ ਜਾਨਣ ਲਈ ਉਤਾਵਲਾ ਸੀ।।।।।ਪਰ ਇਹ ਉਤਾਵਲਾ ਹੋਣਾ ਕਦੀ ਵੀ ਕਿਸੇ ਹੱਦ ਨੂੰ ਪਾਰ ਕਰਨ ਵਾਲਾ ਨਹੀਂ ਸੀ ਬਣਿਆ।।।।
ਫੇਰ ਇਕ ਸਮਾਂ ਆਇਆ ਕਿ ਡੋਰਾ ਦਾ ਵਿਆਹ ਤੈਅ ਹੋ ਗਿਆ।।।।ਤੇ ਮੇਰੀ ਫਬ ਦੋਸਤ।।।ਜੋ ਡੋਰਾ ਦੀ ਦੋਸਤ ਸੀ।।।ਉਹ ਵੀ ਉਸਦੇ ਵਿਆਹ ਤੇ ਜਾਣ ਲਈ ਤਿਆਰ ਹੋ ਗਈ।।।
” ਡੋਰਾ ਨੂੰ ਆਪਣੇ ਟਿਊਸ਼ਨ ਵਾਲੇ ਸਰ ਪਸੰਦ ਸੀ ਕਦੀ।।।”
ਮੈਨੂੰ ਇਹ ਸੁਣਨ ਨੂੰ ਮਿਲਿਆ।।।।।ਤਾਂ ਮੇਰੇ ਲਈ ਹੋਰ ਹੈਰਾਨੀ ਵਾਲਾ ਸੀ ਸਭ।।।।।ਕਿਉਂਕਿ ਮੈਨੂੰ ਨਹੀਂ ਸੀ ਲਗਦਾ ਕਿ ਇਹ ਕੋਈ ਆਮ ਕੁੜੀ ਹੈ।।।।।ਤੇ ਫੇਰ ਇਹ ਕਿਸੇ ਆਮ ਜਹੀ ਕੁੜੀ ਵਾਂਗ ਆਪਣੇ ਹੀ ਟਿਊਸ਼ਨ ਟੀਚਰ ਵਲ ਕਿਦਾਂ ਆਕਰਸ਼ਿਤ ਹੋ ਸਕਦੀ ਸੀ।।।।ਖਾਸ ਕਰਕੇ ਉਸ ਟੀਚਰ ਵੱਲ ਜਿਸਦਾ ਕਿਰਦਾਰ ਹੀ ਐਦਾਂ ਦਾ ਸੀ ਕਿ ਉਹ ਆਪਣੇ ਕੋਲ ਪੜ੍ਹਨ ਆਈਆਂ ਜਿਆਦਾਤਰ ਸਟੂਡੈਂਟ ਬੱਚੀਆਂ ਦੇ ਨਾਲ ਆਹੀ ਪਿਆਰ ਵਿਆਰ ਦਾ ਡਰਾਮਾ ਕਰਦਾ ਸੀ।।।
ਕਿਸੀ ਨੂੰ ਫਬ ਚ ਮੈਸਜ ਕਰਕੇ ਇਹ ਪੁੱਛਣਾ ਕਿ ਤੁਹਾਡਾ ਆਪਣੇ ਸਰ ਦੇ ਨਾਲ ਅਫੇਅਰ ਸੀ।।।ਇਹ ਕਿੰਨਾ ਖਰਾਬ ਹੈ ਨਾ।।।।।ਮੈਂ ਇਹ ਸਭ ਪੁੱਛਣ ਦਾ ਸੋਚ ਵੀ ਕਿਦਾਂ ਲੈਂਦਾ ਸੀ ਮੈਂ ਖੁਦ ਹੈਰਾਨ ਹੁੰਦਾ ਹਾਂ।।।।
ਮੈਂ ਕਨਫਿਊਜ਼ ਸੀ ਕਿ ਮੈਂ ਡੋਰਾ ਕੋਲੋਂ ਉਸਦੇ ਫੋਟੋਗ੍ਰਾਫੀ ਦੇ ਆਰਟ ਬਾਰੇ ਕੁਝ ਪੁੱਛਣਾ ਸੀ।।।।ਜਾਂ ਉਸਦੀ ਆਪਣੇ ਸਰ ਨਾਲ ਹੋਈ ਭਿੰਡਰਾਂਵਾਲਿਆਂ ਬਾਰੇ ਬਹਿਸ ਬਾਰੇ ਕੁਛ ਪੁੱਛਣਾ ਸੀ ਜਾਂ ਉਸਦੇ ਆਪਣੇ ਸਰ ਦੇ ਨਾਲ ਰਹੇ ਕਿਸੇ ਵੀ ਰਿਸ਼ਤੇ ਬਾਰੇ ਪੁੱਛਣਾ ਸੀ।।
ਜੋ ਵੀ ਸੀ।।।।।ਉਸਦੇ ਬਾਰੇ ਜਾਨਣ ਲਈ ਉਦੋਂ ਹੋਰ ਬੇਚੈਨ ਫੀਲ ਕੀਤਾ ਖੁਦ ਨੂੰ ਜਦੋਂ ਉਸਨੇ ਫਬ ਚ ਆਪਣੇ ਕੈਮਰੇ ਨਾਲ ਖਿੱਚੀਆਂ ਫੋਟੋਆਂ ਨੂੰ ਪੋਸਟ ਕਰਨਾ ਬੰਦ ਕਰ ਦਿੱਤਾ।।।।
ਕੋਈ ਵੀ ਕਲਾਕਾਰ ਜਦੋਂ ਆਪਣੀ ਕਲਾ ਤੋਂ ਦੂਰ ਹੋ ਜਾਵੇ ਤਾਂ ਇਸਦੇ ਕਾਰਨ ਕੋਈ ਆਮ ਨਹੀਂ ਹੁੰਦੇ।।।।।ਬਸ।।।ਮੈਂ ਆਹੀ ਕਾਰਨ ਜਾਨਣ ਲਈ ਉਸਦੇ ਨਾਲ ਗੱਲ ਕਰਨ ਦਾ ਮਨ ਬਣਾ ਲਿਆ।।।।
ਪਰ ਹੁਣ ਉਹ ਬਾਹਰ ਸੀ।।।ਬਾਹਰਲੇ ਦੇਸ਼।।।।।।ਆਪਣੇ ਹਸਬੈਂਡ ਦੇ ਨਾਲ।।।ਦੋਨੋਂ ਇਕ ਪਿਆਰਾ ਕੱਪਲ ਨਜ਼ਰ ਆਉਂਦੇ ਸੀ।।।।।ਪਰ ਉਸਦੀਆਂ ਖਿੱਚੀਆਂ ਤਸਵੀਰਾਂ ਨਜ਼ਰ ਨਹੀਂ ਆਉਂਦੀਆਂ ਸੀ।।।ਇਹ ਨਜ਼ਰ ਨਾ ਆਉਣਾ ਕੋਈ ਵੱਡੀ ਗੱਲ ਵੀ ਨਹੀਂ ਸੀ।।।।ਫੇਰ ਵੀ।।।।ਕਈ ਵਾਰ ਸਾਡੇ ਮਨ ਅੰਦਰ ਹੀ ਕੋਈ ਗੱਲ ਫੱਸ ਜਾਂਦੀ ਹੈ।।।।ਜਿਸਦਾ ਜੁਆਬ ਨਾ ਮਿਲੇ ਤਾਂ ਚੈਨ ਨਹੀਂ ਮਿਲਦਾ।।।।ਬੇਸ਼ਕ ਇਹ ਗੱਲ ਕਿਸੇ ਅਣਜਾਣ ਦੇ ਨਾਲ ਹੀ ਕਿਉਂ ਨਾ ਜੁੜੀ ਹੋਵੇ।।।।
” ਮੈਂ ਡੋਰਾ ਬਾਰੇ ਕਦੀ ਜਰੂਰ ਲਿਖਾਂਗਾ ” ਮੈਂ ਆਪਣੀ ਫਬ ਦੋਸਤ ਨੂੰ ਆਖਿਆ।।
” ਕੀ ਲਿਖੋਗੇ ? ‘ ਉਸਨੇ ਪੁੱਛਿਆ।।
” ਪਤਾ ਨਹੀਂ ਪਰ ਮੈਨੂੰ ਲਗਦਾ ਹੈ ਕਿ ਉਸਦੇ ਨਾਲ ਗੱਲ ਕਰਨ ਤੋਂ ਬਾਦ ਕੁਛ ਨਾ ਕੁਛ ਲਿਖਣ ਲਾਇਕ ਜਰੂਰ ਮਿਲ ਜਾਵੇਗਾ।।।” ਮੈਂ ਆਖਿਆ।।।
ਮੈਂ ਉਸ ਦਿਨ ਦੀ ਉਡੀਕ ਕਰਨ ਲੱਗਾ।।।।ਜਦੋਂ ਮੈਂ ਡੋਰਾ ਦੇ ਨਾਲ ਸਿੱਧੀ ਗੱਲਬਾਤ ਕਰਾਂ ਤੇ ਉਸਦੇ ਕੋਲੋਂ ਉਹ ਸਭ ਪੁੱਛ ਸਕਾਂ ਜੋ ਮੇਰੇ ਦਿਲ ਦਿਮਾਗ ਅੰਦਰ ਘੁੰਮਦਾ ਰਹਿੰਦਾ ਹੈ।।।
ਫੇਰ ਫਾਈਨਲੀ ਇਕ ਦਿਨ ਮੈਂ ਡੋਰਾ ਨੂੰ ਮੈਸਜ ਕੀਤਾ।।।।ਤੇ ਉਸਨੇ ਕੀ ਰਿਸਪਾਂਸ ਦਿੱਤਾ।।।ਇਹ ਅਗਲੇ ਭਾਗ ਚ ਸਭ ਦੇ ਨਾਲ ਸਾਂਝਾ ਕਰਾਂਗਾ।।।।
ਮੈਨੂੰ ਡੋਰਾ ਨੇ ਮੈਸਜ ਦਾ ਜੁਆਬ ਦਿੱਤਾ।।।।ਇਹ ਜੁਆਬ ਇਸ ਤਰਾਂ ਦਾ ਹੀ ਸੀ ਜਿਵੇਂ ਦਾ ਮੈਂ ਚਾਹਿਆ ਸੀ।।।ਤੇ ਮੈਂ ਬਿਨ੍ਹਾਂ ਦੇਰ ਕੀਤੇ ਡੋਰਾ ਨੂੰ ਉਸਦੀ ਜ਼ਿੰਦਗੀ ਦੇ ਬਾਰੇ ਪੁੱਛ ਲਿਆ।।
” ਤੁਸੀਂ ਮੇਰੇ ਕੰਮ ਬਾਰੇ ਜਾਨਣਾ ਚਾਹੰਦੇ ਹੋ ? ” ਉਸਦਾ ਸੁਆਲ ਸੀ।।
” ਜੋ ਵੀ ਤੁਹਾਨੂੰ ਲੱਗੇ ਕਿ ਸਾਂਝਾ ਕਰਨ ਦੇ ਲਾਇਕ ਹੈ।।।।ਤੁਸੀਂ ਕਰ ਸਕਦੇ ਹੋ।।।।” ਮੈਂ ਜੁਆਬ ਦਿੱਤਾ।। ” ਆਪਣੇ ਬਾਰੇ।।।ਆਪਣੀ ਫੋਟੋਗ੍ਰਾਫੀ ਬਾਰੇ।।।।ਇਸ ਬਾਰੇ ਵੀ ਕਿ ਫੋਟੋਗ੍ਰਾਫੀ ਬੰਦ ਕਿਉ ਕਰ ਦਿਤੀ ? ”
” ਓਕੇ।।।ਮੈਂ ਸਭ ਦੱਸਾਂਗੀ।।।ਤੁਹਾਨੂੰ ਜੋ ਲਿਖਣ ਲਈ ਸਹੀ ਲੱਗੇ ਲਿਖ ਦੇਣਾ।।।ਬਾਕੀ ਛੱਡ ਦੇਣਾ ”
ਮੈਂ ਸਭ ਕੁਛ ਸੁਣਨ ਲਈ ਤਿਆਰ ਸੀ।।।।।ਤੇ ਲਿਖਣ ਲਈ ਵੀ।।।।।।।
” ਸਕੂਲ ਚ ਮੈਂ ਹਮੇਸ਼ਾਂ ਟੋਪਰ ਰਹੀ।।।।।ਹਰ ਐਕਟੀਵਿਟੀ ਚ ਭਾਗ ਲਿਆ ਕਰਦੀ ਸੀ।।।।ਤੇ ਇਨਾਮ ਵੀ ਜਰੂਰ ਜਿਤਦੀ ਸੀ।।।” ਡੋਰਾ ਬੋਲ ਰਹੀ ਸੀ।।।।
ਮੈਂ ਸੁਣ ਰਿਹਾ ਸੀ।।।।ਮੈਂ ਸੁਣ ਰਿਹਾ ਹਾਂ।।।।।ਆਪਾਂ ਸਾਰੇ ਸੁਣ ਰਹੇ ਹਾਂ।।।।ਡੋਰਾ ਅਜੇ ਵੀ ਬੋਲ ਰਹੀ ਹੈ।।।।
“ਸੰਗੀਤ।।।ਖੇਡਾਂ।।।ਐਕਟਿੰਗ।।।।ਭਾਸ਼ਣ।।।ਪੇਂਟਿੰਗ ਤੇ ਹੈਂਡਰਾਈਟਿੰਗ।।।।ਮੈਂ ਏਨਾ ਸਾਰਿਆਂ ਮੁਕਾਬਲਿਆਂ ਚ ਸ਼ਾਮਲ ਹੁੰਦੀ ਸੀ।।।।ਤੇ ਕੋਈ ਨਾ ਕੋਈ ਪੋਜਿਸ਼ਨ ਵੀ ਜਰੂਰ ਲੈਂਦੀ ਸੀ।।।।”
“ਮੇਰਾ ਦਿਮਾਗ।।।ਬਹੁਤ ਤੇਜ਼ ਸੀ।।।।ਸ਼ਾਇਦ ਇਹ ਮੀਆਂ ਮਿੱਠੂ ਬਣਨ ਵਰਗਾ ਲੱਗ ਰਿਹਾ ਹੋਵੇਗਾ।।।।ਪਰ ਮੈਂ ਐਦਾਂ ਦੀ ਹੀ ਸੀ।।।।ਮੈਂ ਬਹੁਤ ਦੇਰ ਤੱਕ ਕਿਤਾਬਾਂ ਲੈ ਕੇ ਪੜ੍ਹਨ ਨਹੀਂ ਸੀ ਬੈਠਦੀ।।।।ਇਕੋ ਵਾਰ ਜੋ ਵੀ ਪੜ੍ਹ ਲੈਂਦੀ ਸੀ।।।।ਮੈਨੂੰ ਝੱਟ ਯਾਦ ਹੋ ਜਾਂਦਾ ਸੀ।।।।ਬੇਸ਼ਕ ਸਕੂਲ ਮੇਰੇ ਰਿਸ਼ਤੇਦਾਰਾਂ ਦਾ ਸੀ।।।।ਪਰ ਮੈਂ ਇਥੇ ਮਸ਼ਹੂਰ ਆਪਣੀ ਕਾਬਿਲੀਅਤ ਕਰਕੇ ਸੀ।।।।।ਹਰ ਚੀਜ਼ ਚ ਅੱਗੇ ਹੋਣਾ ਹੀ ਮੇਰੇ ਪਾਪੂਲਰ ਹੋਣ ਦੀ ਵਜ੍ਹਾ ਸੀ।।।।”
“ਮੈਂ ਬਹੁਤ ਮੁੰਡਿਆਂ ਦੀਆਂ ਨਜ਼ਰਾਂ ਚ ਹੁੰਦੀ ਸੀ।।।।ਹਰ ਇਕ ਦਾ ਦਿਲ ਹੁੰਦਾ ਸੀ ਕਿ ਉਹ ਮੇਰੇ ਆਸ ਪਾਸ ਰਹੇ।।।।ਮੇਰੇ ਨਾਲ ਗੱਲ ਕਰੇ।।।।ਉਹ ਮੇਰੇ ਦੋਸਤ ਬਣਨ ਲਈ ਉਤਾਵਲੇ ਰਹਿੰਦੇ ਸੀ।।।”
” ਫੇਰ ।।।।ਬਣਿਆ ਕੋਈ ਦੋਸਤ ? ” ਮੈਂ ਹੱਸ ਕੇ ਸੁਆਲ ਕੀਤਾ।।।
” ਨਹੀਂ।।।।।ਪੋਸੀਬਲ ਹੀ ਨਹੀਂ ਸੀ।।।।” ਡੋਰਾ ਹੱਸ ਕੇ ਬੋਲੀ।।
ਮੈਂ ਅੱਗੇ ਸੁਣਨ ਲਈ ਚੌਕੰਨਾ ਹੋ ਕੇ ਬੈਠ ਗਿਆ ਸੀ।।।।ਡੋਰਾ ਅੱਗੇ ਬੋਲਣ ਤੋਂ ਪਹਿਲਾਂ ਰੁਕੀ।।।।।ਤੇ ਫੇਰ ਬੋਲਣਾ ਸ਼ੁਰੂ ਹੋ ਗਈ।।
“ਜਿਸ ਸਕੂਲ ਚ ਮੈਂ ਪੜ੍ਹਦੀ ਸੀ।।।।ਉਥੇ ਬਹੁਤ ਸਖਤ ਨਿਯਮ ਸੀ।।।।।ਮੰਮੀ ਵੀ ਬਹੁਤ ਸਖਤ ਸੀ।।।।ਇਸ ਕਰਕੇ ਮੇਰੀ ਕਦੀ ਹਿੰਮਤ ਨਹੀਂ ਸੀ ਹੋਈ ਕਿਸੇ ਮੁੰਡੇ ਵੱਲ ਦੇਖਣ ਦੀ।।।।ਕਿਸੇ ਦੇ ਕੋਲ ਜਾਣਾ ਜਾਂ ਕਿਸੇ ਨੂੰ ਕੋਲ ਆਣ ਦੇਣਾ ਤਾਂ ਬਹੁਤ ਦੂਰ ਦੀ ਗੱਲ ਸੀ।।।”
“ਸਿਰਫ ਮੈਂ ਹੀ ਨਹੀਂ।।।।ਸਕੂਲ ਚ ਬਾਕੀਆਂ ਕੁੜੀਆਂ ਵੀ ਮੇਰੇ ਵਰਗੀਆਂ ਹੀ ਸੀ।।।।ਕੋਈ ਕਿਸੇ ਮੁੰਡੇ ਨੂੰ ਨਹੀਂ ਸੀ ਦੇਖਦੀ।।।।ਸਖਤੀ ਦਾ ਅਸਰ ਸਭ ਜਣਿਆਂ ਉਪਰ ਇਕੋ ਜਿਹਾ ਸੀ।। ”
” ਮੰਮੀ ਬਹੁਤ ਸਖਤ ਸੀ ਕੀ ? ” ਮੈਂ ਪੁੱਛਿਆ।।
” ਹੱਮ।।।।ਬਹੁਤ।।।।।ਜਿਆਦਾ ਬੋਲਣ ਨਹੀਂ ਸੀ ਦਿੰਦੇ।।।।ਜਿਆਦਾ ਹੱਸਣ ਵੀ ਨਹੀਂ ਸੀ ਦਿੰਦੇ।।।।ਕਈ ਵਾਰ ਬਸ ਇਸ ਕਰਕੇ ਝਿੜਕਾਂ ਪੈ ਜਾਂਦੀਆਂ ਸੀ ਕਿਉਂਕਿ ਉਹਨਾਂ ਦਾ ਝਿੜਕਣ ਦਾ ਮਨ ਕਰਦਾ ਸੀ।।।।।ਮਤਲਬ ਬਿਨ੍ਹਾਂ ਕਿਸੇ ਕਸੂਰ ਤੋਂ ਵੀ ਡਾਂਟ ਡਪਟ ਹੋ ਜਾਂਦੀ ਸੀ।।।ਏਥੋਂ ਤੱਕ ਕਿ ਕਪੜਿਆਂ ਲਈ ਵੀ ਉਹ ਬੋਲਦੇ ਸੀ।।।।ਕਿ ਜੀਨ ਪੈਂਟ ਨਹੀਂ ਪਾਣੀ ” ਡੋਰਾ ਬੋਲਦੀ ਬੋਲਦੀ ਜਿਵੇਂ ਆਪਣੀ ਮੰਮੀ ਦੇ ਸਾਹਮਣੇ ਆ ਖੜੀ ਹੋਈ ਸੀ।।।।
” ਬਸ।।।।ਨਹੀਂ ਮਤਲਬ ਨਹੀਂ।।।।ਜੀਨ ਨਹੀਂ।।।।ਸੂਟ ਪਾਓ।।।।ਪਰ ਜੀਨ ਪੈਂਟ ਨਹੀਂ ” ਮੰਮੀ ਗੁੱਸੇ ਚ ਬੋਲ ਰਹੇ ਸੀ।।
” ਪਰ ਕਿਉਂ।।।।।ਕੀ ਖਰਾਬ ਹੈ ਜੀਨ ਚ ? ” ਡੋਰਾ ਦਾ ਚੇਹਰਾ ਉਤਰ ਗਿਆ ਸੀ।।।
“ਇਹ ਉਦਾਸੀ ਪਾਣੀ ਦੇ ਬੁਲਬਲਿਆਂ ਵਰਗੀ ਹੋਇਆ ਕਰਦੀ ਸੀ।।।ਹੁਣੇ ਹੁੰਦੀ ਸੀ।।।।ਕੁਛ ਦੇਰ ਬਾਅਦ ਬਿਲਕੁਲ ਨਹੀਂ ਸੀ ਹੁੰਦੀ।।।।”
” ਹੁਣ ਵੀ ਹੈ।।।।ਉਦਾਸੀ ।।।।ਕਿ ਨਹੀਂ ? ” ਮੈਂ ਸੁਆਲ ਕਰਦਾ ਹਾਂ।।
” ਨਹੀਂ।।।।ਜ਼ਰਾ ਨਹੀਂ।।।।” ਡੋਰਾ ਹੱਸ ਕੇ ਬੋਲਦੀ ਹੈ।।।
” ਕਿਉਂ।।।।ਉਦੋਂ ਤਾਂ ਤੁਹਾਨੂੰ ਏਨਾ ਬੁਰਾ ਲਗਿਆ ਸੀ।।।ਹੁਣ ਕੋਈ ਗੁੱਸਾ ਕਿਉਂ ਨਹੀਂ ? ” ਮੈਂ ਪੁੱਛਿਆ।।
” ਬਸ ਹੁਣ ਏਨਾ ਖਰਾਬ ਨਹੀਂ ਲਗਦਾ।।।।ਹੁਣ ਮਹਿਸੂਸ ਹੁੰਦਾ ਹੈ ਕਿ ਚੜ੍ਹਦੀ ਉਮਰੇ ਬੱਚਿਆਂ ਨੂੰ ਸਾਂਭਣਾ ਮਾਂ ਬਾਪ ਨੂੰ ਔਖਾ ਹੀ ਹੁੰਦਾ ਹੈ।।।।ਕਈ ਵਾਰ ਉਹ ਜਿਆਦਾ ਸਖਤ ਹੋ ਜਾਂਦੇ ਹੀ ਨੇ ”
ਮੈਂ ਇਸ ਵਿਚਾਰ ਨਾਲ ਸਹਿਮਤ ਜਾਂ ਅਸਹਿਮਤ ਹੋਏ ਬਿਨ੍ਹਾਂ ਅੱਗੇ ਸੁਣ ਰਿਹਾ ਹਾਂ।।।
” ਪਰ ਮੈਨੂੰ ਉਦੋਂ ਬਿਲਕੁੱਲ ਸਹਿਣ ਨਹੀਂ ਸੀ ਹੁੰਦਾ ਜਦੋਂ ਮੈਨੂੰ ਕਿਸੇ ਕੰਮ ਤੋਂ ਸਿਰਫ ਇਸ ਕਰਕੇ ਰੋਕਿਆ ਜਾਂਦਾ ਸੀ ਕਿ ਮੈਂ ਕੁੜੀ ਹਾਂ।।।ਇਹ ਚੀਜ਼ ਮੈਨੂੰ ਰੋਣਹਾਕਾ ਕਰ ਦਿੰਦੀ ਸੀ।।।।ਮੈਂ ਇਕੱਲੀ ਬੈਠ ਕੇ ਰੋ ਲੈਂਦੀ ਸੀ।।।।ਤੇ ਜਦੋਂ ਰੋਣ ਨਾਲ ਵੀ ਦਿਲ ਹਲਕਾ ਨਹੀਂ ਸੀ ਹੁੰਦਾ।।।।ਤਾਂ ਖਿਆਲਾਂ ਚ ਆਪਣੇ ਆਪ ਨਾਲ ਹੀ ਲੜ ਲਿਆ ਕਰਦੀ ਸੀ ”
” ਉਮਰ ਦੇ ਇਸ ਪੜ੍ਹਾਅ ਚ ਆ ਕੇ ਮੈਂ ਆਪਣੇ ਆਪ ਨਾਲ ਇਕ ਵਾਅਦਾ ਕੀਤਾ।।।।” ਡੋਰਾ ਬੋਲੀ।।
” ਕੀ ਵਾਅਦਾ।।।।ਤੇ ਉਮਰ ਕੀ ਸੀ ਉਦੋਂ ? ” ਮੈਂ ਪੁੱਛਿਆ।।
” ਅੱਠਵੀਂ ਨੌਵੀਂ ਜਮਾਤ ਸੀ।।।।ਜਦੋਂ ਮੈਂ ਆਪਣੇ ਆਪ ਨਾਲ ਪੱਕਾ ਕੀਤਾ ਕਿ ਮੈਂ ਕਦੀ ਕਿਸੇ ਮੁੰਡੇ ਨਾਲ ਅਫੇਅਰ ਚ ਨਹੀਂ ਪਵਾਂਗੀ।।।।ਹਮੇਸ਼ਾਂ ਆਪਣੇ ਮਾਂ ਬਾਪ ਨੂੰ ਮਾਣ ਨਾਲ ਭਰਦੀ ਰਹਾਂਗੀ ”
” ਫੇਰ।।।।ਇਹ ਵਾਅਦਾ ਕਾਇਮ ਰਹਿ ਸਕਿਆ ? ”
ਮੈਂ ਸੁਆਲ ਕਰਨ ਤੋਂ ਬਾਦ ਡੋਰਾ ਦੇ ਜੁਆਬ ਦੀ ਉਡੀਕ ਕਰਨ ਲੱਗਿਆ।।।
ਮੈਂ ਜਦੋਂ ਇਹ ਗੱਲਬਾਤ ਕਰ ਰਿਹਾ ਹਾਂ।।।।ਉਦੋਂ ਖੁਦ ਨੂੰ ਨੌਵੀਂ ਜਮਾਤ ਵਾਲੇ ਸਮੇਂ ਚ ਯਾਦ ਕਰ ਰਿਹਾ ਹਾਂ।।।।ਕਿ ਉਦੋਂ ਮੈਂ ਕਿਵੇਂ ਦਾ ਸੀ।।।।ਕੀ ਉਦੋਂ ਮੈਨੂੰ ਏਨਾ ਗੱਲਾਂ ਦੀ ਸਮਝ ਸੀ।।। ਅਫੇਅਰ।।।।ਪਿਆਰ।।।।ਕੁੜੀ।।।।ਇਸ ਸਭ ਬਾਰੇ ਮੈਂ ਕੀ ਸੋਚਦਾ ਸੀ।।।
ਮੈਨੂੰ ਯਾਦ ਹੈ।।।।ਮੈਂ ਜਦੋਂ ਅੱਠਵੀਂ ਚ ਸੀ।।।।ਮੇਰੀ ਜਮਾਤ ਦੀਆਂ ਕੁੜੀਆਂ ਨੂੰ ਸਲਮਾਨ ਖਾਨ ਬਹੁਤ ਪਸੰਦ ਹੁੰਦਾ ਸੀ।।।।ਕੁੜੀਆਂ ਆਪਣੀ ਕਾਪੀ ਦੇ ਮਗਰਲੇ ਪੰਨਿਆਂ ਉਪਰ ਸਲਮਾਨ ਦਾ ਨਾਮ ਲਿਖਿਆ ਕਰਦੀਆਂ ਸੀ।।।।ਤੇ ਅਸੀਂ ਮੁੰਡੇ।।।।ਸਾੜੇ ਦੇ ਨਾਲ ਭਰ ਜਾਇਆ ਕਰਦੇ ਸੀ।।।ਇਹ ਉਹ ਵੇਲਾ ਸੀ।।।ਜਦੋਂ ਪਹਿਲੀ ਵਾਰ ਜ਼ਿੰਦਗੀ ਚ ਕੁੜੀਆਂ ਵੱਲ ਧਿਆਨ ਗਿਆ ਸੀ।।।।।ਇਸ ਕਰਕੇ ਜੇ ਇਸ ਉਮਰ ਚ ਡੋਰਾ ਮੁੰਡਿਆਂ ਤੋਂ ਖੁਦ ਨੂੰ ਦੂਰ ਰਖਣ ਲਈ ਕੋਈ ਵਾਅਦਾ ਕਰਦੀ ਹੈ।।।ਤਾਂ ਮੈਂ ਯਕੀਨ ਨਾਲ ਆਖ ਸਕਦਾ ਹਾਂ ਕਿ ਕੁੜੀਆਂ ਬਹੁਤ ਨਿੱਕੀ ਉਮਰੇ ਹੀ ਸਿਆਨੀਆਂ ਹੋ ਜਾਂਦੀਆਂ ਨੇ।।।।ਉਹ ਆਪਣੇ ਮਾਂ ਬਾਪ ਲਈ ਜਿਆਦਾ ਸਵੇਂਦਨਸ਼ੀਲ ਹੁੰਦੀਆਂ ਨੇ।।।।ਉਹ ਜਿਆਦਾ ਜਿੰਮੇਦਾਰ ਤੇ ਜਿਆਦਾ ਬੋਝ ਨਾ ਭਰੀਆਂ ਹੁੰਦੀਆਂ ਨੇ।।।।
ਪਰ ਮੈਂ ਇਹ ਜਾਨਣਾ ਸੀ ਹੁਣ।।।।ਕਿ ਡੋਰਾ ਨੇ ਆਪਣੇ ਨਾਲ ਜੋ ਵਾਅਦਾ ਕੀਤਾ ਸੀ।।।।।ਉਹ ਉਸਨੇ ਨਿਭਾਇਆ ਵੀ ਸੀ।।।।ਕਿ ਨਹੀਂ।।।।
” ਮੈਂ ਉਦੋਂ ਦਸਵੀਂ ਚ ਸੀ।।।।ਜਦੋਂ ਮੈਂ ਪਹਿਲੀ ਵਾਰ ਟਿਊਸ਼ਨ ਰੱਖੀ।।।।।” ਡੋਰਾ ਅੱਗੇ ਬੋਲਣਾ ਸ਼ੁਰੂ ਕਰਦੀ ਹੈ।।।
” ਫੇਰ ? “ਮੈਂ ਸੁਣਨ ਲਈ ਧਿਆਨ ਲਗਾਉਂਦਾ ਹਾਂ।।
” ਮੈਂ ਪਿੰਡ ਦੇ ਸਕੂਲ ਚ ਪੜ੍ਹੀ ਸੀ।।।।ਜਿਥੇ ਬੇਹਦ ਸਾਦਾ ਮਾਹੌਲ ਹੁੰਦਾ ਸੀ।।।ਆਲੇ ਦੁਆਲੇ ਬਸ ਕੁੜੀਆਂ ਹੀ ਹੁੰਦੀਆਂ ਸੀ।।। ਪਰ ਹੁਣ ਮੈਂ ਸ਼ਹਿਰ ਚ ਟਿਊਸ਼ਨ ਲਈ ਆਈ ਸੀ।।।।ਜਿਥੇ ਸ਼ਹਿਰ ਦੇ ਹੋਰ ਸਕੂਲਾਂ ਤੋਂ ਆਏ ਮੁੰਡੇ ਵੀ ਹੁੰਦੇ ਸੀ।।।”
” ਇਹ ਸਾਰੇ ਮੁੰਡੇ ਮੈਨੂੰ ਘੂਰਦੇ ਰਹਿੰਦੇ ਸੀ।।।।ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸੀ।।।।ਪਰ ਮੈਂ ਆਪਣੀ ਆਦਤ ਮੁਤਾਬਕ ਕਿਸੇ ਦੇ ਨਾਲ ਇਨਵਾਲਵ ਨਹੀਂ ਹੋਈ।।।।ਸਭ ਨੂੰ ਇਗਨੋਰ ਹੀ ਕਰਨਾ ਸੀ।।।।ਤੇ ਇਗਨੋਰ ਹੀ ਕੀਤਾ।।।”
” ਫੇਰ ? ” ਮੈਂ ਬੋਲਿਆ।।
” ਮੁੰਡਿਆਂ ਨੇ ਇਸ ਬਾਰੇ ਸ਼ਾਇਦ ਸਰ ਦੇ ਨਾਲ ਕੋਈ ਗੱਲ ਕੀਤੀ ਹੋਏਗੀ ਜਾਂ ਸਰ ਨੇ ਸ਼ਾਇਦ ਖੁਦ ਹੀ ਜੱਜ ਕਰ ਲਿਆ ਕਿ ਮੈਂ ਸਭ ਨੂੰ ਇਗਨੋਰ ਕਰਦੀ ਹਾਂ।।।। ”
” ਸਰ ਨੇ ਕੁਛ ਕਿਹਾ ਤੁਹਾਨੂੰ ? ”
” ਹਾਂ।।।।ਉਹ ਬੋਲੇ।।।।ਕਿ ਤੂੰ ਸਭ ਤੋਂ ਵੱਖਰੀ ਏਂ।।।।ਸਟਰੋਂਗ ਏਂ ਜੋ ਇਸ ਸਭ ਚ ਨਹੀਂ ਪੈਂਦੀ।।।।ਸਰ ਮੇਰੀ ਬਹੁਤ ਤਾਰੀਫ ਕਰਨ ਲੱਗ ਪਏ ਸੀ।।।” ਡੋਰਾ ਬੋਲੀ।।
” ਵਾਹ।।।।ਫੇਰ ? ”
” ਮੈਨੂੰ ਪੂਰਾ ਯਾਦ ਨਹੀਂ।।।।ਪਰ ਓਹ ਮੇਰੀ ਤਾਰੀਫ ਚ ਬਹੁਤ ਸ਼ਬਦ ਬੋਲਦੇ ਸੀ।।।।ਤੇ ਫੇਰ।।।ਮੇਰੇ ਲਈ ਕਵਿਤਾਵਾਂ ਲਿਖਣ ਲੱਗ ਪਏ।।।” ਡੋਰਾ ਹੱਸ ਪੈਂਦੀ ਹੈ।।
ਮੈਂ ਬਸ ਸੁਣ ਰਿਹਾ ਹਾਂ।।।।।
” ਹੁਣ ਉਹ ਮੈਨੂੰ ਕਲਾਸ ਦੇ ਸਮੇਂ ਤੋਂ ਬਾਦ ਵੀ ਐਕਸਟਰਾ ਸਮਾਂ ਦੇ ਕੇ ਪੜ੍ਹਾਉਂਦੇ ਸੀ।।।।ਤੇ ਕੋਈ ਨਾ ਕੋਈ ਗੱਲ ਕਰਦੇ ਸੀ।।।ਮੇਰੇ ਕਪੜਿਆਂ ਬਾਰੇ ਬੋਲਦੇ ਸੀ।।।ਕਿ ਫਲਾਣਾ ਸੂਟ ਜੱਚ ਰਿਹਾ ਹੈ।।ਮੇਰੇ ਚੇਹਰੇ ਲਈ ਬੋਲਦੇ ਸੀ।।।ਕਿ ਮੈਂ ਸੋਹਣੀ ਦਿਸਦੀ ਹਾਂ।।।”
” ਇਹ ਸਭ ਐਦਾਂ ਹੀ ਚਲਿਆ ਕੁਛ ਮਹੀਨੇ ਤੱਕ।।।ਉਹ ਬਹੁਤ ਸਾਰੇ ਅਸਿੱਧੇ ਢੰਗਾਂ ਦੇ ਨਾਲ ਇਹ ਸਾਬਤ ਕਰਦੇ ਸੀ ਕਿ ਉਹ ਮੈਨੂੰ ਪਸੰਦ ਕਰਦੇ ਨੇ।।।”
ਡੋਰਾ ਰੁੱਕਦੀ ਹੈ।।।।ਜਿਵੇਂ ਉਸ ਸਮੇਂ ਨੂੰ ਹੋਰ ਚੰਗੀ ਤਰ੍ਹਾਂ ਨਾਲ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ।।।
” ਜਦੋਂ ਕੋਈ ਸਾਡੇ ਤੋਂ ਵੱਡਾ ਹੋਵੇ।।।।ਉੱਚੀ ਪੁਜੀਸ਼ਨ ਤੇ ਹੋਵੇ।।।ਤਾਂ ਕੁਦਰਤੀ ਹੀ ਉਸਦੀਆਂ ਸਭ ਗੱਲਾਂ ਸੱਚੀਆਂ ਲਗਦੀਆਂ ਨੇ।।।ਮੈਂ ਉਦੋਂ ਹੈ ਵੀ ਨਾ- ਸਮਝ ਸੀ।।।।ਇਕ ਤਰਾਂ ਨਾਲ ਵੱਡੀ ਦੁਨੀਆਂ ਚ ਪੈਰ ਹੀ ਹੁਣ ਧਰਿਆ ਸੀ।।।ਮੈਂ ਕਿਸੇ ਵੀ ਤਰਾਂ ਦੀਆਂ ਚਲਾਕੀਆਂ ਨੂੰ ਸਮਝਣ ਲਈ ਅਜੇ ਤਿਆਰ ਨਹੀਂ ਸੀ ”
” ਫੇਰ।।।ਅੱਗੇ ਕੀ ਹੋਇਆ।।? ”
” ਫੇਰ ਅਚਾਨਕ ਤੋਂ ਮੇਰੇ ਇਹ ਵਾਲੇ ਸਰ ਟਿਊਸ਼ਨ ਕਲਾਸ ਲੈਣ ਨਹੀਂ ਆਏ।।।।ਉਹਨਾਂ ਦੀ ਥਾਂ ਤੇ ਉਹਨਾਂ ਦੇ ਭਰਾ ਸਾਡੀ ਕਲਾਸ ਲੈਣ ਲੱਗੇ।।।ਇਹ ਵੀ ਟੀਚਰ ਸੀ।।।।ਪਰ ਮੈਂ ਆਪਣੇ ਓਹੀ ਸਰ ਨੂੰ ਲਭਦੀ ਸੀ।।।ਜੋ ਮੇਰੇ ਨਾਲ ਪੜ੍ਹਾਈ ਤੋਂ ਬਿਨ੍ਹਾਂ ਵੀ ਗੱਲਾਂ ਕਰਦੇ ਸੀ।।।।ਤੇ ਮੇਰੇ ਲਈ ਪੋਈਮਸ ਲਿਖਦੇ ਸੀ।।।।ਮੈਂ ਉਹਨਾਂ ਦੀ ਕਮੀ ਮਹਿਸੂਸ ਕਰਨ ਲੱਗ ਗਈ।।।”
ਮੈਂ ਇਸ ਗੱਲ ਨੂੰ ਸੁਣਦੇ ਹੋਏ ਆਪਣੇ ਟਿਊਸ਼ਨ ਟੀਚਰ ਨੂੰ ਯਾਦ ਕਰ ਰਿਹਾ ਹਾਂ।।।।ਜੋ ਹਮੇਸ਼ਾਂ ਕੁੜੀਆਂ ਸਟੂਡੈਂਟਸ ਨੂੰ ਆਪਣੇ ਕੋਲ ਬਿਠਾਉਂਦਾ ਸੀ।।।।ਤੇ ਸਾਨੂੰ ਮੁੰਡਿਆਂ ਨੂੰ ਬਹੁਤ ਦੂਰ ਬਿਠਾ ਕੇ ਵੀ ਟੁੱਟ ਕੇ ਪੈਂਦਾ ਸੀ।।।।ਪਰ ਮੈਂ ਆਪਣਾ ਧਿਆਨ ਵਾਪਸ ਡੋਰਾ ਦੀਆਂ ਗੱਲਾਂ ਵਲ ਕੀਤਾ।।।
” ਮੈਂ ਨਹੀਂ ਸਮਝ ਪਾ ਰਹੀ ਸੀ ਕਿ ਮੈਂ ਸਰ ਦੀ ਕਮੀ ਕਿਉਂ ਮਹਿਸੂਸ ਕਰ ਰਹੀ ਹਾਂ।।।।ਹਾਲਾਂਕਿ ਜਦੋਂ ਸਰ ਮੇਰੇ ਨਾਲ ਗੱਲਾਂ ਕਰਦੇ ਸੀ।।।ਮੇਰੇ ਵਲ ਅਲੱਗ ਤੋਂ ਧਿਆਨ ਦਿੰਦੇ ਸੀ।।।ਉਦੋਂ ਵੀ ਮੈਂ ਬਹੁਤ ਜਿਆਦਾ ਉਹਨਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।।।।ਪਰ ਹੁਣ ਇਹ ਸਭ ਕੀ ਸੀ।।।।ਕਿਉਂ ਸੀ।।।ਨਹੀਂ ਖਬਰ ”
” ਫੇਰ ਅਚਾਨਕ ਇਕ ਦਿਨ।।।ਜਿਦਾਂ ਸਰ ਇਕ ਦਮ ਗਾਇਬ ਹੋਏ ਸੀ।।।।ਉਦਾਂ ਹੀ ਕਲਾਸ ਚ ਵਾਪਸ ਆ ਗਏ।।।। ਮੈਂ ਇਕ ਦਮ ਇਮੋਸ਼ਨਲ ਹੋ ਗਈ ਸੀ।।।।ਉਹਨਾਂ ਨੇ ਮੇਰੇ ਵਲ ਦੇਖਿਆ।।।।ਤੇ ਪੁੱਛਿਆ।।।।ਕੀ ਮੈਂ ਉਹਨਾਂ ਨੂੰ ਪਿਆਰ ਕਰਦੀ ਹਾਂ।।।।ਮੈਂ ਸਹਿਮਤੀ ਚ ਸਿਰ ਹਿਲਾਇਆ।।।”
” ਮੈਨੂੰ ਇਸ ਗੱਲ ਦੀ ਸਮਝ ਵੀ ਕੁਛ ਦਿਨਾਂ ਬਾਅਦ ਆਈ ਕਿ ਉਹ ਇਕ ਦਮ ਮੇਰੀ ਕਲਾਸ ਲੈਣੋਂ ਇਸ ਕਰਕੇ ਹੱਟ ਗਏ ਸੀ ਕਿਉਂਕਿ ਮੈਂ ਉਹਨਾਂ ਦੀਆਂ ਗਲਾਂ ਬਸ ਸੁਣਦੀ ਸੀ।।।।ਆਪਣੀ ਨੇਚਰ ਮੁਤਾਬਕ ਜਿਆਦਾ ਹੁੰਗਾਰਾ ਨਹੀਂ ਸੀ ਭਰਦੀ।।।।ਉਹਨਾਂ ਨੂੰ ਲਗਦਾ ਸੀ ਸ਼ਾਇਦ ਕਿ ਮੈਂ ਉਹਨਾਂ ਦੇ ਹੱਥ ਨਹੀਂ ਆ ਰਹੀ।।।।ਇਸ ਕਰਕੇ ਉਹਨਾਂ ਨੇ ਕਿਸੇ ਹੋਰ ਕੁੜੀ ਦੇ ਨਾਲ ਗੱਲ ਕਰਨੀ ਸ਼ੁਰੂ ਕਰ ਲਈ ਸੀ।।।।”
” ਫੇਰ ? ” ਮੈਂ ਪੁੱਛਿਆ।।
” ਇਕ ਦਿਨ ਉਹ ਆਖਣ ਲੱਗੇ।।।।ਆਪਣਾ ਰਿਸ਼ਤਾ ਨਹੀਂ ਹੋ ਸਕਦਾ।।।।ਉਮਰ ਦੇ ਵੱਡੇ ਫਰਕ ਕਰਕੇ।।।ਮੈਂ ਸੁਣ ਕੇ ਪਤਾ ਨਹੀਂ ਉਦਾਸ ਹੋਈ ਸੀ ਕਿ ਨਹੀਂ।।।।ਪਰ ਏਨਾ ਜਰੂਰ ਫੀਲ ਹੋਇਆ ਸੀ ਕਿ ਇਹ ਰਿਸ਼ਤਾ ਨਾ ਹੋਣਾ ਚੰਗਾ ਨਹੀਂ ਹੋ ਰਿਹਾ।।।।ਇਕ ਲਗਾਵ ਸੀ ਸਰ ਦੇ ਨਾਲ ਜੋ ਇਹ ਮਹਿਸੂਸ ਕਰਵਾਉਂਦਾ ਸੀ ਕਿ ਮੈਨੂੰ ਉਹਨਾਂ ਦੇ ਲਾਗੇ ਰਹਿਣਾ ਹੈ।।।।ਪਰ ਇਹ ਲਗਾਵ ਕਿਉਂ ਸੀ ਇਸਦੇ ਬਾਰੇ ਉਦੋਂ ਜਿਆਦਾ ਸਮਝ ਨਹੀਂ ਸੀ।।।”
” ਫੇਰ ਇਕ ਦਿਨ ਸਰ ਬੋਲੇ।।।ਮੈਨੂੰ ਦਵੇਂਗੀ।।।”
” ਇਹ ਤਾਂ ਡਬਲ ਮੀਨੀਂਗ ਲਾਈਨ ਹੈ ” ਮੈਂ ਹੈਰਾਨ ਹੋ ਕੇ ਬੋਲਿਆ।।
” ਹਾਂ।।।।ਹੁਣ ਜਾਣਦੀ ਹਾਂ।।।।ਪਰ ਉਦੋਂ ਨਹੀਂ ਸੀ ਪਤਾ ਹੁੰਦਾ ਕਿ ਸਰ ਫਿਜ਼ੀਕਲ ਹੋਣ ਲਈ ਪੁੱਛ ਰਹੇ ਨੇ।।।।ਮੈਂ ਏਨਾ ਸਭ ਗਲਾਂ ਬਾਰੇ ਨਹੀਂ ਸੀ ਜਾਣਦੀ ਹੁੰਦੀ।।।ਬਹੁਤ ਸਾਲਾਂ ਤੱਕ ਮੈਂ ਆਹੀ ਸਮਝਦੀ ਰਹੀ ਕਿ ਬੱਚੇ ਸਿਰਫ ਕਿੱਸ ਕਰਨ ਨਾਲ ਹੀ ਹੋ ਜਾਂਦੇ ਨੇ।।।” ਡੋਰਾ ਹੱਸ ਪੈਂਦੀ ਹੈ।।
” ਫੇਰ।।।।ਤੁਸੀ ਕੀ ਜੁਆਬ ਦਿੱਤਾ।।।? ”
” ਮੈਂ ਬਸ ਚੁਪ ਰਹੀ।।।।ਮੈਂ ਕੁਛ ਹੁੰ ਹਾਂ ਕੀਤਾ ਵੀ ਸੀ ਤਾਂ ਇਹ ਬਿਨਾਂ ਕਿਸੇ ਉਤੇਜਨਾ ਦੇ ਸੀ।।।।।ਸਰ ਨੂੰ ਐਦਾਂ ਦਾ ਕੋਈ ਰਾਹ ਕੋਈ ਹੁੰਗਾਰਾ ਨਾ ਮਹਿਸੂਸ ਹੋਇਆ ਕਿ ਉਹ ਅੱਗੇ ਵਧਦੇ।।।ਤੇ ਫੇਰ ਕੁਛ ਹੋਰ ਸਮੇਂ ਬਾਅਦ ਮੇਰੀ ਦਸਵੀਂ ਪੂਰੀ ਹੋ ਗਈ।।।।ਤੇ ਟਿਊਸ਼ਨ ਜਾਣਾ ਬੰਦ ਹੋ ਗਿਆ।।।।ਪਰ ਮੈਂ ਸਰ ਨੂੰ ਦੱਸ ਪੰਦਰਾਂ ਦਿਨਾਂ ਬਾਅਦ ਇਕ ਫੋਨ ਕਰ ਲੈਂਦੀ ਸੀ।।।।ਉਹਨਾਂ ਦੇ ਨਾਲ ਕੁਛ ਮਿੰਟ ਗਲ ਕਰਦੀ ਸੀ।।।।ਫੇਰ ਅਚਾਨਕ ਹੀ ਸਰ ਨੇ ਮੇਰੇ ਫੋਨ ਅਟੈਂਡ ਕਰਨੇ ਬੰਦ ਕਰ ਦਿੱਤੇ।।।।ਇਕ ਦਿਨ ਤਾਂ ਮੈਂ ਪੰਦਰਾਂ ਵਾਰ ਵੀ ਫੋਨ ਟ੍ਰਾਈ ਕੀਤਾ।।।।ਪਰ ਸਰ ਨੇ ਫੋਨ ਨਹੀਂ ਚੁੱਕਿਆ।।।”
” ਫਿਰ ? ”
” ਮੈਂ ਇਕ ਵਾਰ ਫੇਰ ਫੋਨ ਕੀਤਾ।।।।ਸਰ ਦੇ ਭਰਾ ਨੇ ਫੋਨ ਚੁੱਕਿਆ।।।।ਤੇ ਮੈਨੂੰ ਝਿੜਕਾਂ ਮਾਰੀਆਂ।।।।ਕਿ ਮੈਂ ਫੋਨ ਨਾ ਕਰਿਆ ਕਰਾਂ।।।।।ਮੈਂ ਡਰ ਗਈ।।।।ਤੇ ਐਦਾਂ ਜਾਪਿਆ ਜਿਵੇਂ ਕੁਛ ਗੁਆਚ ਗਿਆ ਹੋਵੇ।।।।”
ਮੈਂ ਸਭ ਸੁਣ ਰਿਹਾ ਸੀ।।
” ਮੈਂ ਟੁੱਟ ਜਿਹੀ ਗਈ।।।।ਮੈਂ ਸਰ ਨੂੰ ਫੋਨ ਨਹੀਂ ਕੀਤਾ ਦੁਬਾਰਾ ਪਰ ਮੈਂ ਉਦਾਸ ਹੋ ਗਈ ਸੀ।।।।ਤੁਹਾਨੂੰ ਇਹ ਸੁਣ ਕਿ ਜਰੂਰ ਹਾਸਾ ਆ ਰਿਹਾ ਹੋ ਸਕਦਾ।।।।ਕਿ ਇਹ ਪਾਗਲ ਕੁੜੀ ਕਰ ਕੀ ਰਹੀ ਸੀ।।।।ਪਰ ਉਸ ਸਮੇਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਸੀ।।।।ਇਹ ਕੋਈ ਅਫੇਅਰ ਨਹੀਂ ਸੀ।।।।ਪਰ ਏਨਾ ਫੀਲਿੰਗਸ ਨੇ ਮੇਰੇ ਮਨ ਨੂੰ ਬਹੁਤ ਹਿਲਾ ਕੇ ਰੱਖ ਦਿੱਤਾ ਸੀ।।।।।ਮੈਂ ਚੁੱਪ ਰਹਿਣ ਲੱਗ ਗਈ ਸੀ।।।।।ਹਸਦੀ ਸੀ ਤਾਂ ਐਦਾਂ ਲਗਦਾ ਸੀ ਜਿਵੇਂ ਕੋਈ ਪਾਪ ਹੋ ਗਿਆ ਹੋਵੇ।।”
” ਪੁਰਾਣਾ ਸਕੂਲ ਛੱਡ ਕੇ ਨਵੇਂ ਸਕੂਲ ਚ ਆਈ।।।ਪੁਰਾਣੇ ਦੋਸਤ ਪੁਰਾਣੇ ਸਕੂਲ ਚ ਹੀ ਰਹਿ ਗਏ ਸੀ।।।ਤੇ ਨਵੇਂ ਕੋਈ ਦੋਸਤ ਮੈਂ ਬਣਾਏ ਹੀ ਨਹੀਂ।।।।ਸ਼ਿਵ ਕੁਮਾਰ ਬਟਾਲਵੀ ਨੂੰ ਪੜ੍ਹਨ ਲੱਗੀ।।।ਨੂਸਰਤ ਦੇ ਗੀਤ ਸੁਣਨੇ।।।ਇਬਾਦਤ ਦੇ ਵਾਂਗ ਇਕ ਇਕ ਸ਼ਬਦ ਨੂੰ ਸੁਣਨਾ।।।।ਰੂਹ ਨਾਲ ਮਹਿਸੂਸ ਕਰਨਾ।।।”
ਮੈਂ ਇਹ ਸਭ ਸੁਣ ਰਿਹਾ ਹਾਂ।।।
” ਤੁਹਾਨੂੰ ਲਗਦਾ ਹੋਣਾ।।।।ਕਿ ਏਨੀ ਤਾਂ ਕੋਈ ਗੱਲ ਵੀ ਨਹੀਂ ਸੀ ਹੋਈ।।।ਪਰ ਮੈਂ ਉਦੋਂ ਪੁਰੀ ਤਰਾਂ ਨਾਲ ਟੁੱਟ ਗਈ ਸੀ।।।ਪਿਛਲੇ ਸਕੂਲ ਚ ਮੈਂ ਦਸਵੀਂ ਚ ਟਾਪ ਕੀਤਾ ਸੀ।।।।ਪਰ।।।।।” ਡੋਰਾ ਲੰਮਾ ਸਾਰਾ ਸਾਹ ਲੈਂਦੀ ਹੈ।।।
” ਪਰ।।।।।ਕੀ ? ” ਮੈਂ ਬੁੜਬੜਾਇਆ।।
” ਪਰ ਇਸ ਵਾਲੇ ਸਕੂਲ ਚ ਮੈਂ ਫੇਲ ਹੋ ਗਈ।।।।ਜ਼ਿੰਦਗੀ ਚ ਪਹਿਲੀ ਵਾਰ ਕਿਸੇ ਜਮਾਤ ਚ ਮੈਂ ਫੇਲ ਹੋਈ ਸੀ।।।।ਮੈਂ ਆਪਣੇ ਪਾਪਾ ਨੂੰ ਮਾਪਿਆਂ ਦੀ ਮੀਟਿੰਗ ਚ ਪਹਿਲੀ ਵਾਰ ਧੋਣ ਨੀਵੀਂ ਕਰਕੇ ਬੈਠੇ ਦੇਖਿਆ।।।।।ਮੇਰੇ ਕਰਕੇ ਮੇਰੇ ਪਾਪਾ ਸ਼ਰਮੀਂਦਾ ਸੀ।।।।”
ਡੋਰਾ ਬੋਲਦੀ ਬੋਲਦੀ ਰੁਕ ਜਾਂਦੀ ਹੈ।।।।।ਮੈਂ ਉਸਨੂੰ ਰੁੱਕਿਆ ਰਹਿਣ ਦਿੰਦਾ ਹਾਂ।।।।।।

( ਬਾਕੀ ਅਗਲੇ ਭਾਗ ਚ )

Total Views: 160 ,
Real Estate