ਅੰਤਰਰਾਸ਼ਟਰੀ ਵਿਦਿਆਰਥਣ ਨਾਲ ਸਰੀਰਕ ਛੇੜਛਾੜ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਵਿੱਚ ਬਰੈਂਪਟਨ ਦੇ 28 ਸਾਲਾਂ ਗੁਰਪਿੰਦਰ ਸਿੰਘ ਨੂੰ ਪੁਲਿਸ ਵੱਲੋਂ ਚਾਰਜ਼ ਕੀਤਾ ਗਿਆ ਹੈ । ਗੁਰਪਿੰਦਰ ਸਿੰਘ ਤੇ ਅੰਤਰਰਾਸ਼ਟਰੀ ਵਿਦਿਆਰਥਣ ਨੂੰ ਬੈੰਕ ਅਕਾਊਂਟ ਖੋਲਣ ਦਾ ਝਾਂਸਾ ਦੇਕੇ ਇੱਕ ਹੋਟਲ ਵਿੱਚ ਬੁਲਾਕੇ ਇਤਰਾਜ਼ਯੋਗ ਤਸਵੀਰਾਂ ਖਿੱਚਣ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਤੇ ਸਰੀਰਕ ਛੇੜਛਾੜ ਕਰਨ ਦੇ ਦੋਸ਼ ਪੁਲਿਸ ਵੱਲੋਂ ਲਗਾਏ ਗਏ ਹਨ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਵੱਲੋਂ ਹੋਰ ਕੁੜੀਆਂ ਨੂੰ ਵੀ ਸ਼ਿਕਾਰ ਬਣਾਇਆ ਗਿਆ ਹੋ ਸਕਦਾ ਹੈ। ਦੋਸ਼ੀ ਸਬੰਧੀ ਹੋਰ ਕੋਈ ਵੀ ਜਾਣਕਾਰੀ ਹੋਵੇ ਪੁਲਿਸ 416-808-7474 ਨੰਬਰ ਜਾਰੀ ਕੀਤਾ ਹੈ।
Total Views: 406 ,
Real Estate



















