ਸ਼ਿਵ ਸੈਨਾ ਨੂੰ ਮਹਾਂਰਾਸ਼ਟਰ ਵਿੱਚ ਸਰਕਾਰ ਬਣਨ ਦੀ ਉਮੀਦ

ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਨੇ ਬੁੱਧਵਾਰ ਨੂੰ ਕਾਂਗਰਸੀ ਨੇਤਾ ਅਹਿਮਦ ਪਟੇਲ ਅਤੇ ਬਾਅਦ ਵਿੱਚ ਪਾਰਟੀ ਦੇ ਦੋ ਚੋਟੀ ਦੇ ਨੇਤਾਵਾਂ ਅਸ਼ੋਕ ਚਵਾਨ ਅਤੇ ਬਾਲਾਸਾਹੇਬ ਥੋਰਾਟ ਨਾਲ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਗੱਠਜੋੜ ਨੂੰ ਅੰਤਮ ਰੂਪ ਦੇਣ ਲਈ ਮੀਟਿੰਗ ਕੀਤੀ ਹੈ। 24 ਘੰਟਿਆਂ ਵਿੱਚ ਕਾਂਗਰਸ ਨਾਲ ਦੂਜੀ ਬੈਠਕ ਕਰਨ ਤੋਂ ਬਾਅਦ ਠਾਕਰੇ ਨੇ ਕਿਹਾ ਕਿ ਹੁਣ ਸਾਡੀ ਗੱਲਬਾਤ ਸਹੀ ਦਿਸ਼ਾ ਵਿੱਚ ਸ਼ੁਰੂ ਹੋ ਗਈ ਹੈ। ਬਾਂਦਰਾ ਕੁਰਲਾ ਕੰਪਲੈਕਸ ਤੋਂ ਬੁੱਧਵਾਰ ਸਵੇਰੇ ਰਵਾਨਾ ਹੁੰਦੇ ਹੋਏ ਠਾਕਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ – ਸਹੀ ਸਮੇਂ ‘ਤੇ, ਸਭ ਦੇ ਸਾਹਮਣੇ ਇਕ ਗੱਠਜੋੜ ਦਾ ਐਲਾਨ ਕੀਤਾ ਜਾਵੇਗਾ। ਸ਼ਿਵ ਸੈਨਾ ਮੁਖੀ ਨੇ ਕੱਲ੍ਹ ਇਹ ਸੰਕੇਤ ਦਿੱਤਾ ਕਿ ਕਾਂਗਰਸ-ਐਨਸੀਪੀ ਨਾਲ ਪ੍ਰਸਤਾਵਿਤ ਸ਼ਿਵਸੈਨਾ ਗੱਠਜੋੜ ਨੂੰ ਕੁਝ ਸਮਾਂ ਲੱਗ ਸਕਦਾ ਹੈ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਤਿੰਨ ਪਾਰਟੀਆਂ ਮਿਲ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਉਨ੍ਹਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਸ਼ਿਵ ਸੈਨਾ ਅਤੇ ਕਾਂਗਰਸ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਦਾ ਵੀ ਜ਼ਿਕਰ ਕੀਤਾ।
ਹਾਂਲਾਕਿ ਮਹਾਂਰਾਸ਼ਟਰ ‘ਚ ਰਾਸ਼ਟਰਪਤੀ ਸ਼ਾਸਨ ਲਗਾ ਦਿੱਤਾ ਗਿਆ ਹੈ । ਸਿ਼ਵ ਸੈਨਾ ਨੇ ਇਸ ਤੇ ਸੁਪਰੀਮ ਕੋਰਟ ਜਾਣ ਬਾਰੇ ਕਿਹਾ ਹੈ ।

 

Total Views: 237 ,
Real Estate